ਫੱਟੀ

ss1

ਫੱਟੀ

ਇੱਕ ਦਿਨ ਮੇਰੀ ਫੱਟੀ ਮੈਨੂੰ ਦੇਖ ਕੇ ਰੌਨ ਲਗੀ।
ਮੇਰਾ ਕੀ ਕਸੂਰ ਸੀ ਜੋ ਮੈ ਗਈ ਠੱਗੀ।
ਪੁਰਾਣੇ ਸਮਾਨ ਦੇ ਨਾਲ ਮੈਨੂੰ ਸੁਟਿਆ ਵਿੱਚ ਸਟੋਰ ਦੇ।
ਇੰਝ ਲੱਗੇ ਜਿਵੇ ਆਪਣੇਆ ਨੂੰ ਛਡ ਗਿਆ ਘਰ ਕਿਸੇ ਹੋਰ ਦੇ।
ਕੋਈ ਵਖਤ ਸੀ ਮੈਨੂੰ ਪੋਚ ਕੇ ਸੰਗਾਰਦਾ ਸੀ।
ਕਦੇ ਚਿੱਟੀ ਤੇ ਕਦੇ ਪੀਲੀ ਮਿੱਟੀ ਤੇ ਕਾਲੇ ਮੋਤੀ ਖਲਾਰਦਾ ਸੀ।
ਹੁਣ ਕਾਗਜ ਤੇਰੇ ਯਾਰ ਤੇ ਮੈ ਗੈਰ ਹੋ ਗਈ।
ਹੁਣ ਪਿੰਨਾ ਦੇ ਵਿੱਚ ਅਮ੍ਰਿਤ ਤੇ ਮੇਰੀ ਸਿਆਹੀ ਜ਼ਹੀਰ ਹੋ ਗਈ।
ਪਹਿਲਾ ਵੀ ਲੋਕ ਪੜਦੇ ਸੀ ਅਫਸ਼ਰ ਵੀ ਬਣਦੇ ਸੀ।
ਮੇਰੇ ਤੇ ਸੌਹਨੇ ਅੱਖਰ ਪਾ ਕੇ ਬੱਚੇ ਹਿੱਕਾ ਤਾਕ ਕੇ ਚਲਦੇ ਸੀ।
ਕਈ ਜਾਂਦੇ ਖੇਡਦੇ ਮੈਨੂੰ ਕੰਧਾ ਵਿੱਚ ਮਾਰਕੇ ਤੋੜ ਵੀ ਜਾਂਦੇ ਸੀ।
ਅਗਲੇ ਦਿਨ ਹੌਰ ਸੌਹਨੀ ਬਣਾ ਕੇ ਮੈਨੂੰ ਮੁੱਲ ਮੋੜ ਵੀ ਜਾਂਦੇ ਸੀ।
ਮੈਨੂੰ ਇੱਕ ਦਿਨ ਸਿੰਗਾਰ ਕੇ ਆਪਣੇ ਬੱਚਿਆ ਨੂੰ ਦਿਖਾ ਤਾਂ ਸਹੀ।
ਮੈਂ ਜਿਉਦੀ ਹੋ ਜਾਂਵਾ ਮੇਰੇ ਪਈ ਧੁੜ ਲਾਹ ਤਾ ਸਹੀ।
ਜੇ ਮੇਰੇ ਜ਼ਖਮਾ ਤੇ ਪੱਟੀ ਹੋ ਜਾਵੇ ਮੈਂ ਤੇਰਾ ਧੰਨਵਾਦ ਕਰੂ।
ਮੇਰੇ ਤੇ ਕਲਮ ਦੇ ਨਾਲ “ਕਮਲ” ਲਿਖ ਦੇਵੇ ਤੇਰੀ ਸੋਚ ਨੂੰ ਸਜਦਾ ਕਰੂ।

ਕਮਲਜੀਤ ਕੌਰ ਸਹੋਤਾ

Share Button

Leave a Reply

Your email address will not be published. Required fields are marked *