ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਰਡਫਲੂ ਨੂੰ ਹਲਕੇ ਵਿੱਚ ਲੈਣਾ ਪੈ ਸਕਦਾ ਹੈ ਭਾਰੀ

ਬਰਡਫਲੂ ਨੂੰ ਹਲਕੇ ਵਿੱਚ ਲੈਣਾ ਪੈ ਸਕਦਾ ਹੈ ਭਾਰੀ

ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਹੁਣ ਦੇਸ਼ ਵਿੱਚ ਬਰਡ ਫਲੂ ਨੇ ਵੀ ਪੈਰ ਪਸਾਰ ਲਏ ਹਨ। ਜਿਸ ਨੂੰ ਲੈਕੇ ਹੁਣ ਲੋਕਾਂ ਵਿੱਚ ਚਿੰਤਾ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਵੀ ਬਰਡ ਫਲੂ ਨੂੰ ਲੈਕੇ ਰਾਜ ਸਰਕਾਰਾਂ ਨੂੰ ਸਤਰਕ ਕੀਤਾ ਹੈ ਅਤੇ ਇਸ ਤੋਂ ਬਚਾਅ ਰੱਖਣ ਲਈ ਜਰੂਰੀ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਮੱੱਧਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਕੇਰਲ ਵਿੱਚ ਤਾਂ ਬਰਡ ਫਲੂ ਦੀ ਪੁਸ਼ਟੀ ਵੀ ਹੋ ਚੁੱਕੀ ਹੈ।ਹਾਲਾਂਕਿ ਇਨ੍ਹਾਂ ਸੂਬਿਆਂ ਵਿੱਚ ਇਸ ਫਲੂ ਤੋਂ ਪ੍ਰਭਾਵਿਤ ਮਰੀਜਾਂ ਦੀ ਪੁਸ਼ਟੀ ਨਹੀਂ ਹੋਈ ਹੈ।ਮਾਹਿਰਾਂ ਨੇ ਵਿਦੇਸ਼ੀ ਪੰਛੀਆਂ ਦੇ ਆਉਣ ਦੇ ਨਾਲ ਹੀ ਇਸ ਫਲੂ ਦੇ ਜਲਦ ਹੀ ਫੈਲਣ ਦਾ ਖਦਸ਼ਾ ਜਤਾਇਆ ਹੈ। ਅਜਿਹੇ ਵਿੱਚ ਹਰ ਕੋਈ ਬਰਡ ਫਲੂ ਤੋਂ ਬਚਾਅ ਦੇ ਤਰੀਕੇ ਲੱਭ ਰਿਹਾ ਹੈ।ਪੰਛੀਆਂ ਤੋਂ ਹੋਣ ਵਾਲੇ ਇਸ ਫਲੂ ਨਾਲ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਜਿਵੇਂ ਇਸ ਫਲੂ ਦੇ ਫੈਲਣ ਦੇ ਕਾਰਨ, ਇਸਦੇ ਲੱਛਣ ਅਤੇ ਇਸ ਵਾਇਰਸ ਤੋਂ ਬਚਾਅ ਦੇ ਤਰੀਕੇ।

ਦੇਸ਼ ਵਿਚ ਇਸ ਸਮੇਂ ਕਰੋਨਾ ਵਾਇਰਸ ਫੈਲਿਆ ਹੋਇਆ ਹੈ ਅਤੇ ਅਜਿਹੇ ਵਿੱਚ ਬਰਡ ਫਲੂ ਦੀ ਮਾਰ ਦੋਹਰੀ ਮੁਸੀਬਤ ਪੈਦਾ ਕਰ ਰਹੀ ਹੈ। ਜੇਕਰ ਮਾਹਿਰਾਂ ਦੀ ਰਾਇ ਮੰਨੀਏ ਤਾਂ ਪੰਛੀਆਂ ਤੋਂ ਫੈਲਣ ਵਾਲਾ ਫਲੂ ਵੀ ਕਰੋਨਾ ਵਾਇਰਸ ਵਾਂਗ ਕਈ ਸਮਾਨ ਲੱਛਣ ਰੱਖਦਾ ਹੈ।ਪੰਛੀਆਂ ਤੋਂ ਫੈਲਣ ਵਾਲੇ ਇਸ ਸੰਕਰਮਣ ਦਾ .5ਟ1 ਵਾਇਰਸ ਹੁਣ ਤੱਕ ਦਾ ਸਭ ਤੋਂ ਘਾਤਕ ਵਾਇਰਸ ਸਾਬਤ ਹੋਇਆ ਹੈ।

.5ਟ1 ਨੂੰ ਰੋਕਣ ਦੇ ਲਈ ਕਈ ਟੀਕੇ ਵੀ ਵਿਕਸਤ ਕੀਤੇ ਗਏ, ਪਰ ਇਹਨਾਂ ਦੇ ਅਸਰਦਾਰ ਹੋਣ ਦਾ ਹਜੇ ਤੱਕ ਕੋਈ ਵੀ ਪ੍ਰਮਾਣ ਨਹੀਂ ਮਿਲਿਆ ਹੈ। .5ਟ1 ਦੇ ਲਗਭਗ ਸਾਰੇ ਕੇਸ ਵਾਇਰਸ ਤੋਂ ਪੀੜਤ ਜਿੰਦਾ ਜਾਂ ਮੁਰਦਾ ਪੰਛੀਆਂ ਦੇ ਸੰਪਰਕ ਵਿੱਚ ਆਉਣ ਨਾਲ ਹੀ ਹੁੰਦੇ ਹਨ।ਇਸ ਤੋਂ ਇਲਾਵਾ ਬਰਡ ਫਲੂ ਨਾਲ ਦੂਸ਼ਿਤ ਹੋਏ ਵਾਤਾਵਰਣ ਦੇ ਸੰਪਰਕ ਵਿੱਚ ਆਉਣ ਨਾਲ ਵੀ ਬਰਡ ਫਲੂ ਦੇ ਫੈਲਣ ਦਾ ਖ਼ਤਰਾ ਰਹਿੰਦਾ ਹੈ।ਹਾਲਾਂਕਿ ਇਹ ਵਾਇਰਸ ਜਲਦੀ ਕਿਤੇ ਮਨੁੱਖੀ ਸ਼ਰੀਰ ਨੂੰ ਆਪਣੀ ਜਕੜ ਵਿੱਚ ਨਹੀਂ ਲੈਂਦਾ, ਪਰ ਇਸ ਤੋਂ ਚੁਕੰਨੇ ਰਹਿਣ ਦੀ ਕਾਫੀ ਜ਼ਰੂਰਤ ਹੈ, ਕਿਉਂਕਿ ਇਹ ਵਾਇਰਸ ਖ਼ਤਰਨਾਕ ਅਤੇ ਜਾਨਲੇਵਾ ਹੁੰਦਾ ਹੈ।

ਜਿਆਦਾਤਰ ਮਾਮਲਿਆਂ ਵਿੱਚ ਦੇਖਿਆ ਜਾਵੇ ਤਾਂ ਮਨੁੱਖ ਵਿੱਚ ਇਹ ਫਲੂ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਉਂਦਾ ਹੈ ਜਿਸਦਾ ਇਲਾਜ ਕਿਸੇ ਵੀ ਸੂਰਤ ਵਿੱਚ ਘਰ ਰਹਿ ਕੇ ਕਰਨਾ ਸੰਭਵ ਨਹੀਂ ਹੈ। ਫਲੂ ਹੋਣ ‘ਤੇ ਹਸਪਤਾਲ ਵਿੱਚ ਤੁਰੰਤ ਇਸਦਾ ਇਲਾਜ ਕਰਨਾ ਬੇਹੱਦ ਜਰੂਰੀ ਹੈ। ਕਿਉਂਕਿ ਮਨੁੱਖ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਪੰਛੀਆਂ ਦੇ ਇਸ ਫਲੂ ਤੋਂ ਚੁਕੰਨਾ ਰਹਿਣ ਅਤੇ ਸਮੇਂ ਸਿਰ ਇਸ ਦਾ ਇਲਾਜ ਕਰਵਾਉਣਾ ਸਭ ਤੋਂ ਜਰੂਰੀ ਹੈ।ਬੁਖਾਰ ਹੋਣਾ, ਬੇਚੈਨੀ, ਸ਼ਰੀਰ ਵਿੱਚ ਦਰਦ ਹੋਣਾ ,ਸਰਦੀ ਲੱਗਣਾ ਅਤੇ ਗਲੇ ਵਿੱਚ ਖਰਾਸ਼ ਹੋਣ ਜਿਹੀਆਂ ਸਮੱਸਿਆਵਾਂ ਇਸ ਫਲੂ ਦੇ ਸ਼ੁਰੂਆਤੀ ਲੱਛਣ ਹਨ।

ਕਈ ਵਾਰ ਪੇਟ ਦਰਦ ਦੀ ਸਮੱਸਿਆ, ਛਾਤੀ ਵਿੱਚ ਦਰਦ ਅਤੇ ਪੇਟ ਸਬੰਧੀ ਤਕਲੀਫ ਜਿਵੇਂ ਦਸਤ ਆਦਿ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਕੁਝ ਅਜਿਹੀਆਂ ਅਲਾਮਤਾਂ ਨਜਰ ਆਉਦੀਆਂ ਹਨ ਤਾਂ ਆਪਣਾ ਟੈਸਟ ਜਰੂਰ ਕਰਵਾਓ।ਗੰਭੀਰ ਲੱਛਣਾ ਵਿੱਚ ਸਾਹ ਲੈਣ ਵਿੱਚ ਤਕਲੀਫ ਅਤੇ ਨਿਮੋਨੀਆਂ ਜਿਹੀ ਸਮੱਸਿਆ ਦੇ ਪਿਛੇ ਦਾ ਕਾਰਨ ਬਰਡ ਫਲੂ ਵੀ ਹੋ ਸਕਦਾ ਹੈ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: