ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਬਠਿੰਡਾਂ ਜੇਲ੍ਹ ਅੰਦਰ ਭੂਖ ਹੜਤਾਲ ਤੇ ਬੈਠੈ ਰਮਨਦੀਪ ਸਿੰਘ ਸੰਨੀ ਹੋਏ ਮੋਹਾਲੀ ਅਦਾਲਤ ਅੰਦਰ ਪੇਸ਼

ਬਠਿੰਡਾਂ ਜੇਲ੍ਹ ਅੰਦਰ ਭੂਖ ਹੜਤਾਲ ਤੇ ਬੈਠੈ ਰਮਨਦੀਪ ਸਿੰਘ ਸੰਨੀ ਹੋਏ ਮੋਹਾਲੀ ਅਦਾਲਤ ਅੰਦਰ ਪੇਸ਼
ਪੰਜਾਬ ਪੁਲਿਸ ਵਲੋਂ ਨਾਭੇ ਜੇਲ੍ਹ ਤੋਂ ਕਿਸੇ ਨੂੰ ਵੀ ਨਹੀ ਕੀਤਾ ਗਿਆ ਪੇਸ਼

ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਪੁਲਿਸ ਵਲੋਂ 2017 ਵਿਚ ਫੜੇ ਗਏ ਖਾੜਕੂ ਸਿੰਘਾਂ ਵਿਚੋਂ ਬਠਿੰਡਾ ਜੇਲ੍ਹ ਅੰਦਰ ਬੰਦ ਅਪਣੇ ਖਿਲਾਫ ਮੋਹਾਲੀ ਸੀਆਈਏ ਸਟਾਫ ਵਲੋਂ ਇਕ ਹੋਰ ਝੂਠਾ ਕੇਸ ਪਾਣ ਦੇ ਖਿਲਾਫ ਭੂਖ ਹੜਤਾਲ ਤੇ ਬੈਠੇ ਰਮਨਦੀਪ ਸਿੰਘ ਸੰਨੀ ਨੂੰ ਬਠਿੰਡਾ ਪੁਲਿਸ ਵਲੋਂ ਮੋਹਾਲੀ ਵਿਖੇ ਐਫ ਆਈ ਆਰ ਨੰ 110/17 ਅਧੀਨ ਜੱਜ ਗਿਰੀਸ਼ ਦੀ ਅਦਾਲਤ ਅੰਦਰ ਬੀਤੇ ਦਿਨ ਪੇਸ਼ ਕੀਤਾ ਗਿਆ । ਨਾਭਾ ਜੇਲ੍ਹ ਅੰਦਰ ਬੰਦ ਕੇਸ ਦੇ ਭਾਈਵਾਲ ਸਿੰਘਾਂ ਨੂੰ ਨਾਭਾ ਜੇਲ੍ਹ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਲਗਾ ਕੇ ਪੇਸ਼ ਨਹੀ ਕੀਤਾ ਗਿਆ । ਕੇਸ ਵਿਚ ਕਿਸੇ ਕਿਸਮ ਦੀ ਕਾਰਵਾਈ ਨਾ ਹੋਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ ।
ਕੇਸ ਦੀ ਵਕੀਲ ਕੁਲਵਿੰਦਰ ਕੌਰ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮਾਮਲਾ ਨੰ 35627/19 ਮਿਤੀ 6/9/19 ਨੂੰ ਸੁਣਵਾਈ ਕਰਦਿਆਂ ਹੇਠਲੀ ਅਦਾਲਤ ਨੂੰ ਸਖਤ ਤਾਕੀਦ ਕੀਤੀ ਸੀ ਕਿ ਇਸ ਮਾਮਲੇ ਦੀ ਲਗਾਤਾਰ ਸੁਣਵਾਈ ਕਰਕੇ ਜਲਦੀ ਨਿਬੇੜਿਆ ਜਾਏ ਪਰ ਉਸ ਤੋਂ ਬਾਅਦ ਅਦਾਲਤ ਅੰਦਰ ਇਕ ਵੀ ਗਵਾਹ ਪੇਸ਼ ਨਹੀ ਕੀਤਾ ਗਿਆ ਤੇ ਨਾ ਹੀ ਕੇਸ ਦੇ ਬਾਕੀ ਭਾਈਵਾਲ । ਬਠਿੰਡਾ ਪੁਲਿਸ ਸਿਰਫ ਰਮਨਦੀਪ ਸਿੰਘ ਸੰਨੀ ਨੂੰ ਪੇਸ਼ ਕਰਦੀ ਹੈ ਤੇ ਅਦਾਲਤ ਅੰਦਰ ਕੇਸ ਦੇ ਬਾਕੀ ਭਾਈਵਾਲ ਅਤੇ ਗਵਾਹ ਪੇਸ਼ ਨਾ ਹੋਣ ਕਰਕੇ ਅਗਲੀ ਤਰੀਕ ਪਾ ਕੇ ਸੰਨੀ ਨੂੰ ਵਾਪਿਸ ਜੇਲ੍ਹ ਭੇਜ ਦਿਤਾ ਜਾਦਾਂ ਹੈ ।
ਸੰਨੀ ਦੀ ਧਰਮਪਤਨੀ ਸੁਖਪ੍ਰੀਤ ਕੌਰ ਨੇ ਦਸਿਆ ਕਿ ਮੋਹਾਲੀ ਸਟਾਫ ਵਲੋਂ ਸੰਨੀ ਤੇ ਇਕ ਹੋਰ ਝੂਠਾ ਕੇਸ ਪਾਇਆ ਗਿਆ ਹੈ ਜਿਸ ਦੇ ਖਿਲਾਫ ਉਹ ਬੀਤੀ 25 ਨਵੰਬਰ ਤੋਂ ਭੂਖ ਹੜਤਾਲ ਤੇ ਹਨ ਤੇ ਹੁਣ ੳਨਹਾਂ ਦੀ ਤਬੀਯਤ ਖਰਾਬ ਹੋਣੀ ਸ਼ੁਰੂ ਹੋ ਗਈ ਹੈ । ਉਨ੍ਹਾਂ ਦਸਿਆ ਕਿ ਜਦੋਂ ਪਿਛਲੇ ਢਾਈ ਸਾਲਾਂ ਤੋਂ ਸੰਨੀ ਜੇਲ੍ਹ ਅੰਦਰ ਬੰਦ ਹੈ ਅਤੇ ਪੁਲਿਸ ਦੀ ਨਿਗਰਾਨੀ ਅੰਦਰ ਰਹਿ ਰਿਹਾ ਹੈ ਫਿਰ ਓਹ ਕਿਸ ਤਰ੍ਹਾਂ ਕੋਈ ਜੁਰਮ ਕਰ ਸਕਦਾ ਹੈ ਮੇਰੇ ਅਲਾਵਾ ਉਸ ਦੀ ਕੋਈ ਮੁਲਾਕਾਤ ਵੀ ਨਹੀ ਕਰਦਾ ਤੇ ਨਾ ਹੀ ਕਿਸੇ ਨਾਲ ਮਿਲਦਾ ਜੁਲਦਾ ਹੈ ਫਿਰ ਉਸ ਤੇ ਪਰਚਾ ਕਿਸ ਤਰ੍ਹਾਂ ਹੋ ਸਕਦਾ ਹੈ.? ਉਨ੍ਹਾਂ ਕਿਹਾ ਕਿ ਮੋਹਾਲੀ ਸਟਾਫ ਵਾਲੇ ਦੱਸਣ ਕਿ ਸੰਨੀ ਦਾ ਕਿ ਜ਼ੁਰਮ ਹੈ..?
ਸੁਖਪ੍ਰੀਤ ਕੌਰ ਨੇ ਦਸਿਆ ਕਿ ਮੇਰਾ ਸੰਨੀ ਦੇ ਫੜ ਹੋਣ ਤੋਂ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸੰਨੀ ਤੇ ਭਾਈ ਜਗਤਾਰ ਸਿੰਘ ਤਾਰੇ ਦੇ ਨਾਲ ਇਕ ਕੇਸ ਚਲਦਾ ਸੀ ਜਿਸ ਵਿਚ ਉਹ ਜਮਾਨਤ ਤੇ ਬਾਹਰ ਸੀ ਤੇ ਜਦੋਂ ਬਠਿੰਡਾਂ ਪੁਲਿਸ ਵਾਲੇ ਬੁਲਾਦੇਂ ਸੀ ਤਦ ਪੇਸ਼ ਹੋ ਕੇ ਵਾਪਿਸ ਆ ਜਾਦਾਂ ਸੀ । ਇਸੇ ਤਰ੍ਹਾਂ ਉਸ ਨੂੰ ਊੱਥੇ ਬੁਲਾਇਆ ਗਿਆ ਤੇ ਬਾਅਦ ਵਿਚ ਮੋਹਾਲੀ ਪੁਲਿਸ ਦੇ ਹਵਾਲੇ ਕਰਕੇ 110/17 ਕੇਸ ਪਾ ਕੇ ਬੰਦ ਕਰ ਦਿਤਾ ਗਿਆ ਜਿਸ ਨਾਲ ਮੇਰੀ ਜਿੰਦਗੀ ਤਬਾਅ ਹੋ ਗਈ ਹੈ । ਸੰਨੀ ਦੇ ਫੜ ਹੋਣ ਤੋਂ ਬਾਅਦ ਪੁਲਿਸ ਵਲੋਂ ਬਾਰ ਬਾਰ ਘਰੇ ਗੇੜੇ ਮਾਰਨ ਕਰਕੇ ਉਸ ਦੇ ਭਰਾ ਨੇ ਟਰੇਨ ਥਲੇ ਆ ਕੇ ਆਤਮ ਹਤਿਆ ਕਰ ਲਈ ਜਿਸ ਉਪਰੰਤ ਮੇਰਾ ਭਰਾ ਮੇਰੇ ਕੋਲ ਆ ਕੇ ਰਹਿ ਰਿਹਾ ਸੀ ਤੇ ਘਰੇ ਟੇਸ਼ੰਨ ਵੱਧਣ ਕਰਕੇ ਉਹ ਵੀ ਹਾਰਟ ਅਟੈਕ ਨਾਲ ਚਲਾਣਾਂ ਕਰ ਗਿਆ । ਹੁਣ ਘਰ ਵਿਚ ਮੈਂ ਅਤੇ ਬੀਮਾਰ ਦਾਦੀ ਹੀ ਹਾਂ ਤੇ ਘਰ ਦੇ ਗੁਜ਼ਾਰੇ ਲਈ ਕੋਈ ਕਮਾਣ ਵਾਲਾ ਨਹੀ ਹੈ ਤੇ ਪੰਜਾਬ ਪੁਲਿਸ ਨੂੰ ਝੂਠੇ ਕੇਸ ਪਾ ਕੇ ਪਰਿਵਾਰਾਂ ਨੂੰ ਬਰਬਾਦ ਕਰਕੇ ਅਪਣੇ ਤਮਗੇ ਵੱਧਾਓਣ ਤੋਂ ਵਿਹਲ ਨਹੀ ਹੈ ।
ਮਿਲੀ ਜਾਣਕਾਰੀ ਅਨੁਸਾਰ ਇਸੇ ਕੇਸ ਦੇ ਇਕ ਹੋਰ ਭਾਈਵਾਲ ਹਰਬਰਿੰਦਰ ਸਿੰਘ ਚੰਡੀਗੜ ਤੇ ਵੀ ਇਕ ਹੋਰ ਝੂਠਾ ਪਰਚਾ ਨੰ 271/17 ਦਰਜ਼ ਕੀਤਾ ਗਿਆ ਹੈ ਜਿਸ ਬਾਰੇ ਪੁਲਿਸ ਵਲੋਂ ਦਾਵਾ ਕੀਤਾ ਜਾਦਾਂ ਹੈ ਕਿ ਓਹ ਖਾਰਿਜ ਹੋ ਗਿਆ ਹੈ ਜਦਕਿ ਜੇਲ੍ਹ ਰਿਕਾਰਡ ਮੁਤਾਬਿਕ ਉਕਤ ਕੇਸ ਚਲ ਰਿਹਾ ਹੈ ।

Leave a Reply

Your email address will not be published. Required fields are marked *

%d bloggers like this: