ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਬਲਰਾਜ ਦਾ ਨਵਾਂ ਗੀਤ ‘ਦੁਖ’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

ਬਲਰਾਜ ਦਾ ਨਵਾਂ ਗੀਤ ‘ਦੁਖ’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

ਪਾਲੀਵੁਡ ਇੰਡਸਟਰੀ ਦੇ ਸੁਪਰਹਿੱਟ ਗਾਇਕ ਬਲਰਾਜ ਜਿਨਾਂ ਦੀ ਸੁਰੀਲੀ ਆਵਾਜ਼ ਦੇ ਲੱਖਾਂ ਲੋਕੀ ਫੈਨਜ਼ ਹਨ। ਬਲਰਾਜ ਨੇ ਆਪਣੀ ਖ਼ੂਬਸੂਰਤ ਗਾਇਕੀ ਨਾਲ ਫੈਨਜ਼ ਦੇ ਦਿਲ ‘ਚ ਆਪਣੀ ਇਕ ਖਾਸ ਜਗ੍ਹਾ ਬਣਾ ਲਈ ਹੈ। ਫੈਨਜ਼ ਬਲਰਾਜ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਲਰਾਜ ਦਾ ਨਵਾਂ ਗੀਤ ‘ਦੁੱਖ’ ਯੂਟਿਊਬ ‘ਤੇ ਰਿਲੀਜ਼ ਹੋ ਚੁੱਕਿਆ ਹੈ।

ਇਸ ਗੀਤ ਨੂੰ ਵੀ ਬਲਰਾਜ ਨੇ ਆਪਣੀ ਸੁਰੀਲੀ ਆਵਾਜ ਨਾਲ ਗਾਇਆ ਹੈ। ਫੈਨਜ਼ ਇਸ ਨਵੇਂ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਬਲਰਾਜ ਨੇ ਆਪਣੇ ਇਸ ਗੀਤ ਨੂੰ ਜੱਸ ਰਿਕਾਰਡਸ ਦੇ ਯੂਟਿਊਬ ਚੈਨਲ ‘ਤੇ ਰਿਲਿਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਸਿੰਘਜਿੱਤ ਨੇ ਲਿਖੇ ਹਨ ‘ਤੇ ਮਿਊਜ਼ਿਕ ਜੀ .ਗੁਰੀ ਦੁਆਰਾ ਦਿੱਤਾ ਗਿਆ ਹੈ।

ਗੱਲ ਕੀਤੀ ਜਾਏ ਇਸ ਗੀਤ ਦੀ ਵੀਡੀਓ ਦੀ ਤਾਂ ਉਸ ‘ਚ ਮੁੰਡੇ ਵੱਲੋਂ ਕੁੜੀ ਨੂੰ ਦਿੱਤੇ ਧੋਖੇ ਨੂੰ ਦਿਖਾਇਆ ਗਿਆ ਹੈ। ਇਸ ਗੀਤ ਦੇ ਬੋਲ ਕਾਫ਼ੀ ਭਾਵੁਕ ਹਨ। ਇਹ ਗੀਤ ‘ਦੁੱਖ’ ਯੂਟਿਊਬ ਉੱਤੇ ਕਾਫ਼ੀ ਧਮਾਲਾਂ ਪਾ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈੇਏ ਕਿ ਹਾਲ ਹੀ ‘ਚ ਸਿੰਗਰ ਬਲਰਾਜ ਦਰਸ਼ਕਾਂ ਦੀ ਕਚਿਹਰੀ ‘ਚ ਗੀਤ ਰੱਬ ਵਰਗਿਆ’ ਲੈ ਕੇ ਪੇਸ਼ ਹੋਏ ਸਨ।

ਇਸ ਨਾਲ ਇਸ ਗੀਤ ਦੇ ਬੋਲ ਸਿੰਘਜੀਤ ਦੁਆਰਾ ਲਿਖੇ ਗਏ ਸਨ। ਨਾਰੇਸ਼ ਕਾਕਾ ਦੁਆਰਾ ਤਿਆਰ ਹੋਏ ਇਸ ਪ੍ਰੋਜੈਕਟ ਨੂੰ ਮਿਊਜਿਕ ਜੀ ਗੁਰੀ ਨੇ ਦਿੱਤਾ ਸੀ। ਇਸ ਗੀਤ ਦਾ ਵੀਡੀਓ ਕਾਕਾ ਜੀ ਫਿਲਮਜ਼ ਵਲੋਂ ਤਿਆਰ ਕੀਤਾ ਗਿਆ ਸੀ। ਇਸ ਗੀਤ ਨੂੰ ਐਡਿਟ ਹਰਸ਼ ਚੋਪੜਾ ਨੇ ਕੀਤਾ ਸੀ ਅਤੇ ਇਸ ਵੀਡੀਓ ਨੂੰ ਡਿਜਾਈਨ ਬੰਟੀ ਵਨਟੇਕਰ ਨੇ ਕੀਤਾ ਸੀ।

ਜੇਕਰ ਗੱਲ ਕਰੀਏ ਇਸ ਗੀਤ ਦੀ ਤਾਂ ਇਸ ਨੂੰ ਮੁੱਖ ਤੌਰ ਤੇ ਫੀਚਰ ਪ੍ਰਿਆਮਵਦਾ ਕਾਂਤ ,ਅਮਨ ਸ਼ਰਮਾ ਅਤੇ ਤਨਿਆ ਦੇਸੱਈ ਨੇ ਕੀਤਾ ਗਿਆ ਸੀ। ਬਲਰਾਜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

Leave a Reply

Your email address will not be published. Required fields are marked *

%d bloggers like this: