‘ਬਦਮਾਸ਼’ ਗੀਤ ਨਾਲ ਇਕ ਵਾਰ ਚਮਕਿਆ ਹੈ ਗਾਇਕ ਸੋਨੂੰ ਵਿਰਕ

ss1

‘ਬਦਮਾਸ਼’ ਗੀਤ ਨਾਲ ਇਕ ਵਾਰ ਚਮਕਿਆ ਹੈ ਗਾਇਕ ਸੋਨੂੰ ਵਿਰਕ

11-9
ਸਾਦਿਕ, 10 ਜੂਨ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦਾ ਉਹ ਸੁਪਰਹਿਟ ਅਤੇ ਸੋਹਣਾ-ਸੁਨੱਖਾ ਗੱਭਰੂ ਗਾਇਕ ਸੋਨੂੰ ਵਿਰਕ ਜਿਸ ਨੇ ਅਨੇਕਾਂ ਹੀ ਪੰਜਾਬੀ ਗੀਤ ਸੰਗੀਤ ਜਗਤ ਦੀ ਝੋਲੀ ਵਿੱਚ ਪਾ ਕਿ ਇਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਗਾਇਕ ਸੋਨੂੰ ਵਿਰਕ ਦੇ ਪਹਿਲਾ ਮਾਰਕੀਟ ’ਚ ਚੱਲ ਰਹੇ ਸੁਪਰਹਿਟ ਗੀਤ ਜਿਵੇਂ ਕਿ ‘ਜਿੰਨਾਂ ਪੈਟਰੋਲ ਅਸੀਂ ਤੇਰੇ ਪਿਛੇ ਫੂਕ ਦਿੱਤਾ ਇੰਨੇ ਵਿੱਚ ਮਿੱਤਰਾਂ ਦਾ ਪੰਪ ਲੱਗ ਜਾਣਾ ਸੀ, ਜੇ ਤੂੰ ਵੇਖਣੇ ਸ਼ੌਕੀਨ ਮੁੰਡੇ ਗੱਭਰੂ ਚੱਲ ਪਟਿਆਲੇ ਵੱਲ ਨੂੰ, ਉਥੇ ਚੱਲੇ ਨਾ ਗੰਡਾਸੀ ਖੱਬੀ ਖਾਨ ਦੀ ਜਿਥੇ ਤੇਰੀ ਅੱਖ ਚੱਲਦੀ, ਲੋਕੀ ਆਖਦੇ ਸ਼ਰਾਬ ਪੀ ਕੇ ਨੱਚਦਾ ਨਚਾਉਂਦੀ ਤੇਰੀ ਅੱਖ ਬੱਲੀਏ, ਮੁੰਡਾ ਥੋੜਾ ਜਿਹਾ ਲੜਾਕਾ ਤੇ ਸ਼ਰਾਬੀ 22 ਜੀ ਉਂਝ ਮੁੰਡੇ ਵਿੱਚ ਕੋਈ ਨਾ ਖਰਾਬੀ 22 ਜੀ, ਪਿਛੇ-ਪਿਛੇ ਹੋਜੋ ਥੋਡਾ ਬਾਈ ਨੱਚੂਗਾ ਆਦਿ ਗੀਤਾਂ ਦੀ ਝੜੀ ਲਾ ਦਿਤੀ ਅਤੇ ਇਨੀਂ ਦਿਨੀ ਆਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਬਦਮਾਸ਼’ ਨਾਲ ਖੂਬ ਚਰਚਾ ਵਿੱਚ ਚੱਲ ਰਿਹਾ ਹੈ। ਇਸ ਗੀਤ ਸੰਬੰਧੀ ਗੱਲਬਾਤ ਕਰਦਿਆਂ ਗਾਇਕ ਸੋਨੂੰ ਵਿਰਕ ਨੇ ਦੱਸਿਆ ਕਿ ਇਸ ਗੀਤ ਨੂੰ ਗੋਇਲ ਮਿਉਜ਼ਿਕ ਕੰਪਨੀ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਬਹੁਤ ਹੀ ਖੂਬਸੂਰਤ ਕਲਮ ਦੇ ਮਾਲਿਕ ਗੁਰਤੇਜ ਉਗੋਕੇ ਨੇ ਕਲਮਬੰਧ ਕੀਤਾ ਹੈ ਸੰਗੀਤ ਦੀਆਂ ਰਸਭਰੀਆਂ ਧੁਨਾ ਨਾਲ ਮਿਉਜ਼ਿਕ ਐਮਪਾਇਰ ਨੇ ਇਕ ਵੱਖਰੀ ਹੀ ਰੰਗਤ ਦਿਤੀ ਹੈ। ਗਾਇਕ ਸੋਨੂੰ ਵਿਰਕ ਨੇ ਆਸ ਹੀ ਨਹੀ ਬਲਕਿ ਵਿਸ਼ਵਾਸ਼ ਜਿਤਾਇਆ ਹੈ ਕਿ ਜਿਸ ਤਰਾਂ ਸਰੋਤਿਆਂ ਨੇ ਉਨਾਂ ਦੇ ਮਾਰਕੀਟ ਵਿੱਚ ਚੱਲ ਰਹੇ ਗੀਤਾ ਨੂੰ ਬੇਹੱਦ ਪਿਆਰ ਦਿੱਤਾ ਹੈ ਉਸੇ ਤਰਾਂ ਇਸ ਨਵੇਂ ਸਿੰਗਲ ਟ੍ਰੈਕ ਬਦਮਾਸ਼ ਨੂੰ ਵੀ ਬੇਸ਼ੁਮਾਰ ਪਿਆਰ ਮਿਲੇਗਾ।

Share Button

Leave a Reply

Your email address will not be published. Required fields are marked *