ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਬਰੈਂਪਟਨ ਤੋਂ ਲਾਪਤਾ ਭਾਰਤੀ ਮੂਲ ਦੀ 27 ਸਾਲਾ ਲਵਨੀਨ ਧਵਨ ਦੀ ਪੀਲ ( ਕੈਨੇਡਾ ) ਦੀ ਪੁਲਿਸ ਨੇ ਭਾਲ ਲਈ ਮੰਗੀ ਲੋਕਾਂ ਦੀ ਮਦਦ

ਬਰੈਂਪਟਨ ਤੋਂ ਲਾਪਤਾ ਭਾਰਤੀ ਮੂਲ ਦੀ 27 ਸਾਲਾ ਲਵਨੀਨ ਧਵਨ ਦੀ ਪੀਲ (ਕੈਨੇਡਾ) ਦੀ ਪੁਲਿਸ ਨੇ ਭਾਲ ਲਈ ਮੰਗੀ ਲੋਕਾਂ ਦੀ ਮਦਦ

ਨਿਊਯਾਰਕ/ਬਰੈਂਪਟਨ, 18 ਅਗਸਤ (ਰਾਜ ਗੋਗਨਾ ) —ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਤੋਂ 14 ਅਗਸਤ ਤੋਂ ਭੇਦਭਰੀ ਹਾਲਤ ਚ’ ਭਾਰਤੀ ਮੂਲ ਦੀ ਲਾਪਤਾ ਹੋਈ ਲਵਲੀਨ ਧਵਨ ਦੀ ਤਲਾਸ਼ ਲਈ ਲੋਕਾਂ ਤੋਂ ਮਦਦ ਮੰਗੀ ਹੈ।ਯਾਦ ਰਹੇਂ ਕਿ 27 ਸਾਲ ਦੀ ਲਵਨੀਨ ਧਵਨ ਨੂੰ ਆਖ਼ਰੀ ਵਾਰ 14 ਅਗਸਤ ਨੂੰ ਸਵੇਰੇ 9.30 ਵਜੇ ਮੈਕਲਾਫ਼ਲਿਨ ਰੋਡ ਸਾਊਥ ਅਤੇ ਸਟੀਲਜ਼ ਐਵੇਨਿਊ ਵੈਸਟ ਇਲਾਕੇ ਵਿਚ ਵੇਖਿਆ ਗਿਆ ਸੀ।

ਪੀਲ ਪੁਲਿਸ ਦੇ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲਵਲੀਨ ਧਵਨ ਦੀ ਤਸਵੀਰ ਅਤੇ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਵਜ਼ਨ ਤਕਰੀਬਨ 57 ਕਿਲੋਗ੍ਰਾਮ ਹੈ। ਉਸ ਦੇ ਵਾਲ ਕਾਲੇ ਅਤੇ ਮੋਢਿਆਂ ਤੱਕ ਲੰਮੇ ਹਨ। ਆਖਰੀ ਵਾਰ ਵੇਖੇ ਜਾਣ ਸਮੇਂ ਲਵਲੀਨ ਧਵਨ ਨੇ ਸਫ਼ੈਦ ਟੀ-ਸ਼ਰਟ ਅਤੇ ਭੂਰੇ ਰੰਗ ਦੀ ਟ੍ਰੈਕ ਪੈਂਟ ਪਹਿਨੀ ਹੋਈ ਸੀ। ਲਵਲੀਨ ਧਵਨ ਦਾ ਪਰਿਵਾਰ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਲਵਲੀਨ ਧਵਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905-453-2121 ਐਕਸਟੈਨਸ਼ਨ 2233 ‘ਤੇ ਕਾਲ ਕਰ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: