ਬਗਰਾੜੀ ਕਾਂਡ ‘ਚ ਸ਼ਹੀਦ ਪ੍ਰੀਵਾਰਾਂ ਵੱਲੋਂ ਕੇਜਰੀਵਾਲ ਨੂੰ ਖੁੱਲੀ ਚਿੱਠੀ : ਭਾਈ ਕਰਮ ਸਿੰਘ ਜੋਗੀ

ss1

ਬਗਰਾੜੀ ਕਾਂਡ ‘ਚ ਸ਼ਹੀਦ ਪ੍ਰੀਵਾਰਾਂ ਵੱਲੋਂ ਕੇਜਰੀਵਾਲ ਨੂੰ ਖੁੱਲੀ ਚਿੱਠੀ : ਭਾਈ ਕਰਮ ਸਿੰਘ ਜੋਗੀ

26-2 (2)
ਫ਼ਰੀਦਕੋਟ, 26 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਫ਼ਰੀਦਕੋਟ ਦੇ ਲਾਗਲੇ ਪਿੰਡ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਗੁਰਜੀਤ ਸਿੰਘ ਦੇ ਗ੍ਰਹਿ ਵਿਖੇ ਭਾਈ ਕਰਮ ਸਿੰਘ ਜੋਗੀ ਦੀ ਅਗਵਾਈ ਹੇਠ ਸ਼ਹੀਦ ਪਰਿਵਾਰ ਵੱਲੋਂ 21 ਮੈਂਬਰਾਂ ਨੇ ਕੇਜਰੀਵਾਲ ਨੂੰ ਇੱਕ ਖੁੱਲੀ ਚਿੱਠੀ ਲਿਖ ਕੇ ਪੰਜਾਬ ਦੇ ਮੌਜੂਦਾ ਹਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਮੰਗ ਕੀਤੀ ਕਿ ਸ਼ਹੀਦ ਪ੍ਰੀਵਾਰ ਜੋ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਹਨ ਦੀ ਤਰੁੰਤ ਸਾਰ ਲਈ ਜਾਵੇ । ਉਕਤ ਮੌਕੇ ਭਾਈ ਕਰਮ ਸਿੰਘ ਜੋਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਕੇਜਰੀਵਾਲ ਆਪਣੇ ਸੱਚ ਦੇ ਅਸੂਲਾਂ ਦੇ ਪੱਕੇ ਹਨ ,ਝੂਠੇ ਵਿਅਕਤੀ ਆਪ ਦੇ ਸੱਚੇ-ਸੁੱਚੇ ਅਕਸ ਨੂੰ ਵਿਗਾੜਨ ਵਾਲੇ ਨੂੰ ਪਾਰਟੀ ਵਿੱਚੋਂ ਖਾਰਜ ਕਰਨ ਵਿੱਚ ਦੇਰੀ ਨਹੀ ਲਾਉਂਦੇ,ਜਿਸ ਕਰਕੇ ਲੋਕ ਪੰਜਾਬ ਦੀ ਨੁਹਾਰ ਬਦਲੀ ਹੋਈ ਦੇਖਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸ਼ਹੀਦਾ ਦੇ ਪ੍ਰੀਵਾਰ ਸੰਤਾਪ ਭੋਗ ਰਹੇ ਹੋਣ ਦੇ ਬਾਵਜੂਦ ਮੌਜੂਦਾ ਸਰਕਾਰਾਂ ਚੁੱਪੀ ਧਾਰੀ ਬੈਠੀਆਂ ਹਨ । ਜਿਸ ਕਰਕੇ ਕੇਜਰੀਵਾਲ ਵਰਗੇ ਬੇ-ਦਾਗ ਨਿਡਰ ‘ਤੇ ਸੂਝਵਾਨ ਵਿਅਕਤੀ ਨੂੰ ਲੋਕ ਪੰਜਾਬ ਦਾ ਮੁੱਖ ਮੰਤਰੀ ਦੇਖਣ ਲਈ ਕਮਰ-ਕੱਸੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਪ੍ਰੀਵਾਰਾਂ ਦੇ ਮੈਂਬਰਾਂ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ ਦਾ ਖੁੱਲ ਕੇ ਸਮੱਰਥਨ ਕੀਤਾ ‘ਤੇ ਪੰਜਾਬ ਅੰਦਰ ਫੈਲੇ ਭ੍ਰਿਸ਼ਟਾਚਾਰ,ਗੁੰਡਾਗਰਦੀ,ਬੇਰੁਜਗਾਰੀ ਸਮੇਤ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਦੀ ਮੰਗ ਕੀਤੀ ਤਾਂ ਜੋ ਦਿਨੋ-ਦਿਨ ਨਸ਼ਿਆ ਵਿੱਚ ਗਰਕ ਹੋ ਰਹੀ ਨੌਜਵਾਨੀ ਨੂੰ ਬਚਿਆ ਜਾ ਸਕੇ ।

Share Button

Leave a Reply

Your email address will not be published. Required fields are marked *