ਬਨੂੰੜ ਪੁਲਿਸ ਵੱਲੋਂ ਦੋ ਲੁਟੇਰੇ ਚੋਰੀ ਦੀ ਗੱਡੀ ਤੇ ਅਸਲੇ ਸਮੇਤ ਕਾਬੂ

ss1

ਬਨੂੰੜ ਪੁਲਿਸ ਵੱਲੋਂ ਦੋ ਲੁਟੇਰੇ ਚੋਰੀ ਦੀ ਗੱਡੀ ਤੇ ਅਸਲੇ ਸਮੇਤ ਕਾਬੂ

ਬਨੂੜ, 12 ਮਈ (ਰਣਜੀਤ ਸਿੰਘ ਰਾਣਾ): ਐਸ.ਐਸ.ਪੀ. ਪਟਿਆਲਾ ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਐਸ.ਪੀ. ਰਾਜਪੁਰਾ ਸ. ਰਜਿੰਦਰ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਇੰਸਪੈਕਟਰ ਭਗਵੰਤ ਸਿੰਘ ਮੁੱਖ ਥਾਣਾ ਬਨੂੰੜ ਦੀ ਦੇਖ ਰੇਖ ਹੇਠ ਥਾਣੇਦਾਰ ਰੁਪਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਬਨੂੰੜ ਬੈਰੀਅਰ ’ਤੇ ਨਾਕਾਬੰਦੀ ਪਰ ਮੌਜੂਦ ਸੀ ਤਾਂ ਥਾਣੇਦਾਰ ਰੁਪਿੰਦਰ ਸਿੰਘ ਨੂੰ ਗੁਪਤ ਇਤਲਾਹ ਮਿਲੀ ਕਿ ਸ਼ਤੀਸ਼ ਪੁੱਤਰ ਰਾਮ ਕੁਮਾਰ ਵਾਸੀ ਜੁਲਾਣਾ ਜ਼ਿਲਾ ਜੀਂਦ ਹਰਿਆਣਾ ਅਤੇ ਮੁਨੀਸ਼ ਪੁੱਤਰ ਵਰਿੰਦਰ ਸਿੰਘ ਵਾਸੀ ਸ਼ਾਦੀਪੁਰ ਜੁਲਾਣਾ ਜ਼ਿਲਾ ਜੀਂਦ ਜੋ ਅੰਤਰਰਾਜੀ ਲੁੱਟਾ ਖੋਹਾ ਕਰਨ ਵਾਲਾ ਗਿਰੋਹ ਹੈ ਅਤੇ ਅਸਲਾ ਦਿਖਾਕੇ ਲੁੱਟਾ ਖੋਹਾਂ ਕਰਨ ਦੇ ਆਦੀ ਹਨ ਅਤੇ ਅੱਜ ਵੀ ਇੱਕ ਚੋਰੀ ਕੀਤੀ ਬਲੈਰੋ ਜਿਸ ਪਰ ਇਹਨਾਂ ਨੇ ਜਾਅਲੀ ਨੰਬਰ ਐਚ.ਆਰ. 10 ਵੀ 4850 ਲਗਾਇਆ ਹੋਇਆ ਹੈ ਪਰ ਸਵਾਰ ਹੋ ਕੇ ਬਨੂੰੜ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਨਾਲ ਆ ਰਹੇ ਹਨ ।
ਜਿਸ ਪਰ ਥਾਣੇਦਾਰ ਰੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਨੂੰ ਮੁਖਬਰੀ ਤੋਂ ਭਲੀ ਭਾਂਤ ਜਾਣੂ ਕਰਵਾਕੇ ਤੇਪਲਾ ਰੋਡ ਪਰ ਧਰਮਗੜ ਮੋੜ ਪਾਸ ਬੈਰੀਗੈਟ ਲਗਾ ਕੇ ਸਖਤ ਨਾਕਾਬੰਦੀ ਕੀਤੀ ਗਈ। ਜਿਥੇ ਨਾਕਾਬੰਦੀ ਦੌਰਾਨ ਸ਼ੰਭੂ ਵੱਲੋਂ ਇੱਕ ਬਲੈਰੋ ਆਉਂਦੀ ਦਿਖਾਈ ਦਿੱਤੀ ਜਿਸ ਦੇ ਡਰਾਈਵਰ ਨੇ ਅੱਗੇ ਖੜੀ ਪੁਲਿਸ ਪਾਰਟੀ ਦੇਖ ਕੇ ਘਬਰਾਕੇ ਗੱਡੀ ਪਿਛੇ ਨੂੰ ਮੋੜਨ ਲੱਗਾ ਤਾਂ ਗੱਡੀ ਅਚਾਨਕ ਬੰਦ ਹੋ ਗਈ ਜਿਸ ਨੂੰ ਥਾਣੇਦਾਰ ਰੁਪਿੰਦਰ ਸਿੰਘ ਨੇ ਭੱਜਕੇ ਜਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਜੋ ਬਲੈਰੋ ਦੇ ਅੱਗੇ ਅਤੇ ਪਿੱਛੇ ਨੰਬਰ ਪਲੇਟਾਂ ਐਚ.ਆਰ. 10 ਵੀ-4850 ਲੱਗੀਆਂ ਸਨ ਜਿਹਨਾਂ ਨੇ ਥਾਣੇਦਾਰ ਦੇ ਪੁੱਛਣ ਪਰ ਗੱਡੀ ਚਲਾਉਣ ਵਾਲੇ ਵਿਅਕਤੀ ਨੇ ਆਪਣਾ ਨਾਮ ਸ਼ਤੀਸ਼ ਪੁੱਤਰ ਰਾਮ ਕੁਮਾਰ ਵਾਸੀ ਜੁਲਾਣਾ ਥਾਣਾ ਜੁਲਾਣਾ ਜ਼ਿਲਾ ਜੀਂਦ ਹਰਿਆਣਾ ਦੱਸਿਆ ਅਤੇ ਗੱਡੀ ਚਾਲਕ ਦੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਮਨੀਸ਼ ਪੁੱਤਰ ਵਰਿੰਦਰ ਸਿੰਘ ਵਾਸੀ ਸ਼ਾਦੀਪੁਰ ਜੁਲਾਣਾ ਥਾਣਾ ਜੁਲਾਣਾ ਜ਼ਿਲਾ ਜੀਂਦ ਹਰਿਆਣਾ ਦੱਸਿਆ ਜੋ ਇਹਨਾਂ ਦੀ ਤਲਾਸ਼ੀ ਕਰਨ ’ਤੇ ਇਨਾਂ ਵਿਚੋਂ ਮੁਨੀਸ਼ ਪਾਸੋਂ ਇੱਕ ਬੰਦੂਕ 12 ਬੋਰ ਅਤੇ 2 ਜਿੰਦਾ ਕਾਰਤਸ 12 ਬੋਰ ਅਤੇ ਸ਼ਤੀਸ਼ ਪਾਸੋਂ ਇੱਕ ਪਿਸਤੋਲ 315 ਬੋਰ ਅਤੇ 3 ਕਾਰਤੂਸ 315 ਬੋਰ ਬਰਾਮਦ ਹੋਏ ਜਿਨਾਂ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ। ਉਹਨਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਇਹ ਅਸਲਾ ਯੂ.ਪੀ. ਤੋਂ ਖਰੀਦ ਕੀਤਾ ਸੀ ਅਤੇ ਮੁਨੀਸ਼ ਦੀ ਆਪਣੇ ਪਿੰਡ ਜੁਲਾਣਾ ਵਿਖੇ ਜਤਿੰਦਰ ਪਹਿਲਵਾਨ ਨਾਮਕ ਵਿਅਕਤੀ ਨਾਲ ਲੜਾਈ ਕਰਨ ਅਤੇ ਲੁੱਟਾਂ ਖੋਹਾਂ ਕਰਨ ਲਈ ਖਰੀਦਿਆ ਸੀ ਅਤੇ ਉਹ ਆਪਣੇ ਭਰਾ ਜੋ ਕਿ ਚੰਡੀਗੜ ਵਿਖੇ ਮੁਲਾਜਮ ਹੈ ਨੂੰ ਮਿਲਣ ਲਈ ਜਾ ਰਿਹਾ ਸੀ ਰਸਤੇ ਵਿੱਚ ਕਾਬੂ ਆ ਗਿਆ। ਉਹਨਾਂ ਇਹ ਵੀ ਮੰਨਿਆਂ ਕਿ ਵਾਰਦਾਤ ਕਰਨ ਲਈ ਉਹਨਾਂ ਨੇ ਇਹ ਬਲੈਰੋ ਗੱਡੀ ਨੰ: ਐਚ.ਆਰ. 12 ਈ 2117 ਸ਼ਹਿਰ ਭਿਵਾਨੀ ਤੋਂ ਚੋਰੀ ਕੀਤੀ ਸੀ ਜਿਸ ਸਬੰਧੀ ਥਾਣਾ ਵਿੱਚ ਕੇਸ ਦਰਜ਼ ਹੈ। ਪਰ ਉਹਨਾਂ ਨੇ ਪਹਿਲਾਂ ਨੰਬਰ ਬਦਲਕੇ ਗੱਡੀ ’ਤੇ ਜਆਲੀ ਨੰਬਰ ਐਚ.ਆਰ. 10 ਵੀ-4850 ਲਗਾ ਲਿਆ ਸੀ ਜੋ ਦੋਨੋ ਨੰਬਰ ਪਲੇਟਾਂ ਵੀ ਦੋਸ਼ੀਆਂ ਪਾਸੋਂ ਬਰਾਮਦ ਕੀਤੀਆਂ ਜਾਂ ਚੁੱਕੀਆਂ ਹਨ। ਦੋਸੀਆਂ ਦਾ ਰਿਮਾਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *