ਬਠਿੰਡਾ-ਚੰਡੀਗੜ ਮੁੱਖ ਮਾਰਗ ਤੇ ਭਾਰਤੀ ਕਿਸਾਨ ਯੂਨੀਅਨ (ਸਿਧੂਪੁਰ) ਵੱਲੋਂ ਲਾਇਆ ਜਾਮ

ss1

ਬਠਿੰਡਾ-ਚੰਡੀਗੜ ਮੁੱਖ ਮਾਰਗ ਤੇ ਭਾਰਤੀ ਕਿਸਾਨ ਯੂਨੀਅਨ (ਸਿਧੂਪੁਰ) ਵੱਲੋਂ ਲਾਇਆ ਜਾਮ

Exif_JPEG_420
Exif_JPEG_420

ਬਠਿੰਡਾ/ਰਾਮਪੁਰਾ ਫੂਲ, 9 ਜੁਲਾਈ (ਕੁਲਜੀਤ ਸਿੰਘ ਢੀਂਗਰਾ/ਜਸਵੰਤ ਦਰਦਪ੍ਰੀਤ) ਪ੍ਰਸ਼ਾਸਨ ਦੇ ਲਾਰਿਆਂ ਤੋਂ ਤੰਗ ਆ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਅੱਜ ਬਠਿੰਡਾਸ਼ਚੰਡੀਗੜ੍ਹ ਮੁੱਖ ਮਾਰਗ ਜਾਮ ਕਰ ਦਿੱਤਾ । ਪਿਛਲੇ 13 ਦਿਨਾਂ ਤੋਂ ਲਗਾਤਾਰ ਧਰਨੇ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਰੀਗੋ ਕੰਪਨੀ ਖਿਲਾਫ
ਧਰਨਾ ਲਗਾਇਆ ਸੀ । ਸਕਿਓਰਟੀ ਗਾਰਡਾਂ ਦੀ ਅਜੇ ਤੱਕ ਬਣਦੀ ਤਨਖਾਹ ਦੇਣ ਉਹਨਾਂ ਨੂੰ ਮੁੜ ਕੰਮ ਤੇ ਰੱਖਣ ਬਾਰੇ ਟਾਲ ਮਟੋਲ ਦੀ ਨੀਤੀ ਤੋਂ ਬਿਨਾਂ ਕੁਝ ਨਹੀਂ ਕਰ ਰਹੇ । ਕਾਕਾ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਇਹਨਾਂ ਦੇ ਅਧਿਕਾਰੀਆਂ ਨੂੰ ਜਗਾਉਣ ਦੇ ਲਈ ਫੂਡ ਸਪਲਾਈ ਦਫਤਰ ਦੇ ਮੂਹਰੇ ਕੁਝ ਦਿਨ ਪਹਿਲਾਂ ਇਹਨਾਂ ਦੇ ਉਚ ਅਧਿਕਾਰੀਆਂ ਦਾ ਪੁਤਲਾ ਫੂਕਿਆ ਗਿਆ ਸੀ ਪਰ ਫਿਰ ਵੀ ਉਹਨਾਂ ਨੇ ਮਸਲਾ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ । ਇਸ ਧਰਨੇ ਨੂੰ ਸਬੋਧਨ ਕਰਦਿਆਂ ਜਿਲਾ ਪ੍ਰਧਾਨ ਬਠਿੰਡਾ ਦੇ ਬਲਦੇਵ ਸਿੰਘ ਸਦੋਹਾ ਨੇ ਕਿਹਾ ਕਿ ਜੋ ਸਕਿਓਰਟੀ ਗਾਰਡਾਂ ਦੀਆਂ ਜਾਇਜ ਮੰਗਾਂ ਹਨ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਸੰਘਰਸ ਨੂੰ ਤੇਜ ਕਰਦੇ ਹੋਏ ਅੱਜ ਫੂਡ ਸਪਲਾਈ ਦਫਤਰ ਦਾ ਘਿਰਾਓ ਕੀਤਾ ਗਿਆ । ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਉਹਨਾਂ ਬਠਿੰਡਾ ਚੰਡੀਗੜ ਨੈਸ਼ਨਲ ਹਾਈਵੇ ਇੱਕ ਘੰਟੇ ਲਈ ਜਾਮ ਕਰ ਦਿੱਤਾ ਜਿਸ ਨਾਲ ਆਵਾਜਾਈ ਵਿਚ ਵਿਘਨ ਪਿਆ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ । ਇਸ ਧਰਨੇ ਵਿਚ ਬਲਾਕ ਪ੍ਰਧਾਨ ਭੋਲਾ ਸਿੰਘ ਕੋਟੜਾ ਅਰਜਨ ਸਿੰਘ ਫੂਲ ਜਗਸੀਰ ਸਿੰਘ ਜੀਦਾ ਗੰਗਾ ਸਿੰਘ ਤਲਵੰਡੀ ਬਲਵਿੰਦਰ ਸਿੰਘ ਜੋਧਪੁਰ ਜਨਰਲ ਸਕੱਤਰ ਬੂਟਾ ਸਿੰਘ ਭੂੰਦੜ ਹਰਦੇਵ ਰਾਮਫੂਲ ਕਰਨੈਲ ਸਿੰਘ ਧਿੰਗੜ ਅਤੇ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਹਾਜ਼ਰ ਸਨ ।

Share Button

Leave a Reply

Your email address will not be published. Required fields are marked *