ਬਰਨਾਲਾ ਜ਼ਿਲੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਤੋਂ ਹਾਰ ਸਕਦੈ ਸ਼੍ਰੋਮਣੀ ਅਕਾਲੀ ਦਲ

ss1

ਬਰਨਾਲਾ ਜ਼ਿਲੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਤੋਂ ਹਾਰ ਸਕਦੈ ਸ਼੍ਰੋਮਣੀ ਅਕਾਲੀ ਦਲ
ਬਰਨਾਲਾ ਤੋਂ ਢਿੱਲੋ,ਮਹਿਲ ਕਲਾਂ ਤੋਂ ਕਾਂਝਲਾ ਤੇ ਭਦੌੜ ਤੋਂ ਬਾਲੀਆ ਦੀ ਸਥਿਤੀ ਮਜ਼ਬੂਤ

26-5 (1)
ਬਰਨਾਲਾ 25 ਜੂਨ (ਨਰੇਸ਼ ਗਰਗ) ਜ਼ਿਲਾ ਬਰਨਾਲਾ ਅੰਦਰ ਪੈਂਦੇ ਤਿੰਨ ਵਿਧਾਨ ਸਭਾ ਹਲਕੇ ਭਦੋੜ ਤੇ ਮਹਿਲ ਕਲਾਂ (ਰਜਿ:) ਅਤੇ ਬਰਨਾਲਾ (ਜਨਰਲ) ਤੋਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਜਿੱਥੇ ਸੰਭਾਵੀ ਉਮੀਦਵਾਰਾਂ ਵੱਲੋਂ ਹੁਣੇ ਤੋਂ ਆਪਣੀ ਟਿਕਟ ਲਈ ਜ਼ੋਰ ਅਜਮਾਈ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਇੰਚਾਰਜਾਂ ਤੋਂ ਸੱਖਣੇ ਪਏ ਬਰਨਾਲਾ ਤੇ ਭਦੌੜ ਹਲਕੇ ਦੇ ਲੋਕ ਵੀ ਆਪਣੇ ਆਪਨੂੰ ਲਵਾਰਿਸ ਸਮਝਣ ਲੱਗ ਪਏ ਹਨ। ਜਦ ਕਿ ਹਲਕਾ ਮਹਿਲ ਕਲਾਂ ਤੋਂ ਅਜੀਤ ਸਿੰਘ ਸਾਂਤ ਦੀ ਹਲਕਾ ਇੰਚਾਰਜ ਵਜੋਂ ਹੋਈ ਤਾਜਪੋਸ਼ੀ ਕਾਰਨ ਇੱਥੋਂ ਅਕਾਲੀ ਦਲ ‘ਚ ਫੁੱਟ ਦੀਆਂ ਸੰਭਾਵਨਾਵਾਂ ਹੋਰ ਵੀ ਜਿਆਦਾ ਪ੍ਰਬਲ ਹੋ ਗਈਆਂ ਹਨ। ਕਿਉਂਕਿ ਇਥੋਂ ਅਕਾਲੀ ਦਲ ਦੀਆਂ ਸਫਾਂ ‘ਚ ਮਜ਼ਬੂਤ ਅਧਾਰ ਰੱਖਣ ਵਾਲੇ ਤੇ ਸਾਬਕਾ ਕੈਬਨਿਟ ਮੰਤਰੀ ਸ੍ਰ ਗੋਬਿੰਦ ਸਿੰਘ ਕਾਂਝਲਾ ਦੀ ਅਣਦੇਖੀ ਕਾਰਨ ਪਾਰਟੀ ਨੂੰ ਜ਼ਿਲੇ ਦੀਆਂ ਤਿੰਨਾਂ ਸੀਟਾਂ ਤੋਂ ਨੁਕਸਾਨ ਉਠਾਉਣਾ ਪੈ ਸਕਦਾ ਹੈ। ਗੌਰ ਤਲਬ ਹੈ ਕਿ ਘੱਟ ਗਿਣਤੀਆਂ ਦੇ ਰਾਸ਼ਟਰੀ ਪ੍ਰਧਾਨ ਵਜੋਂ ਸਾਰੇ ਵਰਗਾਂ ‘ਚ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸਖ਼ਤ ਮਿਹਨਤ ਨਾਲ ਕੰਮ ਕਰਦੇ ਇਸ ਦਲਿਤ ਆਗੂ ਗੋਬਿੰਦ ਸਿੰਘ ਕਾਂਝਲਾ ਨੇ ਇੱਕ ਵਾਰ ਪਾਰਟੀ ਵੱਲੋਂ ਟਿਕਟ ਕੱਟੇ ਜਾਣ ਤੇ ਅਜਾਦ ਉਮੀਦਵਾਰ ਵਜੋਂ ਚੋਣ ਲੜ ਕੇ ਪਾਰਟੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਕੇ ਆਪਣੀ ਹੈਸੀਅਤ ਦਰਸਾ ਦਿੱਤੀ ਸੀ ਕਿ ਉਸਨੂੰ ਲੋਕ ਦਿਲਾਂ ‘ਚੋਂ ਕੋਈ ਨਹੀਂ ਕੱਢ ਸਕਦਾ। ਜ਼ਮੀਨ ਨਾਲ ਜੁੜੇ ਇਸ ਧੜੱਲੇਦਾਰ ਤੇ ਬੇਬਾਕ ਬੁਲਾਰੇ ਵਜੋਂ ਜਾਣੇ ਜਾਂਦੇ ਸ੍ਰ ਕਾਂਝਲਾ ਦਾ ਸੰਗਰੂਰ ਤੇ ਬਰਨਾਲਾ ਜ਼ਿਲੇ ਅੰਦਰ ਪ੍ਰਭਾਵ ਯੋਗ ਰਸੂਖ ਹੋਣ ਕਾਰਨ ਉਹ ਹੁਣ ਵੀ ਹਲਕੇ ਦੇ ਲੋਕਾਂ ਨਾਲ ਪਹਿਲਾਂ ਵਾਂਗ ਮਿਲਾਪ ਰੱਖ ਰਹੇ ਹਨ। ਬਰਨਾਲਾ ਹਲਕੇ ਤੋਂ ਟਕਸਾਲੀ ਆਗੂਆਂ ਨੂੰ ਪਾਸੇ ਕਰਕੇ ਕਾਂਗਰਸ ਤੇ ਲੋਕ ਭਲਾਈ ਪਾਰਟੀ ਤੇ ਲੌਂਗੋਵਾਲ ਦਲ ‘ਚੋਂ ਆਏ ਆਗੂਆਂ ਨੂੰ ਚੇਅਰਮੈਨੀਆਂ ਨਾਲ ਨਿਵਾਜੇ ਜਾਣ ਕਾਰਨ ਟਕਸਾਲੀ ਆਗੂ ਤੇ ਉਨਾਂ ਦੇ ਸਮਰਥਕਾਂ ‘ਚ ਵੀ ਨਿਰਾਸਾ ਵੇਖਣ ਨੂੰ ਮਿਲਦੀ ਹੈ। ਇਥੋਂ ਬਰਨਾਲਾ ਪਰਿਵਾਰ ਦੇ ਕਾਂਗਰਸ ਪਾਰਟੀ ਵਿੱਚ ਚਲੇ ਜਾਣ ਕਾਰਨ ਕਾਂਗਰਸ ਦੀ ਸਥਿਤੀ ਨੂੰ ਹੁਲਾਰਾ ਮਿਲਿਆ ਹੈ। ਇਥੋਂ ਕਾਂਗਰਸ ਦੇ ਸਿਟਿੰਗ ਵਿਧਾਇਕ ਸ੍ਰ ਕੇਵਲ ਸਿੰਘ ਢਿੱਲੋ ਦੀ ਸਥਿਤੀ ਨੂੰ ਹੁਲਾਰਾ ਮਿਲ ਸਕਦਾ ਹੈ। ਸ੍ਰ ਕੇਵਲ ਸਿੰਘ ਢਿੱਲੋ ਵੱਲੋਂ ਹਲਕੇ ਅੰਦਰ ਕੈਪਟਨ ਸਰਕਾਰ ਸਮੇਂ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜ ਅਤੇ ਬਰਨਾਲੇ ਨੂੰ ਜ਼ਿਲਾ ਬਣਾਉਣ ਕਾਰਨ ਹਲਕੇ ਅੰਦਰ ਅੱਜ ਵੀ ਢਿੱਲੋ ਦੀ ਹਰਮਨ ਪਿਆਰਤਾ ਵੇਖਣ ਨੂੰ ਮਿਲਦੀ ਹੈ। ਆਮ ਲੋਕਾਂ ਦੀ ਮੰਨਣਾ ਹੈ ਕਿ ਜੇਕਰ ਪੰਜਾਬ ਅੰਦਰ 2017 ‘ਚ ਕਾਂਗਰਸ ਸਰਕਾਰ ਬਣਾਉਂਦੀ ਹੈ ਤਾਂ ਸ੍ਰ ਢਿੱਲੋ ਨਾ ਸਿਰਫ ਸਰਕਾਰ ‘ਚ ਦੂਜੇ ਨੰਬਰ ਦੇ ਵਜੀਰ ਹੋਣਗੇ, ਸਗੋਂ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਨਾਲ ਵਧੀਆ ਸਬੰਧਾਂ ਦੀ ਬਦੌਲਤ ਬਰਨਾਲੇ ਜ਼ਿਲੇ ਦਾ ਨਕਸ਼ਾ ਹੀ ਬਦਲ ਸਕਦੇ ਹਨ। ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਤੇ ਉਦਯੋਗਪਤੀ ਟਰਾਈਡੈਂਟ ਗਰੁੱਪ ਦੇ ਐਮ ਡੀ ਸ੍ਰੀ ਰਜਿੰਦਰ ਗੁਪਤਾ ਦਾ ਆਪਣਾ ਕੱਦ ਬੁੱਤ ਹੀ ਐਨਾ ਕੁ ਰਸੂਖਦਾਰ ਹੈ ਕਿ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਤੋਂ ਹਲਕੇ ਦੇ ਵਿਕਾਸ ਕਾਰਜ ਕਰਵਾ ਸਕਦੇ ਹਨ। ਹਲਕੇ ਦੇ ਲੋਕਾਂ ‘ਚ ਪਾਇਆ ਜਾ ਰਿਹਾ ਹੈ ਕਿ ਸ੍ਰੀ ਗੁਪਤਾ ਨੂੰ ਇਹ ਚੋਣ ਨਹੀਂ ਲੜਨੀ ਚਾਹੀਦੀ, ਕਿਉਂਕਿ ਵੱਡੇ ਕੱਦ ਬੁੱਤ ਵਾਲੇ ਉਮੀਦਵਾਰ ਅਕਸਰ ਹੀ ਚੋਣ ਹਾਰ ਜਾਂਦੇ ਨੇ ਤੇ ਉਨਾਂ ਦੀ ਦਿੱਖ ਤੇ ਇਸਦਾ ਨਾ ਪੱਖੀ ਪ੍ਰਭਾਵ ਪੈਂਦਾ ਹੈ। ਅਜਿਹੇ ਹਲਕੇ ਭਦੌੜ ਤੋਂ ਪਿਛਲੀ ਵਾਰ ਇੱਕ ਵੱਡੇ ਕੱਦ ਬੁੱਤ ਵਾਲੇ ਆਗੂ ਦੇ ਚੋਣ ਹਾਰ ਜਾਣ ਕਾਰਨ ਸਪੱਸ਼ਟ ਵੇਖਣ ਨੂੰ ਮਿਲਿਆ ਹੈ।
ਵਿਧਾਨ ਸਭਾ ਹਲਕਾ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ,‘ ਇੱਕ ਅਨਾਰ,ਸੌ ਬਿਮਾਰ’ ਵਾਲੀ ਬਣੀ ਹੋਈ ਹੈ। ਇੱਥੇ ਟਿਕਟ ਦੇ ਚਾਹਵਾਨ ਸ੍ਰ ਦਰਬਾਰਾ ਸਿੰਘ ਗੁਰੂ ਤੋਂ ਲੈਕੇ ਸੰਤ ਬਲਵੀਰ ਸਿੰਘ ਘੁੰਨਸ, ਬੀਬੀ ਜਸਵਿੰਦਰ ਕੌਰ ਸ਼ੇਰਗਿੱਲ, ਡਾ: ਜੱਗਾ ਸਿੰਘ ਮੌੜ ਤੋਂ ਇਲਾਵਾ ਭਾਈਵਾਲ ਪਾਰਟੀ ਭਾਜਪਾ ਆਗੂ ਵੀ ਇਹ ਸੀਟ ਆਪਣੇ ਕੋਟੇ ‘ਚ ਪੱਕੀ ਸਮਝਕੇ ਆਪਣੇ ਤੌਰ ਤੇ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਇਥੋਂ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਤੇ ਹਲਕਾ ਰਾਮਪੁਰਾ ਫੂਲ ਦੀ ਇੰਚਾਰਜ ਬੀਬੀ ਸੁਰਿੰਦਰ ਕੌਰ ਬਾਲੀਆ ਤੇ ਉਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ‘ਚੋਂ ਇੱਕ ਨੂੰ ਟਿਕਟ ਮਿਲਣਾ ਯਕੀਨੀ ਹੈ। ਜੇਕਰ ਸਦੀਕ ਸਾਹਿਬ ਦੀਆਂ ਸੰਗਰੂਰ ਜ਼ਿਲੇ ਦੇ ਅਮਰਗੜ (ਰਿਜਰਵ) ਤੋਂ ਵਧੀਆ ਸਰਗਰਮੀਆ ਨੂੰ ਵੇਖਿਆ ਜਾਵੇ ਤਾਂ ਇਥੋਂ ਬੀਬੀ ਬਾਲੀਆ ਦੀ ਟਿਕਟ ਪੱਕੀ ਸਮਝੀ ਜਾ ਸਕਦੀ ਹੈ।

Share Button

Leave a Reply

Your email address will not be published. Required fields are marked *