ਬਠਿੰਡਾ ਚ ਕੈਂਸਰ ਮਰੀਜਾਂ ਦਾ ਇਲਾਜ ਸ਼ੁਰੂ

ss1

ਬਠਿੰਡਾ ਚ ਕੈਂਸਰ ਮਰੀਜਾਂ ਦਾ ਇਲਾਜ ਸ਼ੁਰੂ

ਚੰਡੀਗੜ੍ਹ, 19 ਮਈ (ਪ੍ਰਿੰਸ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕੈਂਸਰ ਦੀ ਬਿਮਾਰੀ ਨਾਲ ਨਜਿੱਠਣ ਲਈ ਐਡਵਾਂਸ ਕੈਂਸਰ ਡਾਇਗਨੋਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਬਠਿੰਡਾ ਵਿੱਚ ਕੈਂਸਰ ਮਰੀਜਾਂ ਲਈ ਸਰਜੀਕਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਅਤੇ ਹੋਰ ਮੁੱਢਲੀਆਂ ਸੇਵਾਵਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਸਰਜਰੀ ਲਈ ਵੀ ਇੱਕ ਆਪਰੇਸ਼ਨ ਥਿਏਟਰ ਅਤੇ ਇਨਟੈਂਸਿਵ ਕੇਅਰ ਯੂਨਿਟ (ਆਈਸੀਯੂ) ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਹਸਪਤਾਲ ਵਿੱਚ ਪੈਥੋਲੋਜੀ ਵਿਭਾਗ ਵੱਲੋਂ 8ematology, 8istopathology, 3ytopathology services, 9maging studies ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ”ltrasonography, 3“ and MR9 ਦੀ ਸੁਵਿਧਾ ਵੀ ਉਪਲਬੱਧ ਹਨ। ਜਦੋਂਕਿ ਹਸਪਤਾਲ ਦੇ ਰੇਡਿਏਸ਼ਨ ਥਰੈਪੀ ਵਿਭਾਗ ਵੱਲੋਂ tele-cobalt therapy and brachy-therapy ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਸੀ। ਇਸੇ ਤਰ੍ਹਾਂ ਡੈਂਟਲ ਐਂਡ ਓਰਲ ਹੈਲਥ ਸਾਇੰਸਸ ਵੀ ਸ਼ੁਰੂ ਕਰ ਦਿੱਤੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਇੱਕ ਮਹਿਲਾ ਦੇ ਕੈਂਸਰ ਦੇ ਇਲਾਜ ਲਈ ਸਫਲ ਸਰਜਰੀ ਕੀਤੀ ਗਈ ਅਤੇ ਮਰੀਜ ਤੇਜ਼ੀ ਨਾਲ ਠੀਕ ਵੀ ਹੋ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏਸੀਡੀਟੀਆਰਸੀਲ, ਹਸਪਤਾਲ ਦੇ ਡਾ. ਐਮਕੇ ਮਹਾਜਨ ਨੇ ਦੱਸਿਆ ਕਿ ਮਹਿਲਾ ਨੂੰ Locally 1dvanced Rt 2reast 3arcinoma ਦੀ ਬਿਮਾਰੀ ਸਾਹਮਣੇ ਆਈ ਸੀ। ਜਿਸ ਲਈ ਮਰੀਜ ਦਾ ਆਪਰੇਸ਼ਨ ਕੀਤਾ ਗਿਆ ਅਤੇ ਆਪਰੇਸ਼ਨ ਤੋਂ ਬਾਅਦ ਮਰੀਜ ਨੂੰ ਆਈਸੀਯੂ ਵਿੱਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਸੰਭਾਲ ਕੀਤੀ ਜਾ ਰਹੀ ਹੈ ਅਤੇ ਉਸ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਬਠਿੰਡਾ ਦੇ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਵਿੱਚ ਹੋਰ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਕੈਂਸਰ ਦੇ ਮਰੀਜਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਲਈ ਵਚਨਬੱਧ ਹੈ ਅਤੇ ਇਸ ਲਈ ਕਈ ਉਪਰਾਲੇ ਕੀਤੇ ਗਏ ਹਨ। ਮੁੱਖ ਮੰਤਰੀ ਕੈਂਸਰ ਰਾਹਤ ਰਿਲੀਫ ਫੰਡ ਦੇ ਤਹਿਤ ਕੈਂਸਰ ਮਰੀਜ ਨੂੰ ਇਲਾਜ ਦੇ ਲਈ ਡੇਢ ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਕੈਂਸਰ ਦੇ ਇਲਾਜ ਲਈ 95 ਤਰ੍ਹਾਂ ਦੀਆਂ ਦਵਾਈਆਂ ਸਸਤੇ ਰੇਟਾਂ ਤੇ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਸਰਕਾਰ ਨੇ ਟਾਟਾ ਮੈਮੋਰਿਅਲ ਰਿਸਰਚ ਸੈਂਟਰ ਮੁੰਬਈ ਦੀ ਸਹਾਇਤਾ ਦੇ ਨਾਲ ਹੋਮੀ ਭਾਬਾ ਕੈਂਸਰ ਹਸਪਤਾਲ, ਇਲਾਜ ਅਤੇ ਰਿਸਰਚ ਸੈਂਟਰ ਸੰਗਰੂਰ ਸ਼ੁਰੂ ਕੀਤਾ ਹੈ। ਜਿਥੇ ਕੈਂਸਰ ਦੇ ਮਰੀਜਾਂ ਦੇ ਲਈ ਓਪੀਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਫਾਜ਼ਿਲਕਾ ਅਤੇ ਹੁਸ਼ਿਆਰਪੁਰ ਵਿੱਚ ਟਰਸ਼ਰੀ ਕੇਅਰ ਕੈਂਸਰ ਹਸਪਤਾਲ ਸਥਾਪਿਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਨਾਲ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿੱਚ ਕੈਂਸਰ ਦੇ ਇਲਾਜ ਦੇ ਲਈ ਨਿਰਮਾਣ ਤੇ ਆਧੂਨਿਕ ਸਾਜੋ ਸਾਮਾਨ ਉਪਲਬੱਧ ਕਰਵਾਇਆ ਗਿਆ ਹੈ।

Share Button

Leave a Reply

Your email address will not be published. Required fields are marked *