ਬਰਾੜ ਦੇ ਓ ਐਸ ਡੀ ਬਣਨ ਨਾਲ ਸਰਦੂਲਗੜ੍ਹ ਹਲਕੇ ਚ ਖੁਸ਼ੀ ਪ੍ਰਗਟਾਈ

ss1

ਬਰਾੜ ਦੇ ਓ ਐਸ ਡੀ ਬਣਨ ਨਾਲ ਸਰਦੂਲਗੜ੍ਹ ਹਲਕੇ ਚ ਖੁਸ਼ੀ ਪ੍ਰਗਟਾਈ
ਝੁਨੀਰ ਦੇ ਯੂਥ ਅਕਾਲ਼ੀ ਆਗੂ ਨੇ ਪਰਮਿੰਦਰ ਬਰਾੜ ਨੂੰ ਗੁਲਦਸਤੇ ਨਾਲ ਕੀਤਾ ਸਨਮਾਨਿਤ
ਬਰਾੜ ਦੇ ਓ ਐਸ ਡੀ ਬਣਨ ਨਾਲ ਪਾਰਟੀ ਨੂੰ ਬਲ ਮਿਲੇਗਾ:ਲਖਵਿੰਦਰ ਝੁਨੀਰ

26-8

ਸਰਦੂਲਗੜ੍ਹ 25 ਜੁਲਾਈ (ਗੁਰਜੀਤ ਸ਼ੀਂਹ) ਸ਼੍ਰੋਮਣੀ ਅਕਾਲ਼ੀਦਲ ਆਈਟੀ ਸੈੱਲ ਦੇ ਸੂਬਾ ਪ੍ਰਧਾਨ ਸ.ਪਰਮਿੰਦਰ ਸਿੰਘ ਬਰਾੜ ਨੂੰ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਓ ਐਸ ਡੀ ਬਣਨ ਤੇ ਇਸ ਹਲਕੇ ਦੇ ਆਈ ਟੀ ਸੈਲ ਦੇ ਵਰਕਰਾਂ ਚ ਖੁਸ਼ੀ ਪਾਈ ਜਾ ਰਹੀ ਹੈ।ਆਈ ਏ ਐਚ ਐਫ ਦੇ ਮੀਤ ਪ੍ਰਧਾਨ ਲਖਵਿੰਦਰ ਸਿੰਘ ਝੁਨੀਰ ਨੇ ਪਰਮਿੰਦਰ ਸਿੰਘ ਬਰਾੜ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕਰਨ ਤੋ ਬਾਅਦ ਇੱਕ ਪ੍ਰੈਸ ਨੋਟ ਰਾਹੀ ਕਿਹਾ ਸ਼੍ਰੀ ਬਰਾੜ ਦੇ ਓ ਐਸ ਡੀ ਬਣਨ ਨਾਲ ਆਈ ਟੀ ਸੈਲ ਦੇ ਮੈਂਬਰਾਂ ਅਤੇ ਯੂਥ ਵਰਕਰਾਂ ਚ ਪੂਰਾ ਉਤਸ਼ਾਹ ਹੈ।ਜਿਸ ਨਾਲ ਅਕਾਲੀਦਲ ਜਿੱਥੇ ਹੋਰ ਮਜਬੂਰ ਹੋਵੇਗਾ ਉੱਥੇ ਸ਼੍ਰੀ ਬਰਾੜ ਦੇ ਤਜਰਬੇ ਨਾਲ ਕੀਤੇ ਜਾ ਰਹੇ ਹਰ ਕੰਮ ਚ ਪਾਰਟੀ ਨੂੰ ਵੱਡੇ ਪੱਧਰ ਤੇ ਸਹਿਯੋਗ ਮਿਲੇਗਾ।ਉਹਨਾਂ ਕਿਹਾ ਸ਼੍ਰੀ ਬਰਾੜ ਬਹੁਤ ਹੀ ਮਿਲਣਸਾਰ ਵਿਅਕਤੀ ਹਨ ਉਹ ਹਰ ਵਰਕਰ ਦਾ ਕੰਮ ਧਿਆਨ ਨਾਲ ਵੇਖ ਕੇ ਕਰਨ ਚ ਦੇਰੀ ਨਹੀ ਕਰਦੇ।ਉਹਨਾਂ ਕਿਹਾ ਕਿ ਸ਼੍ਰੀ ਬਰਾੜ ਦੇ ਓ ਐਸ ਡੀ ਬਣਨ ਨਾਲ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਅਕਾਲ਼ੀ ਵਰਕਰਾਂ ਚ ਪੂਰੀ ਖੁਸ਼ੀ ਦਾ ਮਾਹੌਲ ਹੈ।

Share Button

Leave a Reply

Your email address will not be published. Required fields are marked *