ਬਨੂੜ ਖੇਤਰ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਸ਼੍ਰੇਣੀ ਦੇ ਨਤੀਜੇ ਨਿਰਾਸ਼ਾਜਨਕ ਰਹੇ; ਮਾਪਿਆਂ ਵਿੱਚ ਰੋਸ

ss1

ਬਨੂੜ ਖੇਤਰ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਸ਼੍ਰੇਣੀ ਦੇ ਨਤੀਜੇ ਨਿਰਾਸ਼ਾਜਨਕ ਰਹੇ; ਮਾਪਿਆਂ ਵਿੱਚ ਰੋਸ
ਸ਼ਹਿਰ ਵਿਕਾਸ ਮੰਚ ਵੱਲੋਂ ਮਾੜੇ ਨਤੀਜਿਆਂ ਦੇ ਕਾਰਨਾਂ ਦੀ ਜਾਂਚ ਮੰਗੀ

ਬਨੂੜ, 26 ਮਈ (ਰਣਜੀਤ ਸਿੰਘ ਰਾਣਾ): ਇਸ ਖੇਤਰ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਸ਼੍ਰੇਣੀ ਦੇ ਨਤੀਜੇ ਨਿਰਾਸ਼ਾਜਨਕ ਹੀ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾਸਿੰਘ ਵਾਲਾ ਦਾ ਨਤੀਜਾ ਸਿਰਫ਼ 21 ਫ਼ੀਸਦੀ ਦੇ ਕਰੀਬ ਹੀ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਕਰਾਲਾ ਦਾ ਨਤੀਜਾ 30 ਫ਼ੀਸਦੀ, ਸਰਕਾਰੀ ਹਾਈ ਸਕੂਲ ਨੱਗਲ-ਸਲੇਮਪੁਰ ਦਾ 35 ਫ਼ੀਸਦੀ, ਸਰਕਾਰੀ ਹਾਈ ਸਕੂਲ ਹੁਲਕਾ ਦਾ 36 ਫ਼ੀਸਦੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰੜੀ ਦਾ 36 ਫ਼ੀਸਦੀ, ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਦਾ ਨਤੀਜਾ ਸਿਰਫ਼ 39 ਫ਼ੀਸਦੀ ਰਿਹਾ ਹੈ। ਇਵੇਂ ਹੀ ਸਰਕਾਰੀ ਹਾਈ ਸਕੂਲ ਤੰਗੌਰੀ ਦੀ ਦਸਵੀਂ ਸ਼ਰੇਣੀ ਦਾ ਨਤੀਜਾ 40 ਫ਼ੀਸਦੀ, ਸਰਕਾਰੀ ਹਾਈ ਸਕੂਲ ਧਰਮਗੜ ਦਾ ਨਤੀਜਾ 43 ਫ਼ੀਸਦੀ ਰਿਹਾ ਹੈ।
ਸਰਕਾਰੀ ਹਾਈ ਸਕੂਲ ਦੇਵੀਨਗਰ(ਅਬਰਾਵਾਂ) ਦਾ ਨਤੀਜਾ 65 ਫ਼ੀਸਦੀ ਸਰਕਾਰੀ ਹਾਈ ਸਕੂਲ ਰਾਜੋਮਾਜਰਾ ਦਾ ਨਤੀਜਾ 60 ਫ਼ੀਸਦੀ ਆਇਆ ਹੈ। ਇਨਾਂ ਦੋਹਾਂ ਸਕੂਲਾਂ ਦਾ ਨਤੀਜਾ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਓਵਰਆਲ ਨਤੀਜੇ ਤੋਂ ਘੱਟ ਆਇਆ ਹੈ। ਇਨਾਂ ਸਾਰੇ ਸਕੂਲਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਫ਼ੇਲ ਹੋ ਗਏ ਹਨ। ਜਿਸ ਕਾਰਨ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਖੇਤਰ ਦੇ ਜਿਨਾਂ ਸਰਕਾਰੀ ਸਕੂਲ ਦਾ ਨਤੀਜਾ ਬਹੁਤ ਚੰਗਾ ਰਿਹਾ ਹੈ ਉਨਾਂ ਵਿੱਚ ਸਭ ਤੋਂ ਉੱਪਰ ਸਰਕਾਰੀ ਹਾਈ ਸਕੂਲ ਗੋਬਿੰਦਗੜ ਹੈ, ਜਿਸਦਾ ਨਤੀਜਾ 98 ਫ਼ੀਸਦੀ ਰਿਹਾ ਹੈ। ਇਸੇ ਤਰਾਂ ਸਰਕਾਰੀ ਹਾਈ ਸਕੂਲ ਗੀਗੇਮਾਜਰਾ ਦਾ ਨਤੀਜਾ 93 ਫ਼ੀਸਦੀ ਅਤੇ ਸਰਕਾਰੀ ਹਾਈ ਸਕੂਲ ਸਨੇਟਾ ਦਾ ਨਤੀਜਾ 88 ਫ਼ੀਸਦੀ ਰਿਹਾ ਹੈ। ਸਰਕਾਰੀ ਹਾਈ ਸਕੂਲ ਮੋਟੇਮਾਜਰਾ ਦਾ ਨਤੀਜਾ 83 ਫ਼ੀਸਦੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਦਾ ਨਤੀਜਾ 79 ਫ਼ੀਸਦੀ ਆਇਆ ਹੈ। ਇਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲਾਲਾ ਦਾ ਨਤੀਜਾ ਵੀ 76 ਫ਼ੀਸਦੀ ਰਿਹਾ ਹੈ।
ਸ਼ਹਿਰ ਵਿਕਾਸ ਮੰਚ ਬਨੂੜ ਦੇ ਚੇਅਰਮੈਨ ਕਰਣਵੀਰ ਸੈਂਟੀ ਥੱਮਣ ਨੇ ਬਨੂੜ ਖੇਤਰ ਦੇ ਸਕੂਲਾਂ ਦੇ ਮਾੜੇ ਨਤੀਜਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਘੱਟ ਨਤੀਜੇ ਆਉਣ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਇਨਾਂ ਸਕੂਲਾਂ ਵਿਚਲੀਆਂ ਖਾਮੀਆਂ ਦੂਰ ਕਰਕੇ ਭਵਿੱਖ ਵਿੱਚ ਵਧੀਆ ਪੜਾਈ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ।

Share Button

Leave a Reply

Your email address will not be published. Required fields are marked *