ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ

ss1

ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ

ਮੂਣਕ 05 ਜੁਲਾਈ (ਸੁਰਜੀਤ ਸਿੰਘ ਭੁਟਾਲ)ਬਲਾਕ ਕਾਂਗਰਸ ਕਮੇਟੀ ਦੀ ਮੀਟਿੰਗ ਸਥਾਨਕ ਸ਼ਹਿਰ ਵਿਖੇ ਹੋਈ ਜਿਸ ਵਿੱਚ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਭਾਗ ਲਿਆ।ਇਸ ਮੌਕੇ ਪਾਰਟੀ ਹਾਈਕਮਾਨ ਵੱਲੋਂ ਸੀਨੀਅਰ ਆਗੂ ਰਾਜਵਿੰਦਰ ਸਿੰਘ ਬਾਦਲਗੜ੍ਹ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕਰਨ ਅਤੇ ਕੁਲਦੀਪ ਸਿੰਘ ਬਾਦਲਗੜ੍ਹ ਨੂੰ ਬਲਾਕ ਕਾਂਗਰਸ ਕਮੇਟੀ ਕਿਸਾਨ ਸੈੱਲ ਦਾ ਪ੍ਰਧਾਨ ਬਣਾਉਣ ਤੇ ਵਿਸ਼ੇਸ਼ ਤੌਰ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪਾਰਟੀ ਵੱਲੋਂ ਜਿੰਮੇਵਾਰੀ ਸੌਂਪਣ ਤੇ ਦੋਵਾਂ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰਨਗੇ ਅਤੇ ਹਰ ਵਰਕਰ ਦੀ ਗੱਲ ਪਾਰਟੀ ਹਾਈਕਮਾਨ ਤੱਕ ਜਰੂਰ ਪਹੁੰਚਾਉਣਗੇ।ਇਸ ਮੌਕੇ ਧੰਨਵਾਦ ਕਰਨ ਵਾਲਿਆਂ ਵਿੱਚ ਜਗਦੀਸ਼ ਗੋਇਲ ਸ਼ਹਿਰੀ ਪ੍ਰਧਾਨ,ਬਲਾਕ ਪ੍ਰਧਾਨ ਭੱਲਾ ਸਿੰਘ ਕੜੈਲ,ਤਰਸੇਮ ਰਾੳ,ਕਰਮ ਚੰਦ ਸਿੰਗਲਾ,ਸੰਜੀਵ ਕਾਲੂ,ਤਰਸੇਮ ਅਰੋੜਾ,ਰਾਕੇਸ਼ ਰਾੳ ਆਦਿ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *