ਬਨੂੜ ਦੇ ਦੋ ਦਰਜਨ ਵਿਆਕਤੀਆ ਨੇ ਥਾਣੇ ਮੂਹਰੇ ਦਿੱਤਾ ਧਰਨਾ

ss1

ਬਨੂੜ ਦੇ ਦੋ ਦਰਜਨ ਵਿਆਕਤੀਆ ਨੇ ਥਾਣੇ ਮੂਹਰੇ ਦਿੱਤਾ ਧਰਨਾ
ਮਾਮਲਾ ਦੁਕਾਨ ਉੱਤੇ ਕਬਜਾ ਕਰਨ ਦਾ

30-40 (1)
ਬਨੂੜ, 20 ਅਗਸਤ (ਰਣਜੀਤ ਸਿੰਘ ਰਾਣਾ): ਬਨੂੜ ਦੇ ਮੁੱਖ ਬਜਾਰ ਵਿੱਚ ਸਥਿਤ ਕੁਝ ਵਿਆਕਤੀਆ ਵੱਲੋਂ ਬੰਦ ਪਈ ਦੁਕਾਨ ਉੱਤੇ ਕਬਜਾ ਕਰਨ ਸਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਦੋ ਦਰਜਨ ਦੇ ਕਰੀਬ ਵਿਆਕਤੀਆ ਨੇ ਥਾਣੇ ਮੂਹਰੇ ਧਰਨਾ ਦਿੱਤਾ। ਉਹ ਪੁਲਿਸ ਦੀ ਧੱਕੇਸਾਹੀ ਖਿਲਾਫ ਨਾਅਰੇ ਮਾਰਦੇ ਹੋਏ ਕਬਜੇਕਾਰੀਆ ਉੱਤੇ ਮੁਕੱਦਮੇ ਦਰਜ ਕਰਨ ਦੀ ਮੰਗ ਕਰ ਰਹੇ ਸਨ। ਧਰਨੇਕਾਰੀਆ ਦੇ ਰੋਸ ਅੱਗੇ ਝੁਕਦਿਆ ਪੁਲਿਸ ਨੇ ਇੱਕ ਘੰਟੇ ਮਗਰੋਂ ਕਬਜੇਕਾਰੀਆ ਖਿਲਾਫ ਮੁਕੱਦਮਾ ਦਰਜ ਕੀਤਾ ਤੇ ਦੁਕਾਨਦਾਰਾ ਨੂੰ ਸਾਂਤ ਕੀਤਾ।
ਪੀੜਤ ਦੁਕਾਨਦਾਰ ਸੁਰਿੰਦਰ ਸਿੰਘ ਛਿੰਦਾ ਨੇ ਦੱਸਿਆ ਕਿ ਮੁੱਖ ਬਜਾਰ ਵਿੱਚ ਸਥਿਤ ਵਕਫ ਬੋਰਡ ਦੀ ਜਗਾ ਵਿੱਚ 8*15 ਦੀ ਦੁਕਾਨ ਹੈ। ਜਿਸ ਵਿੱਚ ਕਾਫੀ ਸਮਾਂ ਪਹਿਲਾ ਉਹ ਚਾਹ ਦਾ ਕੰਮ ਕਰਦੇ ਸਨ, ਪਰ ਬਾਅਦ ਵਿੱਚ ਦੁਕਾਨ ਬੰਦ ਕਰ ਦਿੱਤੀ। ਚਾਹ ਦੇ ਬਰਤਨ ਤੇ ਹਲਵਾਈ ਦੇ ਕੁਝ ਭਾਂਡੇ ਪਏ ਸਨ। ਪਰ ਉਸ ਦੁਕਾਨ ਨੂੰ ਬਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ ਪਿੰਡ ਮੋਟੇਮਾਜਰਾ ਨੇ ਕੁਝ ਅਣਪਛਾਤੇ ਵਿਆਕਤੀਆ ਨੂੰ ਲਿਆ ਕੇ ਬੀਤੇ ਕੱਲ ਦਿਨ ਵਿੱਚ ਕਬਜਾ ਕਰ ਲਿਆ। ਦੁਕਾਨ ਵਿੱਚ ਪਿਆ ਸਮਾਨ ਖੁਰਦ ਬੁਰਦ ਕਰ ਦਿੱਤਾ। ਉਨਾਂ ਦੱਸਿਆ ਕਿ ਉਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਪਰ ਕਬਜੇਕਾਰੀਆ ਮੁਕੱਦਮਾ ਦਰਜ ਕਰਨ ਤੋਂ ਨਾਂਹ ਕਰ ਦਿੱਤੀ।
ਪੁਲਿਸ ਦੀ ਅਜਿਹੀ ਕਾਰਵਾਈ ਵਿਰੁੱਧ ਦੁਕਾਨਦਾਰ ਥਾਣੇ ਦੇ ਗੇਟ ਮੂਹਰੇ ਬੈਠ ਗਏ। ਧਰਨੇ ਦੀ ਅਗਵਾਈ ਬਾਲਮਿਕੀ ਸਭਾ ਦੇ ਸੂਬਾ ਪ੍ਰਧਾਨ ਗੇਜਾ ਰਾਮ ਕਰ ਰਹੇ ਸਨ। ਇਸ ਮੌਕੇ ਪੀੜਤ ਦੁਕਾਨਦਾਰ ਤੇ ਉਸ ਦੇ ਪਰਿਵਾਰ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਜਗਦੀਸ ਕਾਲਾ, ਕੌਸਲਰ ਜਸਵੰਤ ਸਿੰਘ ਖਟੜਾ, ਕਾਗਰਸੀ ਆਗੂ ਅਵਤਾਰ ਬਬਲਾ, ਹੈਪੀ ਫਰੂਟ ਵਾਲਾ, ਮੋਨਾ ਸਲੂਨ ਵਾਲਾ, ਕੁੱਕੂ ਰਾਮ, ਮੋਹਨ ਸਿੰਘ, ਸਮਸੇਰ ਸਿੰਘ ਆਦਿ ਸ਼ਹਿਰ ਵਾਸੀ ਹਾਜਰ ਸਨ। ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਧਰਨਾਕਾਰੀਆ ਨੂੰ ਕਬਜੇਕਾਰੀਆ ਖਿਲਾਫ ਮੁਕੱਦਮਾ ਦਰਜ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।
ਦੂਜੇ ਪਾਸੇ ਬਲਵਿੰਦਰ ਸਿੰਘ ਮੋਟੇਮਾਜਰਾ ਨੇ ਦੱਸਿਆ ਕਿ ਬਜਾਰ ਵਿੱਚ ਸਥਿਤ ਵਕਫ ਬੋਰਡ ਦਾ ਇੱਕ ਪਲਾਟ ਤੇ ਉਸ ਦੇ ਮੂਹਰੇ ਚਾਰ ਦੁਕਾਨਾ ਦੀ ਅਲਾਟਮੈਂਟ 2011 ਤੋਂ ਉਸ ਦੇ ਨਾਂ ਚਲੀ ਆ ਰਹੀ ਹੈ। ਸਮੁਚੀ ਜਗਾ ਉੱਤੇ ਉਸ ਦਾ ਕਬਜਾ ਹੈ। ਤਿੰਨ ਦੁਕਾਨਾ ਉਨਾਂ ਕਿਰਾਏ ਦਿਤੱਥੀਆ ਹੋਇਆ ਹਨ। ਚੋਥੀ ਦੁਕਾਨ ਦੀ ਛੱਤ ਡਿੱਗੀ ਹੋਈ ਸੀ। ਜਿਸ ਨੂੰ ਤੋੜ ਕੇ ਪਲਾਟ ਵਿੱਚ ਰਲਾ ਲਿਆ ਹੈ। ਉਨਾਂ ਦੱਸਿਆ ਕਿ ਸੁਰਿੰਦਰ ਛਿੰਦਾ ਪੁਲਿਸ ਨੂੰ ਕਬਜੇ ਦੇ ਨਾਂ ਉੱਤੇ ਗੁੰਮਰਾਹ ਕਰ ਰਿਹਾ ਹੈ ਅਤੇ ਉਸ ਤੋਂ ਛੇ ਲੱਖ ਦੀ ਮੰਗ ਕਰ ਰਿਹਾ ਹੈ।
ਥਾਣੇਦਾਰ ਮੋਹਨ ਸਿੰਘ ਨੇ ਸੰਪਰਕ ਕਰਨ ਉੱਤੇ ਸਪਸਟ ਕੀਤਾ ਕਿ ਸੁਰਿੰਦਰ ਛਿੰਦੇ ਦੇ ਬਿਆਨ ਦਰਜ ਕਰ ਲਏ ਹਨ ਅਤੇ ਜਾਂਚ ਕਰਨ ਉਪਰੰਤ ਅਗਲੇਰੀ ਮਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *