Tue. Feb 25th, 2020

ਬਤੌਰ ਗਾਇਕ , ਗੀਤਕਾਰ ਪੰਜਾਬੀ ਸੰਗੀਤ ਜਗਤ ਵਿੱਚ ਵਿੱਚ ਨਵੇਂ ਦਿਸਹਿੱਦੇ ਸਿਰਜ ਰਿਹਾ : ਆਰ ਨੇਤ

ਬਤੌਰ ਗਾਇਕ , ਗੀਤਕਾਰ ਪੰਜਾਬੀ ਸੰਗੀਤ ਜਗਤ ਵਿੱਚ ਵਿੱਚ ਨਵੇਂ ਦਿਸਹਿੱਦੇ ਸਿਰਜ ਰਿਹਾ : ਆਰ ਨੇਤ

ਗੈਰਮਿਆਰੀ ਸਬਦਾਂਵਲੀ, ਮਿਊਜਿਕ ਵੀਡੀਓਜ਼ ਨਾਲ ਸ਼ਾਹ ਹੰਨੇਰਿਆਂ ‘ਚ ਤਬਦੀਲ ਹੁੰਦੇ ਜਾ ਰਹੇ ਹੋਏ ਪੰਜਾਬੀ ਗੀਤ, ਸੰਗੀਤ ਖਿੱਤੇ ‘ਚ ਸਮੇਂ ਸਮੇਂ ਅਜਿਹੇ ਗਾਇਕਾਂ ਦੀ ਆਮਦ ਵੀ ਲਗਾਤਾਰ ਜਾਰੀ ਹੈ, ਜੋ ਚੰਗੇਰਾ ਸੁਣਨ ਦੀ ਤਾਂਘ ਰੱਖਦੇ ਸਰੋਤਿਆਂ ਨੂੰ ਹਵਾਂ ਦੇ ਤਾਜ਼ਾ ਬੁੱਲੇ ਜਿਹੇ ਦਾ ਇਜ਼ਹਾਰ ਕਰਵਾ ਰਹੇ ਹਨ, ਜਿੰਨਾਂ ਦੇ ਕੰਠੋ ਨਿਕਲੇ ਅਲਫ਼ਾਜ਼ ਬੇਸੁਰ ਹੋਈ ਸੰਗੀਤਕ ਇੰਡਸਟਰੀ ਨੂੰ ਮੌਲੋਡੀਅਸ ਰੰਗਾਂ ‘ਚ ਵੀ ਰੰਗ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ ਦੇ ਨਾਲ ਨਾਲ ਅਰਥਭਰਪੂਰ ਗਾਇਕੀ ਨੂੰ ਹੁੰਲਾਰਾਂ ਦੇਣ ਵਾਲੇ ਅਜਿਹੇ ਹੀ ਮਾਣਮੱਤੇ ਗਾਇਕਾਂ ‘ਚੋ ਧਰੂ ਤਾਰਾ ਵਾਂਗੂ ਅੱਜ ਆਪਣੀ ਚਮਕ ਬਿਖ਼ੇਰ ਰਿਹਾ ਹੈ, ਨੌਜਵਾਨ ਗਾਇਕ ਆਰ ਨੇਤ, ਜਿਸ ਵੱਲੋਂ ਜੋ ਵੀ ਗੀਤ ਮਾਰਕੀਟ ਵਿਚ ਜਾਰੀ ਕੀਤਾ ਜਾ ਰਿਹਾ ਹੈ, ਉਸ ਦਾ ਹਰ ਪਹਿਲੂ ਚਾਹੇ ਉਹ ਸਾਬਦਿਕ ਪੱਖੋਂ ਹੋਵੇ ਜਾਂ ਮਿਊਜਿਕ ਵੀਡੀਓਜ਼ ਨਵੇਂ ਮਕਬੂਲੀਅਤ ਆਯਾਮ ਸਿਰਜਣ ਦਾ ਮਾਣ ਹਾਸਿਲ ਕਰ ਰਿਹਾ ਹੈ। ਮੂਲ ਰੂਪ ‘ਚ ਮਲਵਈ ਸ਼ਹਿਰ ਜਿਲੇ ਮਾਨਸਾ ਅਧੀਨ ਪੈਂਦੇ ਪਿੰਡ ਧਰਮੂਪੁਰਾ ਨਾਲ ਸਬੰਧਤ ਇਸ ਹੋਣਹਾਰ ਗੀਤਕਾਰ, ਗਾਇਕ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ ਕਿ ਅਥਾਹ ਸੰਘਰਸ਼ਪੂਰਨ ਪੈਂਡਾ ਹੰਢਾਉਣ ਵਾਲਾ ਇਹ ਹੋਣਹਾਰ ਨੌਜਵਾਨ ਲੰਮੇਰੀ ਜੱਦੋਜਹਿਦ ਬਾਅਦ ਇਸ ਸਫ਼ਲਤਮ ਮੁਕਾਮ ਦਾ ਹਾਣੀ ਬਣਿਆ ਹੈ। ਪੰਜਾਬੀ ਸੰਗੀਤ ਜਗ਼ਤ ਵਿਚ ਹਰ ਗੀਤ ਨਾਲ ਪੜਾਅ ਦਰ ਪੜਾਅ ਆਪਣੀਆਂ ਜੜਾ ਮਜਬੂਤ ਕਰਦਾ ਜਾ ਰਿਹਾ ਇਹ ਪzzਤਿਭਾਵਾਨ ਗਾਇਕ ਬਚਪਣ ਸਮੇਂ ਤੋਂ ਹੀ ਸੰਗੀਤ ਪ੍ਰਤੀ ਲਲਕ ਮਹਿਸੂਸ ਕਰਨ ਲੱਗ ਪਿਆ ਸੀ, ਜਿਸ ਦਾ ਇਹ ਸ਼ੌਕ ਸਕੂਲ, ਕਾਲਜ਼ ਦਿਨਾਂ ਚ ਹੋਰ ਪਰਵਾਨ ਚੜਦਾ ਗਿਆ । ਕੁਝ ਵਿਲੱਖਣ ਕਰ ਗੁਜਰਣ ਦੀ ਇੱਛਾਸ਼ਕਤੀ ਰੱਖਣ ਵਾਲੇ ਇਸ ਫਨਕਾਰ ਨੂੰ ਸਕੂਲ ਸਟੇਜ਼ਾ ਤੋਂ ਲੈ ਕੇ ਪੇਂਡੂ ਖ਼ੇਡ ਮੇਲਿਆ ਅਤੇ ਆਪਣੇ ਇਲਾਕੇ ਵਿਚ ਹੋਣ ਵਾਲੇ ਜਾਗਰਣਾਂ ਦੌਰਾਨ ਆਪਣੀ ਕਲਾ ਨੂੰ ਪਰਪੱਕਤਾ ਅਤੇ ਵਜੂਦ ਦੇਣ ਦਾ ਔਖਾ ਪੈਂਡਾ ਤੈਅ ਕਰਨਾ ਪਿਆ।

ਪਰ ਸੰਘਰਸ਼ਪੂਰਨ ਜਜਬਿਆਂ ਨਾਲ ਟੱਕਰ ਦੇਣ ਦੀ ਸਮਰੱਥਾ ਅਤੇ ਇਰਾਦਾ ਰੱਖਦੇ ਇਸ ਨੌਜਵਾਨ ਗਾਇਕ ਨੇ ਕਿਸੇ ਵੀ ਮੁਸ਼ਿਕਲ ਘੜੀ ਵਿੱਚ ਆਪਣੇ ਜਜਬਿਅੱਾਂ ਦੀ ਅੱਗ ਨੂੰ ਮੱਧਮ ਨਹੀਂ ਪੈਣ ਦਿੱਤਾ ਅਤੇ ਇਸੇ ਜੁਝਾਰੂਪਣ ਅਤੇ ਜਨੂਨੀਅਤ ਦੇ ਚਲਦਿਆਂ ਆਖ਼ਿਰ ਉਸ ਸੁਭਾਗੇ ਦਿਨ ਨੇ ਇਸ ਗਾਇਕ ਦੇ ਕਦਮਾਂ ਤੇ ਆਣ ਦਸਤਕ ਦਿੱਤੀ, ਜਦੋ ੱਇਸ ਦਾ ਪਹਿਲਾ ਗੀਤ 2800 ਮਾਰਕੀਟ ‘ਚ ਰਿਲੀਜ਼ ਹੋਇਆ। ਸੰਗੀਤਕ ਖੇਤਰ ‘ਚ ਆਡਿਓ ਰੂਪ ‘ਚ ਸਾਹਮਣੇ ਆਏ ਇਸ ਗੀਤ ਨੇ ਐਸੀ ਤਰਥੱਲੀ ਸਰੋਤਿਆਂ ਦੇ ਮਨਾਂ ‘ਚ ਮਚਾਈ ਕਿ ਸਬੰਧਤ ਟੀਮ ਨੂੰ ਇਸ ਦਾ ਵੀਡੀਓ ਤਿਆਰ ਕਰਕੇ ਸਾਹਮਣੇ ਲਿਆਉਣਾ ਪਿਆ, ਜਿਸ ਨੂੰ ਵੀ ਦਰਸ਼ਕਾਂ ਦਾ ਅਜਿਹਾ ਮਣਾਮੂਹੀ ਪਿਆਰ , ਸਨੇਹ ਅਤੇ ਲੋਕਪ੍ਰਿਯਤਾਂ ਮਿਲੀ ਕਿ ਨੇਤ ਨੂੰ ਇਸ ਤੋਂ ਬਾਅਦ ਕਦੇ ਵੀ ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ। ਹਾਲ ਹੀ ਵਿਚ ਪੰਜਾਬੀ ਮਿਊਜਿਕ ਸਨਅਤ ਵਿਚ ਸਾਹਮਣੇ ਆਏ ਅਤੇ ਆਪਾਰ ਮਕਬੂਲ ਹੋਏ ਗੀਤਾਂ ਆਪਣੇ ਗੀਤਾਂ ਡਿਫਾਲਟਰ , ਰੀਲਾ ਵਾਲਾ ਡੈੱਕ ਅਤੇ ਹਾਲੀਆਂ ‘ਦਿਲ ਟੁੱਟਣੋਂ ਬਾਅਦ ਪਤਾ ਲੱਗਿਆ’ ਆਦਿ ਨਾਲ ਸੰਗੀਤਕ ਸਫ਼ਾਂ ਦਾ ਕੇਂਦਰਬਿੰਦੂ ਬਣ ਉਭਰੇ ਇਸ ਗਾਇਕ ਅਨੁਸਾਰ ਉਸ ਦੀ ਸੋਚ ਅਜਿਹੇ ਗੀਤ ਰਚਣ , ਗਾਉਣ ਅਤੇ ਫ਼ਿਲਮਾਉਣ ਦੀ ਹੈ, ਜਿਸ ਨੂੰ ਹਰ ਸਰੋਤਾ ਆਪਣੇ ਪੂਰੇ ਪਰਿਵਾਰ ਵਿਚ ਇਕੱਠਿਆਂ ਬੈਠ ਕੇ ਸੁਣ ਅਤੇ ਵੇਖ ਸਕੇ। ਦੇਸ਼, ਵਿਦੇਸ਼ ਵਿਚ ਆਪਣੀ ਪਹਿਚਾਣ ਦਾ ਦਾਇਰਾ ਵਿਸ਼ਾਲ ਕਰਨ ‘ਚ ਸਫ਼ਲ ਰਹੇ ਨੇਤ ਆਪਣੀ ਹੁਣ ਤੱਕ ਦੀ ਸਫ਼ਲਤਾ ਵਿਚ ਆਪਣੇ ਪਰਿਵਾਰ ਦੀਆਂ ਦੁਆਵਾਂ ਅਤੇ ਯਾਰਾਂ , ਦੋਸਤਾਂ ਦੇ ਸਾਥ ਨੂੰ ਪੂਰਨ ਸਿਹਰਾ ਦਿੰਦੇੇ ਹਨ, ਜਿੰਨਾਂ ਦੇ ਯੋਗ ਮਾਰਗਦਰਸ਼ਨ ਦੇ ਚਲਦਿਆਂ ਹੀ ਇਸ ਨਾਯਾਬ ਫਨਕਾਰ ਦੁਆਰਾ ਸਰੋਤਿਆਂ, ਦਰਸਕਾਂ ਕੀਤਾ ਜਾ ਰਿਹਾ ਹਰ ਗੀਤ ਨੌਜਵਾਨ ਵਰਗ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ ।

‘ਬਾਬਾ ਨਾਨਕ’ , ‘ਰੱਬਾਂ ਉਮਰ ਵਧਾ ਦੇ ਬੇਬੇ ਬਾਪੂ ਜੀ’ ਜਿਹੇ ਰੂਹਾਨੀਅਤ ਅਤੇ ਅਰਥਭਰਪੂਰ ਗੀਤ ਲੋਕ ਅਰਪਣ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਇਹ ਪ੍ਰਤਿਭਾਸ਼ਾਲੀ ਗਾਇਕ ਆਪਣੀ ਕਲਮ ਅਤੇ ਆਵਾਜ਼ ਨੂੰ ਲਗਾਤਾਰ ਸਰਾਹਣਾ ਦਾ ਹੱਕਦਾਰ ਬਣਾ ਰਹੇ ਹਨ, ਜਿੰਨਾਂ ਮਿਲ ਰਹੀ ਪ੍ਰਸੰਸ਼ਾ ਤੋਂ ਉਤਸ਼ਾਹਿਤ ਹੁੰਦਿਆਂ ਦੱਸਿਆ ਕਿ ਉਹ ਹਮੇਸ਼ਾ ਅਜਿਹੇ ਸੰਗੀਤਕ ਉਪਰਾਲਿਆਂ ਨੂੰ ਅੰਜਾਮ ਦੇਣ ਲਈ ਯਤਨਸ਼ੀਲ ਰਹਿੰਦੇ ਹਨ, ਜਿਸ ਨਾਲ ਅਜੌਕੀ ਨੌਜਵਾਨ ਪੀੜੀ , ਜਿੱਥੇ ਆਪਣੀਆਂ ਅਸਲ ਜੜਾ ਨਾਲ ਜੁੜ ਸਕੇ, ਉਥੇ ਬਜੁਰਗਾਂ ਨੂੰ ਵੀ ਬਣਦਾ ਸਤਿਕਾਰ ਦੇਵੇ , ਜਿਸ ਨਾਲ ਟੁੱਟ ਰਹੇ ਆਪਸੀ ਰਿਸ਼ਤਿਆਂ ਦਾ ਮੋਹ ਵੀ ਦੁਬਾਰਾ ਬਰਕਰਾਰ ਹੋਵੇਗਾ ।

ਚਰਨਜੀਤ ਸਿੰਘ
62805-21310

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: