Sun. Sep 15th, 2019

ਫੌਲਰ ਨਿਵਾਸੀ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ ਦੀ ਮ੍ਰਿਤਕ ਦੇਹ ਡੈਲਟਾ ਮੈਨਡੋਟਾ ਕੈਨਾਲ ਚੋਂ ਬਰਾਮਦ

ਫੌਲਰ ਨਿਵਾਸੀ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ ਦੀ ਮ੍ਰਿਤਕ ਦੇਹ ਡੈਲਟਾ ਮੈਨਡੋਟਾ ਕੈਨਾਲ ਚੋਂ ਬਰਾਮਦ

ਫਰਿਜ਼ਨੋ, 21 ਮਈ ( ਰਾਜ ਗੋਗਨਾ )— ਫਰਿਜ਼ਨੋ ਦੇ ਸ਼ਹਿਰ ਫੌਲਰ ਤੋਂ ਪਿਛਲੇ ਹਫ਼ਤੇ ਤੋਂ ਗੁੰਮਸੁਦਾ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ (54) ਦੀ ਮ੍ਰਿਤਕ ਦੇਹ ਡੈਲਟਾ-ਮੈਨਡੋਟਾ ਨਹਿਰ ਚੋਂ ਬਰਾਮਦ ਕਰ ਲਈ ਗਈ ਹੈ, ਇਸ ਗੱਲ ਦੀ ਪੁਸ਼ਟੀ ਮਰਸਿੱਡ ਕਾਉਂਟੀ ਸ਼ੈਰਫ ਆਫ਼ਿਸ ਨੇ ਕੀਤੀ ਹੈ। ਇਹ ਨਹਿਰ ਜਿੱਥੇ ਬੈਂਸ ਦਾ ਟਰੱਕ ਲੱਭਿਆ ਸੀ ਉਸਤੋਂ ਕੁਝ ਦੂਰੀ ਤੇ ਹੀ ਹੈ।
ਤੁਹਾਨੂੰ ਯਾਦ ਹੋਣਾ ਕਿ ਮਈ 15 ਨੂੰ ਸਵੇਰੇ 5 ਵਜੇ ਦੇ ਕਰੀਬ ਕੈਲੇਫੋਰਨੀਆਂ ਹਾਈਵੇਅ ਪਟਰੋਲ ਨੂੰ ਫਰੀਵੇਅ 5 ਅਤੇ ਵਿੱਟਵਰਥ ਰੋਡ ਜਿਹੜੀ ਕਿ ਲਾਸ ਬਾਨਸ ਸ਼ਹਿਰ ਦੇ northwest ਏਰੀਏ ਵਿੱਚ ਹੈ, ਇੱਥੋ ਕਾਲ ਆਈ ਸੀ ਕਿ ਇੱਕ ਟਰੱਕ ਜੀਹਦੇ ਮਗਰ ਰੀਫਰ ਟ੍ਰੇਲਰ ਪਾਇਆ ਹੋਇਆ ਹੈ, ਇਹ ਫਰੀਵੇਅ ਦੀ ਅੱਧੀ ਕੁ ਨੌਰਥ ਬਾਂਡ ਲੇਨ ਬਲੌਕ ਕਰਕੇ ਖੜਾ ਹੈ ਅਤੇ ਇਸਦਾ ਇੰਜਨ ਚੱਲ ਰਿਹਾ ਹੈ. ਜਦੋਂ ਪੁਲਿਸ ਨੇ ਆਕੇ ਵੇਖਿਆ ਟਰੱਕ ਸਟਾਰਟ ਸੀ, ਦਰਵਾਜ਼ੇ ਖੁੱਲੇ ਸੀ, ਅੰਦਰ ਕੋਈ ਨਹੀਂ ਸੀ। ਡਰਾਈਵਰ ਸਤਵੰਤ ਸਿੰਘ ਬੈਂਸ ਦਾ ਪਰਸ ਤੇ ਫ਼ੋਨ ਵੀ ਟਰੱਕ ਵਿੱਚ ਹੀ ਪਿਆ ਸੀ। ਪੁਲਿਸ ਮੁਤਾਬਕ ਉਹਨਾਂ ਏਰੀਏ ਦੀ ਸਰਚ ਕੀਤੀ ਲੇਕਿਨ ਬੈਂਸ ਨੂੰ ਲੱਭਣ ਵਿੱਚ ਨਾਕਾਮਯਾਬ ਰਹੇ। ਇਸ ਉਪਰੰਤ ਟਰੱਕ ਟ੍ਰੇਲਰ ਟੋਅ ਕਰਕੇ ਸਟੋਰਜ ਜਗ੍ਹਾ ਤੇ ਲਿਜਾਇਆ ਗਿਆ ਤੇ ਫੌਲਰ ਸ਼ਹਿਰ ਵਸਦੇ ਬੈਂਸ ਪਰਿਵਾਰ ਨੂੰ ਇਸ ਘਟਨਾਂ ਬਾਰੇ ਦੱਸਿਆ ਗਿਆ। ਇਸ ਪਿੱਛੋ ਪਰਿਵਾਰ ਵੱਲੋਂ ਗੁਆਚੇ ਦੀ ਭਾਲ ਲਈ ਰਿਪੋਰਟ ਫਰਿਜ਼ਨੋ ਸ਼ੈਰਫ ਆਫਿਸ ਵਿੱਚ ਦਰਜ ਕਰਵਾਈ ਗਈ। ਪਰਿਵਾਰ ਮੁਤਾਬਕ ਬੈਂਸ ਲੋਡ ਲੈਕੇ ਫੇਅਰਫੀਲਡ ਨੂੰ ਜਾ ਰਿਹਾ ਸੀ। ਬੈਂਸ ਹਸਮੁੱਖ ਸੁਭਾਅ ਦਾ ਬੰਦਾ ਸੀ, ਬੱਚੇ ਆਪੋ ਆਪਣੀ ਥਾਂਈਂ ਸੈੱਟ ਨੇ ਇਸ ਤਰਾਂ ਨਹੀਂ ਕਿ ਉਹ ਬਿਨਾਂ ਦੱਸੇ ਕਿਸੇ ਪਾਸੇ ਚਲਾ ਗਿਆ ਹੋਵੇ। ਪਰਿਵਾਰ ਮੁਤਾਬਕ ਉਹ ਸ਼ੂਗਰ ਦਾ ਮਰੀਜ਼ ਸੀ। ਜ਼ਰੂਰ ਉਸ ਨਾਲ ਕੋਈ ਹਾਦਸਾ ਵਾਪਰਿਆਂ ਹੈ। ਏਜੰਸੀਆਂ ਨੇ ਵੱਡੀ ਪੱਧਰ ਤੇ ਸਰਚ ਓਪਰੇਸ਼ਨ ਚਲਾਇਆ ਲੇਕਿਨ ਸਤਵੰਤ ਬੈਂਸ ਨੂੰ ਲੱਭਣ ਵਿੱਚ ਨਾਕਾਮ ਰਹੇ। ਅਤੇ ਅੱਜ ਮਰਸਿੱਡ ਕਾਉਂਟੀ ਸ਼ੈਰਫ ਨੇ ਡੈਲਟਾ- ਮੈਨਡੋਟਾ ਕੈਨਾਲ ਵਿੱਚ ਬਾਡੀ ਮਿਲਣ ਉਪਰੰਤ ਐਲਾਨ ਕੀਤਾ ਕਿ ਇਹ ਮ੍ਰਿਤਕ ਦੇਹ ਫੌਲਰ ਨਿਵਾਸੀ ਸਤਵੰਤ ਸਿੰਘ ਬੈਂਸ ਦੀ ਹੈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਕਿ ਮੌਤ ਕਿੰਨਾ ਹਾਲਤਾਂ ਵਿੱਚ ਹੋਈ। ਕਿਸੇ ਨੂੰ ਵੀ ਅਗਰ ਇਸ ਘਟਨਾ ਬਾਰੇ ਪਤਾ ਹੋਵੇ ਤਾਂ Merced County Sheriff’s Office ਨੂੰ (209) 385-7445 ਤੇ ਸੰਪਰਕ ਕਰ ਸਕਦੇ ਹੋ।

Leave a Reply

Your email address will not be published. Required fields are marked *

%d bloggers like this: