Sun. Jul 14th, 2019

ਬਲਾਕ ਸੰਮਤੀ ਰਾਜਪੁਰਾ ਦੇ ਵੱਕਾਰੀ ਅਹੁਦਿਆਂ ’ਤੇ ਕਾਂਗਰਸ ਧੜਾ ਕਾਬਜ਼

ਬਲਾਕ ਸੰਮਤੀ ਰਾਜਪੁਰਾ ਦੇ ਵੱਕਾਰੀ ਅਹੁਦਿਆਂ ’ਤੇ ਕਾਂਗਰਸ ਧੜਾ ਕਾਬਜ਼
ਸਰਬਜੀਤ ਸਿੰਘ ਮਾਣਕਪੁਰ ਚੇਅਰਮੈਨ ਅਤੇ ਭਗਵਾਨੀ ਬਾਈ ਵਾਈਸ ਚੇਅਰਪਰਸਨ ਚੁਣੇ
ਬਲਾਕ ਸੰਮਤੀ ਵੱਲੋਂ ਹਰੇਕ ਪਿੰਡ ਦਾ ਵਿਕਾਸ ਕਾਰਜ਼ ਬਿਨ੍ਹਾਂ ਪੱਖਪਾਤ ਦੇ ਕਰਵਾਇਆ ਜਾਵੇਗਾ-ਕੰਬੋਜ਼

ਰਾਜਪੁਰਾ, 9 ਮਈ (ਐਚ.ਐਸ.ਸੈਣੀ)-ਇਥੋਂ ਦੇ ਮਿੰਨੀ ਸਕੱਤਰੇਤ ਵਿੱਚ ਅੱਜ ਐਸ.ਡੀ.ਐਮ ਹਰਪ੍ਰੀਤ ਸਿੰਘ ਸੂਦਨ ਦੀ ਪ੍ਰਧਾਨਗੀ ਹੇਠ ਬਲਾਕ ਸੰਮਤੀ ਰਾਜਪੁਰਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਨ ਸਬੰਧੀ ਹਾਊਸ ਦੀ ਸਪੈਸ਼ਲ ਮੀਟਿੰਗ ਸੱਦੀ ਗਈ। ਜਿਸ ਵਿੱਚ ਬਲਾਕ ਸੰਮਤੀ ਰਾਜਪੁਰਾ ਦੇ ਕੁੱਲ 25 ਵਿਚੋਂ 21 ਮੈਂਬਰਾਂ ਨੇ ਸਮੂਲੀਅਤ ਕੀਤੀ ਜਦ ਕਿ ਵਿਧਾਇਕ ਵੱਜੋਂ ਹਰਦਿਆਲ ਸਿੰਘ ਕੰਬੋਜ਼ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਹਲਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ ਹਾਜਰ ਸਨ ਜਦ ਕਿ ਭਾਜਪਾ ਦੇ 2 ਅਤੇ ਸ੍ਰੋਮਣੀ ਅਕਾਲੀ ਦਲ ਦੇ 2 ਮੈਂਬਰ ਗੈਰ ਹਾਜਰ ਰਹੇ।
ਇਸ ਮੀਟਿੰਗ ਦੀ ਸ਼ੁਰੂਆਤ ਮੌਕੇ ਹਲਕਾ ਵਿਧਾਇਕ ਬਤੋਰ ਮੈਂਬਰ ਹਰਦਿਆਲ ਸਿੰਘ ਕੰਬੋਜ਼ ਵੱਲੋਂ ਚੇਅਰਮੈਨ ਦੇ ਪਦ ਲਈ ਸਰਬਜੀਤ ਸਿੰਘ ਮਾਣਕਪੁਰ ਦਾ ਨਾਂ ਪੇਸ਼ ਕੀਤਾ ਅਤੇ ਇਸ ਦੀ ਤਾਇਦ ਜਸਵਿੰਦਰ ਸਿੰਘ ਦੁੱਗਲ ਵੱਲੋਂ, ਜਦਕਿ ਵਾਈਸ ਚੇਅਰਪਰਸਨ ਵੱਜੋਂ ਭਗਵਾਨੀ ਬਾਈ ਦਾ ਨਾਂ ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਵਿੱਰਕ ਦੁਆਰਾ ਪੇਸ਼ ਕੀਤਾ ਤੇ ਇਸ ਦੀ ਤਾਈਦ ਸਾਬਕਾ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸਧਰੋਰਮਾਜਰੀ ਨੇ ਕੀਤੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰਕੇ ਸਰਬਜੀਤ ਸਿੰਘ ਦੇ ਚੇਅਰਮੈਨ ਅਤੇ ਭਗਵਾਨੀ ਬਾਈ ਵਾਈਸ ਚੇਅਰਮੈਨ ਦੇ ਨਾਂਵਾ ਦਾ ਸਰਬਸੰਮਤੀ ਨਾਲ ਸਵਾਗਤ ਕੀਤਾ। ਇਸ ਉਪਰੰਤ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਅਤੇ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਨਵੇ ਚੁਣੇ ਗਏ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸੀਟਾਂ ਤੇ ਬਿਠਾਇਆ ਗਿਆ। ਇਸ ਸਬੰਧੀ ਐਸ.ਡੀ.ਐਮ ਰਾਜਪੁਰਾ ਨੇ ਕਿ 22 ਮਾਰਚ 2017 ਨੂੰ ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਚੇਅਰਮੈਨ ਲਖਬੀਰ ਸਿੰਘ ਧਰਮਗੜ੍ਹ ਅਤੇ ਭਾਜਪਾ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਨੇ ਘਰੇਲੂ ਕਾਰਣਾ ਕਰਕੇ ਆਪਣੇ ਪਦ ਤੋਂ ਅਸਤੀਫਾ ਭੇਜ ਦਿੱਤਾ ਸੀ। ਜਿਸ ਤੇ ਨਵੀ ਚੋਣ ਕਰਵਾਉਣ ਸਬੰਧੀ ਨੋਟੀਫਿਕੇਸ਼ ਤੋਂ ਬਾਅਦ ਅੱਜ ਡਿਪਟੀ ਕਮਿਸ਼ਨ ਦੇ ਹੁਕਮਾਂ ’ਤੇ ਦੁਬਾਰਾ ਚੋਣ ਕਰਵਾਈ ਗਈ ਹੈ ਜੋ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ। ਹਲਕਾ ਵਿਧਾਇਕ ਕੰਬੋਜ਼ ਨੇ ਕਿਹਾ ਕਿ ਬੜ੍ਹੀ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਦੇ ਨੌਜਵਾਨ ਆਗੂ ਸਰਬਜੀਤ ਸਿੰਘ ਅਤੇ ਵਾਈਸ ਚੇਅਰਮੈਨ ਭਗਵਾਨੀ ਬਾਈ ਦੀ ਚੋਣ ਹਰੇਕ ਪਾਰਟੀ ਮੈਂਬਰ ਵੱਲੋਂ ਪਾਰਟੀਬਾਜੀ ਤੋਂ ਉਪਰ ਉਠ ਕੇ ਕੀਤੀ ਗਈ ਹੈ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਨਵੀ ਚੁਣੀ ਗਈ ਟੀਮ ਬਲਾਕ ਸੰਮਤੀ ਅਧੀਨ ਪੈਂਦੇ 154 ਪਿੰਡਾਂ ਦੇ ਵਿਕਾਸ ਕਾਰਜ਼ ਬਿਨ੍ਹਾਂ ਕਿਸੇ ਪੱਖਪਾਤ ਦੇ ਕਰਵਾਏਗੀ। ਇਸ ਚੋਣ ਵਿੱਚ ਸਾਬਕਾ ਚੇਅਰਮੈਨ ਲਖਬੀਰ ਸਿੰਘ ਧਰਮਗੜ੍ਹ, ਭਾਜਪਾ ਦੇ ਕਰਨੈਲ ਸਿੰਘ ਮੋਹੀ, ਦਰਸ਼ਨ ਸਿੰਘ ਪਬਰੀ ਅਤੇ ਸ੍ਰੋਮਣੀ ਅਕਾਲੀ ਦਲ ਦੀ ਗੈਰ ਹਾਜਰ ਰਹੇ। ਜਿਕਰਯੋਗ ਹੈ ਕਿ ਜੁਲਾਈ 2013 ਵਿਚ ਹੋਈਆਂ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਰਾਜਪੁਰਾ ਦੀਆਂ ਕੁਲ 25 ਸੀਟਾਂ ਵਿਚੋਂ 12 ਸੀਟਾਂ ਸ੍ਰੋਮਣੀ ਅਕਾਲੀ ਦਲ ਦੇ ਮੈਂਬਰ, 4 ਸੀਟਾਂ ਭਾਜਪਾ ਅਤੇ 9 ਸੀਟਾਂ ’ਤੇ ਕਾਂਗਰਸ ਪਾਰਟੀ ਨਾਲ ਸਬੰਧਤ ਮੈਂਬਰਾਂ ਦੀ ਜਿੱਤ ਹੋਈ ਸੀ। ਪਰ ਚੇਅਰਮੈਨ ਪਦ ਦੇ ਲਈ ਹਲਕਾ ਰਾਜਪੁਰਾ ਤੇ ਘਨੋਰ ਦੇ 2 ਧੜਿਆਂ ’ਚ ਆਪਸੀ ਕਸ਼ਮੋਕਸ਼ ਹੋਣ ਕਾਰਣ ਸ੍ਰੋਮਣੀ ਅਕਾਲੀ ਦਲ ਦੇ ਲਖਵੀਰ ਸਿੰਘ ਧਰਮਗੜ੍ਹ ਨੂੰ ਕਾਂਗਰਸ ਪਾਰਟੀ ਮੈਂਬਰਾਂ ਦੇ ਸਮਰਥਨ ਤੋਂ ਬਾਅਦ ਚੇਅਰਮੈਨ ਚੁਣ ਲਿਆ ਗਿਆ ਸੀ। ਇਸ ਮੌਕੇ ਬੀ.ਡੀ.ਪੀ.ਓ ਰੂਪ ਸਿੰਘ, ਨਿਰਭੈ ਸਿੰਘ ਮਿਲਟੀ, ਬਲਦੇਵ ਸਿੰਘ ਗੱਦੋਮਾਜਰਾ, ਨੈਬ ਸਿੰਘ ਮਨੋਲੀਸੂਰਤ, ਖਜਾਨ ਸਿੰਘ ਹੁਲਕਾ, ਗੁਰਦੀਪ ਸਿੰਘ ਧਮੋਲੀ, ਅਮਨਦੀਪ ਸਿੰਘ ਨਾਗੀ, ਮਲਕੀਤ ਉਪਲਹੇੜੀ ਸਮੇਤ ਹੋਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: