ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ 3 ਕਾਰਾ ਦੀ ਟੱਕਰ 1 ਵਿਅਕਤੀ ਦੀ ਮੌਤ 8 ਗੰਭੀਰ ਜ਼ਖਮੀ

ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ 3 ਕਾਰਾ ਦੀ ਟੱਕਰ 1 ਵਿਅਕਤੀ ਦੀ ਮੌਤ 8 ਗੰਭੀਰ ਜ਼ਖਮੀ

23-17
ਮਹਿਲ ਕਲਾਂ 22 ਮਈ (ਪਰਦੀਪ ਕੁਮਾਰ/ ਭੁਪਿੰਦਰ ਸਿੰਘ ਧਨੇਰ) ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਵਜੀਦਕੇ ਖੁਰਦ ਦੇ ਪੈਟਰੋਲ ਪੰਪ ਦੇ ਸਾਹਮਣੇ ਅੱਜ ਦੁਪਹਿਰ 2 ਵਜੇ ਦੇ ਕਰੀਬ 3 ਗੱਡੀਆਂ ਦੀ ਟੱਕਰ ਹੋ ਜਾਣ ਕਾਰਨ 1 ਵਿਅਕਤੀ ਦੀ ਮੌਕੇ ਤੇ ਮੌਤ 8 ਦੇ ਕਰੀਬ ਵਿਅਕਤੀਆਂ ਤੇ ਔਰਤਾਂ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਥਾਣਾ ਠੁੱਲੀਵਾਲ ਦੇ ਏ ਐਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਐਕਸੀਡੈਂਟ ਦੇ ਕਾਰਨਾ ਪਤਾ ਨਹੀ ਲੱਗਿਆ। ਐਕਸੀਡੈਂਟ ਵਿੱਚ ਜਗਰਾਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਜੌਹਲਾ (ਲੁਧਿਆਣਾ) ਦੀ ਮੌਕੇ ਤੇ ਹੋ ਗਈ ਅਤੇ ਬਾਕੀ ਦੀਆਂ ਤਿੰਨਾ ਗੱਡੀਆਂ ਵਿੱਚ ਔਰਤਾਂ ਤੇ ਮਰਦ ਗੰਭੀਰ ਜ਼ਖਮੀ ਹੋ ਗਏ ਜਿੰਨਾ ਨੂੰ ਮੌਕੇ ਤੇ 108 ਐਬੂਲੈਂਸ ਰਾਹੀ ਸਿਵਲ ਹਸਪਤਾਲ ਬਰਨਾਲਾ ਤੇ ਹੋਰ ਨਿੱਜੀ ਹਸਪਤਾਲਾਂ ਵਿਖੇ ਦਾਖਲ ਕਰਵਾਇਆ ਗਿਆ। ਜਿੰਨਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ,ਉਹਨਾਂ ਨੇ ਦੱਸਿਆ ਕਿ ਉਕਤ ਜ਼ਖਮੀਆਂ ਵਿੱਚੋਂ ਬਿਆਨ ਦੇਣ ਦੇ ਕਾਬਲ ਨਾ ਹੋਣ ਕਰਕੇ ਉਹਨਾਂ ਦੀ ਪਹਿਚਾਣ ਨਹੀ ਹੋ ਸਕੀ,ਪੈਟਰੋਲ ਪੰਪ ਦੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਐਕਸੀਡੈਂਟ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ। 108 ਐਬੂਲੈਂਸ ਦੇ ਮੁਲਾਜਮ ਤਰਸੇਮ ਸਿੰਘ ਨੇ ਦੱਸਿਆ ਕਿ ਇੱਕ ਗੱਡੀ ਵਿੱਚ ਸਵਾਰ ਸੰਤੋਸ਼ ਰਾਣੀ ਪਤਨੀ ਰਾਜ ਕੁਮਾਰ,ਰਜੇਸ ਕੁਮਾਰ ਪੁੱਤਰ ਸੱਤਪਾਲ ਕੁਮਾਰ ਅਤੇ ਬੰਬੀਤਾ ਰਾਣੀ ਪਤਨੀ ਰਜੇਸ ਕੁਮਾਰ (ਬੁਢਲਾਡਾ),ਮੇਘਾ ਸਿੰਘ ਪ੍ਰਧਾਨ ਨਗਰ ਕੌਸ਼ਲ ਜੋਗਾ,ਰੈਪਲ ਸਿੰਘ,ਬੱਬੂ ਸਿੰਘ ਅਤੇ ਮਲਕੀਤ ਕੌਰ (ਜੋਗਾ ਰੱਲਾ) ਅਤੇ ਜਗਰਾਜ ਸਿੰਘ ਦੀ ਪਤਨੀ ਨੂੰ ਗੰਭੀਰ ਹਾਲਤ ਦੇਖਦੇ ਹੋਏ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਤੇ ਲੜਕੀ ਹਾਲਤ ਖ਼ਤਰੇ ਤੋ ਬਾਹਰ ਦੱਸੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: