ਬਜਟ ਸੈਸ਼ਨ ਪੂਰੇ ਅਮਨ ਅਮਾਨ ਦੇ ਨਾਲ ਹੋਵੇਗਾ ਸੰਪੰਨ: ਰਾਣਾ ਕੇ ਪੀ ਸਿੰਘ

ss1

ਬਜਟ ਸੈਸ਼ਨ ਪੂਰੇ ਅਮਨ ਅਮਾਨ ਦੇ ਨਾਲ ਹੋਵੇਗਾ ਸੰਪੰਨ: ਰਾਣਾ ਕੇ ਪੀ ਸਿੰਘ
ਨਿਯਮਾਂ ਅਨੁਸਾਰ ਜਾਇਜ਼ ਖਣਨ ਦੀ ਆਗਿਆ ਹੋਵੇ ਪਰ ਨਜ਼ਾਇਜ਼ ਖਣਨ ਨੂੰ ਸਖਤੀ ਨਾਲ ਰੋਕਿਆ ਜਾਵੇ: ਸਪੀਕਰ
ਬੀਤੇ ਸਾਲਾਂ ਦੌਰਾਨ ਖਣਨ ਸਬੰਧੀ ਵਾਤਾਵਰਨ ਹੋਇਆ ਗੰਧਲਾ ਪਰ ਖਣਨ ਬਿਨਾਂ ਵਿਕਾਸ ਸੰਭਵ ਨਹੀਂ: ਰਾਣਾ

ਸ੍ਰੀ ਆਨੰਦਪੁਰ ਸਾਹਿਬ, 8 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸਥਾਨਕ ਪਾਵਰਕਾਮ ਦੇ ਵਿਸ਼ਰਾਮ ਘਰ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਬਜਟ ਸੈਸ਼ਨ ਸਬੰਧੀ ਖਬਰਾਂ ਬੇਸ਼ੱਕ ਮੈਂ ਅਖਬਾਰਾਂ ‘ਚ ਪੜ੍ਹੀਆਂ ਹਨ ਪਰ ਅਜੇ ਤੱਕ ਰਸਮੀ ਤੌਰ ਤੇ ਸਰਕਾਰ ਵੱਲੋਂ ਮੈਨੂੰ ਸੂਚਿਤ ਨਹੀਂ ਕੀਤਾ ਗਿਆ ਹੈ ਪਰ ਮੈਨੂੰ ਉਮੀਦ ਹੈ ਕਿ ਇਹ ਬਜਟ ਸੈਸ਼ਨ ਪੂਰੇ ਅਮਨ ਅਮਾਨ ਦੇ ਨਾਲ ਤੇ ਸ਼ਾਨਦਾਰ ਢੰਗ ਦੇ ਨਾਲ ਮੁਕੰਮਲ ਹੋਵੇਗਾ।
ਰਾਣਾ ਨੇ ਸੂਬਾ ਸਰਕਾਰ ਵੱਲੋਂ ਨਜ਼ਾਇਜ਼ ਖਣਨ ਪ੍ਰਤੀ ਵਰਤੀ ਜਾ ਰਹੀ ਗੰਭੀਰਤਾ ‘ਤੇ ਟਿੱਪਣੀ ਦਿੰਦੇ ਹੋਏ ਕਿਹਾ ਕਿ ਖਣਨ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਜਾਇਜ਼ ਤੇ ਦੂਸਰਾ ਨਜ਼ਾਇਜ਼। ਇਸਲਈ ਜਿੱਥੇ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਨਜ਼ਾਇਜ਼ ਖਣਨ ਨੂੰ ਕਿਸੇ ਵੀ ਕਿਸਮ ਨਾਲ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ ਉੱਥੇ ਜਾਇਜ਼ ਖਣਨ ਵੀ ਨਿਯਮਾਂ ਅਨੁਸਾਰ ਕਰਨ ਦੇਣਾ ਚਾਹੀਦਾ ਹੈ। ਕਿਉਂਕਿ ਖਣਨ ਤੋਂ ਬਿਨਾਂ ਸੂਬੇ ਦਾ ਵਿਕਾਸ ਸੰਭਵ ਨਹੀਂ ਹੈ ਅਤੇ ਜੇਕਰ ਅਸੀਂ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣਾ ਚਾਹੁੰਦੇ ਹਾਂ ਤਾਂ ਛੋਟੇ ਖਣਿਜਾਂ ਦੀ ਜਰੂਰਤ ਹੈ। ਇਸਲਈ ਨਿਯਮਾਂ ਅੰਦਰ ਰਹਿ ਕੇ ਜਾਇਜ਼ ਖਣਨ ਸਰਕਾਰ ਦੇ ਸਬੰਧਿਤ ਵਿਭਾਗ ਵੱਲੋਂ ਨਿਰਧਾਰਿਤ ਖੱਡਾਂ ‘ਚ ਕਰਨ ‘ਚ ਵੀ ਕੋਈ ਅੜਚਨ ਨਹੀਂ ਪਾਉਣੀ ਚਾਹੀਦੀ ਹੈ।
ਬੀਤੇ ਸਾਲਾਂ ਦੌਰਾਨ ਧੜੱਲੇ ਨਾਲ ਵਧੇਫੁੱਲੇ ਖਣਨ ਮਾਫੀਆ ਬਾਰੇ ਪੁੱਛਣ ਤੇ ਰਾਣਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੀਤੇ ਸਾਲਾਂ ਦੌਰਾਨ ਇਸ ਸਬੰਧੀ ਸੂਬੇ ਦਾ ਵਾਤਾਵਰਨ ਪੂਰੀ ਤਰ੍ਹਾਂ ਦੇ ਨਾਲ ਗੰਧਲਾ ਹੋਇਆ ਹੈ। ਪਰ ਮੌਜੂਦਾ ਸਰਕਾਰ ਨਜ਼ਾਇਜ਼ ਖਣਨ ਕਰਨ ਵਾਲਿਆਂ ਖਿਲਾਫ ਅਤੇ ਗੁੰਡਾ ਪਰਚੀ ਵਾਲਿਆਂ ਨੂੰ ਨੱਥ ਪਾਉਣ ‘ਚ ਲੱਗੀ ਹੋਈ ਹੈ ਜਦਕਿ ਇਸ ਪਾਸੇ ਬੱਸ 25 ਫੀਸਦੀ ਕੰਮ ਬਾਕੀ ਰਹਿ ਗਿਆ ਹੈ ਜਿਸ ‘ਤੇ ਵੀ ਆਉਂਦੇ ਦਿਨਾਂ ‘ਚ ਕਾਬੂ ਪਾ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਂਈ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਸਾਬਕਾ ਚੇਅਰਮੈਨ ਕਮਲ ਦੇਵ ਜੋਸ਼ੀ, ਸੰਜੀਵਨ ਰਾਣਾ, ਰਵਿੰਦਰ ਸਿੰਘ ਰਤਨ, ਅਮਨਦੀਪ ਮਿਨਹਾਸ, ਰਜੀਵ ਰਾਣਾ, ਜਸਵੀਰ ਸਿੰਘ (ਸਾਰੇ ਵਕੀਲ) ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *