ਬਠਿੰਡਾ ਵੈੱਲਫੇਅਰ ਅਤੇ ਵਿਕਾਸ ਮੰਚ ਵੱਲੋਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨਾਲ ਦੁੱਖ ਦਾ ਪ੍ਰਗਟਾਵਾ

ss1

ਬਠਿੰਡਾ ਵੈੱਲਫੇਅਰ ਅਤੇ ਵਿਕਾਸ ਮੰਚ ਵੱਲੋਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨਾਲ ਦੁੱਖ ਦਾ ਪ੍ਰਗਟਾਵਾ

ਬਠਿੰਡਾ 23 ਜੂਨ ( ਪਰਵਿੰਦਰ ਜੀਤ ਸਿੰਘ): ): ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਕਮਿਸ਼ਨਰ ਸ. ਅਮਰ ਸਿੰਘ ਚਾਹਲ ਅਤੇ ਗੁਰਸੇਵਕ ਸਿੰਘ ਚਾਹਲ ਦੇ ਸਤਿਕਾਰਯੋਗ ਪਿਤਾ ਕਾਮਰੇਡ ਰਣਧੀਰ ਸਿੰਘ ਮੱਤੀ ਅਕਾਲ ਚਲਾਣਾ ਕਰ ਗਏ ਸਨ। ਕਾਮਰੇਡ ਮੱਤੀ ਲੰਬਾ ਸਮਾਂ ਖੱਬੇ ਪੱਖੀ ਲਹਿਰਾਂ ਨਾਲ ਅੰਤ ਤੱਕ ਜੁੜੇ ਰਹੇ। ਅੱਜ ਬਠਿੰਡਾ ਵੈੱਲਫੇਅਰ ਅਤੇ ਵਿਕਾਸ ਮੰਚ ਦੀ ਮੀਟਿੰਗ ਮੰਚ ਦੇ ਦਫਤਰ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੰਚ ਦੇ ਮੁੱਖ ਸਰਪ੍ਰਸਤ ਪਿਰਥੀਪਾਲ ਸਿੰਘ ਜਲਾਲ, ਜਗਜੀਤ ਸਿੰਘ ਸਿੱਧੂ ਸਾਬਕਾ ਐਸਪੀ, ਚੇਅਰਮੈਨ ਭੋਲਾ ਸਿੰਘ ਗਿੱਲਪੱਤੀ, ਕਨਵੀਨਰ ਬਲਜੀਤ ਸਿੰਘ ਬਰਾੜ, ਕਾਨੂੰਨੀ ਸਲਾਹਕਾਰ ਭੁਪਿੰਦਰ ਸਿੰਘ ਭੁੱਲਰ ਐਡਵੋਕੇਟ, ਐਸਸੀ ਵਿੰਗ ਦੇ ਪ੍ਰਧਾਨ ਸੋਭਾ ਸਿੰਘ ਐਮਸੀ, ਚੇਅਰਮੈਨ ਭਗਵਾਨ ਦਾਸ ਭਾਰਤੀ, ਵਪਾਰ ਸੈਲ ਦੇ ਪ੍ਰਧਾਨ ਦਰਸ਼ਨ ਗਰਗ ਐਮਸੀ, ਯੂਥ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਹੈਪੀ ਝੁੱਟੀਕਾ, ਇਸਤਰੀ ਵਿੰਗ ਦੀ ਪ੍ਰਧਾਨ ਤੇਜ ਕੌਰ ਚਹਿਲ ਐਮਸੀ, ਚੇਅਰਪਰਸਨ ਬੀਬੀ ਰਜਿੰਦਰ ਕੌਰ ਬਰਾੜ, ਬੀਸੀ ਵਿੰਗ ਦੇ ਸਰਪ੍ਰਸਤ ਮਹਿੰਦਰ ਸਿੰਘ ਸੋਹਲ ਐਮਸੀ, ਪ੍ਰਧਾਨ ਕੁਲਦੀਪ ਸਿੰਘ ਢੱਲਾ, ਚੇਅਰਮੈਨ ਮਨਜੀਤ ਸਿੰਘ ਪੰਜੂ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਔਲਖ, ਜਰਨੈਲ ਸਿੰਘ ਬਾਹੀਆ, ਲੀਗਲ ਸੈਲ ਕੈਨਾਲ ਜੋਨ ਦੇ ਪ੍ਰਧਾਨ ਹਰੀਸ਼ ਕੁਮਾਰ ਸੱਤੀ ਵਕੀਲ ਅਤੇ ਚੇਅਰਮੈਨ ਸੂਰਯਕਾਂਤ ਸਿੰਗਲਾ ਵਕੀਲ, ਜਗਦੀਸ਼ ਸਰਮਾ, ਰਨਦੀਪ ਸਿੰਘ ਬਾਬਾ, ਭੋਲਾ ਸਿੰਘ ਡੇਅਰੀਵਾਲਾ, ਬਲਜਿੰਦਰ ਸਿੰਘ ਬਿੱਲਾ ਆਦਿ ਆਗੂ ਸ਼ਾਮਲ ਹੋਏ।

ਮੀਟਿੰਗ ਵਿੱਚ ਇੱਕ ਸ਼ੋਕ ਮਤਾ ਪਾਕੇ ਕਾਮਰੇਡ ਰਣਧੀਰ ਸਿੰਘ ਮੱਤੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੇ ਸਪੁੱਤਰਾਂ ਸ. ਅਮਰ ਸਿੰਘ ਚਾਹਲ ਕਮਿਸ਼ਨਰ ਪੰਜਾਬ ਪੁਲਿਸ ਅਤੇ ਗੁਰਸੇਵਕ ਸਿੰਘ ਚਾਹਲ ਨਾਲ ਦਿਲੀ ਹਮਦਰਦੀ ਜਾਹਰ ਕੀਤੀ ਗਈ। ਉਹਨਾਂ ਕਿਹਾ ਕਿ ਕਾਮਰੇਡ ਮੱਤੀ ਦੀ ਮੌਤ ਨਾਲ ਸੰਘਰਸ਼ੀ ਯੋਧਿਆਂ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਵਰਨਣਯੋਗ ਹੈ ਕਿ ਕਾਮਰੇਡ ਮੱਤੀ ਨੇ ਆਜਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਵੱਖ ਵੱਖ ਲੋਕ ਪੱਖੀ ਲਹਿਰਾਂ ਵਿੱਚ ਵੱਡਾ ਯੋਗਦਾਨ ਪਾਇਆ, ਸਭ ਤੋਂ ਪਹਿਲਾਂ ਉਹ ਲਾਲ ਪਾਰਟੀ ਨਾਲ ਜੁੜੇ ਅਤੇ ਤੇਜਾ ਸਿੰਘ ਸੁਤੰਤਰ, ਜੁਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਹੋਰ ਕਾਮਰੇਡ ਸਾਥੀਆਂ ਨਾਲ ਰੱਲਕੇ ਮੂਹਰਲੀਆਂ ਸਫਾਂ ਵਿੱਚ ਰਹਿਕੇ ਸੰਘਰਸ਼ ਕੀਤਾ। ਉਹ ਇੱਕ ਬੇਦਾਗ, ਇਮਾਨਦਾਰ, ਨਿਡਰ ਸਖਸ਼ੀਅਤ ਸਨ ਜਿਹਨਾਂ ਨੇ ਲੋਕ ਘੋਲਾਂ ਵਿੱਚ ਜਵਾਨੀ ਉਮਰ ਤੋਂ ਅੰਤ ਤੱਕ ਵੱਡਾ ਯੋਗਦਾਨ ਪਾਇਆ। ਉਹਨਾਂ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਨੂੰ ਹੀ ਨਹੀਂ ਬਲਕਿ ਇੱਕ ਲੋਕ ਪੱਖੀ ਲਹਿਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਕਾਮਰੇਡ ਮੱਤੀ ਇੱਕ ਨਾਮ ਨਹੀਂ ਇੱਕ ਸੰਸਥਾ ਸਨ, ਉਹਨਾਂ ਨੂੰ ਲੰਬੇ ਸਮੇਂ ਤੱਕ ਯਾਦ ਕੀਤਾ ਜਾਇਆ ਕਰੇਗਾ।

Share Button

Leave a Reply

Your email address will not be published. Required fields are marked *