ਬਰਤਾਨੀਆ ‘ਚ ਹੋਰ ਹਮਲਿਆਂ ਦਾ ਖਦਸ਼ਾ, ਫੌਜ ਤਾਇਨਾਤ

ss1

ਬਰਤਾਨੀਆ ‘ਚ ਹੋਰ ਹਮਲਿਆਂ ਦਾ ਖਦਸ਼ਾ, ਫੌਜ ਤਾਇਨਾਤ

ਲੰਦਨ: ਬ੍ਰਿਟੇਨ ਦੇ ਸ਼ਹਿਰ ਮਾਨਚੈਸਟਰ ਵਿੱਚ ਹੋਏ ਫਿਦਾਈਨ ਹਮਲੇ ਤੋਂ ਬਾਅਦ ਹੋਰ ਹਮਲੇ ਹੋਣ ਦੇ ਖਦਸ਼ੇ ਦੇ ਚਲਦਿਆਂ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੁਰੱਖਿਆ ਕਰੜੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਦੇਸ਼ ਦੀਆਂ ਸਾਰੀਆਂ ਪ੍ਰਮੁਖ ਥਾਵਾਂ ‘ਤੇ ਆਰਮੀ ਤਾਇਨਾਤ ਕਰ ਦਿੱਤੀ ਗਈ ਹੈ।

ਪੀਐਮ ਥੈਰੇਸਾ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ”ਸੁਰੱਖਿਆ ਬਲਾਂ ਨੇ ਸਲਮਾਨ ਅਬਦੀ ਨਾਂ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦਾ ਹਮਲੇ ਵਿੱਚ ਹੱਥ ਦੱਸਿਆ ਜਾ ਰਿਹਾ ਹੈ। ਅਬਦੀ ਬ੍ਰਿਟੇਨ ਦਾ ਰਹਿਣ ਵਾਲਾ ਹੈ। ਫੋਰਸਜ਼ ਦਾ ਕਹਿਣਾ ਹੈ ਕਿ ਉਸ ਨਾਲ ਹੋਰ ਲੋਕ ਵੀ ਜੁੜੇ ਹੋ ਸਕਦੇ ਹਨ। ਅਜਿਹਾ ਹੋ ਸਕਦਾ ਹੈ ਕਿ ਮਾਨਚੈਸਟਰ ਹਮਲੇ ਵਿੱਚ ਕਿਸੇ ਵੱਡੇ ਗਰੁੱਪ ਦਾ ਹੱਥ ਹੋਵੇ। ਲਿਹਾਜ਼ਾ ਖਤਰਾ ਹਾਲੇ ਵੀ ਬਰਕਰਾਰ ਹੈ। ਇਸ ਲਈ ਅਹਿਮ ਥਾਵਾਂ ‘ਤੇ ਆਰਮੀ ਤਾਇਨਾਤ ਕਰਨ ਦਾ ਕਦਮ ਚੁੱਕਿਆ ਹੈ।”

ਯੂਕੇ ਵਿੱਚ ਆਪਰੇਸ਼ਨ ਟੈਂਪਰ ਤਹਿਤ ਆਰਮੀ ਤਾਇਨਾਤ ਕੀਤੀ ਗਈ ਹੈ। ਹੁਣ ਆਰਮੀ ਪ੍ਰਮੁੱਖ ਥਾਵਾਂ ਦੀ ਨਿਗਰਾਨੀ ਵਧਾਉਣ ਲਈ ਪੁਲਿਸ ਨੂੰ ਹਦਾਇਤਾਂ ਦੇਵੇਗੀ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਨੂੰ ਮਦਦ ਵੀ ਮਿਲੇਗੀ। ਪਿਛਲੇ 10 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੈ ਜਦੋਂ ਬ੍ਰਿਟੇਨ ਵਿੱਚ ਵੱਡੇ ਪੱਧਰ ‘ਤੇ ਦਹਿਸ਼ਤਗਰਦੀ ਹਮਲੇ ਦਾ ਖਤਰਾ ਪੈਦਾ ਹੋਇਆ ਹੈ।

Share Button

Leave a Reply

Your email address will not be published. Required fields are marked *