ਬਠਿੰਡਾ ਪੁਲਿਸ ਦਾ ਈਜੀਐਸ ਅਧਿਆਪਕਾਂ ‘ਤੇ ਲਾਠੀਚਾਰਜ

ss1

ਬਠਿੰਡਾ ਪੁਲਿਸ ਦਾ ਈਜੀਐਸ ਅਧਿਆਪਕਾਂ ‘ਤੇ ਲਾਠੀਚਾਰਜ

ਬਠਿੰਡਾ: ਆਪਣੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਈਜੀਐਸ ਅਧਿਆਪਕਾਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਪੰਜਾਬ ਭਰ ਦੇ ਈਜੀਐਸ ਠੇਕਾ ਅਧਿਆਪਕਾਂ ਵੱਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਬਠਿੰਡਾ ਮਾਨਸਾ ਆਈਟੀਆਈ ਪੁੱਲ ਵੱਲ ਵਧ ਰਹੇ ਸਨ ਕਿ ਪੁਲਿਸ ਨੇ ਇਨਾਂ ਨੂੰ ਪੁੱਲ ਦੇ ਪਿੱਛੇ ਹੀ ਰੁਕਵਾ ਲਿਆ। ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਇਨਾਂ ਅਧਿਆਪਕਾਂ ਤੇ ਲਾਠੀਚਾਰਜ ਕੀਤਾ। ਹਾਲਾਂਕਿ ਲਾਠੀਚਾਰਜ ਦੇ ਬਾਵਜੂਦ ਵੀ ਇਹ ਅਧਿਆਪਕ ਪਿੱਛੇ ਨਹੀਂ ਹਟੇ ਤੇ ਬਠਿੰਡਾ ਪੁਲਸਿ ਲਾਈਨ ਦੇ ਬਾਹਰ ਹੀ ਧਰਨਾ ਲਾ ਕੇ ਬੈਠ ਗਏ।

Screen Shot 2016-12-10 at 5-compressed (8) Screen Shot 2016-12-10 at 5-compressed (6)

ਕਾਫੀ ਦੇਰ ਤੱਕ ਪ੍ਰਦਰਸ਼ਨ ਕਰਨ ਦੇ ਬਾਅਦ ਆਖਰ ਪ੍ਰਸ਼ਾਸਨ ਨੇ ਇਹਨਾਂ ਅਧਿਆਪਕਾਂ ਨੂੰ ਭਰੋਸਾ ਦਵਾਇਆ ਕਿ ਇਹਨਾਂ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਤੇ ਪ੍ਰਦਰਸ਼ਨਕਾਰੀਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ। ਕੱਲ੍ਹ ਇਹਨਾਂ ਦਾ ਮੁੱਖ ਮੰਤਰੀ ਦੇ ਘਰ ਸਵੇਰ 11 ਵਜੇ ਮੀਟਿੰਗ ਹੋਵੇਗੀ।

  ਈਜੀਐਸ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਪਿਛਲੇ 2009-2010 ਦੇ ਵਿੱਚ ਠੇਕਾ ਅਧਿਆਪਕਾਂ ਵਜੋਂ ਇੰਨਾਂ ਨੂੰ ਭਰਤੀ ਕੀਤੀ ਗਿਆ ਸੀ। ਸਰਕਾਰ ਦੇ ਭਰੋਸੇ ਹੇਠਾਂ ਇਨਾਂ ਅਧਿਆਪਕਾਂ ਵੱਲੋਂ ਈਟੀਟੀ ਦੀ ਡਿਗਰੀ ਵੀ ਕੀਤੀ ਗਈ, ਬਾਵਜੂਦ ਇਸਦੇ ਅਜੇ ਤੱਕ ਸਰਕਾਰ ਵੱਲੋਂ ਇਨਾਂ ਨੂੰ ਪੱਕੇ ਨਹੀਂ ਕੀਤਾ ਗਿਆ। ਈਜੀਐਸ ਅਧਿਆਪਕਾਂ ਦਾ ਕਹਿਣਾ ਏ ਕਿ ਜੇਕਰ ਸਰਕਾਰ ਨੇ ਇਨਾਂ ਦੀ ਮੰਗਾ ਨਾ ਮੰਨੀਆ, ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *