Fri. Jul 19th, 2019

ਬਰਤਾਨਵੀਂ ਸਰਕਾਰ ਜਲ੍ਹਿਆਂਵਾਲਾ ਬਾਗ ਸਾਕੇ ਦੀ ਮਾਫੀ ਮੰਗੇ:- ਪ੍ਰੋ. ਚੰਦੂਮਾਜਰਾ

ਬਰਤਾਨਵੀਂ ਸਰਕਾਰ ਜਲ੍ਹਿਆਂਵਾਲਾ ਬਾਗ ਸਾਕੇ ਦੀ ਮਾਫੀ ਮੰਗੇ:- ਪ੍ਰੋ. ਚੰਦੂਮਾਜਰਾ

ਐਸ ਏ ਐਸ ਨਗਰ, 11 ਅਪ੍ਰੈਲ: ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਗ ਕੀਤੀ ਹੈ ਕਿ ਬਰਤਾਨੀਆਂ ਦੀ ਸਰਕਾਰ ਵੱਲੋਂ ਇੱਕ ਸਦੀ ਪਹਿਲਾਂ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਵਿਖੇ ਦੇਸ਼ ਭਗਤਾਂ ਉੱਪਰ ਵਰਤਾਏ ਕਹਿਰ ਲਈ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਜਿਸ ਵਿੱਚ ਦੇਸ਼ ਦੇ ਲੋਕ ਜਨਰਲ ਡਾਇਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ|
ਪ੍ਰੋ. ਚੰਦੂਮਾਜਰਾ ਨੇ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਥਰੀਜ਼ਾ ਮੇਅ ਵੱਲੋਂ ਬਰਤਾਨੀਆਂ ਦੀ ਪਾਰਲੀਮੈਂਟ ਵਿੱਚ ਇਸ ਘਟਨਾ ਨੂੰ ਇੱਕ ਸ਼ਰਮਨਾਕ ਕਾਰਾ ਦੱਸਣ ਤੇ ਇਸ ਉੱਪਰ ਅਫ਼ਸੋਸ ਜ਼ਾਹਰ ਕਰਨ ਤੇ ਟਿੱਪਣੀ ਕਰਦਿਆਂ ਕਿਹਾ ਕਿ 1919 ਵਿੱਚ ‘ਰੋਲਟ ਐਕਟ ‘ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਦਿਆਂ ਨਿਹੱਥੇ ਪੰਜਾਬੀਆਂ ਨੂੰ ਬਿਨ੍ਹਾਂ ਕਿਸੇ ਕਾਰਨ ਗੋਲੀਆਂ ਨਾਲ ਭੁੰਨੇ ਜਾਣ ਤੇ ਉਸ ਸਮੇਂ ਹਾਊਸ ਆਫ਼ ਕਾਮਨਜ਼ ਵਿੱਚ ਵੀ ਮਤਾ ਲਿਆਂਦਾ ਗਿਆ ਸੀ ਪਰ ਹਾਊਸ ਆਫ ਲਾਰਡ ਦੇ ਦਬਾਅ ਕਾਰਨ ਪਾਸ ਨਹੀਂ ਹੋਇਆ ਸੀ ਤੇ ਹੁਣ 100 ਸਾਲ ਬੀਤ ਜਾਣ ਮਗਰੋਂ ਵੀ ਇਸ ਘਟਨਾ ਦੀ ਮਾਫੀ ਨਾ ਮੰਗੇ ਜਾਣਾ ਬਰਤਾਨੀਆਂ ਦੇ ਇੱਕ ਸਦੀ ਪੁਰਾਣੇ ਰਵਈਏ ਨੂੰ ਹੀ ਦੁਹਰਾਇਆ ਜਾ ਰਿਹਾ ਹੈ|
ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਨੇ ਜਲ੍ਹਿਆਂਵਾਲਾ ਬਾਗ ਕਾਂਡ ਦਾ ਮੁੱਦਾ ਪਾਰਲੀਮੈਂਟ ਵਿੱਚ ਵੀ ਉਠਾਇਆ ਗਿਆ ਸੀ ਤੇ ਉਹਨਾਂ ਦੇ ਦਬਾਅ ਪਾਉਣ ਤੇ ਹੀ ਇਸ ਘਟਨਾ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਬੁੱਤ ਜਲ੍ਹਿਆਂਵਾਲਾ ਬਾਗ ਵਿੱਚ ਸਥਾਪਿਤ ਕੀਤਾ ਗਿਆ| ਉਹਨਾਂ ਦੋਸ਼ ਲਾਇਆ ਕਿ ਪਿਛਲੇ 70 ਸਾਲਾਂ ਦੌਰਾਨ ਲੰਬਾ ਸਮਾਂ ਕਾਂਗਰਸ ਪਾਰਟੀ ਕੇਂਦਰ ਵਿੱਚ ਸੱਤਾ ਵਿੱਚ ਰਹੀ ਅਤੇ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਟਰੱਸ਼ਟ ਉੱਪਰ ਵੀ ਇਸ ਪਾਰਟੀ ਦੇ ਨੇਤਾਵਾਂ ਦਾ ਕਬਜ਼ਾ ਰਿਹਾ ਪਰ ਉਹਨਾਂ ਕਦੇ ਵੀ ਬਰਤਾਨਵੀ ਸਰਕਾਰ ਕੋਲ ਇਸ ਘਟਨਾ ਦੀ ਮਾਫ਼ੀ ਮੰਗਵਾਉਣ ਦੀ ਮੰਗ ਨਹੀਂ ਕੀਤੀ|

Leave a Reply

Your email address will not be published. Required fields are marked *

%d bloggers like this: