ਬਠਿੰਡਾ ਏਅਰਪੋਰਟ ਤੋਂ 11 ਦਸੰਬਰ ਨੂੰ ਪਹਿਲਾ ਜਹਾਜ਼ ਉੱਡੇਗਾ

ss1

ਬਠਿੰਡਾ ਏਅਰਪੋਰਟ ਤੋਂ 11 ਦਸੰਬਰ ਨੂੰ ਪਹਿਲਾ ਜਹਾਜ਼ ਉੱਡੇਗਾ

bathinda-480x330ਬਠਿੰਡਾ 5 ਦਸੰਬਰ (ਪ.ਪ.): ਬਠਿੰਡਾ ਜ਼ਿਲੇ ਦੇ ਪਿੰਡ ਵਿਰਕ ਕਲਾਂ ਦੇ ਨੇੜੇ ਬਣੇ ਘਰੇਲੂ ਹਵਾਈ ਅੱਡੇ ਤੋਂ ਅਗਲੇ ਦਿਨਾਂ ਜਹਾਜ਼ ਉਡਾਰੀਆਂ ਸ਼ੁਰੂ ਕਰਨ ਲੱਗੇ ਹਨ।
ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਭਾਰਤ ਸਰਕਾਰ ਨੇ ਪਿੰਡ ਵਿਰਕ ਕਲਾਂ ਦੇ ਕਿਸਾਨਾਂ ਤੋਂ 45 ਏਕੜ ਜ਼ਮੀਨ ਐਕਵਾਇਰ ਕਰਕੇ ਇਸ ਏਅਰਪੋਰਟ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਅਤੇ ਸਾਲ 2012 ਵਿੱਚ 25 ਕਰੋੜ ਦੀ ਲਾਗਤ ਨਾਲ ਪੂਰਾ ਕਰ ਦਿੱਤਾ ਸੀ, ਪਰ ਚਾਰ ਸਾਲਾਂ ਦੌਰਾਨ ਇਸ ਹਵਾਈ ਅੱਡੇ ਤੋਂ ਕੋਈ ਵੀ ਕੰਪਨੀ ਜਹਾਜ਼ ਉਡਾਉਣ ਨੂੰ ਤਿਆਰ ਨਹੀਂ ਹੋਈ। ਉਨ੍ਹਾਂ ਦੇ ਸਰਵੇ ਮੁਤਾਬਿਕ ਇਥੋਂ ਕੋਈ ਸਵਾਰੀ ਹੀ ਨਹੀਂ ਮਿਲਣ ਵਾਲੀ ਸੀ।
ਇਸ ਮਾਮਲੇ ਵਿੱਚ ਵਿਰੋਧੀ ਧਿਰ ਵੱਲੋਂ ਹੁੰਦੀ ਨੁਕਤਾਚੀਨੀ ਬੰਦ ਕਰਵਾਉਣ ਅਤੇ ਬਠਿੰਡਾ ਏਅਰ ਪੋਰਟ ਤੋਂ ਉਡਾਣਾਂ ਸ਼ੁਰੂ ਕਰਵਾ ਕੇ ਇਸ ਪ੍ਰੋਜੈਕਟ ਨੂੰ ਚੋਣ ਪ੍ਰਚਾਰ ਦਾ ਹਿੱਸਾ ਬਣਾਉਣ ਲਈ ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਲਈ ਸਫਲ ਹੋ ਗਈ ਹੈ। ਹੁਣ 11 ਦਸੰਬਰ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਇਸ ਏਅਰ ਪੋਰਟ ਤੋਂ ਜਹਾਜ਼ਾਂ ਦੀ ਪਹਿਲੀ ਉਡਾਣ ਸ਼ੁਰੂ ਕਰਵਾਉਣਗੇ। ਏਅਰ ਪੋਰਟ ਨੇੜੇ ਪੰਜਾਬ ਸਰਕਾਰ ਵੱਲੋਂ ਇਕ ਸਿਆਸੀ ਸਮਾਗਮ ਵੀ ਕੀਤਾ ਜਾਵੇਗਾ, ਜਿਥੋਂ ਅਕਾਲੀ-ਭਾਜਪਾ ਵੱਲੋਂ ਵਿਧਾਨ ਸਭਾ 2017 ਚੋਣਾਂ ਦੇ ਪ੍ਰਚਾਰ ਦਾ ਮੁੱਢ ਬੰਨ੍ਹਿਆ ਜਾਵੇਗਾ। ਚਾਰ ਸਾਲਾਂ ਤੋਂ ਬੇਸੰਭਾਲੇ ਬਣ ਚੁੱਕੇ ਏਅਰ ਪੋਰਟ ਦੀ ਇਮਾਰਤ ਨੂੰ ਨਵਾਂ ਰੰਗ ਰੌਗਨ ਕੀਤਾ ਜਾ ਰਿਹਾ ਹੈ ਤੇ ਖਰਾਬ ਸੜਕਾਂ, ਤਕਨੀਕੀ ਕੰਮ ਤੇ ਇਲੈਕਟੀਕਲ ਮੁਰੰਮਤ ਦਾ ਕੰਮ ਹੋ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਅਲਾਇੰਸ ਏਅਰ ਲਾਈਨ ਨੇ ਬਠਿੰਡਾ ਤੋਂ ਉਡਾਣਾਂ ਲਈ ਹੁੰਗ਼ਾਰਾ ਭਰ ਦਿੱਤਾ ਹੈ। ਇਸ ਏਅਰ ਲਾਈਨ ਦਾ 72 ਸੀਟਾਂ ਵਾਲਾ ਜਹਾਜ਼ ਬਠਿੰਡਾ ਤੋਂ ਦਿੱਲੀ ਦੀ ਹਵਾਈ ਸੇਵਾ ਸ਼ੁਰੂ ਕਰ ਦੇਵੇਗਾ।

Share Button

Leave a Reply

Your email address will not be published. Required fields are marked *