ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਬਰੈਂਮਪਟਨ ‘ਚ ਵੱਡੇ ਪੰਜਾਬੀ ਡਰੱਗ ਮਾਫੀਏ ਦਾ ਪਰਦਾਫਾਸ਼

ਬਰੈਂਮਪਟਨ ‘ਚ ਵੱਡੇ ਪੰਜਾਬੀ ਡਰੱਗ ਮਾਫੀਏ ਦਾ ਪਰਦਾਫਾਸ਼

ਟਰਾਂਟੋ, 6 ਸਤੰਬਰ 2018 – ਪੀਲ ਰੀਜਨ ਪੁਲਿਸ ਵੱਲੋਂ ਜਾਰੀ ਇਕ ਲਿਖਤੀ ਪ੍ਰੈਸ ਨੋਟ ਅਨੁਸਾਰ ਪੀਲ ਰੀਜਨ, ਗਰੇਟਰ ਟਰਾਂਟੋ ਏਰੀਆ ਅਤੇ ਦੱਖਣ-ਪੱਛਮੀ ਓਨਟਾਰੀਓ ਸੂਬੇ ਦੇ ਖੇਤਰਾਂ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਢੋਆ ਢੁਆਈ, ਵੱਡੇ ਪੱਧਰ ਤੇ ਚੋਰੀ ਕੀਤੇ ਸਮਾਨ ਅਤੇ ਧੋਖਾਧੜੀ ਕਰਨ ਵਾਲੇ ਇਕ ਵੱਡੇ ਗਰੋਹ ਦਾ ਪਰਦਾ ਫਾਸ਼ ਕੀਤਾ ਹੈ

2017 ਦੇ ਅਖੀਰ ਚ ਸੁ਼ਰੂ ਹੋਈ ਇਸ ਉੱਚ ਪੱਧਰੀ ਜਾਂਚ ਜਿਸ ਵਿੱਚ ਪੀਲ ਰੀਜਨ ਪੁਲੀਸ ਤੋਂ ਇਲਾਵਾ ਵਾਟਰਲੂ ਰੀਜਨਲ ਪੁਲੀਸ ਸਰਵਿਸ, ਹਾਲਟਨ ਰੀਜਨਲ ਪੁਲੀਸ ਸਰਵਿਸ, ਯੌਰਕ ਰੀਜਨਲ ਪੁਲੀਸ ਸਰਵਿਸ, ਟਰਾਂਟੋ ਪੁਲੀਸ ਸਰਵਿਸ, ਵੁਡਸਟਾਕ ਪੁਲੀਸ ਸਰਵਿਸ, ਆਰ ਸੀ ਐਮ ਪੀ, ਓਨਟਾਰੀਓ ਪ੍ਰੋਵੈਨਸ਼ੀਅਲ ਆਰਗੇਨਾਈਜਡ ਇੰਨਫੋਰਸਮੈਂਟ ਬਿਓਰੋ, ਹੈਮਿਲਟਨ ਪੁਲੀਸ ਸਰਵਿਸ, ਕੈਨੇਡਾ ਬਾਰਡਰ ਸਰਵਿਸ ਏਜੰਸੀ, ਫਾਈਨੈਂਸ਼ੀਅਲ ਟਰਾਂਨਜੈਕਸ਼ਨ ਐਂਡ ਰੀਪੋਰਟਸ ਅਨੈਲਸਿਸ ਸੈਂਟਰ ਆਫ ਕੈਨੇਡਾ, ਇੰਸ਼ੋਰੈਂਸ ਬਿਓਰੋ ਆਫ ਕੈਨੇਡਾ, ਯੂ ਐਸ ਡੀਪਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਅਤੇ ਯੂ.ਐਸ ਡਰੱਗ ਇੰਨਫੋਰਸਮੈਂਟ ਏਜੰਸੀ ਦੇ ਇਸ ਸਾਂਝੁੇ ਲੰਬੇ ਅਪਰੇਸ਼ਨ ਤੋਂ ਬਾਅਦ ਲਏ ਗਏ 8 ਸਰਚ ਵਾਰੰਟਾਂ ਤੇ ਕਾਰਵਾਈ ਕਰਦਿਆਂ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ

ਜਿਹਨਾਂ ਚ 56 ਸਾਲਾ ਰਵੀ ਸ਼ੰਕਰ ਵਾਸੀ ਬਰੈਂਮਪਟਨ, 52 ਸਾਲਾ ਗੁਰਿੰਦਰ ਬੇਦੀ ਵਾਸੀ ਬਰੈਂਮਪਟਨ, 64 ਸਾਲਾ ਭੁਪਿੰਦਰ ਰਾਜਾ ਵਾਸੀ ਬਰੈਂਮਪਟਨ, 63 ਸਾਲਾ ਆਜਾਦ ਅਲੀ ਦਮਾਨੀਂ ਵਾਸੀ ਕਿਚਨਰ, 71 ਸਾਲਾ ਦਰਸ਼ਨ ਬੇਦੀ ਵਾਸੀ ਵੁੱਡਸਟਾਕ, 35 ਸਾਲਾ ਸੱਤਨਰਾਇਣ ਔਰੀ ਵਾਸੀ ਬਰੈਂਮਪਟਨ, 28 ਸਾਲਾ ਸੁਖਵੀਰ ਬਰਾੜ ਵਾਸੀ ਬਰੈਮਪਟਨ, 39 ਸਾਲਾ ਗੁਰਪ੍ਰੀਤ ਢਿਲੋਂ ਵਾਸੀ ਬਰੈਂਮਪਟਨ, 70 ਸਾਲਾ ਦਿਲਬਾਗ ਔਜਲਾ ਵਾਸੀ ਬਰੈਂਮਪਟਨ, 44 ਸਾਲਾ ਕਰਨ ਘੁਮਾਂਣ ਵਾਸੀ ਬਰੈਂਮਪਟਨ ਆਦਿ ਸ਼ਾਮਲ ਹਨ ਅਤੇ ਪੁਲੀਸ ਵੱਲੋਂ ਦਿੱਤੀ ਗਈ

ਜਾਣਕਾਰੀ ਅਨੁਸਾਰ  ਇਸ ਮਾਫੀਏ ਦਾ ਜਾਲ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਤੱਕ ਫੈਲੇ ਹੋਣ ਦੀ ਗੱਲ ਵੀ ਕਹੀ ਗਈ ਹੈ। ਇਸ ਉੱਚ ਪੱਧਰੀ ਜਾਂਚ ਬਾਰੇ ਪੀਲ ਪੁਲੀਸ ਦੀ ਮੁਖੀ ਜੈਨੀਫਰ ਈਵਾਨਜ ਨੇ ਕਿਹਾ ਕਿ ਪੀਲ ਪੁਲਿਸ ਅਤੇ ਉਹਨਾਂ ਦੀਆਂ ਸਹਿਯੋਗੀ ਜਾਂਚ ਏਜੰਸੀਆ ਸੜਕਾਂ ਤੇ ਵਿਕਣ ਵਾਲੇ ਨਸ਼ੀਲੇ ਪਦਾਰਥਾਂ ਅਤੇ ਵੱਡੇ ਪੱਧਰ ਤੇ ਚੋਰੀ ਕੀਤੇ ਜਾਦੇ ਸਮਾਨ, ਨਸ਼ੀਲੇ ਪਦਾਰਥਾਂ ਦੀ ਢੋਆ ਢੁਆਈ ਅਤੇ ਇਸ ਤਰਾਂ ਦੇ ਹੋਰ ਆਰਗੇਨਾਈਜਡ ਜੁਰਮਾਂ ਦੀ ਰੋਕਥਾਮ ਲਈ ਅਤੇ ਸ਼ਹਿਰੀਆਂ ਨੂੰ ਕਰਾਈਮ ਰਹਿਤ ਵਾਤਾਵਰਣ ਦੇਣ ਲਈ ਵਚਨਬੱਧ ਹਨ।

ਇਹਨਾਂ ਗ੍ਰਿਫਤਾਰ ਕੀਤੇ ਗਏ ਕਥਿੱਤ ਮੁਰਜਮਾਂ ਤੇ 80 ਤੋਂ ਵੱਧ ਦੋਸ਼ ਲਾਏ ਗਏ ਹਨ ਜਿਹਨਾਂ ਚ ਪਾਬੰਦੀ ਸ਼ੁਦਾ ਡਰੱਗ, ਅਫੀਮ ਰੱਖਣ, ਇਸ ਦੀ ਢੋਆ ਢੁਆਈ, ਚੋਰੀ ਦੇ ਸਮਾਨ ਤੇ ਕਬਜਾ, ਨਕਦੀ ਆਦਿ ਤੋਂ ਇਲਾਵਾ ਇਸ ਸਰਚ ਦੌਰਾਨ ਵੱਖ ਵੱਖ ਵਸੀਲਿਆਂ ਤੋਂ ਇਹਨਾਂ ਜਾਂਚ ਏਜੰਸੀਆਂ ਵੱਲੋਂ ਤਲਾਸ਼ੀ ਦੌਰਾਨ ਇਹਨਾਂ ਲੋਕਾਂ ਪਾਸੋਂ ਜਬਤ ਕੀਤੇ ਸਮਾਂਨ ਚ 2 ਕਿੱਲੋ 600 ਗਰਾਮ ਅਫੀਮ ਜਿਸ ਦੀ ਕੀਮਤ 65000 ਡਾਲਰ, 1 ਕਿਲੋ 400 ਗਰਾਮ ਹੀਰੋਇਨ ਜਿਸ ਦੀ ਕੀਮਤ 1 ਲੱਖ 40 ਹਜਾਰ ਡਾਲਰ, 17 ਗਰਾਮ ਮੈਥੇਮਫੈਟਾਮਾਈਨ ਕੀਮਤ 1700 ਡਾਲਰ, 1 ਕਿਲੋ ਮੈਰੂਆਨਾਂ (ਭੰਗ) ਕੀਮਤ 4500 ਡਾਲਰ, 45 ਲੱਖ ਡਾਲਰ ਦੇ ਚੋਰੀ ਕੀਤੇ ਕਾਰਗੋ ਟਰੈਕਟਰ ਟਰਾਲੇ, 50000 ਕੈਨੇਡੀਅਨ ਡਾਲਰ ਸ਼ਾਮਲ ਹਨ।

Leave a Reply

Your email address will not be published. Required fields are marked *

%d bloggers like this: