Mon. Sep 23rd, 2019

ਬਦਲਣਗੇ ਏ ਟੀ ਐਮ ‘ਚੋਂ ਪੈਸੇ ਕਢਵਾਉਣ ਦੇ ਨਿਯਮ

ਬਦਲਣਗੇ ਏ ਟੀ ਐਮ ‘ਚੋਂ ਪੈਸੇ ਕਢਵਾਉਣ ਦੇ ਨਿਯਮ

ਬੈਂਕਿੰਗ ‘ਚ ਹੋ ਰਹੇ ਲਗਾਤਾਰ ਫਰਜ਼ੀਵਾੜੇ ਤੇ ਗਾਹਕਾਂ ਨਾਲ ਹੋ ਰਹੀ ਠੱਗੀ ‘ਤੇ ਰੋਕ ਲਗਾਉਣ ਲਈ ਬੈਂਕ ਨਵੇਂ ਕਦਮ ਚੁੱਕ ਸਕਦੇ ਹਨ। ਰਿਪੋਰਟ ਮੁਤਾਬਕ ਹੁਣ ਗਾਹਕ ਏਟੀਐਮ ਤੋਂ ਦਿਨ ‘ਚ ਦੋ ਵਾਰ ਹੀ ਪੈਸੇ ਕਢਵਾ ਸਕਣਗੇ। ਯਾਨੀ 12 ਘੰਟਿਆਂ ‘ਚ ਇੱਕ ਵਾਰ।

ਖ਼ਬਰ ਮੁਤਾਬਕ ਏਟੀਐਮ ਰਾਹੀਂ ਹੋਣ ਵਾਲੇ ਫਰਜ਼ੀਵਾੜੇ ਨੂੰ ਰੋਕਣ ਲਈ ਦਿੱਲੀ ਸਟੇਟ ਲੇਵਲ ਬੈਂਕਰਸ ਕਮੇਟੀ ਨੇ ਬੈਂਕਾਂ ਨੂੰ ਕੁਝ ਸੁਝਾਅ ਦਿੱਤੇ ਹਨ। ਇਨ੍ਹਾਂ ਸੁਝਾਵਾਂ ‘ਚ ਇੱਕ ਸੁਝਾਅ ਏਟੀਐਮ ਟ੍ਰਾਂਸਜੈਕਸ਼ਨ ਨੂੰ ਲੈ ਕੇ ਵੀ ਹੈ।

ਐਸਐਲਬੀਸੀ ਨੇ ਕਿਹਾ ਕਿ ਇੱਕ ਦਿਨ ‘ਚ ਦੋ ਵਾਰ ਏਟੀਐਮ ਤੋਂ ਪੈਸੇ ਕੱਢਵਾਉਣ ਦਾ ਸਮਾਂ ਤੈਅ ਕਰਨ ‘ਚ 6 ਤੋਂ 12 ਘੰਟਿਆਂ ਦਾ ਗੈਪ ਰੱਖਿਆ ਜਾ ਸਕਦਾ ਹੈ। ਰਿਪੋਰਟਸ ਮੁਤਾਬਕ, ਇਸ ਬੈਠਕ ‘ਚ 18 ਬੈਂਕਰਸ ਸ਼ਾਮਲ ਹੋਏ ਸੀ। ਐਸਐਲਬੀਸੀ ਨੇ ਏਟੀਐਮ ਤੋਂ ਪੈਸੇ ਕੱਢਵਾਉਣ ‘ਤੇ ਅਕਾਉਂਟ ਹੋਲਡਰ ਦੇ ਮੋਬਾਈਲ ‘ਤੇ ਇੱਕ ਓਟੀਪੀ ਭੇਜਣ ਦਾ ਸੁਝਾਅ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: