ਬਰਾਕ ਓਬਾਮਾ ਹਨ ਅਮਰੀਕੀਆਂ ਵਿਚਕਾਰ ਸਭ ਤੋਂ ਲੋਕਪ੍ਰਿਅ ਵਿਅਕਤੀ : ਸਰਵੇਖਣ

ss1

ਬਰਾਕ ਓਬਾਮਾ ਹਨ ਅਮਰੀਕੀਆਂ ਵਿਚਕਾਰ ਸਭ ਤੋਂ ਲੋਕਪ੍ਰਿਅ ਵਿਅਕਤੀ : ਸਰਵੇਖਣ

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਵਿਚ ਸਭ ਤੋਂ ਪ੍ਰਸ਼ੰਸਕ ਵਿਅਕਤੀ ਹਨ, ਜਦੋਂ ਕਿ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ਦੇਸ਼ ਦੀ ਸਭ ਤੋਂ ਜ਼ਿਆਦਾ ਪ੍ਰਸ਼ੰਸਕ ਮਹਿਲਾ ਹੈ| ਗੈਲਪ ਨੇ ਅੱਜ ਪ੍ਰਕਾਸ਼ਿਤ ਆਪਣੇ ਨਵੇਂ ਸਰਵੇਖਣ ਦੇ ਆਧਾਰ ਤੇ ਇਹ ਗੱਲ ਕਹੀ ਹੈ| ਗੈਲਪ ਦੇ ਸਲਾਨਾ ਸਰਵੇਖਣ ਵਿਚ ਓਬਾਮਾ ਲਗਾਤਾਰ 10ਵੀਂ ਵਾਰ ਸਿਖਰ ਤੇ ਰਹੇ ਹਨ, ਜਦੋਂਕਿ ਹਿਲੇਰੀ ਲਗਾਤਾਰ 16ਵੇਂ ਸਾਲ ਸਭ ਤੋਂ ਜ਼ਿਆਦਾ ਪ੍ਰਸ਼ੰਸਕ ਮਹਿਲਾ ਚੁਣੀ ਗਈ ਹੈ|
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਹਿਲੇਰੀ ਨੂੰ ਡੋਨਾਲਡ ਟਰੰਪ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ| ਸਰਵੇਖਣ ਵਿਚ ਵੋਟ ਦੇਣ ਵਾਲੇ 17 ਪ੍ਰਤੀਸ਼ਤ ਅਮਰੀਕੀਆਂ ਦਾ ਮੰਨਣਾ ਹੈ ਕਿ ਉਹ ਓਬਾਮਾ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ| ਪਿਛਲੇ ਸਾਲ ਓਬਾਮਾ ਨੂੰ 22 ਪ੍ਰਤੀਸ਼ਤ ਵੋਟ ਮਿਲੇ ਸਨ ਅਤੇ ਟਰੰਪ 14 ਪ੍ਰਤੀਸ਼ਤ ਵੋਟ ਨਾਲ ਦੂਜੇ ਨੰਬਰ ਤੇ ਰਹੇ| ਜਦੋਂ ਕਿ ਪੋਪ ਫ੍ਰਾਂਸਿਸ ਨੂੰ ਤੀਜਾ ਸਥਾਨ ਮਿਲਿਆ ਹੈ| ਵੋਟ ਕਰਨ ਵਾਲਿਆਂ ਵਿਚੋਂ 9 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ ਹਿਲੇਰੀ ਸਭ ਤੋਂ ਪ੍ਰਸ਼ੰਸਕ ਮਹਿਲਾ ਹੈ| ਜਦੋਂ ਕਿ ਦੇਸ਼ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ 7 ਪ੍ਰਤੀਸ਼ਤ ਦੇ ਨਾਲ ਦੂਜੇ ਅਤੇ 4 ਫੀਸਦੀ ਵੋਟਾਂ ਨਾਲ ਓਪਰਾ ਵਿਨਫਰੇ ਤੀਜੇ ਸਥਾਨ ਤੇ ਹਨ|

Share Button

Leave a Reply

Your email address will not be published. Required fields are marked *