ਬਠਿੰਡਾ ਵਿੱਚ ਗੌਂਡਰ ਗੈਂਗ ਅਤੇ ਪੁਲੀਸ ਵਿਚਾਲੇ ਮੁਕਾਬਲਾ

ss1

ਬਠਿੰਡਾ ਵਿੱਚ ਗੌਂਡਰ ਗੈਂਗ ਅਤੇ ਪੁਲੀਸ ਵਿਚਾਲੇ ਮੁਕਾਬਲਾ

ਬਠਿੰਡਾ ਦੇ ਨਜ਼ਦੀਕੀ ਪਿੰਡ ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ ਵਿਚ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੀ ਖਬਰ ਹੈ| ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਇਸ ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ| ਸੂਤਰਾਂ ਮੁਤਾਬਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ ਵਿੱਚ ਗੈਂਗਸਟਰ ਲੁਕੇ ਹੋਏ ਹਨ ਜਿਸ ਤੇ ਪੁਲੀਸ ਨੇ ਦੋਵੇਂ ਪਿੰਡਾਂ ਨੂੰ ਘੇਰਾ ਪਾ ਲਿਆ, ਇਸ ਦੌਰਾਨ ਦੋਵਾਂ ਪਾਸਿਓਂ ਹੋਈ ਫਾਇਰਿੰਗ ਵਿਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ|
ਇਹ ਦੱਸਿਆ ਜਾ ਰਿਹਾ ਹੈ ਕਿ ਤਿੰਨ ਗੈਂਗਸਟਰਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ| ਪੁਲੀਸ ਨੇ ਅਹਿਤਿਆਤ ਦੇ ਤੌਰ ਤੇ ਅਜੇ ਵੀ ਦੋਵੇਂ ਪਿੰਡਾਂ ਨੂੰ ਘੇਰਾ ਪਾਇਆ ਹੈ ਅਤੇ ਲੋਕਾਂ ਨੂੰ ਪਿੰਡ ਵਿੱਚੋਂ ਬਾਹਰ ਜਾਣ ਲਈ ਕਿਹਾ ਗਿਆ ਹੈ| ਪੁਲੀਸ ਨੂੰ ਖਦਸ਼ਾ ਹੈ ਕਿ ਅਜੇ ਵੀ ਕੁਝ ਹੋਰ ਗੈਂਗਸਟਰ ਪਿੰਡ ਵਿਚ ਲੁਕੇ ਹੋ ਸਕਦੇ ਹਨ|

Share Button

Leave a Reply

Your email address will not be published. Required fields are marked *