ਬਠਿੰਡਾ ਧਰਨੇ ਤੇ ਜਾਂਦੇ ਕਿਸਾਨਾ ਨੂੰ ਪੁਲਿਸ ਨੇ ਡੱਕਿਆ

ss1

ਬਠਿੰਡਾ ਧਰਨੇ ਤੇ ਜਾਂਦੇ ਕਿਸਾਨਾ ਨੂੰ ਪੁਲਿਸ ਨੇ ਡੱਕਿਆ
ਸਰਕਾਰ ਸਾਡੇ ਸ਼ੰਘਰਸ ਨੂੰ ਕਮਜੋਰ ਕਰਨਾ ਚਾਹੁੰਦੀ ਹੈ-ਕਿਸਾਨ ਆਗੂ

13-41 (2)

ਕੌਹਰੀਆਂ ,12 ਜੁਲਾਈ ( ਰਣ ਸਿੰਘ ਚੱਠਾ )- ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਬਠਿੰਡਾ ਵਿਖੇ ਕਿਸਾਨੀ ਮੰਗਾਂ ਨੂੰ ਲੈ ਕੇ ਲਾਏ ਪੱਕੇ ਮੋਰਚੇ ਨੂੰ ਅਸਫਲ ਬਣਾਉਣ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤਰਾਂ੍ਹ ਤਰਾਂ੍ਹ ਦੇ ਹੱਥਕੰਡੇ ਅਪਣਾ ਰਹੀ ਹੈ । ਕਿਸਾਨਾ ਨੂੰ ਇਨਸਾਫ ਦੇਣ ਦੀ ਬਜਾਏ ਸਰਕਾਰ ਪ੍ਰਸ਼ਾਸਨ ਦੇ ਜੋਰ ਨਾਲ ਉਹਨਾਂ ਦੀ ਆਵਾਜ ਨੂੰ ਬੰਦ ਕਰਨਾ ਚਾਹੁੰਦੀ ਹੈ ।ਪਰ ਪੰਜਾਬ ਦੇ ਬਹਾਦਰ ਕਿਸਾਨ ਮਜਦੂਰ ਇਸ ਜੁਲਮ ਦਾ ਡਟ ਕੇ ਮੁਕਾਬਲਾ ਕਰਨਗੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਇਕਾਈ ਚੱਠਾ ਨਨਹੇੜ੍ਹਾ ਦੇ ਪ੍ਰਧਾਨ ਗੋਬਿੰਦ ਸਿੰਘ ਚੱਠਾ ,ਮੀਤ ਪ੍ਰਧਾਨ ਰਣ ਸਿੰਘ ਚੱਠਾ ਨੇ ਥਾਣਾ ਛਾਜਲੀ ਪੁਲਿਸ ਵਲੋਂ ਉਹਨਾਂ ਨੂੰ ਧਰਨੇ ਤੇ ਜਾਣ ਤੋਂ ਰੋਕਣ ਦੇ ਰੋਸ ਵਜੋਂ ਕੀਤਾ । ਉਹਨਾਂ ਦੱਸਿਆ ਕਿ ਅੱਜ ਬਠਿੰਡਾ ਵਿਖੇ ਲੱਗੇ ਮੋਰਚੇ ਤੇ ਅਗਲੇ ਸੰਘਰਸ ਨੂੰ ਲੈ ਕੇ ਕੋਈ ਵੱਡਾ ਐਲਾਨ ਹੋਣਾ ਸੀ ।

ਸਰਕਾਰ ਨੂੰ ਇਸਦੀ ਭਿਨਕ ਲੱਗਣ ਤੇ ਪੁਲਿਸ ਸਵੇਰੇ ਤੋਂ ਹੀ ਕਿਸਾਨਾ ਦੀ ਫੜੋ ਫੜੀ ਲਈ ਛਾਪੇ ਮਾਰੀ ਕਰ ਰਹੀ ਸੀ । ਥਾਣਾ ਛਾਜਲੀ ਪੁਲਿਸ ਨੇ ਅੱਜ ਜਿੱਥੇ ਕਿਸਾਨਾ ਦੇ ਸਾਧਨ ਆਪਣੇ ਕਬਜੇ ਵਿੱਚ ਲਏ ਉੱਥੇ ਧਰਨੇ ਤੇ ਜਾਂਦੇ ਕਿਸਾਨਾ ਨੂੰ ਵੀ ਰੋਕਿਆ ।ਪਰ ਬਾਆਦ ਚ ਕਿਸਾਨਾ ਦੇ ਰੋਹ ਅੱਗੇ ਝੁਕਦਿਆਂ ਉਹਨਾਂ ਨੂੰ ਜਾਣ ਦਿੱਤਾ । ਉਹਨਾਂ ਦੱਸਿਆ ਕਿ ਪੰਜਾਬ ਵਿੱਚ ਇਕੋ ਇਕ ਜਥੇਬੰਦੀ ਹੈ ਜੋ ਬਿੰਨਾ ਕਿਸੇ ਸਰਕਾਰੀ ਤੰਤਰ ਦੀ ਪਰਵਾਹ ਕਰੇ ਲੜ ਰਹੀ ਹੈ । ਇਸ ਸਮੇਂ ਜਦੋਂ ਪੱਤਰਕਾਰਾ ਨੇ ਇਸ ਸਬੰਧੀ ਜਾਣਕਾਰੀ ਲੈਣ ਲਈ ਡੀ ਐਸ ਪੀ ਦਿੜ੍ਹਬਾ ਸ੍ਰ ਜਸਵੀਰ ਸਿੰਘ ਦਾ ਪੱਖ ਜਾਨਣ ਦੀ ਕੋਸਿਸ ਕੀਤੀ ਤਾਂ ਉਹਨਾਂ ਕੁੱਝ ਦੱਸਣ ਦੀ ਬਜਾਏ ਐਸ ਐਸ ਪੀ ਸੰਗਰੂਰ ਨਾਲ ਗੱਲ ਕਰਨ ਨੂੰ ਕਿਹਾ ।ਸੋ ਕਿਸਾਨਾ ਦੇ ਰੋਹ ਨੂੰ ਦਬਾਉਣ ਲਈ ਸਰਕਾਰ ਵੱਡੇ ਪੱਧਰ ਤੇ ਕੋਸਿਸ ਕਰ ਰਹੀ ਹੈ ।ਖਬਰ ਲਿਖੇ ਜਾਣ ਤੱਕ ਕਿਸਾਨ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਬੀਰ ਕਲਾਂ ਚੀਮਾ ਮੰਡੀ ਨੇੜੇ ਰੋਕ ਲਿਆ ਗਿਆ ਹੈ।

Share Button

Leave a Reply

Your email address will not be published. Required fields are marked *