ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਨੂੜ ਸ਼ਹਿਰ ‘ਚ ਸਾਰੇ ਨਿਯਮਾਂ ਦੀ ਧੱਜੀਆਂ ਉਡਾ ਕੇ ਸ਼ਰੇਆਮ ਚੱਲ ਰਿਹਾ ਹੈ ਨਜਾਇਜ਼ ਸ਼ਰਾਬ ਦਾ ਕਾਰੋਬਾਰ

ਬਨੂੜ ਸ਼ਹਿਰ ‘ਚ ਸਾਰੇ ਨਿਯਮਾਂ ਦੀ ਧੱਜੀਆਂ ਉਡਾ ਕੇ ਸ਼ਰੇਆਮ ਚੱਲ ਰਿਹਾ ਹੈ ਨਜਾਇਜ਼ ਸ਼ਰਾਬ ਦਾ ਕਾਰੋਬਾਰ

2-25 (1)

ਬਨੂੜ, 1 ਜੂਨ (ਰਣਜੀਤ ਸਿੰਘ ਰਾਣਾ):ਸੂਬੇ ਸਰਕਾਰ ਪੰਜਾਬ ਵਿਚ ਵਿਕ ਰਹੇ ਨਸ਼ੇ ਨੂੰ ਠੱਲ ਪਾਉਣ ਲਈ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਪਰ ਬਨੂੜ ਸਹਿਰ ਵਿਚ ਸਰਾਬ ਦਾ ਕਾਰੋਬਾਰ ਕਰ ਰਹੇ ਠੇਕੇਦਾਰਾ ਵੱਲੋਂ ਸੂਬਾ ਸਰਕਾਰ, ਐਕਸਾਈਜ ਵਿਭਾਗ ਤੇ ਮਾਨਯੋਗ ਹਾਈਕੋਰਟ ਦੇ ਨਿਯਮਾ ਦੀਆਂ ਸਰੇਆਮ ਧੱਜੀਆ ਉਡਾ ਕੇ ਨਜਾਇਜ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਹੀ ਨਹੀ ਇਨਾ ਸ਼ਰਾਬ ਕਾਰੋਬਾਰੀਆ ਵੱਲੋਂ ਨਗਰ ਕੌਸਲ ਦੀ ਹਦੂਦ ਅੰਦਰ ਕੌਸਲ ਤੋਂ ਬਿਨਾ ਮਨਜੂਰੀ ਲਏ ਠੇਕੇ ਖੋਲੇ ਹੋਏ ਹਨ ਜਿਸ ਨਾਲ ਸਰਕਾਰੀ ਖਜਾਨੇ ਨੂੰ ਮੋਟਾ ਚੂਨਾਂ ਲਗਾਇਆ ਜਾ ਰਿਹਾ ਹੈ।
ਐਕਸਾਇਜ ਵਿਭਾਗ ਤੋਂ ਹਾਸਿਲ ਕੀਤੀ ਜਾਣਕਾਰੀ ਅਨੁਸਾਰ ਬਨੂੜ ਸਹਿਰ ਵਿਚ ਸ਼ਰਾਬ ਦਾ ਕਾਰੋਬਾਰ ਕਰ ਰਹੀ ਕੰਪਨੀ ਨੂੰ 6 ਅੰਗ੍ਰੇਜੀ ਤੇ ਦੇਸ਼ੀ ਸ਼ਰਾਬ ਦੇ ਠੇਕੇ ਮਨਜੂਰ ਹਨ। ਜਿਨਾਂ ਨੂੰ ਉਹ ਬਨੂੜ ਸਹਿਰ ਦੀ ਹਦੂਦ ਅੰਦਰ ਪਹਿਲਾ ਖੁੱਲੇ ਹੋਏ ਸਥਾਨਾ ਤੇ ਖੋਲ ਸਕਦੇ ਹਨ। ਪਰ ਬਨੂੜ ਸਹਿਰ ਵਿਚ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਏ ਆਪਣੀ ਆਮਦਨੀ ਨੂੰ ਚੋਖਾ ਕਰਨ ਦੇ ਲਈ ਬਿਨਾ ਕਿਸੇ ਡਰ ਭੈਅ ਦੇ ਮਾਨਯੋਗ ਹਾਈਕੋਰਟ ਤੇ ਐਕਸਾਇਜ ਵਿਭਾਗ ਦੇ ਹੁਕਮਾ ਨੂੰ ਛਿੱਕੇ ਟੰਗ ਕੇ ਹਾਈਵੇ ਤੇ ਇੱਕ ਜਗਾ ਤੇ 2-2 ਨਜਾਇਜ ਸਰਾਬ ਦੇ ਠੇਕੇ ਖੋਲ ਕੇ ਕਾਰੋਬਾਰ ਚਲਾ ਰਹੇ ਹਨ। ਜਿਸ ਕਾਰਨ ਸਹਿਰ ਵਾਸੀਆ ਤੇ ਵੱਖ-ਵੱਖ ਜਥੇਬੰਦੀਆ ਵੱਲੋਂ ਅਬਕਾਰੀ ਵਿਭਾਗ ਦੀ ਇਸ ਲਾਪਰਵਾਹੀ ਪ੍ਰਤੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬਨੂੜ ਸਹਿਰ ਵਿਚ ਸਰਾਬ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰਾ ਵੱਲੋਂ 11 ਅੰਗ੍ਰੇਜੀ ਤੇ ਦੇਸ਼ੀ ਸਰਾਬ ਦੇ ਠੇਕੇ ਖੋਲੇ ਜਾ ਚੁੱਕੇ ਹਨ ਜਿਨਾਂ ਵਿਚ ਬਨੂੜ ਦੀ ਗੋਇਲ ਕਲੋਨੀ ਵਿਚ 1, ਹੁਲਕਾ ਰੋੜ ਤੇ 2, ਸੇਲ ਟੈਕਸ ਬੈਰਿਅਰ ਤੇ 2, ਵਾਰਡ ਨੰਬਰ 1 ਫੌਜੀ ਕਲੌਨੀ 1, ਵਾਰਡ ਨੰਬਰ 2 ਬਸੀਈਸੇ ਖਾਂ 1, ਰਾਣੀ ਦੀ ਕੋਠੀ ਕੋਲ 1, ਧਰਮਗੜ ਰੋੜ ਤੇ 2 ਠੇਕੇ ਖੋਲ ਕੇ ਸਰੇਆਮ ਸਰਕਾਰੀ ਹੁਕਮਾ ਦੀਆ ਧੱਜੀਆ ਉਡਾਇਆ ਜਾ ਰਹੀਆ ਹਨ। ਸਹਿਰ ਭਲਾਈ ਮੰਚ ਦੇ ਕਨਵੀਨਰ ਕਰਨਵੀਰ ਸੈਂਟੀ ਥੰਮਨ, ਕੌਸਲਰ ਗੁਰਮੇਲ ਸਿੰਘ ਫੋਜੀ, ਜਗਤਾਰ ਸਿੰਘ ਕਨੌੜ, ਸਤਿੰਦਰ ਸਿੰਘ ਮੋਹੀ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਸੋਨੀ ਸੰਧੂ, ਬਸਪਾ ਆਗੂ ਜਗਜੀਤ ਸਿੰਘ ਛਰਬੜ ਨੇ ਕਿਹਾ ਬਨੂੜ ਸਹਿਰ ਵਿਚਲੇ ਸ਼ਰਾਬ ਦੇ ਠੇਕਿਆ ਤੇ ਐਕਸਾਇਜ ਵਿਭਾਗ ਦੀ ਸਮਾਂ ਸਾਰਨੀ ਦਾ ਵੀ ਕੋਈ ਅਸਰ ਨਹੀ ਹੁੰਦਾ ਉਨਾਂ ਕਿਹਾ ਕਿ ਇਥੇ ਸਰਾਬ ਦੇ ਠੇਕੇ ਸਵੇਰੇ ਤੜਕਸਾਰ ਖੁੱਲ ਜਾਂਦੇ ਹਨ ਤੇ ਦੇਰ ਰਾਤ ਤੱਕ ਖੁੱਲੇ ਰਹਿੰਦੇ ਹਨ। ਉਕਤ ਸਹਿਰ ਵਾਸੀਆ ਨੇ ਸੂਬਾ ਸਰਕਾਰ ਤੇ ਐਕਸਾਇਜ ਵਿਭਾਗ ਦੇ ਅਧਿਕਾਰੀਆ ਤੋਂ ਮੰਗ ਕੀਤੀ ਹੈ ਕਿ ਇਨਾਂ ਸ਼ਰਾਬ ਕਾਰੋਬਾਰੀਆ ਤੇ ਜਲਦ ਕਾਰਵਾਈ ਕੀਤੀ ਜਾਵੇ ਤੇ ਨਜਾਇਜ ਖੁੱਲੇ ਸ਼ਰਾਬ ਦੇ ਠੇਕਿਆ ਨੂੰ ਬੰਦ ਕਰਵਾਇਆ ਜਾਵੇ।
ਇਸ ਮਾਮਲੇ ਸਬੰਧੀ ਜਦੋਂ ਈਟੀਓ ਆਰਐਸ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਬਨੂੜ ਸਹਿਰ ਅੰਦਰ 6 ਸ਼ਰਾਬ ਦੇ ਅੰਗ੍ਰੇਜੀ ਤੇ ਦੇਸੀ ਦੇ ਮਨਜੂਰ ਹਨ। ਉਨਾਂ ਨੂੰ ਜਦੋਂ ਸਹਿਰ ਵਿਚ 11 ਠੇਕੇ ਖੁੱਲੇ ਹੋਣ ਬਾਰੇੁ ਪੁੱਛਿਆ ਗਿਆ ਤਾਂ ਉਨਾਂ ਅਗਿਆਨਤਾ ਪ੍ਰਗਟਾਉਦੇ ਹੋਏ ਕਿਹਾ ਕਿ ਉਹ ਆਪਣੇ ਇੰਸਪੈਕਟਰ ਨੂੰ ਭੇਜ ਕੇ ਨਜਾਇਜ ਖੁੱਲੇ ਸ਼ਰਾਬ ਦੇ ਠੇਕਿਆ ਨੂੰ ਬੰਦ ਕਰਵਾਉਣਗੇ।
ਇਸ ਮਾਮਲੇ ਸਬੰਧੀ ਜਦੋਂ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸ਼ਰਾਬ ਠੇਕੇਦਾਰਾ ਨੇ ਸਹਿਰ ਵਿਚ ਖੁੱਲੇ ਕਿਸੇ ਵੀ ਠੇਕੇ ਦੀ ਉਨਾਂ ਤੋਂ ਮਨਜੂਰੀ ਨਹੀ ਲਈ। ਜਿਸ ਸਬੰਧੀ ਉਨਾਂ ਨੂੰ ਭਲਕੇ ਨੋਟਿਸ ਭੇਜੇ ਜਾਣਗੇ ਤੇ ਇਸ ਦੇ ਬਾਵਜੂਦ ਵੀ ਉਨਾਂ ਨੇ ਮਨਜੂਰੀ ਨਹੀ ਲਈ ਤਾਂ ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: