ਬਦਲਦੇ ਰੰਗ

ss1

ਬਦਲਦੇ ਰੰਗ

ਟੋਭੇ  ਖੂਹ ਦਰਿਆ  ਭਾਵੇਂ  ਨਹਿਰੀ
ਪਾਣੀ  ਹੋ  ਗਏ ਅੱਜ ਸਭ ਜ਼ਹਿਰੀ

ਮਿੱਟੀ   ਵਿਚੋਂ  ਮਹਿਕ  ਮਰ  ਗਈ
ਹਵਾ  ਹੋ   ਗਈ ਗੰਧਲੀ  ਗਹਿਰੀ

ਚੁੱਪ ਹੈ ਹਰ ਕੋਈ ਦੁਖ ਵੀ ਸਹਿ ਕੇ
ਦੁਨੀਆ ਬਣ ਗਈ ਗੂੰਗੀ ਬਹਿਰੀ

ਬਾਗਾਂ  ਦੀ  ਹਰਿਆਲੀ  ਭੁੱਲ ਗਏ
ਹੱਥ  ਹਥਿਆਰ  ਤੇ ਜਚੇ ਕਚਿਹਰੀ

ਛੁੱਟ  ਗਏ  ਬੱਕੀਆਂ  ਗੱਡੇ  ਗਡੀਰੇ
ਦੁਨੀਆ  ਚੰਨ ਤੇ  ਜਾ  ਕੇ  ਠਹਿਰੀ

ਟਿੱਚਰ ਮਖੌਲਾਂ ਮੁਹਾਵਰੇ ਕਹਾਣੀਆ
ਕਿੱਥੇ  ਗੁੰਮ ਗਏ ਲੋਕ ਅੱਜ ਲਹਿਰੀ

ਪਿੰਡਾਂ   ਵਾਲੀ   ਰੌਣਕ   ਰੁਲ ਗਈ
ਲੋਕੀ  ਬਣ   ਗਏ  ਬਿੰਦਰਾ ਸ਼ਹਿਰੀ

Binder jaan e sahit……….

Share Button

Leave a Reply

Your email address will not be published. Required fields are marked *