ਬਗਾਵਤ ਦਾ ਸਾਮਨਾ ਕਰ ਰਹੀ ਆਪ ਦਾ ਅਸਲ ਚੇਹਰਾ ਨੰਗਾ ਹੋਇਆ: ਹਰਸਿਮਰਤ ਕੋਰ ਬਾਦਲ

ss1

ਬਗਾਵਤ ਦਾ ਸਾਮਨਾ ਕਰ ਰਹੀ ਆਪ ਦਾ ਅਸਲ ਚੇਹਰਾ ਨੰਗਾ ਹੋਇਆ: ਹਰਸਿਮਰਤ ਕੋਰ ਬਾਦਲ
ਕਾਂਗਰਸ ਦਾ ਸਿਆਸੀ ਭੋਗ ਪੈਣ ਕੰਢੇ
ਕਿਹਾ ਕੇਜਰੀਵਾਲ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਚੇਹਰੇ ਦਾ ਐਲਾਨ ਕਰੇ
ਵਿਕਾਸ ਦੇ ਮੁੱਦੇ ਤੇ ਚੋਣਾਂ ਜਿਤੇਗਾ ਅਕਾਲੀ ਭਾਜਪਾ ਗੱਠਜੋੜ
ਵੱਖ-ਵੱਖ ਪਿੰਡਾ ’ਚ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਅਤੇ ਸਾਈਕਲ ਵੰਡੇ

 

ਰਾਮ ਨਗਰ (ਮੋੜ/ਬਠਿੰਡਾ) (ਪਰਵਿੰਦਰ ਜੀਤ ਸਿੰਘ) ਕੇਦਰੀ ਫੂਡ ਪ੍ਰੋਸੈਸਿੰਗ ਮੰਤਰੀ, ਸ੍ਰੀਮਤੀ ਹਰਸਿਮਰਤ ਕੋਰ ਬਾਦਲ ਨੇ ਅੱਜ ਇਥੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਪਹਿਲੀ ਸੂਚੀ ਤੋਂ ਬਾਅਦ ਪਾਰਟੀ ਵਿਚ ਛਿੜੀ ਬਗਾਵਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੀ ਨਹੀਂ ਸਗੋਂ, ਖਾਸ ਲੋਕਾਂ ਦੀ ਅਗਵਾਈ ਕਰਦੇ ਹਨ ਅਤੇ ਪੰਜਾਬ ਦੇ ਲੋਕ ਆਉਂਦੀਆਂ ਵਿਧਾਨਸਭਾ ਚੋਣਾਂ ਵਿਚ ਅਖੌਤੀ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਸਬਕ ਸਿਖਾਉਣਗੇ। ਸਰਕਾਰੀ ਸੀਨੀਅਰ ਸੈਕੰਡਰੀ, ਰਾਮ ਨਗਰ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀਬਾਦਲ ਨੇ ਕਿਹਾ ਕਿ ਆਪ ਵੱਲੋਂ ਜਾਰੀ ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ਹੀ ਪਾਰਟੀ ਵਿਚ ਬਵਾਲ ਖੜਾ ਕਰ ਦਿੱਤਾ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਆਉਂਦੇ ਸਮੇਂ ਵਿਚ ਪਾਰਟੀ ਨੂੰ ਵਰਕਰਾਂ ਨਾਲਵਿਸ਼ਵਾਸ਼ਘਾਤ ਕਰਨ ਬਦਲੇ ਸਖਤ ਰੋਹ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਜੇ ਤਾਂ ਸਿਰਫ ਕੁਝ ਉਮੀਦਵਾਰਾਂ ਦੀ ਸੂਚੀ ਹੀ ਜਾਰੀ ਹੋਈ ਹੈ ਜਦ ਸ਼੍ਰੀ ਕੇਜਰੀਵਾਲ ਪਾਰਟੀ ਵਲੋਂ ਮੁੱਖ ਮੰਤਰੀ ਅਹੂਦੇ ਲਈ ਚੇਹਰੇ ਦਾ ਐਲਾਨ ਕਰਨਗੇ ਤਾਂ ਉਸ ਦਿਨ ਪਾਰਟੀ ਪੂਰੀ ਤਰ੍ਹਾਂ ਖੇਰੂੰ-ਖੇਰੂੰ ਹੋ ਜਾਵੇਗੀ। ਉਨ੍ਹਾਂ ਸ੍ਰੀ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਨਾਂ ਲੋਕਾਂ ਸਾਹਮਣੇ ਲਿਆਉਣ।
ਕਾਂਗਰਸ ਵੱਲੋਂ 2017 ਦੀਆਂ ਚੌਣਾਂ ਨੂੰ ਲੈ ਕੇ ਵਿੱਢੀ ਮੁਹਿੰਮ ਸਬੰਧੀ ਪੁੱਛੇ ਜਾਣ ਤੇ ਸ਼੍ਰ ਬਾਦਲ ਨੇ ਕਿਹਾ ਲੋਕਾਂ ਨੇ ਪਾਟੋਧਾੜ ਦੀ ਸ਼ਿਕਾਰ ਕਾਂਗਰਸ ਨੂੰ ਸਿਰਫ ਪੰਜਾਬ ਵਿਚੋਂ ਹੀ ਨਹੀਂ ਸਗੋਂ ਦੇਸ਼ ਦੇਵੱਖ ਵੱਖ ਹਿੱਸਿਆਂ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਕਾਂਗਰਸ ਦਾ ਸਿਆਸੀ ਭੋਗ ਪੈ ਜਾਵੇਗਾ। ਅਕਾਲੀ ਭਾਜਪਾ ਗੱਠਜੋੜ ਦੇ ਚੋਣ ਮੁੱਦੇ ਸਬੰਧੀ ਪੁੱਛੇ ਜਾਣ ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਪਹਿਲਾਂ ਵਾਂਗ ਵਿਕਾਸ ਦੇ ਮੁੱਦੇ, ਲੋਕਾਂ ਦੀ ਭਲਾਈ ਅਤੇ ਵਿਕਾਸ ਦੀ ਰਾਜਨੀਤੀ ਨੂੰ ਲੈਕੇ ਤੀਸਰੀ ਵਾਰ ਚੋਣਾਂ ਜਿੱਤੇਗਾ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੱਲ ਰਹੀ ਵਿਕਾਸ ਦੀ ਹਨੇਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪਿਛਲੇ 9 ਸਾਲਾਂ ਦੌਰਾਨ ਵਿਕਾਸ ਦੇ ਨਕਸ਼ੇ ਤੇ ਸੂਬੇ ਨੇ ਇਕ ਵੱਖਰੀ ਥਾਂਬਣਾਈ ਹੈ। ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਬਾਰੇ ਪੁੱਛੇ ਜਾਣ ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਬਾਹਰੋਂ ਆਈਆਂ ਪਾਰਟੀਆਂ ਅਤੇ ਉਨ੍ਹਾਂ ਦੇ ਮੌਕਾਪ੍ਰਸਤ ਲੀਡਰਾਂ ਵਲੋਂ ਕੀਤੇ ਜਾ ਰਹੇ ਕੁੜ ਪ੍ਰਚਾਰ ਨੂੰ ਲੋਕ ਚੰਗੀ ਤਰ੍ਹਾਂ ਸਮੱਝਦੇ ਹਨ। ਉਨ੍ਹਾਂ ਕਿਹਾ ਕਿ ਇਨਾਂ ਪਾਰਟੀਆਂ ਇਸ ਦਾ ਆਉਣਦੀਆਂ ਵਿਧਾਨਸਭ ਚੋਣਾਂ ਵਿਚ ਭੁਗਤਣਾਂ ਪਵੇਗਾ। ਪੰਜਾਬ ਵਿਚ ਚੱਲ ਰਹੇ ਵਿਕਾਸ ਦੀ ਗੱਲ ਕਰਦਿਆਂ ਸ਼੍ਰੀਮਤੀ ਬਾਦਲ ਨੇੇ ਕਿਹਾ ਕਿ ਸਿਰਫ 2 ਸਾਲ ਪਹਿਲਾਂ ਕੇਂਦਰ ਵਿਚ ਆਈ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੀਆਂਸੜਕਾਂ ਲਈ 40 ਹਜਾਰ ਕਰੋੜ ਤੋਂ ਇਲਾਵਾ ਅੰਮਿ੍ਰਤਸਰ ਨੂੰ ਆਈ.ਆਈ.ਐਮ, ਪੰਜਾਬ ਨੂੰ 5 ਸਮਾਰਟ ਸ਼ਹਿਰ, ਅੰਮਿ੍ਰਤਸਰ ਨੂੰ ਹੈਰੀਟੇਜ ਸਿਟੀ ਦਾ ਦਰਜਾ, ਮੈਗਾ ਫੂਡ ਪਾਰਕਾਂ ਤੋਂ ਇਲਾਵਾ ਹੁਣ ਆਲਇੰਡਿਆ ਇੰਸਟੀਚੀਊਟ ਆਫ ਮੈਡੀਕਲ ਸਾੰਈਸਿਜ਼ (ਏਮਜ਼), ਬਠਿੰਡਾ ਨੂੰ ਦੇ ਕੇ ਪੰਜਾਬ ਅੰਦਰ ਵਿਕਾਸ ਨੂੰ ਇਕ ਨਵੀਂ ਰਫਤਾਰ ਦਿੱਤੀ ਹੈ।
ਸ਼੍ਰੀਮਤੀ ਬਾਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਆਉਂਦੇ 3 ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੋਂ ਇਲਾਵਾ ਪੰਜਾਬ ਵਿਚ ਹਰ ਪਰਿਵਾਰ ਨੂੰ ਘਰ ਬਣਾ ਕੇ ਦੇਣਾਂਹੈ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਵਿਚਾਰ ਅਧੀਨ ਹਨ ਜਿਨ੍ਹਾਂ ਸਬੰਧੀ ਕਾਰਵਾਈ ਜਲਦ ਹੀ ਅਮਲ ਵਿਚ ਲਿਆਂਦੀ ਜਾਵੇਗੀ| ਇਸ ਮੌਕੇ ਸ਼੍ਰੀਮਤੀ ਬਾਦਲ ਨੇ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲ ਅਤੇ ਨੰਨ੍ਹੀ ਛਾਂ ਮੁਹਿੰਮ ਤਹਿਤ ਬੂਟੇ ਵੰਡੇ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਲੋਕ ਨਿਰਮਾਣ ਮੰਤਰੀ, ਪੰਜਾਬ ਸ੍ਰੀ ਜਨਮੇਜਾ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਦਾ ਹਲਕੇ ਨੂੰ ਸੜਕੀ ਪ੍ਰੋਜੈਕਟ ਦੇਣ ਲਈਧੰਨਵਾਦ ਕੀਤਾ। ਸ਼੍ਰੀ ਸੇਖੋਂ ਨੇੇ ਲੋਕਾਂ ਨੂੰ ਮੌਕਾ ਪ੍ਰਸਤ ਪਾਰਟੀਆਂ ਤੋਂ ਸੂਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਪੰਜਾਬ ਵਿਚ ਵਿਕਾਸ ਦੀ ਇਸ ਰਫਤਾਰ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਉਨ੍ਹਾਂ ਕਿਹਾਕਿ ਆਉਂਦੇ ਸਾਲਾਂ ਵਿਚ ਮੋੜ ਹਲਕੇ ਦੇ ਹਰ ਪਿੰਡ ਦੀਆਂ ਸੜਕਾਂ ਕੰਕਰੀਟ ਵਾਲੀਆਂ ਬਣਾਈਆਂ ਜਾਣਗੀਆਂ ਅਤੇ ਪਿੰਡਾਂ ਦੇ ਛੱਪੜਾਂ ਦਾ ਯੌਜਨਾਬੱਧ ਢੰਗ ਨਾਲ ਨਵੀਨੀਕਰਨ ਕੀਤਾ ਜਾਵੇਗਾ ਇਸ ਮੌਕੇ ਸ਼੍ਰੀਮਤੀ ਬਾਦਲ ਨੇ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਸੰਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

Share Button

Leave a Reply

Your email address will not be published. Required fields are marked *