ਬਲਾਕ ਭਗਤਾ ਦੇ ਪੈਨਸ਼ਨਰਾਂ ਨੇ ਮਨਾਇਆ ਪੈਨਸ਼ਨਰ ਡੇ

ss1

ਬਲਾਕ ਭਗਤਾ ਦੇ ਪੈਨਸ਼ਨਰਾਂ ਨੇ ਮਨਾਇਆ ਪੈਨਸ਼ਨਰ ਡੇ

(ਸਾਧੂ ਸਿੰਘ ਘਣੀਆ ਤੇ ਮਲਕੀਤ ਸਿੰਘ ਭਗਤਾ ਨੂੰ ਕੀਤਾ ਸਨਮਾਨਤ)

ਭਗਤਾ ਭਾਈ ਕਾ 17 ਦਸੰਬਰ (ਸਵਰਨ ਸਿੰਘ ਭਗਤਾ)ਪੰਜਾਬ ਸਰਕਾਰ ਦੇ ਬਲਾਕ ਭਗਤਾ ਦੇ ਪੈਨਸ਼ਨਰਾਂ ਨੇ ਪੈਨਸ਼ਨਰ ਡੇ ਬੜੀ ਧੂਮਧਾਮ ਨਾਲ ਮਨਾਇਆ । ਇਸ ਮੋਕੇ ਪੈਨਸ਼ਨਰ ਸਾਥੀਆ ਨੇ ਸਰਕਾਰ ਵੱਲੋਂ ਆਪਣੀਆਂ ਮੰਗਾ ਪ੍ਰਤੀ ਵਰਤੇ ਜਾ ਰਹੇ ਨਾ ਪੱਖੀ ਵਤੀਰੇ ਦੀ ਘੋਰ ਨਿੰਦਾ ਕੀਤੀ । ਸਕੱਤਰ ਨਛੱਤਰ ਸਿੰਘ ਨੇ ਸਰਕਾਰ ਚਿਤਾਵਨੀ ਦਿਤੀ ਕਿ ਪੈਨਸਨਰਾਂ ਪ੍ਰਤੀ ਵਰਤੇ ਜਾ ਰਹੇ ਨਾਹ ਪੱਖੀ ਵਤੀਰੇ ਦਾ ਸਰਕਾਰ ਨੂੰ ਨਤੀਜਾ ਭੁਗਤਣਾ ਪਵੇਗਾ। ਬਾਬੂ ਓਮ ਪ੍ਰਕਾਸ਼ ਨੇ ਪੈਨਸਨਰ ਸਾਥੀਆਂ ਨੂੰ ਆਪਣੇ ਸਫਰੀ ਭੱਤੇ, ਬੁਢਾਪੇ ਭੱਤੇ ਅਤੇ ਲਾਈਫ ਸਰਟੀਫੀਕੇਟ ਬੈਂਕ ਨੂੰ ਦੇਣ ਬਾਰੇ ਜਾਣ ਕਰਵਾਇਆ। ਇਸ ਸਮੇ ਮਲਕੀਤ ਸਿੰਘ ਭਗਤਾ ਅਤੇ ਸਾਧੂ ਸਿੰਘ ਘਣੀਆਂ ਨੂੰ ਉਨਾਂ ਦੀ 80 ਸਾਲ ਉਮਰ ਹੋਣ’ਤੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਲੰਮੀ ਉਮਰ ਦੀ ਕਾਮਣਾ ਕੀਤੀ। ਇਸ ਸਮੇਂ ਮਨਜੀਤ ਸਿੰਘ ਭਗਤਾ, ਗੁਰਦੀਪ ਸਿੰਘ ਭਗਤਾ, ਅਮਰਜੀਤ ਸਿੰਘ ਟੌਹੜਾ, ਦਰਸ਼ਨ ਸਿੰਘ ਪਟਵਾਰੀ, ਬਲਦੇਵ ਨਛੱਤਰ ਸਿੰਘ, ਅਜਮੇਰ ਸਿੰਘ, ਜਸਵੰਤ ਸਿੰਘ, ਬਲਵੀਰ ਸਿੰਘ, ਜੋਰਾ ਸਿੰਘ, ਠਾਕੁਰ ਸਿੰਘ ਬੁਰਜ ਥਰੋੜ,ਹਾਕਮ ਸਿੰਘ ਭਗਤਾ ਅਤੇ ਹੋਰ ਪੈਨਸਨਰਜ ਤੋ ਇਲਾਵਾ ਮਾ. ਮਲਕੀਤ ਸਿੰਘ ਦੇ ਬੇਟੇ ਰਾਜਾ ਸਿੰਘ ਅਤੇ ਸਤਵਿੰਦਰਪਾਲ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *