ਬਰਗਾੜੀ ਮੋਰਚਾ ਫਤਿਹ ਕਰਨ ਤੋ ਬਾਅਦ ਸ਼੍ਰੋਮਣੀ ਕਮੇਟੀ ਵਿੱਚੋ ਬਾਦਲਾ ਦਾ ਸਾਮਰਾਜ ਖਤਮ ਕਰਨਾ ਜਰੂਰੀ- ਸਰਨਾ

ਬਰਗਾੜੀ ਮੋਰਚਾ ਫਤਿਹ ਕਰਨ ਤੋ ਬਾਅਦ ਸ਼੍ਰੋਮਣੀ ਕਮੇਟੀ ਵਿੱਚੋ ਬਾਦਲਾ ਦਾ ਸਾਮਰਾਜ ਖਤਮ ਕਰਨਾ ਜਰੂਰੀ- ਸਰਨਾ

ਬਰਗਾੜੀ ਮੋਰਚਾ ਫਤਿਹ ਕਰਨ ਤੋ ਬਾਅਦ ਸ਼੍ਰੋਮਣੀ ਕਮੇਟੀ ਵਿੱਚੋ ਬਾਦਲਾ ਦਾ ਸਾਮਰਾਜ ਖਤਮ ਕਰਨਾ ਜਰੂਰੀ- ਸਰਨਾਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਰਗਾੜੀ ਸਮੇਤ ਹੋਰ ਹੋਈਆ ਬੇਅਦਬੀਆ ਨੂੰ ਲੈ ਕੇ ਮੁਤਾਵਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਦੀ ਲੱਗੇ ਇਨਸਾਫ ਮੋਰਚੇ ਵਿੱਚ ਵੱਡੀ ਗਿਣਤੀ ਸਮੇਤ ਸਾਥੀਆ ਸਮੇਤ ਸ਼ਾਮਲ ਹੁੰਦਿਆ ਕਿਹਾ ਕਿ ਇਹ ਮੋਰਚਾ ਤਾਂ ਹੁਣ ਫਤਹਿ ਹੋਣ ਵਾਲਾ ਹੈ ਤੇ ਦੂਸਰਾ ਮੋਰਚਾ ਬਾਦਲਾਂ ਕੋਲੋ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਾਦ ਕਰਵਾਉਣ ਲਈ ਲਗਾਇਆ ਜਾਣਾ ਜਰੂਰੀ ਹੈ!ਬਰਗਾੜੀ ਵਿਖੇ ਆਪਣੇ ਸਾਥੀਆ ਨਾਲ ਪੁੱਜੇ ਸ੍ਰ ਪਰਮਜੀਤ ਸਿੰਘ ਸਰਨਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਜਸਟਿਸ ਰਣਜੀਤ ਸਿੰਘ ਨੇ ਆਪਣੀ ਬਰਗਾੜੀ ਤੇ ਬਹਿਬਲ ਕਲਾਂ ਦੀ ਰਿਪੋਰਟ ਤਿਆਰ ਕਰ ਲਈ ਹੈਪਰ ਇਹ ਰਿਪੋਰਟ ਜਨਤਕ ਕਿਉ ਨਹੀ ਕੀਤੀ ਜਾ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਇੱਕ ਵਫਦ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਪਵੇਗਾ ਜਿਹੜਾ ਵਫਦ ਦੋ ਟੁੱਕ ਮੁੱਖ ਮੰਤਰੀ ਦਾ ਗੱਲ ਕਰੇ ਕਿ ਜਸਟਿਸ ਰਣਜੀਤ ਸਿੰਘ ਸੂਬੇ ਵਿੱਚ ਹੋਈਆ ਬੇਅਦਬੀ ਦੀਆ ਘਟਨਾਵਾਂ ਦੀ ਜਾਂਚ ਜਾਰੀ ਰੱਖੇ ਪਰ ਬਰਗਾੜੀ ਕਾਂਡ ਸਰਕਾਰ ਨੂੰ ਤੁਰੰਤ ਸੋਂਪ ਦੇਵੇ ਤਾਂ ਕਿ ਸਰਕਾਰ ਉਸ ਤੇ ਅਗਲੇਰੀ ਕਾਰਵਾਈ ਕਰੇ। ਉਹਨਾਂ ਕਿਹਾ ਕਿ ਬਹਿਬਲ ਕਲਾਂ ਕਾਂਡ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੇ ਕਾਤਲ ਪੁਲੀਸ ਵਾਲਿਆ ਦੇ ਖਿਲਾਫ ਕੇਸ ਹੀ ਨਾ ਦਰਜ ਕੀਤਾ ਜਾਵੇ ਸਗੋ ਉਹਨਾਂ ਸਰਕਾਰ ਦੇ ਨੰਮਾਇੰਦਦਿਆ ਵਿਰੁੱਧ ਵੀ ਪਰਚਾ ਦਰਜ ਹੋਵੇ ਜਿਹਨਾਂ ਦੇ ਹੁਕਮਾਂ ‘ਤੇ ਗੋਲੀ ਚਲਾਈ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਹਿਬਲ ਕਲਾਂ ਦੀ ਪੈੜ ਬਾਦਲ ਪਿੰਡ ਵੱਲ ਜਾਂਦੀ ਹੈ।

ਉਹਨਾਂ ਕਿਹਾ ਕਿ ਦਿੱਲੀ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆ ਕੈਪਟਨ ਅਮਰਦਿੰਰ ਸਿੰਘ ਸਪੱਸ਼ਟ ਕਹਿ ਦਿੱਤਾ ਸੀ ਕਿ ਸੂਬੇ ਵਿੱਚ ਕੋਈ ਵੀ ਫੋਰਸ ਮੁੱਖ ਮੰੰਤਰੀ ਦੀ ਆਗਿਆ ਬਗੈਰ ਗੋਲੀ ਨਹੀ ਚਲਾ ਸਕਦੀ ਤੇ ਬਹਿਬਲ ਕਲਾਂ ਕਾਂਡ ਵਿਖੇ ਚੱਲੀ ਗੋਲੀ ਦੇ ਆਦੇਸ਼ ਵੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੱਲੋ ਹੀ ਦਿੱਤੇ ਗਏ ਸਨ ਅਤੇ ਦੋ ਨੌਜਵਾਨਾਂ ਦੇ ਕਾਤਲਾਂ ਨੂੰ ਕਦਾਚਿਤ ਮੁਆਫ ਨਹੀ ਕੀਤਾ ਜਾ ਸਕਦਾ। ਸ੍ਰ ਸਰਨਾ ਨੇ ਕਿਹਾ ਕਿ ਜਿਹੜੀ ਤੀਸਰੀ ਮੰਗ ਹੈ ਕਿ ਉਸ ਬਾਰੇ ਵੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਭਾਂਵੇ ਕਨੂੰਨ ਵਿੱਚ ਕੋਈ ਤਬਦੀਲੀ ਵੀ ਕਿਉ ਨਾ ਕਰਨੀ ਪਵੇ ਪਰ ਬਾਹਰਲੇ ਸੂਬਿਆ ਵਿੱਚ ਪੰਜਾਬ ਦੇ ਬੰਦ ਨੌਜਵਾਨਾਂ ਨੂੰ ਵੀ ਪੰਜਾਬ ਦੀਆ ਜੇਲਾਂ ਵਿੱਚ ਲਿਆਦਾ ਜਾਵੇ ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇੱਕ ਵਾਰੀ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਦੀ ਇੱਛਾ ਜਾਹਿਰ ਕੀਤੀ ਸੀ ਤਾਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਚਾਰ ਪੰਜ ਘੰਟੇ ਲੱਗਣਗੇ ਪਰ ਹੁਣ ਪਤਾ ਨਹੀ ਕਿੰਨੇ ਮਹੀਨੇ ਬੀਤ ਗਏ ਹਨ ਪਰ ਉਹਨਾਂ ਦੀ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਨਹੀ ਹੋ ਸਕੀ। ਉਹਨਾਂ ਕਿਹਾ ਕਿ ਇਨਸਾਫ ਮੋਰਚਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਦੀ ਸੰਗਤ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹੈ ਤੇ ਜੋ ਵੀ ਹੁਕਮ ਜਥੇਦਾਰ ਮੰਡ ਸਾਹਿਬ ਕਰਨਗੇ ਉਸ ‘ਤੇ ਫੁੱਲ ਚੜਾਏ ਜਾਣਗੇ। ਇਸ ਸਮੇਂ ਉਹਨਾਂ ਦੇ ਨਾਲ ਭਾਈ ਤਰਸੇਮ ਸਿੰਘ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਤੇ ਹੋਰ ਸੰਗਤਾਂ ਵੀ ਨਾਲ ਸਨ।

Share Button

Leave a Reply

Your email address will not be published. Required fields are marked *

%d bloggers like this: