Mon. Oct 14th, 2019

ਬਰਨਾਲਾ ਪੁਲਿਸ ਨੇ ਦਬੋਚਿਆ ਗੈਂਗਸਟਰ, 19 ਮਾਮਲਿਆਂ ‘ਚ ਪੁਲਿਸ ਕਰ ਰਹੀ ਸੀ ਭਾਲ

ਬਰਨਾਲਾ ਪੁਲਿਸ ਨੇ ਦਬੋਚਿਆ ਗੈਂਗਸਟਰ, 19 ਮਾਮਲਿਆਂ ‘ਚ ਪੁਲਿਸ ਕਰ ਰਹੀ ਸੀ ਭਾਲ

ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਖ-ਵੱਖ ਮਾਮਲਿਆਂ ‘ਚ ਨਾਮਜ਼ਦ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਨੂੰ ਇਕ ਪਿਸਟਲ ਦੇਸੀ 32 ਬੋਰ ਤੇ 6 ਕਾਰਤੂਸਾਂ ਸਮੇਤ ਕਾਬੂ ਕਰ ਲਿਆ। ਦੱਸਣਯੋਗ ਹੈ ਕਿ ਗੈਂਗਸਟਰ ਦੀਪਾ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ‘ਚ 19 ਦੇ ਕਰੀਬ ਕਤਲ, ਡਕੈਤੀ, ਲੁੱਟਾਂ-ਖੋਹਾਂ, ਇਰਾਦਾ ਕਤਲ, ਲੜਾਈ ਝਗੜਾ ਤੇ ਪੁਲਿਸ ਹਿਰਾਸਤ ‘ਚੋਂ ਭਗੌੜਾ ਹੋਣ ਦੇ ਮੁਕੱਦਮੇ ਦਰਜ ਹਨ।

ਇਸ ਸਬੰਧੀ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ, ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਤੇ ਏਡੀਸੀ ਰੂਪੀ ਦੁੱਗ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਚੱਪੇ-ਚੱਪੇ ‘ਤੇ ਗਹਿਰੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸੇ ਤਹਿਤ ਪੁਲਿਸ ਪਾਰਟੀ ਨੇ ਲਿੰਕ ਰੋਡ ਨੇੜੇ ਪੁਲ ਸੂਆ ਰੌਸ਼ਨ ਖੇੜਾ ਕੋਲ ਨਾਕਾਬੰਦੀ ਕੀਤੀ ਹੋਈ ਜਿਸ ਕਰੀਬ ਵਕਤ 3:45 ‘ਤੇ ਪੁਲਿਸ ਨੇ ਸ਼ੱਕੇ ਦੇ ਅਧਾਰ ‘ਤੇ ਇਕ ਵਿਅਕਤੀ ਨੂੰ ਰੋਕਿਆ ਗਿਆ ਜਿਸ ਦੀ ਤਲਾਸ਼ੀ ਲੈਣ ‘ਤੇ ਉਸ ਪਾਸੋਂ ਇਕ ਪਿਸਟਲ 32 ਬੋਰ ਸਮੇਤ 6 ਕਾਰਤੂਸ ਜ਼ਿੰਦਾ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤਾ ਮੁਲਜ਼ਮ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਹੈ ਜਿਸ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ ‘ਚ 19 ਦੇ ਕਰੀਬ ਕਤਲ, ਲੁੱਟਾਂ-ਖ਼ੋਹਾਂ, ਲੜਾਈ ਝਗੜੇ ਆਦਿ ਮਾਮਲੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕਾਬੂ ਕਰ ਕੇ ਉਸ ਖਿਲਾਫ਼ ਮਿਤੀ 16 ਮਾਰਚ 2019 ਏ ਏਸੀਟੀ ਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ 17 ਮਾਰਚ 2019 ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਗਈ। ਦੋਸ਼ੀ ਪਾਸੋਂ ਪੁੱਛਗਿੱਛ ਦੌਰਾਨ 9 ਐੱਮਐੱਸ ਪਿਸਟਲ ਦੇਸੀ ਸਮੇਤ 2 ਕਾਰਤੂਸ 9 ਐੱਸਐੱਮ ਬਰਾਮਦ ਕਰਵਾਏ ਗਏ ਅਤੇ ਦੋਸ਼ੀ ਪਾਸੋਂ ਹੋਰ ਵਾਰਦਾਤਾਂ ਸਬੰਧੀ ਵੀ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ। ਡੀਸੀ ਫੂਲਕਾ ਨੇ ਕਿਹਾ ਕਿ ਪੁਲਿਸ ਵੱਲੋਂ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *

%d bloggers like this: