ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਫੌਜ ਦੀ ਭਰਤੀ ਪ੍ਰੈਕਟਿਸ ਲਈ ਸਰਕਾਰੀ ਸੈਕੰਡਰੀ ਸਕੂਲ ਕਿਸ਼ਨਗੜ੍ਹ ਵੱਲੋਂ ਰਨਿੰਗ ਟਰੈਂਕ ਕੁੜੀਆਂ ਦੇ ਸਪੁਰਦ

ਫੌਜ ਦੀ ਭਰਤੀ ਪ੍ਰੈਕਟਿਸ ਲਈ ਸਰਕਾਰੀ ਸੈਕੰਡਰੀ ਸਕੂਲ ਕਿਸ਼ਨਗੜ੍ਹ ਵੱਲੋਂ ਰਨਿੰਗ ਟਰੈਂਕ ਕੁੜੀਆਂ ਦੇ ਸਪੁਰਦ

ਰੱਖੜੀ ਦੇ ਤਿਉਹਾਰ ਤੇ ਕੁੜੀਆਂ ਨੂੰ ਅਹਿਮ ਤੋਹਫ਼ਾ

ਮਾਨਸਾ, 3 ਅਗਸਤ: ਸਕੂਲੀ ਸਿੱਖਿਆ ਜਿੱਥੇ ਬੱਚਿਆਂ ਦੇ ਅੰਦਰ ਅਹਿਮ ਗੁਣ ਭਰਨ ਵਿੱਚ ਸਹਾਈ ਹੁੰਦੀ ਹੈ, ਉੱਥੇ ਇਹ ਉਹਨਾਂ ਦੇ ਭਵਿੱਖ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀ ਹੈ। ਅੱਜ ਰੱਖੜੀ ਦੇ ਅਹਿਮ ਤਿਉਹਾਰ ਉੱਤੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕਿਸ਼ਨਗੜ੍ਹ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਨੌਜਵਾਨ ਕੁੜੀਆਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਕੂਲ ਦਾ ਰਨਿੰਗ ਟਰੈਂਕ ਮੁਹੱਈਆ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਡੀ ਪੀ ਈ ਸੁਦਰਸ਼ਨ ਕੁਮਾਰ ਰਾਜੂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਕੁਲਦੀਪ ਸਿੰਘ ਅਤੇ ਸਾਬਕਾ ਫੌਜੀ ਜਗਸੀਰ ਸਿੰਘ ਦੀ ਦੇਖਰੇਖ ਹੇਠ ਸ਼ੁਰੂ ਕੀਤੇ ਇਸ ਅਹਿਮ ਕਾਰਜ ਵਿੱਚ ਅੱਜ ਪਹਿਲੇ ਦਿਨ ਇੱਕ ਦਰਜ਼ਨ ਤੋਂ ਵੱਧ ਪਿੰਡ ਦੀਆਂ ਕੁੜੀਆਂ ਨੇ ਆਪਣੀ ਪ੍ਰੈਕਟਿਸ ਸ਼ੁਰੂ ਕਰਦਿਆ ਆਪਣੇ ਭਵਿੱਖ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਣ ਦਾ ਅਹਿਮ ਨਿਰਣਾ ਲਿਆ।

ਇੱਥੇ ਇੱਥੇ ਜ਼ਿਕਰਯੋਗ ਹੈ ਕਿ ਪਿੰਡ ਕਿਸ਼ਨਗੜ੍ਹ ਦੇ ਨੌਜਵਾਨਾਂ ਵਿੱਚ ਮੁੱਢ ਤੋਂ ਹੀ ਫੌਜ ਦੀ ਭਰਤੀ ਨੂੰ ਲੈ ਕੇ ਕਾਫੀ ਦਿਲਚਸਪੀ ਵਿਖਾਈ ਜਾ ਰਹੀ ਹੈ, ਜਿਸ ਤਹਿਤ ਨੌਜਵਾਨ ਬੱਚਿਆਂ ਨੂੰ ਆਪਣੇ ਮੁਕਾਮ ਨੂੰ ਪੂਰਾ ਕਰਨ ਲਈ ਪਿੰਡ ਤੋਂ ਦੂਰ ਕਿਸੇ ਅਕੈਡਮੀ ਜਾਂ ਖੇਡ ਗਰਾਊਡਾਂ ਵਿੱਚ ਆਪਣੀ ਪ੍ਰੈਕਟਿਸ ਲਈ ਜਾਣਾ ਪੈਂਦਾ ਸੀ। ਜਿਸ ਤਹਿਤ ਖਾਸ ਕਰਕੇ ਕੁੜੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਦੇ ਮੱਦੇਨਜ਼ਰ ਪਿੰਡ ਵੱਲੋਂ ਇਹ ਅਨੋਖੀ ਪਹਿਲਕਦਮੀ ਕੀਤੀ ਗਈ। ਸਕੂਲ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਬਕਾ ਫੌਜੀ ਜਗਸੀਰ ਸਿੰਘ ਅਤੇ ਡੀ ਪੀ ਈ ਸੁਦਰਸ਼ਨ ਕੁਮਾਰ ਵੱਲੋਂ ਲੋੜੀਂਦੀਆਂ ਤਕਨੀਕਾਂ ਬੱਚਿਆਂ ਨੂੰ ਦੱਸ ਕੇ ਉਹਨਾਂ ਨੂੰ ਸੇਧ ਦਿੱਤੀ ਜਾਵੇਗੀ। ਪ੍ਰੈਕਟਿਸ ਦਾ ਸਮਾਂ ਸਵੇਰੇ 5 ਤੋਂ 6 ਹੈ। ਜਿਸ ਦੀ ਦੇਖਰੇਖ ਬੱਚਿਆਂ ਦੇ ਮਾਪਿਆਂ ਖੁਦ ਹੀ ਕਰਨਗੇ।

ਇਸ ਸਬੰਧੀ ਬਕਾਇਦਾ ਰੂਪ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਸਕੂਲ ਦੇ ਲੈਕਚਰਾਰ ਸਰਦੂਲ ਸਿੰਘ, ਪਿੰਡ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ, ਦਰਬਾਰਾ ਸਿੰਘ, ਮਾਸਟਰ ਹਰਭਗਵਾਨ ਸਿੰਘ, ਸਕੂਲ ਕਮੇਟੀ ਮੈਂਬਰਾਂ ਗੁਰਮੇਲ ਸਿੰਘ, ਜਸਵੀਰ ਸਿੰਘ, ਡਾ:ਚਮਕੌਰ ਸਿੰਘ, ਮੱਖਣ ਖਾਨ ਨੇ ਇਸ ਗਰਾਊਂਡ ਵਿੱਚ ਹੋਰ ਸਹੂਲਤਾਂ ਦੇਣ ਲਈ ਆਪਣਾ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਇਹ ਨਿਵੇਕਲੀ ਪਿਰਤ ਜਿੱਥੇ ਪਿੰਡ ਦੇ ਨੌਜਵਾਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਵਿਸ਼ੇਸ਼ ਰੋਲ ਅਦਾ ਕਰੇਗੀ ਉੱਥੇ ਪੰਜਾਬ ਦੇ ਹੋਰਨਾਂ ਪਿੰਡਾਂ ਵਿੱਚ ਰੋਲ ਮਾਡਲ ਦਾ ਅਹਿਮ ਕਾਰਜ ਅਦਾ ਕਰੇਗੀ। ਉੱਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਸਿੰਘ ਭਾਰਤੀ ਨੇ ਇਸ ਵਿਸ਼ੇਸ਼ ਕਾਰਜ ਲਈ ਸਟਾਫ ਨੂੰ ਵਧਾਈ ਦਿੱਤੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: