Sat. Oct 19th, 2019

ਬਰਤਾਨੀਆਂ ਦੀਆਂ ਸਿਟੀ ਕੌਂਸਲਾਂ ਨੇ ਸਾਲ 2018 ਚ 326 ਮਿਲੀਅਨ ਪੌਂਡ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਉਗਰਾਹੇ

ਬਰਤਾਨੀਆਂ ਦੀਆਂ ਸਿਟੀ ਕੌਂਸਲਾਂ ਨੇ ਸਾਲ 2018 ਚ 326 ਮਿਲੀਅਨ ਪੌਂਡ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਉਗਰਾਹੇ

ਬਰਤਾਨੀਆ ਚ ਸੜਕੀ ਨਿਯਮਾਂ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ ਤੇ ਕੁਤਾਹੀ ਕਰਨ ਵਾਲੇ ਨੂੰ ਸਖ਼ਤ ਸਜ਼ਾਵਾਂ ਦੇ ਪਰਾਵਿਧਾਨ ਹੈ ਜਿਸ ਤਹਿਤ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ, ਲਾਇਸੰਸ ‘ਤੇ ਮਿਥੇ ਸਮੇਂ ਵਾਸਤੇ ਪੈਨਾਲਿਟੀ ਪੁਆਂਇਟ ਦਰਜ ਕੀਤੇ ਜਾ ਸਕਦੇ ਹਨ ਤੇ ਇਹ ਦੋਵੇਂ ਸਜ਼ਾਵਾਂ ਇਕੱਠੇ ਤੌਰ ‘ਤੇ ਵੀ ਦਿੱਤੀਆਂ ਜਾ ਸਕਦੀਆਂ ਹਨ । ਬਜਰ ਗਲਤੀ ਕਰਨ ਤੇ ਲਾਇਸੰਸ ਰੱਦ ਵੀ ਕੀਤਾ ਜਾ ਸਕਦਾ ਹੈ ਜਾ ਫੇਰ ਕੁੱਜ ਸਮੇਂ ਤੱਕ ਰੱਦ ਕਰਨ ਦੀ ਸਜ਼ਾ ਦੇ ਨਾਲ ਕੋਈ ਨਿਰਧਾਰਤ ਕੋਰਸ ਪਾਸ ਕਰਕੇ ਵਾਪਸ ਲੈਣ ਦੀ ਸ਼ਰਤ ਲਗਾ ਦਿੱਤੀ ਜਾਂਦੀ ਹੈ ।

ਇਹਨਾਂ ਸੜਕੀ ਨਿਯਮਾਂ ਦੇ ਤਹਿਤ ਹੀ ਪਿਛਲੇ ਸਾਲ 2018 ਚ ਬਰਤਾਨੀਆਂ ਦੇ ਸ਼ਹਿਰਾਂ ਚ ਕਾਰਾਂ ਮੋਟਰਾਂ ਗਲਤ ਜਗਾ ‘ਤੇ ਪਾਰਕ ਕਰਨ, ਬੱਸ ਲੇਨ ਚ ਚਲਾਉਣ, ਸੜਕ ‘ਤੇ ਮਾਰਕ ਕੀਤੇ ਨੋ ਪਾਰਕਿੰਗ ਬਾਕਸ ਚ ਵਾਹਨ ਨੂੰ ਰੋਕਣ, ਨੋ ਐਂਟਰੀ ਚ ਦਾਖਲ ਹੋਣ ਅਤੇ ਸੱਜੇ ਖੱਬੇ ਮੁੜਨ ਵੇਲੇ ਸਿਗਨਲ ਨਾ ਦੇਣ ਕਾਰਨ 9 ਮਿਲੀਅਨ ਚਲਾਨ ਕਰਕੇ 326 ਮਿਲੀਅਨ ਪੌਂਡ ਦਾ ਜੁਰਮਾਨਾ ਉਗਰਾਹਿਆ ਗਿਆ ਹੈ ।

ਸੂਤਰਾਂ ਮੁਤਾਬਿਕ ਜੁਰਮਾਨੇ ਦੇ ਰੂਪ ਵਿੱਚ ਉਗਰਾਹੀ ਗਈ ਉਕਤ ਕੁੱਲ ਰਾਸ਼ੀ ਵਿੱਚੋਂ 55 ਮਿਲੀਅਨ ਸਿਰਫ ਲੰਡਨ ਤੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਹੀ ਉਗਰਾਹਿਆ ਗਿਆ ਹੈ ।ਸਭ ਤੇ ਵੱਧ ਚਲਾਨ ਮਾਨਚੈਸਟਰ ਸਿਟੀ ਕੌਂਸਲ ਤੇ ਵੈਸਟ ਮਿਨਿਸਟਰ ਸਿਟੀ ਕੌਂਸਲ ਨੇ ਜਾਰੀ ਕੀਤੇ । ਪ੍ਰਾਪਤ ਜਾਣਕਾਰੀ ਮੁਤਾਬਕ ਮਾਨਚੈਸਟਰ ਸਿਟੀ ਕੌਂਸਲ ਨੇ ਸਾਲ 2018 ਵਿੱਚ ਕੁਲ 598060 ਜੁਰਮਾਨੇ ਕਰਕੇ ਪਹਿਲਾ ਤੇ ਵੈਸਟ ਮਿਨਿਸਟਰ ਸਿਟੀ ਕੌਂਸਲ ਨੇ 313012 ਚਲਾਨ ਕਰਕੇ ਦੂਜਾ ਨੰਬਰ ਪ੍ਰਾਪਤ ਕੀਤਾ ।
ਇਸ ਦੇ ਨਾਲ ਹੀ ਕਨਫਿਊਜ ਡਾਟ ਕਾਮ ਦੇ ਹਵਾਲੇ ਨਾਲ ਇਹ ਅੰਕੜੇ ਵੀ ਪ੍ਰਾਪਤ ਹੋਏ ਹਨ ਕਿ ਉਕਤ ਕੀਤੇ ਗਏ ਕੁਲ ਜੁਰਮਾਨਿਆਂ ਵਿੱਚੋਂ 74% ਜੁਰਮਾਨਿਆਂ ਨੂੰ ਕਾਰ ਚਾਲਕਾਂ ਵੱਲੋਂ ਚੁਨੌਤੀ ਵੀ ਦਿੱਤੀ ਗਈ ਜਿਸ ਕਾਰਨ 2664000 ਕਾਰ ਚਾਲਕਾਂ ਦੇ ਜੁਰਮਾਨਿਆ ਜਾਂ ਤਾਂ ਜੁਰਮਾਨਾ ਮੁਆਫ ਕਰ ਦਿੱਤਾ ਗਿਆ ਤੇ ਜਾਂ ਫਿਰ ਉਹਨਾ ਨੂੰ ਰਿਆਇਤੀ ਜੁਰਮਾਨਾ ਅਦਾ ਕਰਨ ਵਾਸਤੇ ਹੁਕ ਕੀਤਾ ਗਿਆ ।

ਇਥੇ ਜਿਕਰਯੋਗ ਹੈ ਕਿ ਜੁਰਮਾਨਿਆਂ ਨੂੰ ਚੁਨੌਤੀ ਦੇਣ ਵਾਲ਼ਿਆਂ ਕਾਰ ਚਾਲਕਾਂ ਨੇ ਆਪਣੀ ਚੁਨੌਤੀ ਦੇਣ ਸਮੇਂ ਇਤਰਾਜ਼ ਉਠਾਏ ਸਨ ਕਿ ਉਹਨਾਂ ਨੂੰ ਗਲਤ ਤੌਰ ‘ਤੇ ਜੁਰਮਾਨਾ ਕੀਤਾ ਗਿਆ ਸੀ ਕਿਉਂਕਿ ਜਾ ਤਾਂ ਕਾਰ ਪਾਰਕਿੰਗ ਵਾਲੀ ਜਗਾ ‘ਤੇ ਲਾਈਨ ਮਾਰਕਿੰਗ ਨਹੀਂ ਸੀ ਜਾਂ ਫੇਰ ਪੂਰੀ ਤਰਾਂ ਅਦਿੱਖ ਸੀ। ਉਹਨਾਂ ਨੇ ਰੋਡ ਸਾਈਨਾਂ ਦਾ ਸਹੀ ਜਗਾ ਤੇ ਨਾ ਹੋਣ ਦਾ ਹਵਾਲਾ ਵੀ ਦਿੱਤਾ ਸੀ ਜਿਸ ਦੇ ਨਤੀਜੇ ਵਜੋਂ ਲਗਭਗ 33% ਚਲਾਨ ਜਾਂ ਤਾਂ ਗਲਤ ਪਾਏ ਜਾਣ ਕਾਰਨ ਰੱਦ ਕੀਤੇ ਗਏ ਤੇ ਜਾਂ ਫੇਰ ਮਿਥੀ ਜੁਰਮਾਨਾ ਰਾਸ਼ੀ ਘੱਟ ਕਰਕੇ ਅਦਾ ਕਰਨ ਦੇ ਹੁਕਮ ਦਿੱਤੇ ਗਏ।

326 ਮਿਲੀਅਨ ਪੌਂਡ ਜੁਰਮਾਨੇ ਇਕੱਠੇ ਕਰਨ ਦੇ ਬਾਰੇ ਬਰਤਾਨੀਆ ਦੇ ਕਾਰ ਚਾਲਕਾਂ ਦੀ ਪ੍ਰਤਿਕਿਰਿਆ ਇਹ ਹੈ ਕਿ 48% ਚਾਲਕ ਇਹ ਸੋਚਦੇ ਹਨ ਕਿ ਕੌਂਸਲਾਂ ਕੋਲ ਲੋਕਾਂ ਦੀਆ ਜੇਬਾਂ ਚੋ ਪੈਸੇ ਕਢਵਾਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ ਜਿਸ ਕਰਕੇ ਬਹੁਤੇ ਚਲਾਨ ਬਿਨਾ ਵਜਾ ਹੀ ਕੀਤੇ ਜਾ ਰਹੇ ਹਨ । ਕੁਝ ਇਹ ਕਹਿੰਦੇ ਹਨ ਕਿ ਜੇਕਰ ਕੌਂਸਲਾਂ ਏਡੀ ਵੱਡੀ ਰਾਸ਼ੀ ਜੁਰਮਾਨਿਆਂ ਦੇ ਰੂਪ ਵਿੱਚ ਵਾਹਨ ਚਾਲਕਾਂ ਤੋਂ ਇਕੱਤਰ ਕਰ ਰਹੀ ਹੈ ਤਾਂ ਇਸ ਦਾ ਲਾਭ ਵੀ ਵਾਹਨ ਚਾਲਕਾਂ ਨੂੰ ਹੀ ਮਿਲਣਾ ਚਾਹੀਦਾ ਹੈ । ਇਸ ਇਕੱਠੀ ਕੀਤੀ ਗਈ ਰਾਸ਼ੀ ਦਾ ਕੁੱਝ ਹਿੱਸਾ ਸੜਕਾਂ ‘ਤੇ ਲਾਈਨ ਮਾਰਕਿੰਗ, ਰੋਡ ਨਿਸ਼ਾਨ ਬੋਰਡ ਤੇ ਉਹਨਾ ਦੀ ਸਾਫ ਸਫਾਈ ਉੱਤੇ ਜ਼ਰੂਰ ਹੀ ਖ਼ਰਚਿਆਂ ਜਾਣਾ ਚਾਹੀਦਾ ਹੈ ਤਾਂ ਕਿ ਚਲਾਨਾਂ ਦੀ ਸੰਖਿਆ ਘਟਾਈ ਜਾ ਸਕੇ ।

ਇੱਥੇ ਦੱਸਣਯੋਗ ਹੈ ਕਿ ਬਰਤਾਨੀਆ ਵਿੱਚ ਦੋਹਰੀ ਪੀਲੀ ਲਾਈਨ ਵਾਲੇ ਸੜਕ ਦੇ ਹਿੱਸੇ ਉਤੇ ਕਾਰ ਪਾਰਕਿੰਗ, ਪੀਲੇ ਬਾਕਸ ਵਾਲੀ ਜਗਾ, ਪੈਲੀਕਾਨ ਕਰਾਸਿੰਗ ਨੇੜਲੀ ਜ਼ੈਬਰਾ ਮਾਰਕਿੰਗ, ਬਿਨਾ ਸਿਗਨਲ ਸੱਜੇ ਜਾਂ ਖੱਬੇ ਮੁੜਨਾ, ਵੰਨ ਵੇ ਨੋ ਐਂਟਰੀ ਚ ਦਾਖਲ ਹੋ ਜਾਣਾ ਜਾਂ ਸੜਕ ਦੇ ਆਸ ਪਾਸ ਲੱਗੇ ਕਿਨਾਰਿਆਂ ਦੀ ਅਣਦੇਖੀ ਕਰਨੀ ਆਦਿ ਦੀ ਸਖਤ ਮਨਾਹੀ ਹੁੰਦੀ ਹੈ । ਬਰਤਾਨੀਆ ਦੇ ਮੋਟਰਵੇ ਦੇ ਉਕਤ ਨਿਯਮਾਂ ਦੀ ਉਲੰਘਣਾ ਘੋਰ ਜੁਰਮ ਮੰਨਿਆ ਜਾਂਦਾ ਹੈ, ਜਿਸ ਦਾ ਜੁਰਮਾਨਾ ਸੜਕ ਨਿਯਮਾਂ ਦੀ ਕੀਤੀ ਗਈ ਉਲੰਘਣਾ ਮੁਤਾਬਿਕ 35 ਪੌਂਡ ਤੋਂ ਸ਼ੁਰੂ ਹੋ ਕੇ ਕਈ ਸੈਂਕੜੇ ਪੌਂਡ ਤੱਕ ਦਾ ਹੈ ।

ਰਿਪੋਰਟ : ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
30/07/2019

Leave a Reply

Your email address will not be published. Required fields are marked *

%d bloggers like this: