Wed. Aug 21st, 2019

ਫੌਜ ਦੇ ਨਾਂ ਉੱਤੇ ਸਿਆਸਤ ਕਰ ਰਹੀ ਹੈ ਮੋਦੀ ਸਰਕਾਰ: ਤਿਵਾੜੀ

ਫੌਜ ਦੇ ਨਾਂ ਉੱਤੇ ਸਿਆਸਤ ਕਰ ਰਹੀ ਹੈ ਮੋਦੀ ਸਰਕਾਰ: ਤਿਵਾੜੀ
ਮੁਹਾਲੀ ਵਿੱਚ ਕਈ ਥਾਂਈ ਕੀਤੀਆਂ ਜਨ ਸਭਾਵਾਂ
ਇੱਕਠਾਂ ਨੂੰ ਬਲਬੀਰ ਸਿੰਘ ਸਿੱਧੂ ਨੇ ਵੀ ਕੀਤਾ ਸੰਬੋਧਨ

ਮੁਹਾਲੀ (ਗੁਰਨਾਮ ਸਾਗਰ): ਫੌਜ ਦੇ ਨਾਂ ਉੱਤੇ ਸਿਆਸਤ ਕਰ ਰਹੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਦਿਆਂ ਸ੍ਰੀ ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਕੋਲ ਆਪਣੀ ਕੋਈ ਵੀ ਅਜਿਹੀ ਪ੍ਰਾਪਤੀ ਨਹੀਂ ਹੈ, ਜਿਸ ਨੂੰ ਦੱਸ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਸਕਣ। ਇਥੇ ਬਾਵਾ ਵਾਈਟ ਹਾਊਸ, ਫੇਜ਼ ਗਿਆਰਾਂ ਵਿਖੇ ਸਾਬਕਾ ਫੌਜੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਮੋਦੀ ਸਰਕਾਰ ਫੌਜ ਦੀਆਂ ਪ੍ਰਾਪਤੀਆਂ ਨੂੰ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ ਅਤੇ ਅਜਿਹਾ ਭਰਮ ਸਿਰਜ ਰਹੀ ਹੈ ਕਿ ਸਰਜੀਕਲ ਸਟਰਾਈਕ ਫੌਜ ਨੇ ਨਹੀ ਸਗੋਂ ਮੋਦੀ ਤੇ ਅਮਿਤ ਸ਼ਾਹ ਨੇ ਖੁਦ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਵੀ ਸਰਜੀਕਲ ਸਟਰਾਈਕਜ਼ ਹੁੰਦੀਆਂ ਰਹੀਆਂ ਹਨ ਪਰ ਇਸਦਾ ਰੌਲਾ ਨਹੀ ਪਾਇਆ ਗਿਆ। ਮੌਜੂਦਾ ਸਰਕਾਰ ਦਾ ਮਨੋਰਥ ਤਾਂ ਇਹ ਹੈ ਕਿ ਉਹ ਕੰਮ ਘੱਟ, ਪ੍ਰਚਾਰ ਵੱਧ ਕਰਦੀ ਹੈ।
ਸਾਬਕਾ ਕੇਂਦਰੀ ਮੰਤਰੀ ਸ੍ਰੀ ਤਿਵਾੜੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਅੱਤਵਾਦ ਨੂੰ ਨੱਥ ਨਹੀਂ ਪਈ, ਸਗੋ ਅੱਤਵਾਦੀ ਹਮਲੇ ਵਧੇ ਹਨ। ਜੰਮੂ ਕਸ਼ਮੀਰ ਵਿੱਚ ਅਜਿਹੀ ਪਾਰਟੀ ਨਾਲ ਮਿਲ ਕੇ ਭਾਜਪਾ ਨੇ ਸਰਕਾਰ ਬਣਾਈ, ਜਿਸ ਨੂੰ ਉਹ ਖੁਦ ਅੱਤਵਾਦੀਆਂ ਦੀ ਤਰਫ਼ਦਾਰ ਦੱਸਦੀ ਰਹੀ ਹੈ। ਦੇਸ਼ ਦੇ ਹੋਰ ਭਾਗਾਂ ਵਿੱਚ ਵੀ ਅੱਤਵਾਦੀ ਅਤੇ ਨਕਸਲੀ ਹਮਲੇ ਵਧੇ ਹਨ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਇੱਕ ਰੈਂਕ -ਇੱਕ ਪੈਨਸ਼ਨ ਦੇ ਨਾਂ ਉੱਤੇ ਵੀ ਸਿਆਸਤ ਕਰ ਰਹੀ ਹੈ ਅਤੇ ਇਸ ਨੂੰ ਸਾਬਕਾ ਫੌਜੀਆਂ ਲਈ ਇੱਕ ਤੋਹਫ਼ਾ ਦੱਸ ਰਹੀ ਹੈ, ਜਦੋਂ ਕਿ ਇਹ ਸਾਬਕਾ ਫੌਜੀਆਂ ਦਾ ਹੱਕ ਹੈ। ਉਹਨਾਂ ਕਿਹਾ ਕਿ ਜਿਹੜੀ ਇੱਕ ਰੈਂਕ-ਇੱਕ ਪੈਨਸ਼ਨ ਸਕੀਮ ਸਰਕਾਰ ਲੈ ਕੇ ਆਈ, ਉਸਨੂੰ ਸੁਪਰੀਮ ਕੋਰਟ ਖਾਮੀਆਂ ਭਰੀ ਦੱਸ ਚੁੱਕੀ ਹੈ ਅਤੇ ਇਸ ਉੱਤੇ ਮੁੜ ਵਿਚਾਰ ਕਰਨ ਲਈ ਵੀ ਕਹਿ ਚੁੱਕੀ ਹੈ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਹਰੇਕ ਫਰੰਟ ਉੱਤੇ ਫੇਲ ਹੋਈ। ਇਸ ਸਰਕਾਰ ਨੇ ਰਾਜ ਵਿੱਚ ਲੋਕਾਂ ਵਿੱਚ ਆਪਸੀ ਵੰਡੀਆਂ ਪਾਉਣ ਦਾ ਕੰਮ ਕੀਤਾ ਗਿਆ। ਉਨਾਂ ਅਕਾਲੀ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੂੰ ਘੇਰਦਿਆਂ ਕਿਹਾ ਕਿ ਉਸ ਕੋਲ ਗਿਣਾਉਣ ਲਈ ਕੋਈ ਕੰਮ ਨਹੀ ਹੈ, ਜਿਸ ਦੇ ਆਧਾਰ ਤੇ ਵੋਟਾਂ ਮੰਗੀਆਂ ਜਾ ਸਕਣ।
ਅੱਜ ਸ੍ਰੀ ਤਿਵਾੜੀ ਤੇ ਸ. ਸਿੱਧੂ ਨੇ ਹਲਕਾ ਮੁਹਾਲੀ ਦੇ ਪਿੰਡ ਭਾਗੋ ਮਾਜਰਾ (ਬੈਰੋਂਪੁਰ), ਫੇਜ਼ ਦਸ, ਫੇਜ਼ ਨੌਂ, ਸ਼ਾਹੀ ਮਾਜਰਾ, ਪਿੰਡ ਮੌਲੀ ਬੈਦਵਾਣ, ਫੇਜ਼ ਸੱਤ, ਫੇਜ਼ ਛੇ ਅਤੇ ਪਿੰਡ ਸੋਹਾਣਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਬੇਨਤੀ ਕੀਤੀ ।
ਇਸ ਮੌਕੇ ਕਰਨਲ ਚਰਨਜੀਤ ਸਿੰਘ ਖੇੜਾ, ਕਰਨਲ ਰਣਜੀਤ ਸਿੰਘ ਬੋਪਾਰਾਏ, ਕਰਨਲ ਬਲਬੀਰ ਸਿੰਘ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕੈਪਟਨ ਐਨ.ਐਸ.ਮੁਲਤਾਨੀ, ਬਲਾਕ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਬਲਜੀਤ ਸਿੰਘ ਭਾਗੋ ਮਾਜਰਾ, ਕਰਮਜੀਤ ਸਿੰਘ ਭਾਗੋ ਮਾਜਰਾ, ਅਵਤਾਰ ਸਿੰਘ ਸਰਪੰਚ ਭਾਗੋ ਮਾਜਰਾ, ਸੁਦੇਸ਼ ਕੁਮਾਰ ਗੋਗਾ ਸਰਪੰਚ ਬੈਰੋਂਪੁਰ, ਬਲਬੀਰ ਸਿੰਘ ਮੌਜਪੁਰ, ਮੰਗਾ ਸਿੰਘ ਸਰਪੰਚ ਮੌਜਪੁਰ, ਬਲਜਿੰਦਰ ਸਿੰਘ ਭਾਗੋ ਮਾਜਰਾ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਡਿੰਪਲ ਸੱਭਰਵਾਲ, ਐਡਵੋਕੇਟ ਸਵਿਤਾ ਸਿਸੋਦੀਆ, ਇੰਦਰਜੀਤ ਸਿੰਘ, ਸਤੀਸ਼ ਸੈਣੀ, ਕਮਲਪ੍ਰੀਤ ਸਿੰਘ ਬਨੀ, ਸੁਰਜੀਤ ਕੌਰ ਸੈਣੀ, ਡਾ. ਬੀਰ ਸਿੰਘ ਬਾਜਵਾ, ਗੁਰਸਾਹਿਬ ਸਿੰਘ, ਕੌਂਸਲਰ ਕੁਲਵੰਤ ਕੌਰ, ਭਗਤ ਸਿੰਘ ਨਾਮਧਾਰੀ, ਬੀ.ਕੇ. ਗੋਇਲ ਸਰਪੰਚ ਮੌਲੀ ਬੈਣਵਾਣ, ਸਰਬਜੀਤ ਸਿੰਘ ਮੌਲੀ ਬੈਦਵਾਣ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵਰਕਰ ਲੀਡਰ ਸਹਿਬਾਨ ਹਾਜਰ ਸਨ।

Leave a Reply

Your email address will not be published. Required fields are marked *

%d bloggers like this: