ਬਠਿੰਡਾ ਧਰਨੇ ਤੇ ਜਾ ਰਹੇ ਕਿਸਾਨਾ ਨਾਲ ਡੀ ਐਸ ਪੀ ਦੀ ਹੋਈ ਤੂੰ ਤੂੰ ਮੈ ਮੈ

ss1

ਬਠਿੰਡਾ ਧਰਨੇ ਤੇ ਜਾ ਰਹੇ ਕਿਸਾਨਾ ਨਾਲ ਡੀ ਐਸ ਪੀ ਦੀ ਹੋਈ ਤੂੰ ਤੂੰ ਮੈ ਮੈ
ਪੁਲਿਸ ਨੇ ਕੀਤੀ ਕਿਸਾਨਾ ਨਾਲ ਧੱਕਾ ਮੁੱਕੀ
ਕਿਸਾਨਾ ਨੇ ਬਠਿੰਡਾ ਚੰਡੀਗੜ ਮੁੱਖ ਮਾਰਗ ਕੀਤਾ ਜਾਮ

13-34
ਰਾਮਪੁਰਾ ਫੂਲ 12 ਜੁਲਾਈ, (ਜਸਵੰਤ ਦਰਦ ਪ੍ਰੀਤ , ਕੁਲਜੀਤ ਸਿੰਘ ਢੀਗਰਾਂ): ਫਸਲ ਦੀ ਖਰਾਬੀ ਅਤੇ ਆਤਮ ਹੱਤਿਆ ਪੀੜਿਤ ਕਿਸਾਨ ਪਰਿਵਾਰਾ ਦੀਆਂ ਮੰਗਾ ਦੇ ਹੱਕ ਵਿੱਚ ਕਿਸਾਨ ਯੂਨੀਅਨਾਂ ਵੱਲੋ ਪਿਛਲੇ 52 ਦਿਨਾਂ ਤੋ ਚੱਲ ਰਹੇ ਬਠਿੰਡਾ ਵਿਖੇ ਕਿਸਾਨਾ ਦੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨ ਜੱਥੇਬੰਦੀਆਂ ਦੇ ਕਾਫਲੇ ਨਾਲ ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ ਉਲਝ ਪਏ ।ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾ ਦਾ ਕਾਫਲਾ ਜਿਓ ਹੀ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਚੋ ਬਠਿੰਡਾ ਲਈ ਰਵਾਨਾ ਹੋਇਆ ਤਾਂ ਪਿੰਡ ਦੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਅੱਗੇ ਡੀ ਐਸ ਪੀ ਗੁਰਜੀਤ ਸਿੰਘ ਰੋਮਾਣਾ ਨੇ ਕਾਫਲੇ ਦਾ ਰਾਹ ਰੋਕ ਲਿਆ । ਗੱਲ ਤੂੰ ਤੂੰ ਮੈ ਮੈ ਤੋ ਸੁਰੂ ਹੋਈ ਤਾਂ ਪੁਲਿਸ ਧੱਕਾ ਮੁੱਕੀ ਤੇ ਪਹੰੁਚ ਗਈ ਤੇ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ ਬਿੱਤਰ ਕਰਨ ਲਈ ਅਥਰੂ ਗੈਸ ਦੇ ਗੋਲੇ ਸੁਟਣੇ ਪਏ । ਪੁਲਿਸ ਵੱਲੋ ਮੋਕੇ ਤੇ ਤਿੰਨ ਕਿਸਾਨਾ ਨੂੰ ਗਿਰਫਤਾਰ ਕਰ ਲਿਆ ਗਿਆ ।

ਕਿਸਾਨਾ ਦਾ ਕਾਫਲਾ ਜਿਓ ਹੀ ਬਠਿੰਡਾ ਨੈਸਨਲ ਹਾਇਵੈ ਵੱਲ ਵਧਣ ਲੱਗਿਆ ਤਾਂ ਡੀ ਐਸ ਪੀ ਗੁਰਜੀਤ ਸਿੰਘ ਰੋਮਾਣਾ ਨੇ ਭਾਰਤੀਆਂ ਕਿਸਾਨਾ ਯੂਨੀਅਨ ਉਗਰਾਹਾਂ ਦੇ ਆਗੂ ਮੋਠੂ ਸਿੰਘ ਕੋਟੜਾ ਨੂੰ ਗਿਰਫਤਾਰ ਕਰਨ ਦੀ ਕੋ਼ਸਿਸ਼ ਕੀਤੀ ਤਾਂ ਕਿਸਾਨਾ ਦੇ ਕਾਫਲੇ ਨੇ ਡੀ ਐਸ ਪੀ ਰੋਮਾਣਾ ਨੂੰ ਘੇਰ ਲਿਆ ਤੇ ਡੀ ਐਸ ਪੀ ਰੋਮਾਣਾ ਤੋ ਆਪਣੇ ਆਗੂ ਨੂੰ ਛੁਡਵਾ ਲਿਆ । ਸਥਿਤੀ ਉਸ ਵੇਲੇ ਤਨਾਅ ਪੂਰਨ ਹੋ ਗਈ ਜਦ ਥੋੜੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਨੇ ਕਿਸਾਨਾ ਨਾਲ ਧੱਕਾ ਮੁੱਕੀ ਸੁਰੂ ਕਰ ਦਿੱਤੀ ਪਰ ਕਿਸਾਨ ਸਰਕਾਰ ਤੇ ਪੁਲਿਸ ਵਿਰੁੱਧੀ ਨਾਅਰੇ ਲਗਾਉਦੇ ਹੋਏ ਪੁਲਿਸ ਨਾਕਾ ਤੋੜਦਿਆਂ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਪਹੰੁਚ ਕੇ ਜਾਮ ਲਗਾ ਦਿੱਤਾ । ਜਿਓ ਹੀ ਕਿਸਾਨਾ ਨੇ ਚੰਡੀਗੜ ਮੁੱਖ ਮਾਰਗ ਜਾਮ ਕੀਤਾ ਤਾਂ ਪੁਲਿਸ ਕਰਮਚਾਰੀਆਂ ਨੂੰ ਹੱਥਾ ਪੈਰਾ ਦੀ ਪੈ ਗਈ । ਪੁਲਿਸ ਵੱਲੋ ਜਿਓ ਹੀ ਕਿਸਾਨਾ ਨੂੰ ਧੱਕੇ ਨਾਲ ਫੜ ਫੜਕੇ ਬੱਸ ਵਿੱਚ ਸੁਟਣਾ ਸੁਰੂ ਕੀਤਾ ਤਾਂ ਕਿਸਾਨ ਭੜਕ ਉਠੇ ਤਾਂ ਦੁੱਖੀ ਹੋਏ ਕਿਸਾਨਾ ਨੇ ਜਿਸ ਵਿੱਚ ਭਾਰੀ ਗਿਣਤੀ ਵਿੱਚ ਔਰਤਾ ਵੀ ਸ਼ਾਮਲ ਸਨ ਨੇ ਪੁਲਿਸ ਨਾਲ ਜੋਰ ਜਬਰਦਸਤੀ ਕਰਨੀ ਸੁਰੂ ਕਰਦਿਆਂ ਗਿਰਫਤਾਰ ਕੀਤੇ ਸਾਥੀਆਂ ਨੂੰ ਛੱਡਣ ਦੀ ਮੰਗ ਕੀਤੀ । ਕਿਸਾਨਾ ਵੱਲੋ ਕਰੀਬ ਇੱਕ ਵਜੇ ਮੁੱਖ ਮਾਰਗ ਤੇ ਜਾਮ ਲਗਾ ਦਿੱਤਾ ਗਿਆ । ਐਸ ਪੀ ਐਚ ਨਾਨਕ ਸਿੰਘ ਤੇ ਤਹਿਸੀਲਦਾਰ ਬਲਕਰਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਮੂਕ ਦਰਸ਼ਕ ਬਣੀ ਰਹੀ । ਖ਼ਬਰ ਲਿਖੇ ਜਾਣ ਤੱਕ ਧਰਨਾ ਜਾ਼ਰੀ ਸੀ । ਇਸ ਮੋਕੇ ਪੰਜਾਬ ਖੇਤ ਮਜਦੂਰ ਯੂਨੀਅਨ , ਕੰਟਰੈਕਟਰ ਯੂਨੀਅਨ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋ ਵੀ ਧਰਨੇ ਦੀ ਹਮਾਇਤ ਕੀਤੀ ਗਈ । ਇਸ ਮੋਕੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਬਲਾਕ ਪ੍ਰਧਾਨ ਭਾਰਤੀਆਂ ਕਿਸਾਨ ਯੂਨੀਅਨ ਉਗਰਾਹਾਂ ਮਾ: ਸੁਖਦੇਵ ਸਿੰਘ ਜਵੰਧਾ, ਅਜੀਤ ਸਿੰਘ ਭੁੰਦੜ, ਮੋਠੂ ਸਿੰਘ ਕੋਟੜਾ, ਭੋਲਾ ਸਿੰਘ ਬੁੱਗਰ, ਪਰਮਜੀਤ ਕੋਰ ਪਿੱਥੋ, ਹਰਿੰਦਰ ਕੋਰ ਬਿੰਦੂ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ ।

Share Button

Leave a Reply

Your email address will not be published. Required fields are marked *