Tue. Feb 25th, 2020

ਬਗਦਾਦ ‘ਚ ਅਮਰੀਕੀ ਦੂਤਾਵਾਸ ਨੇੜੇ ਇੱਕ ਵਾਰ ਫਿਰ ਦਾਗੇ ਗਏ ਤਿੰਨ ਰਾਕੇਟ

ਬਗਦਾਦ ‘ਚ ਅਮਰੀਕੀ ਦੂਤਾਵਾਸ ਨੇੜੇ ਇੱਕ ਵਾਰ ਫਿਰ ਦਾਗੇ ਗਏ ਤਿੰਨ ਰਾਕੇਟ

ਇਰਾਕ : ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਰਾਕ ਦੀ ਰਾਜਧਾਨੀ ਬਗਦਾਦ ‘ਚ ਅਮਰੀਕੀ ਸਫਾਤਰਖਾਨੇ ਦੇ ਬਾਹਰ ਤਿੰਨ ਰਾਕੇਟ ਦਾਗਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਇਹ ਹਮਲਾ ਕਿਸ ਨੇ ਕੀਤਾ ਹੈ , ਇਸ ਗੱਲ ਦੀ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ ਹੈ।

ਬਗਦਾਦ ਦੇ ਅਤਿ ਸੁਰੱਖਿਅਤ ਗ੍ਰੀਨ ਜ਼ੋਨ ‘ਚ ਅਮਰੀਕੀ ਸਫਾਰਤਖਾਨੇ ਦੇ ਕੋਲ ਤਿੰਨ ਰਾਕੇਟ ਦਾਗੇ ਗਏ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਦੇ ਅਨੁਸਾਰ ਸੋਮਵਾਰ ਰਾਤ 12 ਵਜੇ ਗ੍ਰੀਨ ਜ਼ੋਨ ‘ਚ ਅਮਰੀਕੀ ਸਫਾਰਤਖਾਨੇ ਦੇ ਨੇੜੇ ਤਿੰਨ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਹੈ।

ਇਸ ਹਮਲੇ ‘ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰਾਕੇਟ ਦਾਗਣ ਦੇ ਤੁਰੰਤ ਬਾਅਦ ਪੂਰੇ ਖੇਤਰ ‘ਚ ਰਾਕੇਟ ਨਾਲ ਹਮਲਾ ਹੋਣ ਦਾ ਅਲਾਰਮ ਵੱਜਣ ਲੱਗ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਬਗਦਾਦ ਦੇ ਗ੍ਰੀਨ ਜ਼ੋਨ ‘ਚ ਕਤਯੂਸ਼ਾ ਰਾਕੇਟ ਦਾਗੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਰਾਕੇਟ ਬਗਦਾਦ ਦੇ ਬਾਹਰ ਜ਼ਫਰਨਿਆਹ ਜ਼ਿਲ੍ਹੇ ਤੋਂ ਲਾਂਚ ਕੀਤੇ ਗਏ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: