ਬਲਾਕ ਪੱਧਰੀ ਖੇਡਾਂ ‘ਚ ਜੰਗੀਆਣਾ ਸਕੂਲ ਦੀ ਝੰਡੀ

ss1

ਬਲਾਕ ਪੱਧਰੀ ਖੇਡਾਂ ‘ਚ ਜੰਗੀਆਣਾ ਸਕੂਲ ਦੀ ਝੰਡੀ

ਭਦੌੜ 13 ਦਸੰਬਰ (ਵਿਕਰਾਂਤ ਬਾਂਸਲ) ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾ ਨੇ ਵਧੀਆ ਪ੍ਰਦਰਸ਼ਨ ਕਰਕੇ ਓਵਰਆਲ ਟ੍ਰਾਫੀ ‘ਤੇ ਕਬਜ਼ਾ ਕੀਤਾ ਹੈ। ਮੁੱਖ ਅਧਿਆਪਕ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਸਕੂਲ ਵੱਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਖੋ-ਖੋ ਵਿਚ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ, ਕਬੱਡੀ ਵਿਚ ਲੜਕੀਆਂ ਨੇ ਪਹਿਲਾ ਸਥਾਨ, ਅਥਲੈਟਿਕਸ 200 ਮੀਟਰ ਰੇਸ ‘ਚ ਸੁਖਪ੍ਰੀਤ ਕੌਰ ਜੰਗੀਆਣਾਂ ਨੇ ਪਹਿਲਾ ਸਥਾਨ ਅਤੇ 400 ਮੀਟਰ ‘ਚ ਕੁਲਵੰਤ ਸਿੰਘ ਜੰਗੀਆਣਾਂ ਅਤੇ ਲੜਕੀ ਰਾਜਵੀਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣ ਵਿਚ ਜੀਵਨ ਸ਼ਰਮਾ ਅਤੇ ਜਿਮਨਾਸਟਿਕ ‘ਚ ਜਗਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਸ੍ਰੀ ਮਤੀ ਜਤਿੰਦਰ ਕੌਰ, ਰਾਜਨ ਗੁਪਤਾ, ਸਰਬਜੀਤ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *