ਬਲਾਕ ਪੱਧਰੀ ਮਲੇਰੀਆਂ ਵਿਰੋਧੀ ਵਰਕਸਾਪ ਲਗਾਈ

ss1

ਬਲਾਕ ਪੱਧਰੀ ਮਲੇਰੀਆਂ ਵਿਰੋਧੀ ਵਰਕਸਾਪ ਲਗਾਈ

ਭਗਤਾ ਭਾਈ ਕਾ 9 ਜੂਨ (ਸਵਰਨ ਭਗਤਾ) ਸਿਵਲ ਸਰਜਨ ਬਠਿੰਡਾ ਡਾ. ਆਰ.ਐਸ. ਰੰਧਾਵਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਸਰਕਾਰੀ ਹਸਪਤਾਲ ਭਗਤਾ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਮਲੇਰੀਆਂ ਵਿਰੁਧੀ ਵਰਕਸਾਪ ਕੀਤੀ ਗਈ ਇਸ ਮੌਕੇ ਡਾ. ਗੁਰਸਿਮਰਨਜੀਤ ਸਿੰਘ ਅਤੇ ਡਾ.ਸ਼ਮਨਦੀਪ ਕੌਰ ਨੇ ਵੱਖ-ਵੱਖ ਮਹਿਕਮਿਆਂ ਨੂੰ ਮੱਛਰਾਂ ਦੀ ਪੈਦਾਇਸ ਰੋਕਣ ਲਈ ਬਣਦੇ ਉਪਰਾਲੇ ਕਰਨ ਲਈ ਕਿਹਾ। ਇਸ ਮੌਕੇ ਹਾਜਰੀਨ ਨੂੰ ਸੰਬੋਧਤ ਹੁੰਦੇ ਹੋਏ ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਮਲੇਰੀਏ ਬੁਖਾਰ ਨੂੰ ਪੈਦਾ ਕਰਨ ਵਾਲੇ ਮੱਛਰਾਂ ਦੇ ਜੀਵਨ ਚੱਕਰ ਬਾਰੇ ਦੱਸਿਆ ਕਿ ਇਹ ਮੱਛਰ ਖੜ੍ਹੇ ਪਾਣੀ ਉਪਰ ਅੰਡੇ ਦਿੰਦਾ ਹੈ ਇਕ ਹਫਤੇ ਤੱਕ ਪੂਰਾ ਮੱਛਰ ਬਣ ਕੇ ਉਡ ਜਾਂਦਾ ਹੈ , ਇਸ ਲਈ ਸਾਨੂੰ ਘਰਾਂ ਵਿਚਲੇ ਪਾਣੀ ਵਾਲੇ ਬਰਤਨ ਹਫਤੇ ਤੋ ਪਹਿਲਾਂ ਸਾਫ ਕਰਕੇ ਸਕਾਉਣੇ ਚਾਹੀਦੇ ਹਨ; ਇਸ ਤੋ ਇਲਾਵਾ ਸਿਹਤ ਇੰਸਪੈਕਟਰ ਹਰਜਿੰਦਰ ਸਿੰਘ ,ਅਮਰਜੀਤ ਸਿੰਘ ਗੁਰੂਸਰ ਅਤੇ ਜਗਤਾਰ ਸਿੰਘ ਬੀ.ਈ.ਈ ਨੇ ਸਿਹਤ ਵਿਭਾਗ ਵਲੋਂ ਮਲੇਰੀਏ ਵਿਰੁੱਧ ਦਿੱਤੀ ਜਾਂਦੀਆਂ ਸੇਵਾਂਵਾ ਬਾਰੇ ਜਾਣਕਾਰੀ ਦਿੱਤੀ ,ਘਰਾਂ ਅਤੇ ਘਰਾਂ ਦੇ ਆਲੇ-ਦੁਆਲੇ ਸਫਾਈ ਰੱਖਣ ਲਈ ਹਾਜਰੀਨ ਨੂੰ ਪ੍ਰੇਰਿਤ ਕੀਤਾ।ਇਸ ਮੌਕੇ ਨਰਸਿੰਗ ਸਿਸਟਰ ਸੁਰਿੰਦਰ ਕੌਰ,ਸਤਨਾਮ ਕੌਰ ਕਾਊਸਲਰ ਅਤੇ ਸਿਹਤ ਕਰਮਚਾਰੀ ਪਰਮਜੀਤ ,ਸਿਲਪਾ ਰਾਣੀ,ਆਸਾ ਆਦਿ ਨਰਸਿੰਗ ਕਾਲਜ ਦੇ ਵਿਦਿਆਰਥੀ ਮੌਜੂਦ ਸਨ।
Share Button

Leave a Reply

Your email address will not be published. Required fields are marked *