Tue. Dec 10th, 2019

ਬਰਤਾਨੀਆ: ਵਿਸ਼ਵ ਜੰਗਾਂ ‘ਚ ਲੜਨ ਵਾਲੇ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਸਿੱਖ ਫੌਜੀ ਦਾ ਬੁੱਤ ਸਥਾਪਿਤ ਕੀਤਾ ਗਿਆ

ਬਰਤਾਨੀਆ: ਵਿਸ਼ਵ ਜੰਗਾਂ ‘ਚ ਲੜਨ ਵਾਲੇ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਸਿੱਖ ਫੌਜੀ ਦਾ ਬੁੱਤ ਸਥਾਪਿਤ ਕੀਤਾ ਗਿਆ

ਯੋਰਕਸ਼ਾਇਰ: ਵਿਸ਼ਵ ਜੰਗਾਂ ‘ਚ ਬਰਤਾਨਵੀ ਫੌਜ ਵੱਲੋਂ ਲੜ੍ਹਨ ਵਾਲੇ ਸਿੱਖ ਫੌਜੀਆਂ ਦੀ ਯਾਦ ਵਿੱਚ ਬਣਾਏ ਇੱਕ ਸਿੱਖ ਫੌਜੀ ਦੇ ਬੁੱਤ ਬਰਤਾਨੀਆ ਦੇ ਸੂਬੇ ਯੋਰਕਸ਼ਾਇਰ ਦੇ ਸ਼ਹਿਰ ਹਡਰਸਫੀਲਡ ਵਿੱਚ ਸਥਾਪਿਤ ਕੀਤਾ ਗਿਆ ਹੈ। ਕਾਂਸੇ ਦੀ ਧਾਤ ਨਾਲ ਤਿਆਰ ਕੀਤੇ ਗਏ ਇਸ ਬੁੱਤ ਨੂੰ ਬਣਾਉਣ ‘ਤੇ 65000 ਯੂਰੋ ਖਰਚ ਹੋਏ ਹਨ।

ਇਸ ਬੁੱਤ ਨੂੰ ਸਥਾਪਿਤ ਕਰਨ ਦਾ ਕਾਰਜ ਸਿੱਖ ਫੌਜੀਆਂ ਦੀ ਸੰਸਥਾ ਸਿੱਖ ਸੋਲਜਰਜ਼ ਆਰਗੇਨਾਈਜ਼ੇਸ਼ਨ ਵੱਲੋਂ ਫੌਜ ਦੀ ਮਦਦ ਨਾਲ ਕੀਤਾ ਗਿਆ ਹੈ। ਸੰਸਥਾ ਨੇ ਦੱਸਿਆ ਕਿ ਇਸ ਬੁੱਤ ਨੂੰ ਸਥਾਪਿਤ ਕਰਨ ਲਈ ਹਡਰਸਫੀਲਡ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇੱਥੇ ਵੱਡੀ ਸਿੱਖ ਵਸੋਂ ਵਸਦੀ ਹੈ।

ਪ੍ਰਾਪਤ ਅੰਕੜਿਆਂ ਮੁਤਾਬਿਕ ਦੋਵੇਂ ਵਿਸ਼ਵ ਜੰਗਾਂ ਦੌਰਾਨ 1 ਲੱਖ ਦੇ ਕਰੀਬ ਸਿੱਖ ਫੌਜੀਆਂ ਦੀ ਮੌਤ ਹੋਈ ਸੀ ਤੇ ਅਨੇਕਾਂ ਲੜਦਿਆਂ ਜ਼ਖਮੀ ਹੋਏ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: