ਬਰਨੀ ਸੈਂਡਰਜ ਨੇ ਹਿਲਰੀ ਕਲਿੰਟਨ ਨਾਲ ਮਿਲ ਕੇ ਪਾਰਟੀ ਦੀ ਕਾਇਆ਼ ਪਲਟਣ ਦੀ ਗੱਲ ਜਰੂਰ ਕੀਤੀ ਪਰ ਚੋਣ ਮੈਦਾਨ ਵਿਚੋਂ ਹੱਟਣ ਦਾ ਜਿਕਰ ਤੱਕ ਨਹੀਂ ਕੀਤਾ

ss1

ਬਰਨੀ ਸੈਂਡਰਜ ਨੇ ਹਿਲਰੀ ਕਲਿੰਟਨ ਨਾਲ ਮਿਲ ਕੇ ਪਾਰਟੀ ਦੀ ਕਾਇਆ਼ ਪਲਟਣ ਦੀ ਗੱਲ ਜਰੂਰ ਕੀਤੀ ਪਰ ਚੋਣ ਮੈਦਾਨ ਵਿਚੋਂ ਹੱਟਣ ਦਾ ਜਿਕਰ ਤੱਕ ਨਹੀਂ ਕੀਤਾ

220px-Bernie_Sanders

ਚੈਸਪੀਕਵਿਰਜੀਨੀਆ 16 ਜੂਨ (ਸੁਰਿੰਦਰ ਢਿਲੋਂ) ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਨਵੰਬਰ 2016 ਵਿਚ ਹੋਣ ਵਾਲੀ ਚੋਣ ਲਈ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਬਰਨੀ ਸੈਂਡਰਜ ਨੇ ਆ਼ਪਣੇ ਹਮਾਇਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਾਇਮਰੀਜ ਦੀਆ਼ਂ ਚੋਣਾਂ ਵਿਚ ਉਨ੍ਹਾਂ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਉਠਾਏ ਗਏ ਮੁੱਦਿਆਂ ਨੂੰ ਪਾਰਟੀ ਦੀ ਜੁਲਾਈ ਵਿਚ ਫਿਲਾਡੈਲਫੀਆ ਕਨਵੈਨਸ਼ਨ ਵਿਚ ਉਠਾਉਣ ਦਾ ਯਕੀਨ ਦਿਵਾਇਆ |ਸਿਆਸੀ ਹਲਕਿਆਂ ਵਿਚ ਇਹ ਚਰਚਾ ਸੀ ਕੇ ਉਹ ਅੱਜ ਡੈਮੋਕਰੇਟ ਪਾਰਟੀ ਦੀ ਹਿਲਰੀ ਕਲਿੰਟਨ ਦੇ ਹੱਕ ਵਿਚ ਆਪਣਾ ਚੋਣ ਪ੍ਰਚਾਰ ਬੰਦ ਕਰਨ ਦਾ ਐਲਾਨ ਕਰਨਗੇ ਪਰ ਬਰਨੀ ਸੈਂਡਰਜ ਨੇ ਆ਼ਪਣੇ ਸੰਬੋਧਨ ਵਿਚ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ |
ਬਰਨੀ ਸੈਂਡਰਜ ਨੇ ਹਿਲਰੀ ਕਲਿੰਟਨ ਨਾਲ ਮਿਲ ਕੇ ਪਾਰਟੀ ਦੀ ਕਾਇਆ਼ ਪਲਟਣ ਦੀ ਗੱਲ ਜਰੂਰ ਕੀਤੀ ਤੇ ਕਿਹਾ ਕੇ ਇਹ ਪਾਰਟੀ ਮਿਹਨਤਕਸ਼ ਲੋਕਾਂ ਦੀ ਪਾਰਟੀ ਹੋਣੀ ਚਾਹੀਦੀ ਹੈ ਨਾ ਕੇ ਵੱਡੀਆਂ ਕੰਪਨੀਆਂ ਕੋਲੋ ਚੋਣ ਪ੍ਰਚਾਰ ਲਈ ਪੈਸੇ ਲੈਣ ਵਾਲੀ ਜੋ ਕੰਪਨੀਆਂ ਪੈਸੇ ਨਾਲ ਚੋਣ ਨੂੰ ਖਰੀਦਦੀਆਂ ਹਨ |ਉਨ੍ਹਾਂ ਇਹ ਸੰਬੋਧਨ ਆਪਣੇ ਸ਼ਹਿਰ ਵਰਮੋਂਟ ਤੋਂ ਕੀਤਾ ਤੇ ਉਨ੍ਹਾਂ ਅੱਜ ਫੇਰ ਦੁਹਰਾਇਆ ਕੇ ਉਨ੍ਹਾਂ ਦੀ ਚੋਣ ਲਈ ਫੰਡ ਵਿਦਿਆਰਥੀ ਵਰਗ,ਸੀਨੀਅਰ ਸਿਟੀਜਨ ਤੇ ਕੰਮਕਾਜੀ ਲੋਕਾਂ ਤੋਂ ਆਇਆ ਹੈ ਜਿਸ ਦੀ ਔਸਤ ਇੱਕੀ ਡਾਲਰ ਪ੍ਰਤੀ ਡੋਨੇਸ਼ੇਨ ਹੈ |ਇਥੇ ਇਹ ਵਰਨਣਯੋਗ ਹੈ ਕੇ ਬਰਨੀ ਸੈਂਡਰਜ ਦੀ ਚੋਣ ਦੇ ਮੁੱਖ ਮੁੱਦਿਆ ਵਿਚ ਆ਼ਰਥਿਕ ਨਾ-ਬਰਾਬਰੀ,ਸਿਹਤ ਸਹੂਲਤਾਂ,ਉਜਰਤਾਂ ਵਿਚ ਵਾਧਾ,ਕਾਲਜ ਟਿਊਸ਼ਨ ਫਰੀ ਆਦਿ ਹਨ |

Share Button

Leave a Reply

Your email address will not be published. Required fields are marked *