ਬਰਸੀ ‘ਤੇ ਵਿਸ਼ੇਸ਼ ਲੇਖ (29 ਜੂਨ): ਮਹਾਰਾਜਾ ਰਣਜੀਤ ਸਿੰਘ

ss1

ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਭਾਰਤ ਅਤੇ ਖਾਸ ਕਰਕੇ ਪੰਜਾਬ ਉਤੇ ਮੁਗ਼ਲਾਂ ਦੇ ਹਮਲਿਆਂ, ਲੁੱਟ-ਖਸੁੱਟ ਅਤੇ ਅੱਤਿਆਚਾਰਾਂ ਤੋਂ ਤੰਗ ਆ ਕੇ ਕੁਝ ਧਨੀ ਸਿੱਖ ਸਰਦਾਰਾਂ ਨੇ ਆਪਣੇ ਆਪਣੇ ਅਸਰ ਰਸੂਖ ਵਾਲੇ ਇਲਾਕਿਆਂ ਵਿੱਚ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ। ਆਪਣੇ ਇਲਾਕਿਆਂ ਦੀ ਸੁਰੱੱਖਿਆ ਲਈ, ਸੰਗਠਿਤ ਅਤੇ ਭਾਰੀ ਫੌਜੀ ਅਮਲੇ ਵਾਲੇ ਮੁਗ਼ਲ ਹਾਕਮਾਂ ਨਾਲ ਸਿੱਧੀ ਟੱਕਰ ਲੈਣ ਲਈ, ਜ਼ਰੂਰੀ ਸੀ ਕਿ ਇਨ੍ਹਾਂ ਸਿੱਖ ਸਰਦਾਰਾਂ ਕੋਲ ਵੀ ਚੋਖੇ ਲੜਾਕੂ ਜਵਾਨ, ਘੋੜੇ ਅਤੇ ਹਥਿਆਰ ਹੋਣ। ਇਸ ਮਨੋਰਥ ਲਈ ਉਨ੍ਹਾਂ ਨੇ ਲੋਕਾਂ ਤੋਂ ਪਿਆਰ ਨਾਲ ਪੈਸਾ, ਹਥਿਆਰ, ਨੌਜਵਾਨ ਮੁੰਡੇ ਅਤੇ ਹੋਰ ਲੜਾਕੂ ਸਮਾਨ ਲੈਣਾ ਸ਼ੁਰੂ ਕੀਤਾ। ਇਸ ਜਦੋ-ਜਹਿਦ ਹੇਠ ਪੰਜਾਬ ਵਿੱਚ ਬਾਰਾਂ ਮਿਸਲਾਂ ਕਾਇਮ ਹੋ ਗਈਆਂ। ਇਨ੍ਹਾਂ ਮਿਸਲਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਸ਼ੁਕਰਚੱਕੀਆ ਮਿਸਲ:

ਇਸ ਮਿਸਲ ਦੀ ਨੀਂਹ ਸਰਦਾਰ ਚੜ੍ਹਤ ਸਿੰਘ ਸੰਧੂ ਨੇ ਰੱੱਖੀ ਸੀ। ਉਨ੍ਹਾਂ ਦੇ ਪਿਤਾ ਸਰਦਾਰ ਨੌਧ ਸਿੰਘ ਸੰਧੂ ਨੂੰ ਖਾਲਸਾ ਸੱਜਣ ਉਤੇ ਗੁਜਰਾਂਵਾਲਾ ਵਿੱਚ ਕੁਝ ਜ਼ਮੀਨ ਦਿੱਤੀ ਗਈ ਸੀ, ਜਿੱਥੇ ਉਸਨੇ ਆਪਣੀ ਰਿਹਾਇਸ਼ ਕਰਕੇ ਇਸ ਖੇਤੀ ਫਾਰਮ ਦਾ ਨਾਂ ਸ਼ੁਕਰ ਚੱਕ ਰੱਖ ਦਿੱਤਾ। ਚੜ੍ਹਤ ਸਿੰਘ ਨੌਧ ਸਿੰਘ ਦਾ ਵੱਡਾ ਪੁੱਤਰ ਸੀ। ਉਸਨੇ ਚੜ੍ਹਦੀ ਜ਼ਵਾਨੀ ਦੀ ਉਮਰ ਵਿੱਚ ਅਹਿਮਦਸ਼ਾਹ ਅਬਦਾਲੀ ਵਿਰੁੱਧ ਮੁਹਿੰਮਾਂ ਵਿੱਚ ਨਿਵੇਕਲੀ ਬਹਾਦਰੀ ਵਿਖਾਈ ਸੀ, ਜਿਸ ਕਰਕੇ ਗੁਜਰਾਂਵਾਲਾ ਇਲਾਕੇ ਵਿੱਚ ਉਸਦਾ ਮਾਣ ਸਤਿਕਾਰ ਬਹੁਤ ਵਧ ਗਿਆ। ਉਸਨੇ ਸਿੰਘਪੁਰੀਆ ਮਿਸਲ ਤੋਂ ਵੱਖ ਹੋ ਕੇ ਆਪਣੀ ਨਵੀਂ ਮਿਸਲ ‘ਸ਼ੁਕਰਚੱਕੀਆ ਮਿਸਲ’ ਕਾਇਮ ਕਰ ਲਈ। ਉਸਦਾ ਵਿਆਹ ਗੁਜਰਾਂਵਾਲੇ ਦੇ ਇੱਕ ਬੜੇ ਅਸਰ ਰਸੂਖ ਵਾਲੇ ਸਰਦਾਰ ਅਮੀਰ ਸਿੰਘ ਦੀ ਲੜਕੀ ਦੇਸਾਂ ਕੌਰ ਨਾਲ ਹੋਇਆ। ਇਸ ਨਾਲ ਚੜ੍ਹਤ ਸਿੰਘ ਦੇ ਸਤਿਕਾਰ ਅਤੇ ਤਾਕਤ ਵਿੱਚ ਹੋਰ ਵੀ ਵਾਧਾ ਹੋ ਗਿਆ। ਉਸਨੇ ਫਿਰ ਆਪਣੀ ਮੁੱਖ ਰਿਹਾਇਸ਼ ਗੁਜਰਾਂਵਾਲਾ ਵਿਖੇ ਬਦਲ ਲਈ। ਉਸਨੇ ਆਪਣੀ ਤਾਕਤ ਵਿੱਚ ਵਾਧਾ ਕਰਨ ਲਈ ਪੋਠੋਹਾਰ ਖੇਤਰ ਦੇ ਰੋਹਤਾਸ, ਚੱਕਵਾਲ, ਪਿੰਡ ਡੱਡਾਂ ਖ਼ਾਨ ਅਤੇ ਵਜ਼ੀਰਾਬਾਦ ਉਤੇ ਕਬਜਾ ਕਰ ਲਿਆ। ਉਸਤੋਂ ਬਾਅਦ ਸੰਨ ੧੭੯੨ ਵਿੱਚ ਮਿਸਲ ਦੀ ਕਮਾਨ ਉਸਦੇ ਵੱਡੇ ਪੁੱਤਰ ਮਹਾਂ ਸਿੰਘ ਨੇ ਸੰਭਾਲੀ। ਉਸਨੇ ਵੀ ਮਿਸਲ ਦੇ ਖੇਤਰ ਵਿੱਚ ਕਾਫੀ ਵਾਧਾ ਕੀਤਾ। ਉਧਰ ਮੁਗ਼ਲਾਂ ਦੀ ਸਲਤਨਤ ਦਾ ਨਿਘਾਰ ਸ਼ੁਰੂ ਹੋ ਗਿਆ ਸੀ ਅਤੇ ਇਧਰ ਸ਼ੁਕਰਚੱਕੀਆ ਮਿਸਲ ਦੀ ਕਮਾਨ ਸਰਦਾਰ ਮਹਾਂ ਸਿੰਘ ਦੇ ਵੱਡੇ ਪੁੱਤਰ ਰਣਜੀਤ ਸਿੰਘ ਦੇ ਹੱਥ ਆ ਗਈ।

ਮਹਾਰਾਜਾ ਰਣਜੀਤ ਸਿੰਘ ਦਾ ਜਨਮ ੧੩ ਨਵੰਬਰ, ੧੭੮੦ ਨੂੰ ਸਰਦਾਰ ਮਹਾਂ ਸਿੰਘ ਸ਼ੁਕਰਚੱਕੀਆ ਅਤੇ ਜੀਂਦ ਦੇ ਰਾਜਾ ਗਜਪਤ ਸਿੰਘ ਦੀ ਧੀ ਰਾਜ ਕੌਰ ਦੇ ਗ੍ਰਹਿ, ਗੁਜਰਾਂਵਾਲਾ ਵਿਖੇ ਹੋਇਆ।

ਰਣਜੀਤ ਸਿੰਘ ਨੇ ਦਸ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਹੋ ਕੇ ਮੁਗ਼ਲ ਹਾਕਮਾਂ ਵਿਰੁੱਧ ਪਹਿਲੀ ਜੰਗ ਲੜੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਸਨੇ ਅਫ਼ਗਾਨੀ ਹਾਕਮਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਕਈ ਜੰਗਾਂ ਲੜੀਆਂ ਅਤੇ ਜਿੱਤਾਂ ਹਾਸਿਲ ਕੀਤੀਆਂ। ਉਸਦੀ ਵਧੇਰੇ ਪ੍ਰਸਿੱਧੀ ਉਦੋਂ ਹੋਈ ਜਦੋਂ ਉਸਨੇ ੧੭ ਸਾਲ ਦੀ ਉਮਰ ਵਿੱਚ ਸੰਨ ੧੭੯੭ ਵਿੱਚ ਅਹਿਮਦਸ਼ਾਹ ਅਬਦਾਲੀ ਦੇ ਮੁਗ਼ਲ ਹਾਕਮ ਸ਼ਾਹ ਜ਼ਮਾਨ ਦੇ ਪੰਜਾਬ ਉਤੇ ਕਬਜਾ ਕਰਨ ਦੇ ਹਮਲੇ ਨੂੰ ਨਾਕਾਮ ਬਣਾ ਦਿੱਤਾ ਸੀ। ਉਸ ਅਫ਼ਗਾਨੀ ਹਾਕਮ ਨੇ ੧੭੯੮ ਵਿੱਚ ਪੰਜਾਬ ਉਤੇ ਕਬਜਾ ਕਰਨ ਲਈ ਫਿਰ ਹਮਲਾ ਕੀਤਾ। ਇਸ ਵਾਰ ਰਣਜੀਤ ਸਿੰਘ ਨੇ ਉਸਦਾ ਕੋਈ ਵਿਰੋਧ ਨਾ ਕੀਤਾ ਅਤੇ ਉਸਨੂੰ ਅਮਨ ਅਮਾਨ ਨਾਲ ਲਾਹੌਰ ਵਿੱਚ ਦਾਖਿਲ ਹੋਣ ਦਿੱਤਾ। ਪਰ ਜਿਉਂ ਹੀ ਅਫ਼ਗਾਨੀ ਫੌਜਾਂ ਲਾਹੌਰ ਵਿੱਚ ਦਾਖਿਲ ਹੋਈਆਂ, ਰਣਜੀਤ ਸਿੰਘ ਨੇ ਆਪਣੀ ਫੌਜ ਨਾਲ ਲਾਹੌਰ ਨੂੰ ਸਭ ਪਾਸਿਆਂ ਤੋਂ ਘੇਰ ਲਿਆ। ਸ਼ਹਿਰ ਅੰਦਰ ਕੋਈ ਵੀ ਖਾਣ-ਪੀਣ ਵਾਲੀ ਵਸਤ ਜਾਣ ਤੋਂ ਰੋਕ ਦਿੱਤੀ।। ਸ਼ਹਿਰ ਦੇ ਆਸ ਪਾਸ ਦੀਆਂ ਸਾਰੀਆਂ ਫਸਲਾਂ ਅੱਗ ਲਾ ਕੇ ਸ਼ਾੜ ਦਿੱਤੀਆਂ ਤਾਂਕਿ ਮੁਗ਼ਲ ਫੌਜਾਂ ਮੌਕਾ ਪਾ ਕੇ ਖਾਣ ਵਾਲਾ ਕੋਈ ਵੀ ਅਨਾਜ ਵੱਢ ਕੇ ਅੰਦਰ ਨਾ ਲਿਜਾ ਸਕਣ। ਘੇਰਾ ਇੰਨਾ ਸਖ਼ਤ ਸੀ ਕਿ ਬਹੁਤ ਸਾਰੀ ਅਫ਼ਗਾਨੀ ਫੌਜ ਦਾਅ ਲੱਗੇ ਆਪਣੀ ਜ਼ਾਨ ਬਚਾ ਕੇ ਵਾਪਿਸ ਅਫ਼ਗਾਨਿਸਤਾਨ ਨੂੰ ਦੌੜ ਗਈ।

ਲਾਹੌਰ ਅਤੇ ਅੰਮ੍ਰਿਤਸਰ ਉਤੇ ਕਬਜਾ:
ਸੰਨ ੧੭੯੯ ਵਿੱਚ ਰਣਜੀਤ ਸਿੰਘ ਅਤੇ ਕਨੱਈਆ ਮਿਸਲ ਦੀ ਰਾਣੀ ਸਦਾ ਕੌਰ ਨੇ ਮਿਲ ਕੇ ਲਾਹੌਰ ਨੇੜਲੇ ਭੰਗੀ ਮਿਸਲ ਦੇ ਕਬਜੇ ਵਾਲੇ ਇਲਾਕੇ ਉਤੇ ਹਮਲਾ ਕਰਕੇ ਉਸਨੂੰ ਆਪਣੇ ਕਬਜੇ ਹੇਠ ਲੈ ਲਿਆ। ਉਥੇ ਮੌਜੂਦ ਭੰਗੀ ਸਰਦਾਰ ਬਚ ਕੇ ਦੌੜ ਗਏ। ਇਲਾਕੇ ਦੀ ਸਾਰੀ ਮੁਸਲਿਮ ਅਤੇ ਹਿੰਦੂ ਅਬਾਦੀ ਨੇ ਰਣਜੀਤ ਸਿੰਘ ਨੂੰ ਜੀ ਆਇਆਂ ਆਖਦਿਆਂ ਸਵਾਗਤ ਕੀਤਾ। ਸੰਨ ੧੮੦੦ ਵਿੱਚ ਜੰਮੂ ਦੇ ਹਾਕਮ ਨੇ ਇਲਾਕੇ ਦਾ ਕਬਜਾ ਰਣਜੀਤ ਸਿੰਘ ਨੂੰ ਸੌਂਪ ਦਿੱਤਾ। ਸੰਨ ੧੮੦੧ ਵਿੱਚ ਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦਾ ਰੁਤਬਾ ਹਾਸਿਲ ਕੀਤਾ। ਸੰਨ ੧੮੦੨ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਕੋਲੋਂ ਅੰਮ੍ਰਿਤਸਰ ਦਾ ਇਲਾਕਾ ਵੀ ਖੋਹ ਲਿਆ ਅਤੇੇ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ। ਅਫ਼ਗਾਨੀ ਹਾਕਮਾਂ ਅਤੇ ਫੌਜਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਬੜਾ ਅਪਵਿੱਤਰ ਕੀਤਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਥੇ ਅਰਦਾਸ ਕਰਦਿਆਂ ਪ੍ਰਣ ਲਿਆ ਕਿ ਉਹ ਸ਼੍ਰੀ ਹਰਿਮੰਦਰ ਸਾਹਿਬ ਦੀ ਮੁੜ ਮਾਰਬਲ ਅਤੇ ਸੋਨੇ ਨਾਲ ਉਸਾਰੀ ਕਰਵਾਏਗਾ।

ਈਸਟ ਇੰਡੀਆ ਕੰਪਨੀ ਨਾਲ ਸੰਧੀ:
ਪਹਿਲੀ ਜਨਵਰੀ ਸੰਨ ੧੮੦੬ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਈਸਟ ਇੰਡੀਆ ਕੰਪਨੀ ਦੇ ਬ੍ਰਤਾਨਵੀ ਹਾਕਮਾਂ ਨਾਲ ਇੱਕ ਸਮਝੌਤੇ ਉਤੇ ਦਸਤਖ਼ਤ ਕੀਤੇ, ਜਿਸ ਹੇਠ ਸਤਿਲੁਜ ਦਰਿਆ ਨੂੰ ਹੱਦ ਮੰਨ ਕੇ ਫੈਸਲਾ ਕੀਤਾ ਗਿਆ ਕਿ ਨਾ ਤਾਂ ਸਿੱਖ ਫੌਜਾਂ ਦਰਿਆ ਦੇ ਦੱਖਣ ਵੱਲ ਵਧਣਗੀਆਂ ਅਤੇ ਨਾ ਹੀ ਅੰਗ੍ਰੇਜ਼ ਫੌਜਾਂ ਦਰਿਆ ਦੇ ਦੂਸਰੇ ਪਾਸੇ ਸਿੱਖ ਰਾਜ ਦੇ ਇਲਾਕੇ ਵਿੱਚ ਦਾਖਿਲ ਹੋਣਗੀਆਂ।

ਕਸੂਰ ਉਤੇ ਕਬਜਾ:
ਸੰਨ ੧੮੦੭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਦੀ ਮੁਸਲਿਮ ਹਕੁਮਤ ਵਾਲੀ ਰਿਆਸਤ ਉਤੇ ਹਮਲਾ ਕੀਤਾ ਅਤੇ ਉਥੇ ਦੇ ਅਫ਼ਗਾਨ ਮੁਖੀਏ ਕੁਤਬ-ਉਦ-ਦੀਨ ਨੂੰ ਹਰਾ ਕੇ ਕਸੂਰ ਉਤੇ ਕਬਜਾ ਕਰ ਲਿਆ। ਇਸ ਨਾਲ ਉਸਦਾ ਰਾਜ ਉਤਰ-ਪੱਛਮੀ ਦਿਸ਼ਾ ਵਿੱਚ ਅਫ਼ਗਾਨਿਸਤਾਨ ਤੱਕ ਫੈਲ ਗਿਆ। ਸੰਨ ੧੮੧੮ ਵਿੱਚ ਉਸਨੇ ਮੁਲਤਾਨ ਦਾ ਇਲਾਕਾ ਵੀ ਆਪਣੇ ਕਬਜੇ ਹੇਠ ਕਰ ਲਿਆ। ਸੰਨ ੧੮੧੯ ਵਿੱਚ ਉਸਨੇ ਅਫ਼ਗਾਨੀ ਸੁੰਨੀ ਮੁਸਲਿਮ ਹਾਕਮਾਂ ਨੂੰ ਹਰਾ ਕੇ ਸ਼੍ਰੀਨਗਰ ਤੇ ਕਸ਼ਮੀਰ ਤੱਕ ਅਪਣੇ ਰਾਜ ਨੂੰ ਫੈਲਾ ਲਿਆ।

ਅਫ਼ਗਾਨੀ ਹਾਕਮਾਂ ਨਾਲ ਹੋਈਆਂ ਮਹੱਤਵਪੂਰਨ ਜੰਗਾਂ:
ਸੰਨ ੧੮੧੩ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਮੋਹਕਮ ਚੰਦ ਦੀ ਅਗਵਾਈ ਹੇਠ ਸਿੱਖ ਫੌਜਾਂ ਦੀ ਅਫ਼ਗਾਨੀ ਹਾਕਮ ਸ਼ਾਹ ਮੁਹੰਮਦ ਦੇ ਜਰਨੈਲ ਦੋਸਤ ਮੁਹੰਮਦ ਨਾਲ ਜੰਗ ਹੋਈ। ਇਸ ਵਿੱਚ ਅਫ਼ਗਾਨੀ ਫੌਜਾਂ ਦੀ ਹਾਰ ਹੋਈ ਅਤੇ ਉਨ੍ਹਾਂ ਦੀ ਮਜਬੂਤ ਰਾਜਨੀਤਕ ਚੌਕੀ “ਅਟਕ” ਉਤੇ ਸਿੱਖ ਫੌਜਾਂ ਦਾ ਕਬਜਾ ਹੋ ਗਿਆ। ਸੰਨ ੧੮੧੮ ਵਿੱਚ ਜਰਨੈਲ ਦੀਵਾਨ ਚੰਦ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਮੁਲਤਾਨ ਦੇ ਮੁਜ਼ਫਰ ਖਾਨ ਨੂੰ ਮਾਰ ਕੇ ਮੁਲਤਾਨ ਉਤੇ ਕਬਜਾ ਕੀਤਾ। ਇਸ ਨਾਲ ਅਫ਼ਗਾਨ ਹਕੂਮਤ ਦਾ ਪੰਜਾਬ ਵਿੱਚੋਂ ਖਾਤਮਾਂ ਹੋ ਗਿਆ। ਜੁਲਾਈ ੧੮੧੮ ਵਿੱਚ ਸਿੱਖ ਫੌਜਾਂ ਨੇ ਕਸ਼ਮੀਰ ਦੇ ਗਵਰਨਰ ਅਜ਼ੀਮ ਖਾਨ ਦੇ ਛੋਟੇ ਭਰਾ ਜਬਰ ਖਾਨ ਨੂੰ ਹਰਾ ਕੇ ਕਸ਼ਮੀਰ ਉਤੇ ਕਬਜਾ ਕੀਤਾ। ਸੰਨ ੧੮੧੯ ਵਿੱਚ ਦੋਸਤ ਮੁਹੰਮਦ ਨੇ ਪੇਸ਼ਾਵਰ ਉਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਨੂੰ ਪ੍ਰਵਾਨ ਕਰਦਿਆਂ ਸਾਲਾਨਾ ਇੱਕ ਲੱਖ ਰੁਪਏ ਦਾ ਕਰ ਦੇਣਾ ਪ੍ਰਵਾਨ ਕੀਤਾ। ਸੰਨ ੧੮੨੦-੨੧ ਵਿੱਚ ਡੇਰਾ ਗ਼ਾਜ਼ੀ ਖਾਨ , ਹਜ਼ਾਰਾ, ਮਨਕੇਰਾ ਉਤੇ ਸਿੱਖ ਫੌਜਾਂ ਨੇ ਕਬਜਾ ਜਮਾਇਆ, ਜਿਸ ਨਾਲ ਜੇਹਲਮ ਤੇ ਇੰਡੁਸ, ਸਿੰਘ ਅਤੇ ਦਾਓਬ ਵਿਚਕਾਰ ਦੀ ਬਹੁਤ ਸਾਰੀ ਭੂੰਮੀ ਸਿੱਖ ਰਾਜ ਵਿੱਚ ਸ਼ਾਮਿਲ ਹੋ ਗਈ। ਸੰਨ ੧੮੨੩ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਾਬੁਲ ਦਰਿਆ ਦੇ ਉਤਰ ਵਿੱਚ ਯੂਸਫਜਈ ਦੀ ਭਾਰੀ ਫੌਜ ਨੂੰ ਹਰਾਇਆ। ਸੰਨ ੧੮੩੪ ਵਿੱਚ ਮੁਹੰਮਦ ਅਜ਼ੀਮ ਖਾਨ ਨੇ ੨੫,੦੦੦ ਬੰਦਿਆਂ ਦੀ ਫੌਜ ਨਾਲ ਜ਼ਿਹਾਦ ਦੇ ਨਾਂ ਹੇਠ ਪੇਸ਼ਾਵਰ ਉਤੇ ਕਬਜਾ ਕਰਨ ਲਈ ਇੱਕ ਵਾਰ ਫਿਰ ਹਮਲਾ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਫੌਜਾਂ ਨੂੰ ਕਰਾਰੀ ਹਾਰ ਦਿੱਤੀ। ਯਾਰ ਮੁਹੰਮਦ ਨੂੰ ਮੁਆਫੀ ਦੇ ਕੇ ਉਸਨੂੰ ਮੁੜ ਪੇਸ਼ਾਵਰ ਦਾ ਗਵਰਨਰ ਥਾਪ ਦਿੱਤਾ। ਉਸਨੇ ਲਾਹੌਰ ਦਰਬਾਰ ਨੂੰ ਇੱਕ ਲੱਖ ਦਸ ਹਜ਼ਾਰ ਰੁਪਏ ਦਾ ਸਾਲਾਨਾ ਕਰ ਦੇਣਾ ਪ੍ਰਵਾਨ ਕੀਤਾ। ਸੰਨ ੧੮੩੭ ਦੀ ਜਮਰੌਦ ਦੀ ਜੰਗ ਅਤੇ ਸੰਨ ੧੮੩੮ ਵਿੱਚ ਸਿੰਧ ਵਿੱਚ ਬੈਠੀ ਬਸਤੀਵਾਦੀ ਅੰਗ੍ਰਜ਼ੀ ਫੌਜ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਆਪਣੀਆਂ ਫੌਜਾਂ ਦੇ ਨਾਲ ਕਾਬੁਲ ਵਿੱਚ ਦਾਖਿਲ ਹੋਣ ਨਾਲ ਸਿੱਖਾਂ ਅਤੇ ਅਫ਼ਗਾਨੀਆਂ ਵਿਚਕਾਰ ਜੰਗਾਂ ਦਾ ਅੰਤ ਹੋ ਗਿਆ। ਇਸ ਨਾਲ ਸਿੱਖ ਰਾਜ ਦੀ ਪੱਛਮੀ ਸਰਹੱਦ ਸਥਾਪਿਤ ਹੋ ਗਈ।

ਰਾਣੀਆਂ:
ਮਹਾਰਾਜਾ ਰਣਜੀਤ ਸਿੰਘ ਦੀਆਂ ੨੦ ਰਾਣੀਆਂ ਸਨ, ਜਿਨ੍ਹਾਂ ਵਿਚੋਂ ਦਸ ਨਾਲ ਉਸਦੀ ਰਵਾਇਤੀ ਰਸਮਾਂ ਅਨੁਸਾਰ ਸ਼ਾਦੀ ਹੋਈ ਸੀ। ਉਨ੍ਹਾਂ ਦਸਾਂ ਵਿੱਚੋਂ ਪੰਜ ਸਿੱਖ, ਤਿੰਨ ਹਿੰਦੂ ਅਤੇ ਦੋ ਮੁਸਲਿਮ ਔਰਤਾਂ ਸਨ। ਬਾਕੀ ਦਸ ਰਾਣੀਆਂ ਦਾ ਰਣਜੀਤ ਸਿੰਘ ਨਾਲ ਵਿਆਹ ਚਾਦਰ ਦੀ ਰਸਮ ਨਾਲ ਹੋਇਆ ਸੀ। ਉਨ੍ਹਾਂ ਵਿੱਚੋਂ ਸੱਤ ਸਿੱਖ ਅਤੇ ਤਿੰਨ ਹਿੰਦੂ ਸਨ। ਰਣਜੀਤ ਸਿੰਘ ਦੀ ਆਖਰੀ ਰਾਣੀ, ਮਹਾਰਾਣੀ ਜਿੰਦ ਕੌਰ ਦੀ ਸ਼ਾਦੀ ਵੀ ਚਾਦਰ ਦੀ ਰਸਮ ਨਾਲ ਹੋਈ ਸੀ।

ਮਹਾਰਾਜਾ ਰਣਜੀਤ ਸਿੰਘ ਦਾ ਸਵਰਗ ਸਿਧਾਰਨਾ:
ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ੨੭ ਜੂਨ, ੧੮੩੯ ਨੂੰ ਸ਼ਾਮ ਦੇ ਪੰਜ ਵਜੇ ਪ੍ਰਮਾਤਮਾ ਵੱਲੋਂ ਬਖਸ਼ੀ ਗਈ ਸਵਾਸਾਂ ਦੀ ਪੂੰਜੀ ਦਾ ਅੰਤਮ ਸਵਾਸ ਲੈਂਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਤਫਾਕ ਨਾਲ ਉਸ ਦਿਨ ਦੇਸੀ ਮਹੀਨੇ ‘ਹਾੜ੍ਹ’ ਦੀ ੧੫ ਤਰੀਕ ਸੀ ਅਤੇ ਇਸਤੋਂ ਠੀਕ ੪੦ ਸਾਲ ਪਹਿਲਾਂ ਉਹ ਜੇਤੂ ਦੇ ਤੌਰ ‘ਤੇ ੧੫ ਹਾੜ੍ਹ ਨੂੰ ਹੀ ਲਾਹੌਰ ਵਿੱਚ ਦਾਖਿਲ ਹੋਇਆ ਸੀ। ਉਸਦੀ ਮ੍ਰਿਤਕ ਦੇਹ ਦਾ ਸਸਕਾਰ ਬਾਦਸ਼ਾਹੀ ਮਸਜ਼ਿਦ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਨੇੜੇ ਕੀਤਾ ਗਿਆ। ਸ਼ਹਿਜ਼ਾਦੇ ਖੜਕ ਸਿੰਘ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਦੀ ਰਸਮ ਅਦਾ ਕੀਤੀ। ਡਾ: ਗੋਕਲ ਚੰਦ ਨਾਰੰਗ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਦੇਸ ਵਿੱਚ ਵਿਆਪਕ ਸੋਗ ਮਨਾਇਆ ਗਿਆ। ਹਰ ਕਿਸੇ ਨੇ ਇੰਝ ਮਹਿਸੂਸ ਕੀਤਾ ਕਿ ਅੱਜ ਉਨ੍ਹਾਂ ਦਾ ਆਪਣਾ ਪਿਤਾ ਅਤੇ ਰਖਵਾਲਾ ਉਨ੍ਹਾਂ ਤੋਂ ਸਦਾ ਲਈ ਵਿਛੜ ਗਿਆ ਹੈ ਅਤੇ ਪੰਜਾਬ ਦੀ ਹਾਲਤ ਵਿਧਵਾ ਔਰਤ ਵਰਗੀ ਹੋ ਗਈ ਹੈ।

ਲੇਖਕ: ਸੰਤੋਖ ਸੰਘ ਸੰਧੂ,
(+64) 022 071 0935

Share Button

Leave a Reply

Your email address will not be published. Required fields are marked *