ਬਠਿੰਡੇ ਨੇੜੇ ਵਾਪਰਿਆਂ ਸੜਕ ਹਾਦਸਾ ਕੁਦਰਤੀ ਕਰੋਪੀ ਅਤੇ ਸੂਬਾ ਸਰਕਾਰ ਦੇ ਮਾੜੇ ਆਵਾਜਾਈ ਪਰਬੰਧਾ ਦਾ ਨਤੀਜਾ

ss1

ਬਠਿੰਡੇ ਨੇੜੇ ਵਾਪਰਿਆਂ ਸੜਕ ਹਾਦਸਾ ਕੁਦਰਤੀ ਕਰੋਪੀ ਅਤੇ ਸੂਬਾ ਸਰਕਾਰ ਦੇ ਮਾੜੇ ਆਵਾਜਾਈ ਪਰਬੰਧਾ ਦਾ ਨਤੀਜਾ

ਪਰਮਾਤਮਾ ਨੇ ਇਸ ਵਾਰ ਚੜ੍ਹਦੇ ਸਿਆਲ ਹੀ ਸੰਘਣੀ ਧੁੰਦ ਪਾਉਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਮਨੁੱਖੀ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ।ਕੱਲ੍ਹ ਜਿਲਾ ਬਠਿੰਡਾ ਦੇ ਕਸਬਾ ਭੁੱਚੋ ਵਿਖੇ ਜੋ ਸਕੂਲੀ ਵਿਦਿਆਰਥੀਆਂ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ ਉਸਨੇ ਹਰ ਮਨੁੱਖੀ ਦਿਲ ਨੂੰ ਝੰਜੋੜ ਕੇ ਹੀ ਨਹੀ ਬਲਕਿ ਤੋੜ ਕੇ ਰੱਖ ਦਿੱਤਾ ਹੈ, ਇਹ ਹਾਦਸੇ ਨੂੰ ਕੁਦਰਤੀ ਕਰੋਪੀ ਦਾ ਨਤੀਜਾ ਕਹਿ ਕੇ ਪੱਲਾ ਝਾੜਿਆ ਜਾ ਰਿਹਾ ਹੈ, ਪਰ ਅਸਲ ਸਚਾਈ ਤਾਂ ਇਹ ਹੈ ਕਿ ਇਹ ਦਰਦਨਾਕ ਹਾਦਸਾ ਸਰਕਾਰਾਂ ਦੇ ਘਟੀਆ ਟ੍ਰੈਫ਼ਿਕ ਪਰਬੰਧਾਂ ਕਾਰਨ ਵਾਪਰਿਆਂ ਹੈ। ਸੋ ਪਰਮਾਤਮਾ ਉਹਨਾੰ ਵਿਦਿਆਰਥੀ ਬੱਚੇ ਬੱਚੀਆਂ ਅਤੇ ਹੋਰ ਮਿਰਤਕ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ। ਅਜਿਹੇ ਸੜਕੀ ਹਾਦਸੇ ਪੰਜਾਬ ਦੀਆਂ ਸੜਕਾਂ ਤੇ ਆਮ ਹੋਣ ਲੱਗੇ ਹਨ। ਹਰ ਰੋਜ਼ ਦੀਆਂ ਅਖਵਾਰਾਂ ਸੜਕ ਦੁਰਘਟਨਾਵਾਂ ਵਿੱਚ ਹੋਈਆਂ ਮੌਤਾਂ ਨਾਲ ਭਰੀਆਂ ਹੁੰਦੀਆਂ ਹਨ। ਜੇ ਗੱਲ ਪਟਿਆਲ਼ਾ ਬਠਿੰਡਾ ਰਾਸ਼ਟਰੀ ਮਾਰਗ ਦੀ ਕਰੀਏ ਤਾਂ ਲੰਘੇ ਸਾਲ 2014 ਵਿੱਚ ਇਹ ਸੜਕ ਨੂੰ ਚਹੰੁ ਮਾਰਗੀ ਬਨਾਉਣ ਦਾ ਠੇਕਾ ਸਰਕਾਰ ਵੱਲੋਂ ਕਿਸੇ ਵੱਡੀ ਕੰਪਨੀ ਨੂੰ ਦਿੱਤਾ ਗਿਆ ਸੀ।ਜਿਸ ਨੇ ਦੋ ਸਾਲ ਤੱਕ ਕੰਮ ਸ਼ੁਰੂ ਹੀ ਨਹੀ ਸੀ ਕੀਤਾ ਤੇ ਜਦੋ ਪੰਜਾਬ ਵਿੰਚ ਰੇਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚੜ ਗਈਆਂ ਤਾਂ ਉਸ ਕੰਪਨੀ ਦੇ ਠੇਕਾ ਛੱਡ ਕੇ ਭੱਜ ਜਾਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਸਨ ਪਰ ਤਕਰੀਬਨ ਦੋ ਕੁ ਸਾਲ ਤੋ ਚੱਲ ਰਿਹਾ ਇਹ ਸੜਕ ਦਾ ਕੰਮ ਪੂਰੀ ਤਰਾਂ ਹਾਲੇ ਤੱਕ ਵੀ ਮੁਕੰਮਲ ਨਹੀ ਹੋਇਆ। ਕੱਲ ਵਾਪਰੇ ਹਾਦਸੇ ਵਿੱਚ 12 ਵਿਅਕਤੀਆਂ ਦੇ ਮਾਰੇ ਜਾਣ ਤੋਂ ਇਲਾਵਾ ਇਸ ਸੜਕ ਤੇ ਇਸ ਜਗਾਹ ਪਹਿਲਾਂ ਦੋ ਬੱਸਾਂ ਦੇ ਟਕਰਾਉਣ ਨਾਲ ਇੱਕ ਹੋਰ ਹਾਦਸਾ ਵਾਪਰਿਆ ਸੀ ਜਿਸ ਵਿੱਚ ਕੁੱਝ ਵਿਅਕਤੀਆਂ ਦੇ ਜਖਮੀ ਹੋਣ ਦੀਆਂ ਖ਼ਬਰਾਂ ਹਨ , ਪਰ ਇਹਨਾੰ ਬੱਸਾਂ ਚੋ ਉਤਰੇ ਇਹ ਨਿਭਾਗੇ 12 ਵਿਅਕਤੀ ਇਸ ਜਾਨਲੇਵਾ ਹਾਦਸੇ ਦਾ ਸ਼ਿਕਾਰ ਰਹੋ ਗਏ। ਦੋਸਤੋ ਸੂਬਾ ਸਰਕਾਰ ਦੀ ਜੇਕਰ ਲੋਕਾਂ ਦੇ ਫਿਕਰ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਜੋ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਆਇਆ ਹੈ ਉਸ ਨੇ ਹਰ ਸੂਝਵਾਨ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਰਕਾਰਾਂ ਕਦੇ ਵੀ ਲੋਕ ਹਿਤੈਸ਼ੀ ਨਹੀ ਹੁੰਦੀਆਂ, ਇਸ ਲਈ ਇਹਨਾਂ ਦੇ ਖਿਲਾਫ ਲੋਕਾਂ ਦੀ ਲਾਮਵੰਦੀ ਸਮੇਂ ਦੀ ਜ਼ਰੂਰੀ ਲੋੜ ਹੈ। ਇੱਥੇ ਇਸ ਘਟਨਾ ਵਿੱਚ ਮਾਰੇ ਗਏ ਮਿਰਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਇੱਕ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਐਲਾਨ ਨੇ ਦੁਖੀ ਪਰਿਵਾਰਾਂ ਨੂੰ ਕੁੱਝ ਰਾਹਤ ਦੇਣ ਦੀ ਵਜਾਏ ਹੋਰ ਦੁੱਖ ਦਿੱਤਾ ਹੈ, ਕਿਉੰਕਿ ਇਹ ਦੁਖੀ ਪਰਿਵਾਰਾਂ ਦੇ ਕਾਲੇ ਹੋ ਚੁੱਕੇ ਭਵਿੱਖ ਨਾਲ ਕੋਝਾ ਮਜ਼ਾਕ ਹੈ।
ਸਾਡਾ ਆਉਣ ਵਾਲਾ ਭਵਿੱਖ ਕਹੇ ਜਾਣ ਵਾਲੇ ਪੰਜ ਵਿਦਿਆਰਥੀਆਂ ਸਮੇਤ ਕੁੱਲ 12 ਦੀ ਮੌਤ ਨੂੰ ਸੂਬਾ ਸਰਕਾਰ ਨੇ ਕਿੰਨੀ ਕੁ ਸੰਜੀਦਗੀ ਨਾਲ ਲਿਆ ਹੈ, ਇਹ ਉਹਨਾਂ ਵੱਲੋਂ ਦਿੱਤੀ ਵਿੱਤੀ ਸਹਾਇਤਾ ਤੋ ਸਾਫ਼ ਸਾਫ਼ ਪਤਾ ਲਗਦਾ ਹੈ। ਇੱਕ ਫਿਰਕੂ ਆਰ ਐਸ ਐਸ ਵਾਲੇ ਸ਼ਿਵ ਸੈਨਿਕ ਦੀ ਮੌਤ ਦਾ ਦਰਦ ਪੰਜਾਬ ਸਰਕਾਰ ਨੂੰ ਇਹਨਾੰ ਸਕੂਲੀ ਵਿਦਿਆਰਥੀਆਂ ਤੋ ਕਿਤੇ ਜ਼ਿਆਦਾ ਹੈ ਜਿਸ ਨੂੰ ਪੰਜ ਲੱਖ ਦਾ ਮੁਆਵਜ਼ਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਸੂਬੇ ਦੀ ਕੈਪਟਨ ਸਰਕਾਰ ਨੇ ਕੀਤਾ ਹੈ । ਜਿਸ ਬੰਦੇ ਵਾਰੇ ਖ਼ੁਦ ਉਹਦੇ ਪਰਿਵਾਰ ਨੂੰ ਪਹਿਲਾਂ ਹੀ ਚਾਨਣ ਸੀ ਕਿ ਸਾਡੇ ਭੱਦਰਪੁਰਸ ਦੇ ਜੋ ਕਾਰਨਾਮੇ ਹਨ ਉਹ ਕਿਸੇ ਵੀ ਸਮੇਂ ਉਹਦੀ ਜ਼ਿੰਦਗੀ ਤੇ ਭਾਰੂ ਪੈ ਸਕਦੇ ਹਨ, ਉਹਦੇ ਪਰਿਵਾਰ ਦਾ ਕਿੰਨਾ ਖਿਆਲ ਰੱਖਿਆ ਗਿਆ ਹੈ ਤਾ ਕਿ ਅਜਿਹੇ ਕਿਸੇ ਹੋਰ ਫਿਰਕੂ ਕੱਟੜਵਾਦੀ ਨੂੰ ਪਰਿਵਾਰ ਵਾਲੇ ਮਾੜੇ ਕੰਮਾਂ ਤੋ ਰੋਕਣ ਦੀ ਵਜਾਏ ਉਹਦਾ ਸਾਥ ਦੇਣ। ਸੂਬਾ ਸਰਕਾਰ ਦੀ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਦੀ ਜਿੱਥੇ ਨਿੰਦਾ ਕੀਤੀ ਜਾਣੀ ਬਣਦੀ ਹੈ, ਓਥੇ ਪੁੱਛਿਆ ਵੀ ਜਾਣਾ ਬਣਦਾ ਹੈ ਕਿ ਜਿਹੜੀਆਂ ਘਟਨਾਵਾਂ ਤੁਹਾਡੇ ਮਾੜੇ ਪਰਬੰਧਾਂ ਕਾਰਨ ਵਾਪਰਦੀਆਂ ਹਨ, ਉਹਨਾਂ ਦੀ ਅਗਾਊ ਰੋਕਥਾਮ ਦੇ ਪਰਬੰਧ ਕਿਉਂ ਨਹੀ ਕੀਤੇ ਜਾਂਦੇ ਕਿਉੰ ਆਏ ਦਿਨ ਕਿਸੇ ਨਾ ਕਿਸੇ ਪਰਿਵਾਰ ਨੂੰ ਇਸ ਅਣਹੋਣੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ? ਕੀ ਦੇਸ਼ ਦਾ ਭਵਿੱਖ ਸਮਝੇ ਜਾਂਦੇ ਸਾਡੇ ਨੌਜਵਾਨਾਂ ਦੀ ਕੀਮਤ ਮਹਿਜ਼ ਇੱਕ ਲੱਖ ਰੁਪਈਆ ਹੀ ਸਮਝਦੀ ਹੈ ਸੂਬਾ ਸਰਕਾਰ? ਕੀ ਫਿਰਕੂ ਕੱਟੜਵਾਦੀਏ ਸਰਕਾਰਾਂ ਲਈ ਖ਼ਾਸ ਅਰਥ ਰੱਖਦੇ ਹਨ , ਜਿਨਾਂ ਦੇ ਪਰਿਵਾਰਾਂ ਨੂੰ ਮੋਟੀ ਕੀਮਤ ਦੇ ਨਾਲ ਨਾਲ ਨੌਕਰੀਆਂ ਦੇ ਕੇ ਵੀ ਨਿਵਾਜਿਆ ਜਾ ਰਿਹਾ ਹੈ। ਨਿੱਜੀ ਰੰਜਸ਼ਾਂ ਦੇ ਸ਼ਿਕਾਰ ਇਹਨਾੰ ਕੱਟੜਵਾਦੀ ਮਿਰਤਕਾਂ ਦੇ ਮੁਕਾਬਲੇ ਇਹਨਾਂ ਵਿਦਿਆਰਥੀਆਂ ਦੀ ਮੌਤ ਜ਼ਿਆਦਾ ਅਰਥ ਰੱਖਦੀ ਹੈ, ਜਿਹੜੇ ਮਰਦੇ ਵੀ ਸਰਕਾਰ ਦੇ ਮਾੜੇ ਆਵਾਜਾਈ ਨਿਯਮਾਂ ਕਾਰਨ ਨੇ, ਪਰ ਸੂਬਾ ਸਰਕਾਰ ਦਾ ਮਿਰਤਕਾਂ ਨਾਲ ਕੀਤਾ ਨਜ਼ਰ-ਅੰਦਾਜ਼ ਕਰਨ ਵਰਗਾ ਐਲਾਨ ਸਮੁੱਚੇ ਪੰਜਾਬ ਨੂੰ ਡਾਹਂਢੀ ਅਸਹਿ ਤਕਲੀਫ਼ ਦੇ ਰਿਹਾ ਹੈ।ਸੂਬਾ ਸਰਕਾਰ ਨੂੰ ਜਿੱਥੇ ਆਵਾਜਾਈ ਦੇ ਨਿਯਮਾਂ ਵੱਲ ਸੰਜੀਦਗੀ ਨਾਲ ਧਿਆਨ ਦੇਣਾ ਚਾਹੀਦਾ ਹੈ, ਓਥੇ ਇਹ ਨਿਗੂਣੇ ਮੁਆਵਜ਼ੇ ਵਾਲੇ ਬਿਆਨ ਨੂੰ ਵਾਪਸ ਲੈ ਕੇ ਘੱਟੋ ਘੱਟ ਵੀਹ ਵੀਹ ਲੱਖ ਮੁਆਵਜ਼ੇ ਨਾਲ ਇੱਕ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕਰੇ, ਤਾ ਕਿ ਪੀੜਤ ਪਰਿਵਾਰ ਕੁੱਝ ਰਾਹਤ ਮਹਿਸੂਸ ਕਰਨ।

ਬਘੇਲ ਸਿੰਘ ਧਾਲੀਵਾਲ
99142-58142

Share Button

Leave a Reply

Your email address will not be published. Required fields are marked *