ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਰੈਂਪਟਨ ਦਾ ਅਭਿਨਵ ਵੇਕਟਰ ਸੀਆਰਏ ( CRA) ਫਰਾਡ ਕਾਲ਼ ਘੁਟਾਲੇ ਵਿੱਚ ਗ੍ਰਿਫਤਾਰ

ਬਰੈਂਪਟਨ ਦਾ ਅਭਿਨਵ ਵੇਕਟਰ ਸੀਆਰਏ ( CRA) ਫਰਾਡ ਕਾਲ਼ ਘੁਟਾਲੇ ਵਿੱਚ ਗ੍ਰਿਫਤਾਰ

ਟੋਰਾਂਟੋ, 24 ਦਸੰਬਰ ( ਰਾਜ ਗੋਗਨਾ/ ਕੁਲਤਰਨ ਪਧਿਆਣਾ )—ਆਰਸੀਐਮਪੀ (RCMP) ਦੇ ਵਿੱਤੀ ਕ੍ਰਾਈਮ ਵਿਭਾਗ ਨੇ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਦੇ ਇੱਕ 25 ਸਾਲਾਂ ਵਿਅਕਤੀ ਅਭਿਨਵ ਵੇਕਟਰ ਨੂੰ ਕੈਨੇਡੀਅਨ ਰੈਵੀਨਿਉ ਏਜੰਸੀ( CRA) ਫਰਾਡ ਫੋਨ ਘੁਟਾਲੇ ਸਮੇਤ, ਕਈ ਅੰਤਰਰਾਸ਼ਟਰੀ ਫੋਨ ਧੋਖਾਧੜੀ ਦਿਆਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਹੈ।ਯਾਦ ਰਹੇ ਇਸਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਬਰੈਂਪਟਨ ਦੇ ਗੁਰਿੰਦਰਪ੍ਰੀਤ ਧਾਲੀਵਾਲ ਅਤੇ ਇੰਦਰਪ੍ਰੀਤ ਧਾਲੀਵਾਲ ਨੂੰ ਵੀ ਇਸੇ ਤਰ੍ਹਾਂ ਦੇ ਫਰਾਡ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਆਰਸੀਐਮਪੀ ਨੇ ਪ੍ਰੋਜੈਕਟ ਓਕਟੀਵੀਆ ਦੇ ਹਿੱਸੇ ਵਜੋਂ ਇੱਕ ਬਰੈਂਪਟਨ ਦੇ ਰਹਿਣ ਵਾਲੇ ਅਭਿਨਵ ਵੇਕਟਰ ਨੂੰ ਗ੍ਰਿਫਤਾਰ ਕੀਤਾ ਹੈ, ਇਹ ਪ੍ਰੋਜੈਕਟ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਰਹੇ ਟੈਲੀਫੋਨ ਧੋਖੇਬਾਜ਼ਾਂ ਦਾ ਮੁਕਾਬਲਾ ਕਰਨ ਲਈ ਅਕਤੂਬਰ, 2018 ਵਿੱਚ ਸ਼ੁਰੂ ਕੀਤਾ ਗਿਆ ਸੀ।

ਅਭਿਨਵ ਵੇਕਟਰ ਦੇ ਨਾਲ-ਨਾਲ ਕੈਨੇਡਾ ਅਤੇ ਭਾਰਤ ਵਿਖੇ ਲੋਕਲ ਪੁਲਿਸ ਦੀ ਮੱਦਦ ਨਾਲ 10 ਹੋਰ ਮੁਲਜ਼ਮ ਵੀ ਹੁਣ ਤੱਕ ਕਾਬੂ ਆ ਚੁੱਕੇ ਹਨ ‌।ਸਾਲ 2014 ਅਤੇ 2020 ਦੇ ਵਿਚਾਲੇ, ਇਕੱਲੇ ਸੀਆਰਏ ਘੁਟਾਲੇ ਦੇ ਨਤੀਜੇ ਵਜੋਂ 18.5 ਮਿਲੀਅਨ ਡਾਲਰ ਦਾ ਫਰਾਡ ਹੋ ਚੁੱਕਾ ਸੀ । ਅਕਤੂਬਰ 1 , 2020 ਤੱਕ, ਸੀਆਰਏ, ਬੈਂਕ ਜਾਂਚਕਰਤਾ ,ਨਕਲੀ ਆਰਸੀਐਮਪੀ ਅਫਸਰਾਂ ਅਤੇ ਤਕਨੀਕੀ ਸਹਾਇਤਾ ਘੁਟਾਲਿਆਂ ਦੇ ਵਜੋਂ ਹੋਏ ਘਾਟੇ 34 ਮਿਲੀਅਨ ਤੋਂ ਵੱਧ ਦੇ ਹਨ। ਇਸ ਜਾਂਚ ਦੇ ਦੌਰਾਨ, ਆਰਸੀਐਮਪੀ ਦੇ ਤਫ਼ਤੀਸ਼ਕਾਰਾਂ ਨੇ ਉਨਾਂ ਵਿੱਤੀ ਪ੍ਰਬੰਧਕਾਂ ਦਾ ਵੀ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਨੇ ਕੈਨੇਡਾ ਦੇ ਅੰਦਰ ਅਤੇ ਵਿਦੇਸ਼ੀ ਧਰਤੀ ਤੇ ਕੀਤੇ ਜਾ ਜੁਰਮਾਂ ਵਿੱਚ ਮਦਦ ਕੀਤੀ ਸੀ ‌।

ਬਰੈਂਪਟਨ ਦੀ ਅਦਾਲਤ ਵਿਖੇ ਅਭਿਨਵ ਵੇਕਟਰ ਦੀ ਪੇਸ਼ੀ 18 ਜਨਵਰੀ, 2021 ਦੀ ਪਈ ਹੈ । ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੈਨੇਡੀਅਨ ਲੋਕਾਂ ਨੂੰ ਸੀਆਰਏ , ਬੈਂਕ ਜਾਂਚਕਰਤਾ ਜਾਂ ਆਰਸੀਐਮਪੀ ਦੇ ਨਕਲੀ ਅਫਸਰ ਬਣਕੇ ਫੋਨਾਂ ਜ਼ਰੀਏ ਠੱਗਣ ਦਾ ਸਿਲਸਿਲਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜੋਕਿ ਹਾਲੇ ਵੀ ਰੁੱਕਣ ਦਾ ਨਾਮ ਨਹੀਂ ਲੈ ਰਿਹਾ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: