Mon. May 20th, 2019

“ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਅਤੇ ਬਹਿਬਲ ਕਲਾਂ ਸਿੱਖ ਕਤਲੇਆਮ ਕਾਂਡ ਤੋਂ ਹੁਣ ਤੱਕ ਦਾ ਦੁਖਾਂਤ, ਬਨਾਮ “ਸਿਆਸੀ ਹਾਕਮ, ( ਹਿੱਸਾ ਪਹਿਲਾਂ )

“ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਅਤੇ ਬਹਿਬਲ ਕਲਾਂ ਸਿੱਖ ਕਤਲੇਆਮ ਕਾਂਡ ਤੋਂ ਹੁਣ ਤੱਕ ਦਾ ਦੁਖਾਂਤ, ਬਨਾਮ “ਸਿਆਸੀ ਹਾਕਮ, ( ਹਿੱਸਾ ਪਹਿਲਾਂ )


ਮੈਨੂੰ ਗੁੱਸਾ ਹੈ ਬਾਪੂ (ਰੱਬ) ਮੇਰੇ ਉੱਤੇ !
ਸਿਆਸੀ ਦਰਿੰਦੇ ਨਿਚੋੜ ਕੇ, ਮਧੋਲ ਕੇ,
ਬੇਰਹਿਮੀ ਨਾਲ ਕਤਲ ਕਰਦੇ ਰਹੇ,
ਓਹ ਟਿੱਕ-ਟਿੱਕੀ ਲਾ ਕੇ ਦੇਖਦਾ ਰਿਹਾ,
ਅਪਣੇ ਹੀ ਕਤਲੇਆਮ ਨੂੰ ਨਿਗੁਣੀ ਘਟਨਾ ਸਮਝ ਕੇ ਅਣਡਿੱਠ ਕਰਦਾ ਰਿਹਾਂ।
ਫਿੱਟ ਲਾਹਨਤ ਐ ਓਨਾ ਹਾਕਮਾਂ ਨੂੰ !
ਮੱਦੀ ਰੱਖਣ ਲਈ ਭੋਰਾ ਅਪਣੇ ਚੁੱਲੇ ਦੀ ਅੱਗ ਖਾਤਿਰ,
ਲੱਕੜਾਂ ਬੱਲਦੀ ਸਾਡੀ ਚਿੱਖਾ ਚੋਂ ਤਰਾਸਦੇ ਰਹੇ,
ਪੱਥਰ ਪੰਘਰਿਆ ਨਾ ਦਿਲ,
ਮਾਂਵਾਂ ਦੇ ਵੱਗਦੇ ਨੀਰ ਬਣ ਨਦੀ ਵੇਖ ਕੇ,
ਅਸਾਂ ਰੱਖੀ ਐ ਫਿਰ ਵੀ ਆਸ ਬਾਪੂ (ਰੱਬ) ਅਪਣੇ ਉੱਤੇ,
ਯਾਦ ਰੱਖੇਓ ਧਨੀਆਂ ਦੇ ਰਾਜੇਓ ਓਏ!
ਬੁਣ ਰਹੇ ਹਾਂ ਕੱਫਣ ਅਸਾਂ ਵੀ ਤੁਹਾਡੇ ਮੇਚ ਦਾ…
••••••••ਇਨਸਾਫ਼ ਦਾ ਹੋਕਾ ਦਿੱਤਾ ਅਸਾਂ ਕਈ ਵਾਰੀ ਪਰ ਅਫ਼ਸੋਸ ਦਰ ਅਫ਼ਸੋਸ ਕਦੀ ਮਿਲਿਆਂ ਹੀ ਨਹੀ, ਗੱਲ ਬੇਸੱਕ ਖੁੱਸੇ ਹੋਏ ਰਾਜ ਦੀ ਹੋਵੇ, ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹੋਏ ਹਮਲੇ ਦੀ ਹੋਵੇ, 1984 ਦੇ ਸਿੱਖ ਕਤਲੇਆਮ ਦੀ ਹੋਵੇ। ਇਹ ਸਭ ਦੇਖਦਿਆਂ ਇੰਝ ਲੱਗਦੇ ਕੇ ਮੁੱਲਕ ਅਜਾਦ ਕਰਵਾਉਣ ਵਾਲਿਆਂ ਦੇ ਹਿੱਸੇ ਦੀ ਅਜਾਦੀ ਪਰਾਏ ਮੁੱਲਕ ਤੋਂ ਆਏ ਧਾੜਵੀ ਖੋਹ ਕੇ ਲੈ ਗਏ ਹੋਣ! ਜਿਸ ਕੌਮ ਨੇ ਲੱਖਾਂ ਸਹਾਦਤਾ ਦਿੱਤੀਆਂ ਹੋਣ ਪਰ ਪੱਲੇ ਬਦਲੇ-ਏ-ਇਨਾਮ ਧੋਖਾ, ਬੇਅਦਬੀਆ, ਕੌਮ ਦਾ ਦਿੱਨ ਦਿਹਾੜੇ ਕਤਲੇਆਮ ਹੋਣ, ਇਹ ਮੰਦਭਾਗੀ ਗੱਲ ਨਹੀਂ  ਸਗੋਂ ਬਦਕਿਸਮਤੀ ਹੋ ਸਕਦੀ ਐ ਓਸ ਕੌਮ ਦੀ।
••••••••ਸਾਥੀਓ ਅਸੀਂ ਇਸ ਲੇਖ ਵਿੱਚ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਸੈਂਕੜੇ ਵਾਰ ਬੇਅਦਬੀਆ, ਅਪਮਾਨ ਕਰਨ ਵਾਲੇ ਤੇ ਕਰਵਾਉਣ ਵਾਲੇ ਜਾਲਮਾ ਦੀ ਤੱਥਾਂ ਉੱਤੇ ਕਰਾਂਗੇ। ਜਿੰਨਾ ਨੇ ਪੂਰੀਆਂ ਦੁਨੀਆਂ ਦੇ ਬਾਪ ਨੂੰ ਗਲੀਆਂ, ਨਾਲੀਆਂ, ਸੜਕਾਂ ਤੇ ਬੇਅਦਬ ਕਰ ਦਿੱਤਾ, ਇਤਿਹਾਸ ਗਵਾਹ ਹੈ, ਜਦੋਂ- ਜਦੋਂ ਜਿਸ ਸਖਸ ਨੇ ਵੀ ਇਹੋ ਜਿਹੀ ਕਰਤੂਤ ਕੀਤੀ ਹੈ ਉਸ ਨੂੰ ਬਖਸ਼ਿਆ ਨਹੀ ਗਿਆਂ।
ਸ਼ਾਇਦ ਇਸ ਵਾਰ ਵੀ ਇਹੋ ਜਿਹਾ ਹੀ ਹੋਵੇ।
••••••••ਬਰਗਾੜੀ ਬੇਅਦਬੀ ਕਾਂਡ:- 1 ਜੂਨ 2015 ਦਾ ਮੰਦਭਾਗਾ, ਕਾਲਾ ਘੋਰ ਦਿੱਨ ਜਿਸ ਨੇ ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਦਿੱਤਾ। ਪਿੰਡ ਬੁਰਜ ਸਿੰਘ ਵਾਲਾ ਵਿਖੇ ਦੁਨੀਆਂ ਦੇ ਗੁਰੂ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਾ ਹੋਇਆਂ ਘੋਰ ਅਪਮਾਨ ਜਿਸ ਨੇ ਦੇਸਾ, ਵਿਦੇਸਾ ਵਿੱਚ ਬੈਠੀ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਲੀਰੋ-ਲੀਰ ਕਰਕੇ ਰੱਖ ਦਿੱਤੇ। ਜੇਕਰ ਇਤਿਹਾਸ ਫਰੋਲੀਏ ਤਾਂ ਪਤਾਂ ਲੱਗਦਾ ਹੈ ਕੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆ ਸਮੇਂ- ਸਮੇਂ ਦੇ ਹੁਕਮਰਾਨਾਂ ਨੇ ਪਹਿਲਾਂ ਵੀ ਬਹੁਤ ਵਾਰ ਕੀਤੀਆਂ ਤੇ ਕਰਨ ਦੀ ਕੋਸ਼ਿਸ਼ ਕਰੀ ਹੈ, ਪਰ ਅਜਿਹੇ ਬੁਚੜ ਨਿਜਾਮ ਨੂੰ ਸਿੱਖ ਸੰਗਤਾਂ ਨੇ ਕਦੀ ਬਖਸ਼ਿਆ ਨਹੀਂ, ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਮਲਾ ਕਰਨ ਵਾਲੇ ਕੋਝੇ ਨਿਜ਼ਾਮ ਦੀ ਹੋਵੇ ਬੇਸੱਕ ਕਿਸੇ ਹੋਰ ਬੁਚੜ ਦੀ ਬਖਸ਼ਿਆ ਕੋਈ ਵੀ ਨਹੀ ਗਿਆਂ। ਪਰ ਇਸ ਵਾਰ ਦੁਸਮਣ ਨੇ ਸਿੱਖਾ ਉੱਪਰ ਪਿੱਠ ਦਾ ਵਾਰ ਕੀਤਾ ਹੈ, ਜਿਸ ਦਾ ਖੁਮਾਜਾ ਅੰਨੇ ਤੇ ਬੁਚੜ ਨਿਜ਼ਾਮ ਨੂੰ ਹਰ ਹੀਲੇ ਭਰਨਾ ਪਵੇਗਾਂ, ਸਾਥੀਓ ਹਰਜਾਨਾ ਸਮਾਂ ਤਹਿ ਕਰਦਾ ਹੁੰਦਾ ਹੈ, ਪਰ ਸਮੇਂ ਦੀ ਰਫਤਾਰ ਪਾਪੀਆ ਨੂੰ ਸਬਕ ਸਿਖਾਉਣ ਵਾਲੀ ਜਾਪਦੀ ਹੈ।
••••••••ਅਪਮਾਨਤ ਪੋਸਟਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਣ ਤੋਂ ਬਾਅਦ ਕੁਝ ਮਹੀਨੇ ਬੀਤੇ ਇੱਕ ਦਿੱਨ ਰਾਤ ਦੇ ਸਮੇਂ ਪਾਪੀਆ ਵੱਲੋਂ ਪੋਸਟਰ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੰਦਭਾਗੀ ਸਬਦਾਬਲੀ ਲਿਖੀਂ ਗਈ, ਜਿਸ ਵਿੱਚ ਇਹ ਵੀ ਕਿਹਾ ਗਿਆਂ ਕੇ ਥੋੜੇ ਦਿਨਾਂ ਵਿੱਚ ਤੁਹਾਡੇ ਬਾਪ ਨੂੰ ਅਸੀ ਗਲੀਆਂ ਵਿੱਚ, ਨਾਲੀਆਂ ਵਿੱਚ ਅਪਮਾਨਿਤ ਕਰਾਂਗੇ ਅਤੇ ਇਹ ਵੀ ਕਿਹਾ ਗਿਆਂ ਸੀ ਜੇਕਰ ਕੋਈ ਤੁਹਾਡੇ ਬਾਪ ਨੂੰ ਲੱਭ ਸਕਦਾ ਐ ਤਾਂ ਓਸ ਨੂੰ ਪੰਦਰਾਂ ਲੱਖ ਰੁਪਏ ਇਨਾਮ ਦੇਵਾਂਗੇ, ਪਤਾਂ ਟਿਕਾਣਾ ਵੀ ਨਾਲ ਲਿਖਿਆ ਗਿਆਂ ਸੀ, ਬਾਕੀ ਟੋਫੀਆ ਆਲੇ ਸੌਦਾ ਸਾਧ ਦੇ ਚੇਲੇ ਦਾ ਕੰਡਾ ਕੱਢਿਆ ਜਾਣਾ ਵੀ ਇਸ ਗੱਲ ਦਾ ਚਸ਼ਮਦੀਦ ਗਵਾਹ ਬਣਦਾ ਹੈ, ਸੰਗਤ ਜੀ ਇਹ ਸਾਰੀਆਂ ਗੱਲਾਂ ਕਹਿਣਾ ਇਸ਼ਾਰਾ ਬੁੱਚੜ ਬਲਾਤਕਾਰੀ ਸੌਦਾ ਸਾਧ ਵੱਲ ਹੀ ਕਰਦੀਆਂ ਹਨ। ਇਸ ਵਿੱਚ ਕੋਈ ਅੱਤਕਥਨੀ ਨਹੀਂ, ਪਰ ਅਫ਼ਸੋਸ ਦਰ ਅਫ਼ਸੋਸ ਇਨਸਾਫ਼ ਮਿਲਣਾ ਨਾ ਮੁਨਕਰ ਸੀ ਤੇ ਹੈ।
••••••••••ਪਿੰਡ ਬਰਗਾੜੀ ਵਿਖੇ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣਾਂ:- 12 ਅਕਤੂਬਰ ਨੂੰ ਰਾਤ ਦੇ ਸਮੇਂ ਜਾਬਰ, ਜਾਲਮਾ ਨੇ ਜਿਸ ਤਰਾਂ ਪੋਸਟਰਾਂ ਤੇ ਲਿਖਿਆ ਸੀ, ਠੀਕ ਓਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਦੁਆਰਾ ਸਾਹਿਬ ਜੀ ਦੇ ਸਾਹਮਣੇ ਅਤੇ ਆਸੇ-ਪਾਸੇ ਗਲੀਆਂ, ਨਾਲੀਆਂ ਵਿੱਚ ਅਪਮਾਨਤ ਕਿਤਾਬ ਗਿਆਂ। ਪਾਪੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਅੰਗ-ਅੰਗ ਕਰਕੇ ਖਿਲਾਰਿਆ ਪਿਆਂ ਸੀ। ਸਿੱਖ ਸੰਗਤਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਇਸ ਘਟਨਾ ਨੂੰ ਅੱਖੀਂ ਦੇਖ ਨਾ ਸਕੀਆਂ। ਪੂਰੇ ਵਿਸਵ ਵਿੱਚ ਸਨਸਨੀ ਫੈਲ ਗਈ ਸੀ, ਹਰ ਕੋਈ ਭੈਭੀਤ ਸੀ, ਇਸ ਬਾਕੇ ਤੋਂ, ਇਹ ਮੰਦਭਾਗਾ ਕੰਮ ਸਿੱਖ ਧਰਮ ਦੀ ਹਿੱਕ ਵਿੱਚ ਗੋਲੀਆਂ ਮਾਰਨ ਦੇ ਬਰਾਬਰ ਸੀ। ਬੇਅਦਬੀ ਪਹਿਲਾਂ ਵੀ ਹੋਈਆਂ, ਪਰ ਸੋਚੀਂ ਸਮਝੀ ਚਾਲ ਨਾਲ ਇਹ ਮੰਦਭਾਗੀ ਘਟਨਾ ਪਹਿਲੀ ਵਾਰ ਘੱਟੀ ਸੀ।
•••••••••ਭਾਈ ਰੁਪਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਨੂੰ ਦੌਸੀ ਠਹਿਰਾਉਣਾ:-  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ, ਬੇਅਦਬੀ ਹੋਣ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਕੋਟਕਪੂਰਾ ਚੌਂਕ ਵਿੱਚ ਬੇਅਦਬ ਹੋਏ ਅੰਗਾਂ ਨੂੰ ਪਾਲਕੀ ਸਾਹਿਬ ਵਿੱਚ ਸੋਬਿਤ ਕਰਕੇ ਵਾਹਿਗੁਰੂ ਜੀ ਦਾ ਪਾਠ ਕਰ ਰਹੀਆਂ ਸਨ ਤਾਂ ਪੁਲਿਸ ਹਰ ਹੀਲਾ ਅਪਣਾ ਰਹੀ ਸੀ ਕੇ ਇਹਨਾਂ ਨੂੰ ਇਥੋਂ ਖਦੇੜ ਦਿੱਤਾ ਜਾਵੇ, ਪਰ ਸਿੱਖ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪੁਲਿਸ ਦਾ ਹੱਥ ਨਹੀਂ ਸੀ ਲੱਗਣ ਦੇਣਾ ਚਾਹੁੰਦੇ, ਇਸ ਕਰਕੇ ਸਿੱਖ ਸੰਗਤਾਂ ਨੇ ਭਾਈ ਰੁਪਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਦੋਵੇਂ ਸਕੇ ਭਰਾਵਾਂ ਦੀ ਅੰਗਾਂ ਦੀ ਸੇਵਾ ਸੰਭਾਲ ਅਤੇ ਬਹਿਫੂਜ਼ ਰੱਖਣ ਦੀ ਜਿੰਮੇਵਾਰ ਦੇ ਦਿੱਤੀ। ਪੁਲਿਸ ਨੂੰ ਆਸ ਗੱਲ ਦੀ ਪਿੰਨਕ ਲੱਗ ਗਈ ਇਸ ਤੇ ਚਲਦਿਆਂ ਕੋਝੀਆਂ ਹਰਕਤਾਂ ਦੇ ਬਾਵਜੂਦ ਅੰਨੇ ਨਿਜਾਮ ਨੇ ਭਾਈ ਰੁਪਿੰਦਰ ਸਿੰਘ ਹੋਰਾਂ ਦੇ ਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਲਜ਼ਾਮ ਮੜ੍ਹ ਦਿੱਤਾ। ਪੁਲਿਸ ਨੇ  ਭਾਈ ਸਾਹਿਬ ਹੋਰਾਂ ਨੂੰ ਇੰਨਾਂ ਜਿਆਦਾ ਟੋਰਚਰ ਕੀਤਾ ਕੇ ਮੂੰਹ ਵਿੱਚ ਧਵਾਂਕੂ ਪਾ ਕੇ ਜਲੀਲ ਕੀਤਾ ਗਿਆ, ਰੀੜ੍ਹ ਦੀ ਹੱਡੀ ਤੱਕ ਖਤਮ ਕਰ ਦਿੱਤਾ ਅਤੇ ਭਾਂਤ-ਭਾਂਤ ਦਾ ਲਾਲਚ ਦਿੱਤਾ ਗਿਆਂ ਆਖੇ ਤੁਸੀਂ ਇਸ ਇਲਜ਼ਾਮ ਨੂੰ ਅਪਣੇ ਸਿਰ ਲੈ ਲਵੋਂ ਤੁਹਾਨੂੰ ਕੁਝ ਨਹੀਂ ਹੋਣ ਦਿੱਤਾ ਜਾਵੇਗਾਂ। ਵਾਹਿਗੁਰੂ ਜੀ ਮਿਹਰ ਸਦਕਾ, ਸਿੱਖ ਸੰਗਤਾਂ ਦੇ ਪਿਆਰ ਸਦਕਾ ਤੱਤੀ ਹਵਾ ਨਹੀਂ ਲੱਗਣ ਦਿੱਤੀ। ਅੰਤ ਨੂੰ ਝੂਠੇ ਤੇ ਚਾਲ ਬਾਜ ਪ੍ਰਸਾਸ਼ਨ ਨੇ ਕਿਹਾ ਕੇ ਭਾਈ ਰੁਪਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਗਲਤ ਫੜੇ ਗਏ ਇਹ ਨਿਰਦੋਸ਼ ਹਨ।
•••••••••••ਕੋਟਕਪੂਰਾ ਅਤੇ ਬਹਿਬਲ ਕਲਾਂ ਸਿੱਖ ਕਤਲੇਆਮ:- 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਹਿਗੁਰੂ ਜੀ ਦਾ ਜਾਪ ਕਰ ਰਹੀ ਸਿੱਖ ਸੰਗਤ, ਨਿਹੱਥੇ ਸਿੰਘ, ਵੀਰ, ਭੈਣਾਂ ਅਤੇ ਬਜੁਰਗ ਮਾਤਾਵਾਂ ਅਰਾਮ ਦੇ ਨਾਲ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਰ ਰਹੀਆਂ ਸਨ, ਦੂਸਰੇ ਪਾਸੇ ਸਿੰਘਾਂ ਦੀ ਮੌਤ ਦਾ ਸਮਾਨ ਇਕੱਠਾ ਕਰਨ ਵਿੱਚ ਲੱਗਾਂ ਮੌਕੇ ਦਾ ਅੰਨਾ ਹਾਕਮ ਸੁਖਵੀਰ ਬਾਦਲ ਤੇ ਪ੍ਰਕਾਸ ਬਾਦਲ, ਪੁਲਿਸ ਅਫਸਰ ਸੂਮੇਧ ਸੈਣੀ ਜਿਸ ਨੂੰ ਸਿੱਖ ਇਤਿਹਾਸ ਵਿੱਚ ਪਹਿਲਾ ਵੀ ਬੁਚੜ ਕਰਾਰ ਦਿੱਤਾ ਗਿਆਂ ਸੀ, ਹੁਣ ਫਿਰ ਗੱਦਾਰ ਰਤਨ ਬਾਦਲਾਂ ਨਾਲ ਮਿਲ ਕੇ ਸਿੱਖ ਸੰਗਤਾਂ ਉੱਤੇ ਘੋਰ ਅਤਿਆਚਾਰ ਕਰਨ ਦਾ ਨਕਸਾ ਉਲੀਕ ਰਿਹਾ ਸੀ। ਆਖਿਰ ਵਾਹਿਗੁਰੂ ਜੀ ਦਾ ਜਾਪ ਕਰ ਰਹੀ ਸਿੱਖ ਸੰਗਤ ਨੂੰ ਭਾਰੀ ਪੁਲਿਸ ਫੋਰਸ ਨੇ ਡੰਡਿਆਂ, ਅੱਥਰੂ ਗੈਸ ਦੇ ਗੋਲੇਆ ਨਾਲ ਤਸੱਸਦ ਕਰਨਾ ਸੁਰੂ ਕਰ ਦਿੱਤਾ। ਪਰ ਫਿਰ ਵੀ ਜਦੋਂ ਸਿੱਖ ਸੰਗਤਾਂ ਵਾਹਿਗੁਰੂ ਜੀ ਜਾਪ ਕਰਦੀਆਂ ਰਹੀਆਂ ਜਾਲਮ, ਜੁਲਮ ਕਰਦੇ ਰਹੇ, ਅੰਤ ਸਮੇ ਦੇ ਨਿਜ਼ਾਮ ਬਾਦਲ ਫਕਰ-ਏ-   ਸਿੱਖ ਕੌਮ ਦਾ ਗਦਾਰ ਅਤੇ ਬੁਚੜ ਡੀ.ਜੀ.ਪੀ. ਨੇ ਫੋਰਸ ਨੂੰ ਗੋਲੀਆਂ ਚਲੋਣ ਦਾ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੱਤਾ। ਨਿਹੱਥੇ ਬੈਠੇ ਜਾਪ ਕਰ ਰਹੇ ਸਿੰਘਾਂ ਉੱਤੇ ਪੁਲਿਸ ਵੱਲੋਂ ਮੀਂਹ ਵਾਂਗ ਗੋਲੀਆਂ ਚਲਾਈਆਂ ਗਈਆਂ। ਅਨੇਕਾਂ ਸਿੰਘ ਜਖਮੀ ਹੋਏ, ਜਿਹਨਾਂ ਵਿੱਚੋਂ ਭਾਈ ਕਰਿਸਨ ਭਗਵਾਨ ਸਿੰਘ, ਨਿਜਾਮੀਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ, ਜਾਲਮਾ ਨੇ ਮੌਕੇ ਤੇ ਸਹੀਦ ਕਰ ਦਿੱਤੇ। ਜਖਮੀ ਸਿੰਘਾਂ ਵਿੱਚੋ ਭਾਈ ਅਜੀਤ ਸਿੰਘ ਜਿਹੜੇ ਕੋਟਕਪੂਰਾ ਵਿੱਚ ਸਿੱਖ ਸੰਗਤਾਂ ਨਾਲ ਧਰਨੇ ਤੇ ਬੈਠੇ ਸਨ ਉਹਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ, ਭਾਈ ਅਜੀਤ ਸਿੰਘ ਅਤੇ ਸਹੀਦ ਹੋਏ ਸਿੰਘਾਂ ਦਾ ਹਾਲ ਕੋਈ ਤੱਕੜੇ ਹਿਰਦੇ ਵਾਲਾ ਹੀ ਦੇਖ ਸਕਦਾ ਸੀ। ਪਰ ਬਦਕਿਸਮਤੀ ਫਿਰ ਵੀ ਅੰਨੇ ਨਿਜ਼ਾਮ ਨੂੰ ਸਿੱਖ ਸੰਗਤਾਂ ਕਸੂਰਵਾਰ ਨਜ਼ਰ ਆ ਰਹੀਆਂ ਸਨ, ਪੁਲੀਸ ਬੇਅਕਸੂਰ ਅਤੇ ਅਣਪਛਾਤੀ ਨਜ਼ਰੀਂ ਪੈ ਰਹੀ ਸੀ।
••••••••••••ਜਸਟਿਸ ਜੋਰਾ ਸਿੰਘ ਕਮਿਸ਼ਨ:-  ਜਸਟਿਸ ਜੋਰਾ ਸਿੰਘ ਕਮਿਸ਼ਨ ਤੋਂ ਪਹਿਲਾਂ ਜਸਟਿਸ ਕਾਟਯੂ ਕਮਿਸ਼ਨ ਬਣਾਇਆ ਗਿਆਂ ਸੀ ਪਰ ਬਾਦਲ ਸਰਕਾਰ ਨੇ ਕਮਿਸਨ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਜਸਟਿਸ ਕਾਟਯੂ ਦੀ ਰਿਪੋਰਟ ਵਿੱਚ ਸਹੀਦ ਹੋਏ ਸਿੰਘਾਂ ਨੂੰ ਇਕ-ਇਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੀ ਮੰਗ ਰੱਖੀ ਗਈ ਸੀ। ਸਭ ਤੋਂ ਵੱਡੀ ਤੇ ਖਾਸ ਗੱਲ ਕਮਿਸਨ ਕਾਟਯੂ ਵਿੱਚ ਸਿੱਖ ਕਤਲੇਆਮ ਧੀ ਪੈੜ ਕਿਤੇ ਨਾ ਕਿਤੇ ਬਾਦਲਾਂ ਤੱਕ ਜਾਦੀ ਸੀ । ਕਾਟਯੂ ਤੋਂ ਬਾਅਦ ਬਾਦਲ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਜਿਸ ਕਮਿਸ਼ਨ ਵਿੱਚ ਜੋਰਾ ਸਿੰਘ ਜਸਟਿਸ ਪੂਰੀ ਦੇਖ-ਰੇਖ ਕਰ ਰਹੇ ਸਨ। ਜਸਟਿਸ ਜੋਰਾ ਸਿੰਘ ਕਮਿਸ਼ਨ ਨਾਲ ਜੋ ਬੁਰੀ ਬਾਦਲ ਸਰਕਾਰ ਨੇ ਕੀਤੀ ਸਾਇਦ ਕਿਸੇ ਹੋਰ ਕਮਿਸਨ ਨਾਲ ਹੋਈ ਹੋਵੇ। ਪਹਿਲੀ ਗੱਲ ਤਾਂ ਜੋਰਾ ਸਿੰਘ ਕਮਿਸ਼ਨ ਨੂੰ ਕਈ ਮਹੀਨੇ ਬੀਤ ਜਾਣ ਤੱਕ ਜਾਚ ਕਰਨ ਦੇ ਸਾਧਨ ਹੀ ਮੁਹਾਈਆ ਨਹੀ ਕਰਵਾਏ ਗਏ, ਜੇਕਰ ਸਾਧਨ ਮਿਲੇ ਤਾਂ ਜਿਸ ਅਫਸਰ ਕੋਲ ਜਸਟਿਸ ਕੰਮ ਧੰਦੇ ਜਾਦੇ ਉਹ ਮੌਕੇ ਤੇ ਫਰਾਰ ਹੋਇਆ ਮਿਲਦਾ। ਅੰਤ ਡਿੱਗਦੇ ਪੈਂਦੇ ਰਿਪੋਰਟ ਬਣ ਕੇ ਤਿਆਰ ਹੋ ਗਈ, ਪਰ ਅਫ਼ਸੋਸ ਦਰ ਅਫ਼ਸੋਸ ਰਿਪੋਰਟ ਲੈਣ ਲਈ ਕੋਈ ਤਿਆਰ ਨਹੀਂ ਸੀ ਕਾਫੀ ਸਮਾਂ ਰੁਲਦਿਆ-ਖੁਲਦਿਆ ਰਿਪੋਰਟ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਦੇ ਦਿੱਤੀ ਗਈ। ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਤਾਰ ਕਿਤੇ ਨਾ ਕਿਤੇ ਬਾਦਲਾ ਵੱਲ ਇਸ਼ਾਰਾ ਕਰਦੀ ਸੀ, ਜਿਸ ਕਾਰਨ ਬਾਦਲ ਸਰਕਾਰ ਰਿਪੋਰਟ ਲੈਣ ਤੋਂ ਨਾ-ਨੁੱਕਰ ਕਰਦੀ ਆ ਰਹੀਂ ਸੀ। ਦੂਸਰਾਂ ਰਿਪੋਰਟ ਵਿੱਚ ਸਹੀਦ ਹੋਏ ਸਿੰਘਾਂ ਨੂੰ ਪੰਚੀ-ਪੰਚੀ ਲੱਖ ਰੁਪਏ ਦੇਣ ਦੀ ਵੀ ਗੱਲ ਕਹੀ ਗਈ ਸੀ, ਪਰ ਬਾਦਲ ਸਰਕਾਰ ਸਹੀਦ ਹੋਏ ਸਿੱਖਾ ਨੂੰ ਨਾ ਇਨਸਾਫ਼, ਨਾ ਖੋਟਾ ਪੈਸਾ ਦੇਣਾ ਚਾਹੁੰਦੀ ਸੀ।
••••••••••••ਸੌਦਾ ਸਾਧ ਦੇ ਚੇਲੇ ਮਹਿੰਦਰ ਪਾਲ ਬਿੱਟੂ ਦਾ ਫੜਿਆ ਜਾਣਾ:-
ਸਰਕਾਰਾਂ ਬਦਲੀਆਂ ਸਿੱਖ ਸੰਗਤਾਂ ਨੂੰ ਕਿਤੇ ਨਾ ਕਿਤੇ ਇਨਸਾਫ਼ ਦੀ ਕਿਰਨ ਦਿਖਾਈ ਦੇਣ ਲੱਗੀ ਪਰ ਅਫ਼ਸੋਸਦਰ ਅਫ਼ਸੋਸ ਉਹ ਕਿਰਨ ਬਿਜਲੀ ਦੀ ਚਲਕੋਰ ਹੀ ਸੀ। ਡੀ.ਆਈ.ਜੀ. ਰਣਜੀਤ ਸਿੰਘ ਖੱਟੜਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸੀਆਂ ਖਿਲਾਫ਼ ਮਿਸਨ ਚਾਲੂ ਕੀਤਾ ਜਿਸ ਦੌਰਾਨ ਇਕ ਦਿਨ ਸੌਦਾ ਸਾਧ ਦਾ ਚੇਲਾ ਮਹਿੰਦਰ ਪਾਲ ਬਿੱਟੂ ਅੜਿੱਕੇ ਆ ਗਿਆ। ਜਿਸ ਨੂੰ ਬਾਦਲ ਸਰਕਾਰ ਨੇ ਵਿਸੇਸ ਪੁਲਿਸ ਫੋਰਸ ਦਿੱਤੀ ਹੋਈ ਸੀ ਆਖੇ ਸਾਡੇ ਪਿਤਾ ਜੀ ਦੇ ਲਾਲ ਨੂੰ ਖਤਰਾ ਐ ਸਿੰਘਾਂ ਤੋਂ।
ਮਹਿੰਦਰ ਪਾਲ ਬਿੱਟੂ ਦੇ ਘਰ ਦੇ ਕੂੜੇ ਕਰਕਟ ਵਾਲੇ ਸਟੋਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੀ ਪਵਿੱਤਰ ਸਾਖੀ ਮਿਲੀ ਅਤੇ ਮੁਰਦਾ ਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ। ਓਸ ਸਮੇ ਇਹ ਵੀ ਸੁਣਨ ‘ਚ ਆਇਆਂ ਸੀ ਕੇ ਮਹਿੰਦਰ ਪਾਲ ਬਿੱਟੂ ਆਪ ਖੁਦ ਬੇਅਦਬੀ ਦੀ ਸਾਜਿਸ਼ ਜੋ ਡੇਰੇ ਤੋਂ ਰਚੀ ਗਈ ਸੀ ਜਿਸ ਵਿੱਚ ਬਾਦਲ ਸਰਕਾਰ ਦਾ ਹੱਥ ਵੀ ਦੱਸਿਆ ਜਾਂਦਾ ਸੀ ਪੁਲਿਸ ਸਾਹਮਣੇ ਬਿੱਟੂ ਨੇ ਮੰਨਿਆਂ ਸੀ ਪਰ ਕੁਝ ਮੁੱਢਲੀ ਕਾਰਵਾਈ ਤੋਂ ਇਲਾਵਾ ਕੱਖ ਨਹੀਂ ਹੋਇਆ ਆਖੇ ਜਾਚ ਜਾਰੀ ਹੈ। ਦੂਸਰੀ ਵੱਡੀ ਗੱਲ ਰਕੇਸ ਦਿੜਬਾ ਜੋ ਸੌਂਦਾ ਸਾਧ ਦਾ ਨੇੜੇ ਦਾ ਚਹੇਤਾ ਚੇਲਾ ਸੀ, ਮਹਿੰਦਰਪਾਲ ਬਿੱਟੂ ਦੇ ਨਾਲ ਰਕੇਸ ਦਾ ਵੀ ਨਾਮ ਸਾਹਮਣੇ ਆਇਆਂ ਸੀ,ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।
••••••••••••ਜਸਟਿਸ ਰਣਜੀਤ ਸਿੰਘ ਕਮਿਸ਼ਨ:- ਕਾਂਗਰਸ ਸਰਕਾਰ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸੰਗਤਾਂ ਨਾਲ ਇਨਸਾਫ਼ ਦਾ ਵਾਦਾ ਕੀਤਾ ਸੀ, ਸਾਇਦ ਵੋਟਾਂ ਬਟੋਰਨ ਵਿੱਚ ਵੀ ਕਾਮਯਾਬ ਰਿਹਾ ਸੀ। ਉਸ ਦੌਰਾਨ ਕਾਂਗਰਸ ਦੀ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆਂ ਜਿਸ ਨੂੰ ਨਿਰਪੱਖ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਗਏ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਪਣੀ ਪੂਰੀ ਟੀਮ ਦੀ ਤਾਕਤ ਨਾਲ ਮਿਲ-ਜੁਲ ਕੇ 600 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ, ਜਿਸ ਵਿੱਚ ਅਨੇਕਾਂ ਬੰਦਿਆਂ ਦੀ ਬਿਆਨਬਾਜ਼ੀ ਅਤੇ ਤੱਥਾਂ ਨਾਲ ਭਰਭੂਰ ਰਿਪੋਰਟ ਜਦੋਂ ਬਣ ਕੇ ਤਿਆਰ ਹੋ ਗਈ ਤਾਂ ਕਈ ਤਰਾਂ ਦੇ ਅੱਗ ਵਿਰੋਲੇ ਉੱਠੇ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਕਾਫੀ ਸੇਕ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਭਾਈ ਗੁਰਬਖਸ਼ ਸਿੰਘ ਨੂੰ ਮੁੜ ਹੈੱਡ ਗ੍ਰੰਥੀ ਬਣਾਉਣਾ ਅਤੇ ਭਾਈ ਸਾਹਿਬ ਦੇ ਭਰਾ ਹਿੰਮਤ ਸਿੰਘ ਨੂੰ ਗਵਾਹੀ ਤੋਂ ਮੁਕਰਾਉਣਾ।
••••••••••••”ਗਿਆਨੀ ਭਾਈ ਗੁਰਬਖਸ਼ ਸਿੰਘ, ਬਨਾਮ ” ਸੌਂਦਾ ਸਾਧ ਅਤੇ ਬਾਦਲ ਕੇ:-
ਜਦੋਂ ਗਿਆਨੀ ਭਾਈ ਗੁਰਬਖਸ਼ ਸਿੰਘ (ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ) ਜੀ ਨੇ ਸੌਦਾ ਸਾਧ ਅਤੇ ਬਾਦਲਾ ਦੇ ਜੁਰਾਨੇ ਦੀ ਫਾਇਲ ਖੋਲੀ ਤਾਂ ਪੂਰੇ ਵਿਸਵ ਵਿੱਚ ਵੱਸਦੇ ਸਿੱਖਾਂ ਵਿੱਚ ਤੜਥੱਲੀ ਮੱਚ ਗਈ ਕਿਉਂਕਿ ਸਿੱਖ ਤਾਂ ਪਹਿਲਾਂ ਵੀ ਬਾਦਲਾ ਤੇ ਸੌਦਾ ਸਾਧ ਦੇ ਜੁਰਾਨੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਤੇ ਕਰ ਚੁੱਕੀਆਂ ਸਨ। ਵਾਹਿਗੁਰੂ ਜੀ ਜਾਣਦੇ ਹਨ ਭਾਈ ਗੁਰਬਖਸ਼ ਸਿੰਘ ਦੀਆਂ ਗੱਲਾ ਵਿੱਚ ਕਿੰਨੀ ਕੁ ਸਚਾਈ ਸੀ, ਹੋ ਸਕਦਾ ਐ ਗਿਆਨੀ ਭਾਈ ਗੁਰਬਖਸ਼ ਸਿੰਘ ਦੇ ਬਹੁਤਾ ਸਮਾਂ ਲੇਟ ਬੋਲਣ ਦਾ ਕਾਰਨ ਕੋਈ ਗੁੱਝਾ ਹੋਵੇ ਕਈ ਵਾਰ ਇਹੋ ਜਿਹੇ ਮੌਕੇਆ ਉਪਰ ਸੌਦੇ ਬਾਜੀ ਵੀ ਹੋ ਜਾਇਆ ਕਰਦੀ ਹੈ। ਗਿਆਨੀ ਭਾਈ ਗੁਰਬਖਸ਼ ਸਿੰਘ ਦੇ ਬਿਆਨ ਤੋਂ ਬਾਅਦ ਗਿਆਨੀ ਜੀ ਨੂੰ ਰਾਤੋ-ਰਾਤ ਮੈਦਾਨ ਛੱਡ ਕੇ ਭੱਜਣਾ ਪਿਆ ਸੀ, ਦੱਸਣ ਵਾਲੇ ਤਾਂ ਆਹ ਵੀ ਕਹਿੰਦੇ ਸੀ ਕੇ ਘਰ ਦਾ ਭਾਂਡਾ ਠੀਕਰ ਵੀ ਇਕੱਠਾ ਨਹੀ ਸੀ ਕਰਨ ਦਿੱਤਾ। ਹੁਕਮ ਤਾਨਾਸ਼ਾਹ ਸਨ। ਪਰ ਦੋਚਿੱਤੀ ਵਾਲੀ ਗੱਲ ਤਾਂ ਆਹ ਹੈ ਕੇ ਰਣਜੀਤ ਸਿੰਘ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਗਿਆਨੀ ਜੀ ਨੂੰ ਰਾਤੋ-ਰਾਤ ਮੁੜ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੈੱਡ ਗ੍ਰੰਥੀ ਲਾ ਦਿੱਤਾ ਗਿਆ ਅਤੇ ਗਿਆਨੀ ਜੀ ਦੇ ਭਰਾ ਹਿੰਮਤ ਸਿੰਘ ਨੂੰ ਵੀ ਹਿੰਮਤ ਦਿਖਾਉਣ ਲਈ ਮੈਦਾਨ ਵਿੱਚ ਉਤਾਰ ਦਿੱਤਾ ਗਿਆਂ। ਹਿੰਮਤ ਸਿੰਘ ਨੇ ਜਿੰਨੀ ਹਿੰਮਤ ਬਿਆਨ ਮੁਕਰਨ ‘ਚ ਦਿਖਾਈ ਜੇ ਕਿਤੇ ਇੰਨੀ ਹਿੰਮਤ ਗੁਰੂ ਦੇ ਪਿਆਰ ‘ਚ ਕੁਰਬਾਨ ਕਰ ਦਿੰਦਾ ਤਾਂ ਨਵਾਬ ਕੋਟਲਾ ਵਾਂਗ ਰਹਿੰਦੀ ਦੁਨੀਆਂ ਤੱਕ ਪੀੜੀਆਂ ਇੱਜਤ ਨਾਲ ਧੌਣ ਉੱਚੀ ਕਰਕੇ ਜਿੰਦਗੀ ਵਸਰ ਕਰ ਸਕਦੀਆਂ ਸਨ।
•••••••••••••ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਜਨਤਕ ਕਰਨਾ:- 28 ਅਗਸਤ ਜਿਸ ਦਿਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਰੱਖਿਆ ਗਿਆ ਅਤੇ ਲਾਈਵ ਪੂਰੀ ਦੁਨੀਆਂ ਨੂੰ ਬਾਦਲਾ ਦਾ ਕੱਚਾ ਚਿੱਠਾ ਪੜ ਕੇ ਦਿਖਾਇਆ ਜਾਣਾ ਸੀ, ਪਰ ਸੁਖਵੀਰ ਸਿੰਘ ਬਾਦਲ ਅਤੇ ਬਿਕਰਮ ਸੂ ਮਜੀਠੀਆ ਨੂੰ ਇਹ ਗੱਲ ਕਿਥੋਂ ਸੰਗੋ ਉਤਰਨੀ ਸੀ ਕੇ ਕੋਈ ਸਾਡੀਆ ਕੀਚੀਆ ਕਰਤੂਤਾਂ ਨੂੰ ਸਾਡੇ ਮੂੰਹ ਤੇ ਜਨਤਕ ਕਰੇ। ਰਣਜੀਤ ਸਿੰਘ ਕਮਿਸ਼ਨ ਨੂੰ ਮੰਦਭਾਗੀ ਸਬਦਾਬਲੀ ਵਰਤ ਨਾ ਅਤੇ ਓਸ ਰਿਪੋਰਟ ਨੂੰ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਨਾਮ ਸੈਂਕੜੇ ਵਾਰ ਲਿਖਿਆ ਹੋਵੇ, ਪੰਜ-ਪੰਜ ਰੁਪਏ ਨੂੰ ਵੇਚਣਾ, ਸਦਨ ਵਿੱਚ ਜਾ ਕੇ ਮਾਣਯੋਗ ਸਪੀਕਰ ਸਾਹਿਬ ਜੀ ਦੇ ਅੱਗੇ ਰਿਪੋਰਟ ਦਾ ਵਰਕਾ-ਵਰਕਾ ਕਰਨਾ ਇਹ ਸਾਰੀਆਂ ਕੋਝੀਆਂ ਹਰਕਤਾਂ, ਕਾਲੀਆਂ ਕਰਤੂਤਾਂ ਦੋਸੀ ਸਾਬਿਤ ਕਰਨ ਲਈ ਅਤੇ ਸੌਦਾ ਸਾਧ ਨਾਲ ਦੋਸਤਾਨਾ ਸਬੰਧ ਉਜਾਗਰ ਕਰਨ ਲਈ ਕਾਫੀ ਸਨ। ਅੰਤ ਸ੍ਰੋਮਣੀ ਅਕਾਲੀ ਦਲ ਕਹਾਉਣ ਵਾਲੇ ਪੰਥ ਦੇ ਦੋਖੀ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਠੁਕਰਾ ਕੇ ਬਾਹਰ ਹੋ ਗਏ। ਸਿਆਣੇ ਕਹਿੰਦੇ ਨੇ ਆਖੇ ਪਾਪ ਗੁੱਝਾ ਨਹੀਂ ਰਹਿੰਦਾ ਇਕ ਨਾ ਇਕ ਦਿਨ ਬੰਦਾ ਆਪ ਮੁਹਾਰੇ ਫੁੱਟ ਪੈਦਾ ਐ ਇਹੋ ਗੱਲ ਬਾਦਲਾ ਨੇ ਕੀਤੀ। ਦੂਸਰੇ ਪਾਸੇ ਕਾਂਗਰਸ ਸਰਕਾਰ ਦੇ ਪੱਖ ਵਾਲੇ ਪਾਸੇ ਤੋਂ ਚਰਚਾ ਏਨੀ ਕੁ ਕਾਮੇਡੀ ਸੀ, ਜਾਪਦਾ ਸੀ ਜਿਵੇਂ ਰਿਪੋਰਟ ਉੱਤੇ ਪਹਿਲਾਂ ਰਹਿਸਲ ਕੀਤੀ ਹੋਵੇ, ਹੈਰਾਨੀ ਦੀ ਗੱਲ ਹੈ ਕਿ ਅਪਣੀ ਹੀ ਸਰਕਾਰ ਹੋਵੇ ਮੰਤਰੀ ਝੋਲੀਆਂ ਫੈਲਾਉਣ ਗੱਲ ਓਪਰੀ ਜਿਹੀ ਜਾਪਦੀ ਸੀ। ਅੱਠ ਘੰਟਿਆਂ ਦੀ ਜਦੋਂ-ਜਹਿਦ, ਮੁੱਖ ਮੰਤਰੀ ਸਾਹਿਬ ਨੂੰ ਤਰਲੇ ਮੱਛੀ ਹੋ ਕੇ ਇਨਸਾਫ਼ ਲਈ ਗੁਹਾਰ ਲਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸਿਰਫ਼ ਪੰਜ ਮਿੰਟ ਬੋਲੇ ਜਿੰਨਾਂ ਵਿੱਚੋ ਢਾਈ ਕੁ ਮਿੰਟ ਤਾਂ ਸਾਇਦ ਕਾਮੇਡੀ ਹੀ ਸੀ, ਅੰਤ ਇਹ ਕਹਿ ਕੇ ਸਾਰ ਦਿੱਤਾ ਕੇ ਸੀ.ਬੀ.ਆਈ. ਤੋਂ ਰਿਪੋਰਟ ਵਾਪਸ ਲੈ ਕੇ ਐਸ.ਆਈ.ਟੀ. ਬਣਾਈ ਜਾਵੇਗੀ। ਪਰ ਇਨਸਾਫ਼ ਵਾਲੀ ਡੋਰ ਕੱਚੇ ਤੰਦ ਟੁੱਟਦੀ ਸਾਫ ਨਜ਼ਰ ਆ ਰਹੀ ਸੀ।
••••••••••••ਪੂਤਲੇ ਫੂਕਣ ਤੋਂ ਫੂਲਕਾ ਸਾਹਿਬ ਦੇ ਬਿਆਨ ਤੱਕ ਦੀ ਸਿਆਸਤ:- ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ ਹੋਣ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਬਾਦਲ, ਪੰਥ ਰਤਨ, ਫਕਰ-ਏ-ਕੌਮ, ਸਿਆਸਤ ਦੇ ਬਾਬਾ ਬੋਹੜ ਅਤੇ ਉਸ ਦੇ ਪੁੱਤਰ ਸੁਖਵੀਰ, ਮਜੀਠੀਆ, ਸੂਮੇਧ ਸੈਣੀ ਅਤੇ ਬਾਦਲਾ ਦੇ ਪਿਤਾ ਜੀ ਸੌਦਾ ਸਾਧ ਨੇ ਪੂਤਲੇ ਦਿਨ ਦਿਹਾੜੇ ਪਿੰਡਾ ਸਹਿਰਾਂ ਵਿਚ ਗਲੀ ਮਹੁੱਲੇ ਫੂਕੇ ਜਾਣ ਲੱਗੇ। ਜਿਸ ਦੌਰਾਨ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ.ਕੇ. ਨਾਲ ਵਿਦੇਸ ਵਿਚ ਕੁੱਟ ਮਾਰ ਹੋਈ, ਇਹ ਸਭ ਦੇਖਦਿਆਂ ਬਾਦਲਾ ਨੇ ਆਪ ਵੀ ਉਲਟਾ ਕਾਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਪੂਤਲੇ ਸਾੜਣੇ ਸੁਰੂ ਕਰ ਦਿੱਤੇ। ਸ੍ਰੋਮਣੀ ਅਕਾਲੀ ਦਲ ਨੂੰ ਹੁਣ ਵੀ ਕਿਤੇ ਨਾ ਕਿਤੇ ਲੱਗਦਾ ਸੀ ਕੇ ਜਨਤਾ ਦਾ ਮਨ ਬਦਲ ਜਾਵੇਗਾ ਅਤੇ ਮ ਲੋਕ ਮੁੜ ਤੋਂ ਬਾਦਲਾ ਦੇ ਚੇਲੇ ਬਣ ਜਾਣਗੇ ਪਰ ਕੰਮ ਉਲਟਾ ਹੋ ਗਿਆਂ ਬਾਦਲਾ ਦਾ ਇਹੋ ਚੰਗੇ ਨੂੰ ਪੁੱਟਿਆ ਕਦਮ ਸਗੋਂ ਹੋਰ ਉਲਟਾ ਹੋ ਗਿਆ। ਸਿੱਖ ਸੰਗਤਾਂ ਅਤੇ ਬੁੱਧੀ ਜੀਵੀ ਲੋਕਾਂ ਨੇ ਬਾਦਲਾ ਦਾ ਪਿੰਡ-ਪਿੰਡ, ਸਹਿਰ-ਸਹਿਰ ਵਿਰੋਧ ਕਰਨਾ ਸੁਰੂ ਕਰ ਦਿੱਤਾ। ਵਿਰੋਧੀ ਧਿਰਾਂ ਵੱਲੋਂ ਕਸਮੇ ਬਿਆਨ ਅਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਸ.ਐਚ. ਫੂਲਕਾ ਵੱਲੋਂ 15 ਸਤੰਬਰ ਤੱਕ ਦਾ ਸਮਾਂ ਦੇ ਕੇ ਕਾਂਗਰਸ ਦੇ ਦਮੰਗ ਨੇਤਾ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਵਰਗਿਆਂ ਨੂੰ ਅਸਤੀਫਾ ਦੇਣ ਲਈ ਲਲਕਾਰਿਆ ਅਤੇ ਸਭ ਤੋਂ ਪਹਿਲਾ ਆਪ ਅਸਤੀਫਾ ਦੇਣ ਦੀ ਗੱਲ ਜਨਤਕ ਤੌਰ ਤੇ ਕੀਤੀ। ਆਖਿਰ ਫੂਲਕਾ ਸਾਹਿਬ ਨੇ ਇਕ ਸੱਚੇ ਸਿੱਖ ਹੋਣ ਦੇ ਨਾਤੇ ਸਿੱਖੀ ਦੇ ਸਿਧਾਂਤ ਅਨੁਸਾਰ ਜਜ਼ਬਾਤਾਂ ਵਿਚ ਲਹੂ-ਲੁਹਾਣ ਹੁੰਦਿਆ 16 ਸਤੰਬਰ ਨੂੰ ਵਿਧਾਨ ਸਭਾ ਤੋਂ ਜੀ ਵਿਧਾਇਕ ਪਦ ਤੋਂ ਅਸਤੀਫਾ ਦੇਣ ਦੀ ਗੱਲ ਜਨਤਕ ਕਰ ਦਿੱਤੀ। ਫੂਲਕਾ ਸਾਹਿਬ ਦਾ ਇਹ ਬਿਆਨ ਉਹਨਾ ਦੀ 1984 ਤੋਂ ਹੁਣ ਤੱਕ ਦੀ ਲੜਾਈ ਨੂੰ ਜੰਗ-ਏ-ਐਲਾਨ ਦਾ ਕਰਾਰ ਦੇਣ ਵਿਚ ਇਕ ਵੱਡਾ ਕਦਮ ਇਤਿਹਾਸ ਵਿਚ ਦਰਜ ਹੋਵੇਗਾ।
••••••••••••ਸਰਬੰਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਪ੍ਰਧਾਨ ਧਿਆਨ ਸਿੰਘ ਮੰਡ ਜੀ, ਬਲਜੀਤ ਸਿੰਘ ਦਾਦੂਆਲ, ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ:- 1 ਜੂਨ 2018 ਤੋਂ ਲਗਾਤਾਰ ਹੁਣ ਤੱਕ ਸਿੱਖ ਕਤਲੇਆਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸੀਆਂ ਨੂੰ ਸਜਾਂ ਦਵਾਉਣ ਲਈ ਅਤੇ ਖੂਨੀ ਸਾਕੇ ਵਿੱਚ ਸਹੀਦ ਹੋਏ ਸਿੰਘਾਂ ਨੂੰ ਇਨਸਾਫ਼ ਦਿਵਾਉਣ ਲਈ ਭਾਈ ਧਿਆਨ ਸਿੰਘ ਜੀ ਮੰਡ ਲਗਾਤਾਰ ਧਰਨੇ ਵਿੱਚ ਬੈਠੇ ਹਨ। ਉਹਨਾਂ ਦਾ ਕਹਿਣਾ ਸੀ ਅਤੇ ਕਹਿਣਾ ਹੈ ਕੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਦੋਸੀ ਬਾਦਲ ਅਤੇ ਸਰਸੇ ਵਾਲੇ ਸੌਧਾ ਸਾਧ ਸਮੇਤ ਚੇਲੇ ਚਪਟਿਆ ਨੂੰ ਸਖਤ ਤੋਂ ਸਖਤ ਸਜਾਵਾ ਨਹੀ ਦਿੱਤੀਆਂ ਜਾਂਦੀਆਂ, ਉਸ ਸਮੇ ਤੱਕ ਧਰਨਾ ਜਾਰੀ ਰਹੇਗਾ। ਸਿੱਖ ਸੰਗਤਾਂ ਵੱਲੋਂ ਲਗਾਏ ਗਏ ਮੋਰਚੇ ਵਿੱਚ ਦਿਨ ਪਰ ਦਿਨ ਸੰਗਤ ਦੀ ਗਿਣਤੀ ਦੁਗਣੀ-ਚੋਗਣੀ ਹੁੰਦੀ ਜਾ ਰਹੀ ਹੈ। ਨਹਿੰਗ ਸਿੰਘ 96 ਕਰੋੜੀ ਜੱਥਾ ਅਤੇ ਸਿਆਸੀ ਪਾਰਟੀਆਂ ਦੇ ਵਿਧਾਇਕ, ਨੁਮਾਇੰਦੇ, ਹਜਾਰਾ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਰੋਜ਼ਾਨਾ ਮੋਰਚੇ ਵਿੱਚ ਪਹੁੰਚਣਾ ਆਉਣ ਵਾਲੇ ਸਮੇਂ ਵੱਲ ਸਾਫ ਤੌਰ ਤੇ ਇਸਾਰਾ ਕਰਦਾ ਹੈ।
•••••••••••••ਜੂਨ ਮਹੀਨੇ ਤੋਂ ਇੰਤਜ਼ਾਰ ਕਰਦੀ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੰਚਾਇਤੀ ਵੋਟਾਂ ਦੇ ਸਮੇਂ ਜਨਤਕ ਕਰਨਾ ਕਾਂਗਰਸ ਸਰਕਾਰ ਦਾ ਸਿਆਸੀ ਸਟੰਟ:- ਕਾਂਗਰਸ ਸਰਕਾਰ ਵੀ ਮਰਿਆ ਸਿਕਾਰ ਖਾਣ ਨੂੰ ਤਿਆਰ ਬੈਠੀ ਸੀ, ਪੰਚਾਇਤੀ ਚੋਣਾਂ ਦਾ ਸਮੇਂ ਤੋਂ ਲੇਟ ਕਰਨਾ ਅਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੰਚਾਇਤੀ ਵੋਟਾਂ ਦੇ ਸਮੇਂ ਜਨਤਕ ਕਰਨਾ ਇਕ ਬਹੁਤ ਵੱਡਾ ਸਿਆਸੀ ਸਟੰਟ ਹੈ, ਕਿਉਂਕਿ ਰਿਪੋਰਟ ਜਨਤਕ ਕਰਨ ਤੋਂ ਕੁਝ ਦਿਨਪਹਿਲਾ ਕਾਂਗਰਸ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕੇ ਸਾਡੀ ਪਾਰਟੀ ਅਪਣੇ ਨੈਸ਼ਨਲ ਚੋਣ ਨਿਸ਼ਾਨ, ਹੱਥ ਪੰਜੇ ਉੱਪਰ ਪੰਚਾਇਤੀ ਚੋਣਾਂ ਲੜੇਗੀ। ਖਾਸ ਤੌਰ ਤੇ ਕਾਂਗਰਸ ਸਰਕਾਰ ਅਤੇ ਵਿਰੋਧੀ ਧਿਰਾਂ ਸੁਖਪਾਲ ਸਿੰਘ ਖਹਿਰਾ ਵਰਗੇ ਲੀਡਰ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਸੰਕੇਤਾ ਉੱਤੇ ਵਿਸੇਸ ਮੱਲ ਮਾਰਨਾ ਚਾਹੁੰਦੇ ਹਨ, ਆਖਿਰ ਮਾਰਨੀ ਵੀ ਚਾਹੀਦੀ ਹੈ, ਕਿਉਂਕਿ ਬਾਦਲਾ ਨੇ ਕਰਤੂਤਾਂ ਹੀ ਇਹੋ ਜਿਹੀਆਂ ਕੀਤੀਆਂ ਹਨ, ਜਿਸ ਦੀ ਸਜਾਂ ਜਿੰਨੀ ਸਖਤ ਹੋਵੇ ਓਨੀ ਹੀ ਘੱਟ ਹੈ।
••••••••••••ਬਲਾਤਕਾਰੀ ਸੌਦਾ ਸਾਧ ਜੇਲ ਵਿੱਚ ਬੈਠਾ ਅਪਣੇ ਚੇਲੇਆ ਨੂੰ ਕਰ ਰਿਹਾ ਹੈ ਫਰਮਾਨ ਜਾਰੀ, ਬਾਦਲ ਕਿਆਂ ਦਾ ਸਾਥ ਦੇਓ ਪੰਚਾਇਤੀ ਚੋਣਾਂ ਵਿੱਚ, ਹੋ ਸਕਦਾ ਹੈ ਸਿੰਘਾਂ ਅਤੇ ਸਰਸੇ ਵਾਲਿਆਂ ਦਾ ਆਪਸੀ ਟਕਰਾਅ, ਪੰਜਾਬ ਧਾ ਮਹੌਲ ਹਾਕਮ ਦੇ ਹੱਥ:-  ਫਰੀਦਕੋਟ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਹੋਏ ਵਿਰੋਧ ਵਿੱਚ ਸਰਸੇ ਵਾਲੇ ਦੇ ਚੇਲੇ-ਚਪਟੇ ਸਭ ਤੋਂ ਅੱਗੇ ਸਨ। ਲੱਗਦਾ ਹੈ ਕੇ ਸਰਸੇ ਤੇ ਬਾਦਲ ਕਿਆਂ ਦਾ ਜਰਾਨਾ ਬਹੁਤ ਗੂੜਾ ਪੈ ਚੁੱਕਿਆ ਹੈ, ਜਿਹੜਾਂ ਟੁੱਟਣ ਦਾ ਨਾਮ ਹੀ ਨਹੀ ਲੈ ਰਿਹਾ। ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਸੇ ਵਾਲੇ ਅਕਾਲੀ ਦਲ ਬਾਦਲ ਨਾਲ ਸ਼ਰੇਆਮ ਤੁਰਨ ਲੱਗੇ ਤਾਂ ਕੁਦਰਤੀ ਐ ਕੇ ਸਿੱਖ ਸੰਗਤਾਂ ਅਤੇ ਸਰਸੇ ਵਾਲਿਆਂ ਦਾ ਆਪਸੀ ਟਕਰਾਅ ਬਹੁਤ ਨੇੜੇ ਹੈ। ਇਸ ਤਰਾਂ ਪੰਜਾਬ ਦਾ ਮਹੌਲ ਇਕ ਵਾਰ ਫਿਰ ਸਿਖਰਾਂ ਤੱਕ ਖਰਾਬ ਹੋ ਸਕਦਾ ਹੈ। ਇਹ ਵੇਲਾ ਢਿੱਲੀ ਬਿਆਨ ਬਾਜੀ ਦਾ ਨਹੀ, ਸਗੋਂ ਮੌਜੂਦਾ ਹਕੂਮਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤਾ ਸੁਚੇਤ ਹੋਣ ਦੀ ਜਰੂਰਤ ਹੈ।
••••••••••••ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਈ.ਐਸ.ਆਈ. ਦਾ ਹੱਥ ਬੇਅਦਬੀ ਮਾਮਲੇ ਅਤੇ ਸਿੱਖ ਕਤਲੇਆਮ ਵਿੱਚ, ਦੂਸਰੇ ਪਾਸੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਲਟ ਵਾਰ, ਕੀਤੀਆਂ ਸੀ.ਸੀ.ਟੀ.ਵੀ. ਦੀਆਂ ਮੂੰਹੋ ਬੋਲਦੀਆਂ ਵੀਡੀਓ ਜਾਰੀ:-  ਮੀਡੀਆ ਵਿੱਚ ਦਰਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਤੇ ਹੈਰਾਨੀਜਨਕ ਬਿਆਨ ਕਿਹਾ ਕੇ ਬਹਿਬਲ ਕਲਾਂ ਸਿੱਖ ਕਤਲੇਆਮ ਵਿੱਚ ਆਈ.ਐਸ.ਆਈ. ਦਾ ਹੱਥ ਹੈ, ਮੁੱਖ ਮੰਤਰੀ ਦੇ ਇਸ ਬੇਸੁਰੇ ਬਿਆਨ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਥੋੜੀ ਨਾਮੋਸ਼ੀ ਪਾਈ ਗਈ, ਮੁੱਖ ਮੰਤਰੀ ਸਾਹਿਬ ਲਈ ਇਹੋ ਜਿਹੇ ਵਖਤ ਦੇ ਸਮੇ ਇਹੋ ਜਿਹੇ ਢਿਲੇ ਅਤੇ ਬੇਸੁਰੇ ਬਿਆਨ ਦੇਣਾ ਪੰਜਾਬ ਦੇ ਹਲਾਤਾ ਉੱਤੇ ਭਾਰੂ ਪੈ ਸਕਦਾ ਹੈ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੋ-ਟੁੱਕ, ਸਬੂਤਾਂ ਸਮੇਤ ਮੀਡੀਆ ਦੇ ਸਾਹਮਣੇ ਜਵਾਬ ਦਿੱਤਾ ਹੈ, ਸਿੱਧੂ ਨੇ ਬਹਿਬਲ ਕਲਾਂ ਵਿੱਚ ਹਨ ਸਿੱਖ ਕਤਲੇਆਮ ਦੀਆਂ ਸੀ.ਸੀ.ਟੀ.ਵੀ. ਦੀਆਂ ਵੀਡੀਓ ਜਾਰੀ ਕਰਕੇ ਪਰਪੱਕਤਾ ਨਾਲ ਸਬੂਤ ਪੇਸ ਕੀਤਾ ਹੈ ਕਿ ਇਹ ਸਾਰਾ ਮੰਦਭਾਗਾ ਕੰਮ ਬਾਦਲਾ ਲਾਣੇ ਦਾ ਕਰਿਆ ਤੇ ਕਰਵਾਇਆ ਹੈ, ਇਸ ਵਿੱਚ ਕੋਈ ਆਈ.ਐਸ.ਆਈ. ਦਾ ਹੱਥ ਨਹੀਂ।  ਨਵਜੋਤ ਸਿੰਘ ਸਿੱਧੂ ਦੇ ਮੀਡੀਆ ਦੌਰਾਨ ਦਿਤੇ ਇਸ ਬਿਆਨ ਨਾਲ ਸਿੱਖ ਸੰਗਤਾਂ ਨੂੰ ਇਕ ਵਾਰ ਫਿਰ ਇਨਸਾਫ਼ ਦੀ ਕਿਰਨ ਨੇ ਝਲਕ ਮਾਰੀ ਹੈ।
ਪਰ ਕਿਤੇ ਨਾ ਕਿਤੇ ਮੌਜੂਦਾ ਹਕੂਮਤ ਕੁਝ ਢਿੱਲੀ ਜਿਹੀ ਜਾਪਦੀ ਹੈ।
•••••••••••••ਪੰਜਾਬ ਸਰਕਾਰ ਵੱਲੋਂ ਸੀ.ਬੀ.ਆਈ. ਤੋਂ ਬਰਗਾੜੀ ਕੇਸ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ:-
ਬਰਗਾੜੀ ਮਾਮਲੇ ਦਾ ਕੇਸ ਜੋ ਸੀ.ਬੀ.ਆਈ. ਨੂੰ ਦਿੱਤਾ ਗਿਆਂ ਸੀ, ਉਸ ਕੇਸ ਨੂੰ ਵਾਪਸ ਲੈਣ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕੇ ਮਾਮਲੇ ਵਿਚ ਕੁਝ ਵੱਡਾ ਅਫਸਰ ਅਤੇ ਸਿਆਸੀ ਬੰਦਿਆਂ ਦੇ ਨਾਮ ਸਾਮਲ ਹੋਣ ਕਾਰਨ ਇਹ ਕੇਸ ਸੀ.ਬੀ.ਆਈ. ਨੂੰ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆਂ ਸੀ। ਪਰ ਹੁਣ ਸਪੈਸ਼ਲ ਪੁਲਿਸ ਇਸਟੈਬਲਿਸਟ ਐਕਟ 1946 ਦੇ ਸੈਕਸਨ 6 ਅਧੀਨ ਸੀ.ਬੀ.ਆਈ. ਨੂੰ ਭੇਜੇ ਗਏ ਉਕਤ ਕੇਸ ਰਾਜ ਸਰਕਾਰ ਵੱਲੋਂ ਵਾਪਸ ਲਏ ਗਏ ਹਨ। ਵਰਨਣਯੋਗ ਹੈ ਕਿ ਇਨ੍ਹਾਂ ਉਹ ਸਾਰੇ ਕੇਸ ਹੋਣਗੇ ਜੋ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਦਰਜ ਸਨ ਅਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਤ, ਇਹਨਾਂ ਸਾਰੇ ਕੇਸਾਂ ਨੂੰ ਵਾਪਸ ਲੈਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੰਨਿਆਂ ਜਾ ਸਕਦਾ ਹੈ ਕੇ ਕੁਝ ਦਿਨਾਂ ਵਿੱਚ ਐਸ.ਆਈ.ਟੀ. ਵੀ ਬਣਾ ਦਿੱਤੀ ਜਾਵੇਗੀ।
••••••••••ਨਵਜੋਤ ਸਿੰਘ ਸਿੱਧੂ ਦੇ ਮੀਡੀਆ ਦੌਰਾਨ ਦਿਤੇ ਵੱਡੇ ਬਿਆਨ ਨਾਲ ਸਿਆਸਤ ਵਿਚ ਹੋਈ ਕਾਫੀ ਹਿੱਲ-ਜੁਲ:-  ਸਿੱਧੂ ਦਾ ਹਿੱਕ ਠੋਕ ਕੇ ਕਹਿਣਾ ਢਾਡੇਆ ਵਾਲੀ ਜਾ ਭਾਂਡੇਆ ਵਾਲੀ ਹੈ ਨਹੀ, ਹੁਣ ਜਾ ਅਸੀ ਰਹਾਂਗੇ ਜਾ ਬਾਦਲ ਕੇ, ਇਸ ਨੂੰ ਸਿਆਸੀ ਬਿਆਨ ਕਹਿਣਾ ਗਲਤ ਹੋਵੇਗਾ, ਇਹ ਇਕ ਸੱਚੇ ਸਿੱਖ ਦੀ ਰੂਹ ਤੋਂ ਨਿੱਕਲੀ ਬਲਬਲੀ ਚੀਕ ਹੈ ਜੋ ਉਸ ਸਮੇਂ ਨਿਕਲੀ ਦੀ ਹੈ ਜਦੋਂ ਠਾਠਾ ਮਾਰਦਾ ਪਾਣੀ ਪੁਲਾਂ ਉਤੋਂ ਦੀ ਟੱਪਣਾ ਸੁਰੂ ਕਰ ਦੇਵੇ। ਅੱਜ ਦੀ ਤਾਰੀਖ ਵਿੱਚ ਕੁਝ ਮਹਿਸੂਸ ਹੋਇਆਂ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਅਤੇ ਸਿੱਖ ਨੌਜਵਾਨਾਂ ਨੂੰ ਸਹੀਦ ਕਰਨ ਵਾਲੇ ਸੌਂਦਾ ਸਾਧ ਅਤੇ ਉਸ ਦੇ ਚੇਲੇ- ਚਪਟੇ, ਬਾਦਲ ਕੇ, ਇਹਨਾਂ ਸਾਰਿਆਂ ਨੂੰ ਜਲਦ ਫੜ ਕੇ ਜੇਲਾਂ ਵਿੱਚ ਢੱਕਿਆ ਜਾਵੇਗਾ। ਇਹਨਾਂ ਦੋਸੀਆਂ ਨੂੰ ਸਜਾਂ ਮਿਲਣ ਉਪਰੰਤ ਹੀ ਸਹੀਦਾ ਦੀ ਰੂਹ ਨੂੰ ਸਾਤੀ ਮਿਲੇਗੀ।

ਗੁਰਜੰਟ ਸਿੰਘ ਛੰਨਾਂ 
97800-62209

Leave a Reply

Your email address will not be published. Required fields are marked *

%d bloggers like this: