Sat. Jul 20th, 2019

ਫੌਜ ਦੀ ਕਾਬਲੀਅਤ ‘ਤੇ ਕਿਉਂ ਸਵਾਲ ਚੱਕਦੇ ਹਨ ਸਿਆਸਤਦਾਨ ?

ਫੌਜ ਦੀ ਕਾਬਲੀਅਤ ‘ਤੇ ਕਿਉਂ ਸਵਾਲ ਚੱਕਦੇ ਹਨ ਸਿਆਸਤਦਾਨ ?

ਲੋਕਸਭਾ ਚੋਣਾਂ ਦਾ ਮਾਹੋਲ ਗਰਮਾ ਚੁੱਕਿਆ ਹੈ। ਪਹਿਲੇ ਗੇੜ ਦੀਆਂ ਚੋਣਾਂ ਦੇ ਲਈ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਅਜਿਹੇ ਵਿੱਚ ਕਾਂਗਰਸ ਦੇ ਇਕ ਵੱਡੇ ਨੇਤਾ ਸੈਮ ਪਿਤ੍ਰੋਦਾ ਨੇ ਪੁਲਵਾਮਾ ਹਮਲੇ ‘ਤੇ ਇਕ ਵੱਡਾ ਬਿਆਨ ਦੇ ਕੇ ਕਾਂਗਰਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਪਿਤ੍ਰੋਦਾ ਨੇ ਕਿਹਾ ਕਿ ਪੁਲਵਾਮਾ ਹਮਲੇ ਦੇ ਲਈ ਸਾਰੇ ਪਾਕਿਸਤਾਨ ‘ਤੇ ਦੋਸ਼ ਲਾਉਣਾ ਸਹੀ ਨਹੀਂ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਹੋਏ 26/11 ਹਮਲੇ ‘ਤੇ ਕੰਿਹੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਅੱਤਵਾਦੀ ਹਮਲਾ ਕਰ ਦਿੰਦੇ ਹਨ। ਇਸ ਦੇ ਲਈ ਸਾਰੇ ਪਾਕਿਸਤਾਨ ਦੇਸ਼ ‘ਤੇ ਦੋਸ਼ ਨਹੀਂ ਲਾਏ ਜਾ ਸਕਦੇ।ਉੁਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਮੰਨਦਾ ਇਹ ਸਹੀ ਤਰੀਕਾ ਹੈ।
ਸੈਮ ਪਿਤ੍ਰੋਦਾ ਨੇ ਏਅਰ ਸਟਰਾਈਕ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਖਬਾਰਾਂ ਵਿੱਚ ਛਪੀ ਇਸ ਖਬਰ ਬਾਰੇ ਜਿੰਨਾ ਪੜ੍ਹਿਆ , ਮੈਂ ਉਸ ਤੋਂ ਜਿਆਦਾ ਜਾਣਨਾ ਚਾਹੁੰਦਾ ਹਾਂ। ਕੀ ਅਸੀਂ ਵਾਕਈ ਹਮਲਾ ਕੀਤਾ ਹੈ।ਅਸੀਂ ਵਾਕਈ 300 ਲੋਕਾਂ ਨੂੰ ਮਾਰਿਆ। ਏਅਰਸਟਰਾਈਕ ਵਿੱਚ ਮਾਰੇ ਗਏ ਅੱਤਵਾਦੀਆਂ ਦੇ ਦਾਅਵੇ ‘ਤੇ ਸਰਕਾਰ ਨੂੰ ਘੇਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਕਹਿੰਦੇ ਹੋਂ ਕਿ 300 ਲੋਕ ਮਾਰੇ ਗਏ ਤਾਂ ਹਰੇਕ ਦੇਸ਼ ਵਾਸੀ ਨੂੰ ਇਸ ਬਾਰੇ ਜਾਣਨ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਵਿੱਚ ਤਾਂ ਕੋਈ ਮਰਿਆ ਨਹੀਂ ਆਦਿ ਖਬਰਾਂ ਆਉਣ ਤੋਂ ਬਾਅਦ ਬਤੌਰ ਭਾਰਤੀ ਨਾਗਰਿਕ ਹੁੰਦੇ ਹੋਏ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ।
ਸੈਮ ਪਿਤ੍ਰੋਦਾ ਕੋਈ ਆਮ ਜਾਂ ਛੋਟੇ ਕਾਂਗ੍ਰਸੀ ਨੇਤਾ ਨਹੀਂ ਹਨ , ਕਿ ਜਿੰਨ੍ਹਾਂ ਦੇ ਬਿਆਨ ਨੂੰ ਅਣਗੌਲਿਆ ਕਰ ਦਿੱਤਾ ਜਾਵੇ।ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀਆਂ ਵਿੱਚ ਸ਼ਾਮਲ ਸੈਮ ਪਿਤ੍ਰੋਦਾ ਇੰਡੀਅਨ ਉਵਰਸੀਜ਼ ਕਾਂਗਰਸ ਦੇ ਮੁਖੀ ਹਨ। ਉਹ ਇੰਦਰਾ ਗਾਂਧੀ ,ਰਾਜੀਵ ਗਾਂਧੀ, ਸੋਨੀਆ ਗਾਂਧੀ ਤੋਂ ਲੈਕੇ ਰਾਹੁਲ ਗਾਂਧੀ ਤੱਕ ਦੇ ਕਰੀਬੀ ਅਤੇ ਵਿਸ਼ਵਾਸਪਾਤਰਾਂ ਵਿੱਚ ਗਿਣੇ ਜਾਂਦੇ ਹਨ। ਪਹਿਲਾਂ ਉਹ ਰਾਜੀਵ ਗਾਂਧੀ ਦੇ ਪ੍ਰਧਾਨਮੰਤਰੀ ਕਾਰਜਕਾਲ ਦੋਰਾਨ ਉਨ੍ਹਾਂ ਦੇ ਨਿੱਜੀ ਸਹਾਇਕ ਵੀ ਰਹੇ ਹਨ। ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਪਿਤ੍ਰੋਦਾ 2005 ਤੋਂ 2009 ਤੱਕ ਗਿਆਨ ਕਮੀਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ। 2009 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਸੈਮ ਪਿਤ੍ਰੋਦਾ ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰ ਵੀ ਹਨ।ਰਾਹੁਲ ਦੀ ਸਖਸ਼ੀਅਤ ਵਿੱਚ ਆਏ ਬਦਲਾਅ ਦਾ ਸਿਹਰਾ ਵੀ ਕਾਂਗਰਸ ਦੇ ਕਈ ਨੇਤਾ ਪਿਤੋ੍ਰਦਾ ਨੂੰ ਹੀ ਦਿੰਦੇ ਹਨ। ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਸੈਮ ਨੇ ਕਿਹਾ ਸੀ ਕਿ ਮੈਂ ਆਪਣਾ ਸਭ ਤੋਂ ਪਿਆਰਾ ਦੋਸਤ ਗਵਾ ਦਿੱਤਾ ਹੈ। 2010 ਵਿੱਚ ਉਨ੍ਹਾਂ ਨੂੰ ਪ੍ਰਧਾਨਮੰਤਰੀ ਮਨਮੋਹਨ ੰਿਸੰਘ ਦੇ ਕੈਬਨਿਟ ਮੰਤਰੀ ਹੋਣ ਦੇ ਨਾਲ ਨਾਲ ਜਨ ਸੰਪਰਕ ਅਧਿਕਾਰੀ ਵੀ ਚੁਣਿਆ ਗਿਆ ਸੀ। ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਪਿਤੋ੍ਰਦਾ ਰਾਹੁਲ ਗਾਂਧੀ ਦੇ ਕਿੰਨੇ ਕਰੀਬੀ ਹਨ। ਪਿਤ੍ਰੋਦਾ ਦੇ ਬਿਆਨ ਨਾਲ ਕਾਂਗਰਸ ਨੂੰ ਚੋਣਾ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ, ਕਿਉਂਕਿ ਪ੍ਰਧਾਨਮੰਤਰੀ ਮੋਦੀ ਆਪਣੀ ਹਰੇਕ ਚੋਣ ਰੈਲੀ ਵਿੱਚ ਉਨ੍ਹਾਂ ਦੇ ਬਿਆਨ ਨੂੰ ਲਾਜਮੀ ਹੀ ਦੁਹਰਾਉਣ ਦੀ ਕੋਸ਼ਿਸ਼ ਕਰਣਗੇ।
ਹਿੰਦੂਸਤਾਨੀ ਫੌਜ ਦੀ ਬਹਾਦਰੀ ਅਤੇ ਜੰਗੀ ਸਮਰੱਥਾ ‘ਤੇ ਸਵਾਲ ਚੁੱਕਣ ਵਾਲਿਆਂ ਵਿੱਚ ਕੋਈ ਸੈਮ ਪਿਤੋ੍ਰਦਾ ਮੋਜੂਦ ਹਨ।ਰਾਹੁਲ ਗਾਂਧੀ ਨੇ ਵੀ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟਰਾਈਕ ਕੀਤੇ ਜਾਣ ਤੋਂ ਬਾਅਦ ਸਰਕਾਰ ‘ਤੇ ਸ਼ਬਦੀ ਹਮਲਾ ਕੀਤਾ ਸੀ। ਕਾਂਗਰਸ ਦੇ ਸੀਨੀਆਰ ਲੀਡਰ ਕਪਿਲ ਸਿੱਬਲ ਨੇ ਮੀਡੀਆ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਹੈ। ਉਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੀਡੀਆ ਕਹਿ ਰਿਹਾ ਹੈ ਕਿ ਕੋਈ ਅੱਤਵਾਦੀ ਨਹੀਂ ਮਾਰਿਆ ਗਿਆ ਹੈ ਅਤੇ ਇਸ ‘ਤੇ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕਰਦੇ ਕੇਂਦਰ ਸਰਕਾਰ ‘ਤੇ ਅਤਵਾਦ ਦਾ ਸਿਆਸੀਕਰਨ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਸਾਬਕਾ ਗ੍ਰਹਿ ਮੰਤਰੀ ਪੀ yਚਿੰਦਬਰਮ ਨੇ ਟਵੀਟ ਕਰ ਕੇ ਕਿਹਾ ਸੀ ਕਿ ਭਾਰਤੀ ਹਵਾਈ ਫੌਜ ਦੇ ਵਾਈਸ ਏਅਰ ਮਾਰਸ਼ਲ ਨੇ ਹਮਲੇ ਵਿੱਚ ਹੋਈਆਂ ਮੌਤਾ ‘ਤੇ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ । ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਕੋਈ ਨਾਗਰਕ ਜਾਂ ਫੌਜੀ ਹਲਾਕ ਨਹੀਂ ਹੋਇਆ ਤਾਂ ਮਰਨ ਵਾਲਿਆਂ ਦੀ ਗਿਣਤੀ 300 350 ਕਿਸਨੇ ਦੱਸੀ ?
ਪੰਜਾਬ ਦੀ ਕਾਂਗਰਸ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਨੇ ਮੋਦੀ ਸਰਕਾਰ ਤੋਂ ਪੁੱਛਿਆ ਕਿ 300 ਅੱਤਵਾਦੀ ਮਰੇ ,ਹਾਂ ਜਾਂ ਨਾ ਵਿਚ ਜਵਾਬ ਦਿੱਤਾ ਜਾਵੇ। ਜਾਂ ਫਿਰ ਹਮਲੇ ਵਿੱਚ ਦਰੱਖਤ ਸਿੱਟੇ ਗਏ।। ਉਨ੍ਹਾਂ ਨੇ ਕਿਹਾ ਕਿ ਫੌਜ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ ਹੈ।
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿੱਗਵਿਜੇ ਸਿੰਘ ਨੇ ਵੀ ਬਾਲਾਕੋਟ ਵਿੱਚ ਕੀਤੀ ਗਈ ਏਅਰ ਸਟਰਾਈਕ ਦੇ ਸਬੂਤ ਜਾਰੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਨੇ ਉਸਾਮਾ ਬਿਨ ਲਾਦੇਨ ਦੇ ਖਿਲਾਫ ਕਾਰਵਾਈ ਦੇ ਸਬੂਤ ਜਾਰੀ ਕੀਤੇ ਸਨ, ਉਸੇ ਤਰ੍ਹਾਂ ਸਾਨੂੰ ਵੀ ਸਬੂਤ ਜਾਰੀ ਕਰਨੇ ਚਾਹੀਦੇ ਹਨ। ਕਾਂਗ੍ਰਸ ਵਿੱਚ ਬੀ yਕੇ ਹਰੀਪ੍ਰਸਾਦ, ਰਣਦੀਪ ਸੁਰਜੇਵਾਲਾ, ਸੰਦੀਪ ਦੀਕਸ਼ਤ, ਮਨੀਸ਼ ਤਿਵਾੜੀ, ਗੁਲਾਮ ਨਬੀ ਅਜਾਦ, ਮਨੀਸ਼ੰਕਰ ਅਈਯਰ, ਸ਼ਸ਼ੀ ਥਰੂਰ , ਸਲਮਾਨ ਖੁਰਸ਼ੀਦ, ਰਾਜ ਬੱਬਰ, ਰੇਣੂਕਾ ਚੌਧਰੀ, ਅਨੰਦ ਸ਼ਰਮਾ ਜਿਹੇ ਕਈ ਲੀਡਰ ਮੌਜੂਦ ਹਨ ਜੋ ਆਪਣੇ ਬੜਬੋਲੇਪਣ ਦੇ ਕਾਰਨ ਕਾਂਗਰਸ ਨੂੰ ਸ਼ਰਮਸਾਰ ਕਰਦੇ ਰਹਿੰਦੇ ਹਨ।
ਫੌਜ ‘ਤੇ ਸਵਾਲ ਚੁੱਕਣ ਵਾਲਿਆਂ ਵਿੱਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਵੀ ਪਿੱਛੇ ਰਹਿਣ ਵਾਲੀ ਨਹੀਂ ਹੈ।ਉਨ੍ਹਾਂ ਨੇ ਮੋਦੀ ਸਰਕਾਰ ਤੋਂ ਏਅਰ ਸਟਰਾਈਕ ‘ਤੇ ਆਈਆਂ ਖਬਰਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਈ ਵਿਦੇਸ਼ੀ ਮੀਡੀਆ ਵਾਲਿਆਂ ਨੇ ਖਬਰ ਦਿੱਤੀ ਹੈ ਕਿ ਹਵਾਈ ਹਮਲੇ ਨਾਲ ਜਿਆਦਾ ਨੁਕਸਾਨ ਨਹੀਂ ਹੋਇਆ ਹੈ, ਤਾਂ ਫਿਰ ਦੇਸ਼ ਨੂੰ ਇਹ ਜਾਣਨ ਦਾ ਹੱਕ ਹੈ ਕਿ ਆਖਰ ਬਾਲਾਕੋਟ ਵਿੱਚ ਹਵਾਈ ਹਮਲੇ ਤੋਂ ਬਾਅਦ ਅਸਲ ਵਿੱਚ ਹੋਇਆ ਕੀ ਕੁਝ ਹੈ।
ਮਮਤਾ ਬੈਨਰਜੀ ਕੇਂਦਰ ਸਰਕਾਰ ‘ਤੇ ਸ਼ਹੀਦ ਜਵਾਨਾ ਦੇ ਲਹੂ ਨਾਲ ਰਾਜਨੀਤੀ ਕਰਨ ਦਾ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ ਅਤੇ ਫਿਰ ਉਨ੍ਹਾਂ ਨੇ ਜਾਨਬੁੱਝ ਕੇ ਹਵਾਈ ਰਸਤੇ ਦੀ ਬਜਾਏ ਕਾਫਲੇ ਨੂੰ ਸੜਕ ਰਾਹੀਂ ਰਵਾਨਾ ਕੀਤਾ ।
ਪੁਲਵਾਮਾ ਹਮਲੇ ਬਾਰੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਸਕੱਤਰ ਰਾਮ ਗੋਪਾਲ ਯਾਦਵ ਨੇ ਪੁਲਵਾਮਾ ਵਿੱਚ ਸੀਆਰਪੀਐਫ ਜਵਾਨਾ ਦੇ ਕਾਫਲੇ ‘ਤੇ ਹੋਏ ਹਮਲੇ ਨੂੰ ਸਾਜਿਸ਼ ਕਰਾਰ ਦਿੰਦੇ ਹੋਏ ਕਿਹਾ ਕਿ ਵੋਟਾਂ ਹਾਸਲ ਕਰਨ ਦੇ ਲਈ ਸਾਡੇ ਜਵਾਨਾਂ ਨੂੰ ਮਾਰ ਦਿੱਤਾ ਗਿਆ। ਜਦੋਂ ਸਰਕਾਰ ਬਦਲੇਗੀ ਤਾਂ ਇਸ ਹਮਲੇ ਦੀ ਜਾਂਚ ਕੀਤੀ ਜਾਵੇਗੀ , ਉਦੋਂ ਵੱਡੇ ਵੱਡੇ ਲੋਕ ਇਸ ਵਿਚ ਫਸਣਗੇ।
ਰਾਮ ਗੋਪਾਲ ਯਾਦਵ ਨੇ ਕਿਹਾ ਕਿ ਅਰਧਸੈਨਿਕ ਫੌਜਾਂ ਸਰਕਾਰ ਤੋਂ ਦੁਖੀ ਹਨ। ਵੋਟਾਂ ਹਾਸਲ ਕਰਨ ਦੇ ਲਈ ਜਵਾਨ ਮਾਰ ਦਿੱਤੇ ਗਏ।ਨੈਸ਼ਨਲ ਕਾਂਫ੍ਰਸ ਦੇ ਬਾਰਾਮੁਲਾ ਤੋਂ ਉਮੀਦਵਾਰਾ ਅਕਬਰ ਲੋਨ ਨੇ ਕਿਹਾ ਕਿ ਜੇਕਰ ਕੋਈ ਪਾਕਿਸਤਾਨ ਨੁੂੰ ਇਕ ਗਾਲ੍ਹ ਕੱਢੇਗਾ ਤਾਂ ਮੈਂ ਉਸ ਨੂੰ ਇਥੋਂ 10 ਗਾਲ੍ਹਾਂ ਕੱਢਾਂਗਾ। ਰਾਮਗੋਪਾਲ ਯਾਦਵ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਮਹਿਬੂਬਾ ਮੁਫਤੀ, ਫ਼ਾਰੁਕ ਅਬਦੁੱਲਾ, ਸ਼ਰਦ ਪਵਾਰ, ਸੀਤਾਰਾਮ ਯੇਚੁਰੀ, ਸ਼ਰਦ ਯਾਦਵ, ਮਾਇਆਵਤੀ, ਿਦੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰ ਬਾਬੂ ਨਾਇਡੂ, ਮਾਕਪਾ ਦੇ ਵ੍ਰੰਦਾ ਕਰਾਤ ਜਿਹੇ ਕਈ ਸਿਆਸਤਦਾਨ ਫੌਜ ‘ਤੇ ਸਵਾਲ ਖੜੇ ਕਰਦੇ ਰਹਿੰਦੇ ਹਨ।ਸੈਮ ਪਿਤ੍ਰੋਦਾ ਦੇ ਬਿਆਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਵਿਰੋਧੀ ਧਿਰ ਸਾਡੀਆਂ ਸੁਰੱਖਿਆ ਫੌਜਾਂ ਦਾ ਵਾਰ ਵਾਰ ਅਪਮਾਨ ਕਰਦੀ ਹੈ। ਮੋਦੀ ਨੇ ਕਿਹਾ ਕਿ ਮੈਂ ਭਾਰਤ ਵਾਸੀਆਂ ਨੁੰ ਅਪੀਲ ਕਰਦਾਂ ਹਾਂ ਕਿ ਉਹ ਵਿਰੋਧੀ ਸਿਆਸਤਦਾਨਾਂ ਦੇ ਬਿਆਨਾਂ ਬਾਰੇ ਉਨ੍ਹਾ ਤੋਂ ਸਵਾਲ ਜਰੂਰ ਪੁੱਛਣ।
ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਦੱਸਣ ਕਿ 130 ਕਰੋੜ ਦੇਸ਼ਵਾਸੀ ਵਿਰੋਧੀਧਿਰ ਨੂੰ ਉਸ ਦੀਆਂ ਹਰਕਤਾਂ ਦੇ ਲਈ ਮੁਆਫ ਨਹੀਂ ਕਰਨਗੇ ਅਤੇ ਨਾ ਹੀ ਭੁੱਲਣਗੇ। ਭਾਰਤ ਆਪਣੀਆਂ ਫੌਜਾਂ ਦੇ ਨਾਲ ਹਮੇਸ਼ਾ ਖੜਾ ਸੀ ਅਤੇ ਖੜਾ ਰਹੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਅੱਤਵਾਦੀਆਂ ਨੂੰ ਜਵਾਬ ਦੇਣ ਲਈ ਤਿਆਰ ਨਹੀਂ ਸੀ। ਪਰ ਹੁਣ ਨਵਾਂ ਭਾਰਤ ਹੈ ਅਤੇ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਜਵਾਬ ਦੇਵਾਂਗੇ। ਰਾਮਗੋਪਾਲ ਯਾਦਵ ਦੇ ਬਿਆਨ ‘ਤੇ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਯਾਦਵ ਜਿਹੇ ਸੀਨੀਅਰ ਲੀਡਰਾਂ ਦਾ ਬਿਆਨ ਉਨ੍ਹਾਂ ਸਾਰਿਆਂ ਦਾ ਅਪਮਾਨ ਹੈ ਜਿੰਨ੍ਹਾਂ ਨੇ ਕਸ਼ਮੀਰ ਦੀ ਰੱਖਿਆ ਵਿੱਚ ਆਪਣੀ ਜਾਨ ਦੇਸ਼ ਲੇਖੇ ਲਾ ਦਿੱਤੀ । ਇਹ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਹੈ।
ਪੁਲਵਾਮਾ ਅਤੇ ਬਾਲਾਕੋਟ ਦੀਆਂ ਘਟਨਾਵਾਂ ‘ਤੇ ਵਿਰੋਧੀ ਧਿਰ ਦੇ ਬਿਆਨਾ ‘ਤੇ ਲੋਕਾਂ ਦਾਂ ਮੰਨਣਾ ਹੈ ਕਿ ਵਿਰੋਧੀ ਧਿਰ ਦਾ ਇਹ ਰਵੱਈਆਂ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਨੂੰ ਇਸਦਾ ਖਾਮਿਆਜ਼ਾ ਭੁਗਤਨਾ ਪੈ ਸਕਦਾ ਹੈ। ਦੂਰ ਦੂਰ ਪਿੰਡਾ ਕਸਬਿਆਂ ਤੱਕ ਇਨ੍ਹਾਂ ਘਟਨਾਵਾਂ ਨੇ ਲੋਕਾਂ ਦੇ ਮਨਾਂ ‘ਤੇ ਡੂੰਘਾ ਅਸਰ ਪਾਇਆ ਹੈ। ਹੁਣ ਇਸ ਨੂੰ ਲੈਕੇ ਵਿਰੋਧੀ ਧਿਰ ਉਲਟੀ ਬਿਆਨਬਾਜੀ ਕਰਦਾ ਹੈ ਤਾਂ ਇਹ ਉਸਦੇ ਖਿਲਾਫ ਜਾ ਸਕਦਾ ਹੈ। ਕਾਂਗਰਸ ਦਾ ਅਜਿਹਾ ਸਟੈਂਡ ਅੱਤਵਾਦ ਦੇ ਵਿਰੁੱਧ ਭਾਰਤ ਦੀ ਲੜਾਈ ਨੂੰ ਯਕੀਨਨ ਕਮਜੋਰ ਕਰਨ ਵਾਲਾ ਹੈ ਅਤੇ ਇਹ ਸਾਰੇ ਦੇਸ਼ ਲਈ ਚਿੰਤਾ ਦੀ ਗੱਲ ਹੈ।
ਇਕ ਪਾਸੇ ਰਾਹੁਲ ਗਾਂਧੀ ਦੇਸ਼ ਦਾ ਅਗਲਾ ਪ੍ਰਧਾਨਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਨੇਤਾ ਦੇਸ਼ ਦੀਆਂ ਸੁਰੱਖਿਆ ਫੌਜਾਂ ਬਾਰੇ ਉਲਟੇਸਿੱਧੇ ਅਤੇ ਫੋਜ ਦਾ ਮਨੋਬਲ ਘਟਾਉਣ ਵਾਲੇ ਬਿਆਨ ਦੇ ਕੇ ਰਾਹੁਲ ਗਾਂਧੀ ਦਾ ਸੁਪਨਾ ਤੋੜਨ ਵਿੱਚ ਲੱਗੇ ਹੋਏ ਹਨ। ਰਾਹੁਲ ਗਾਂਧੀ ਨੂੰ ਸਭ ਤੋਂ ਪਹਿਲਾਂ ਆਪਣੀ ਪਾਰਟੀ ਦੇ ਉਨ੍ਹਾਂ ਬੜਬੋਲੇ ਲੀਡਰਾਂ ਦੇ ਬਿਆਨ ਦੇਣ ‘ਤੇ ਰੋਕ ਲਗਾਉਣੀ ਪਵੇਗੀ ਜੋ ਸਮੇਂ ਸਮੇਂ ‘ਤੇ ਬੇਤੁਕੀ ਬਿਆਨਬਾਜੀ ਕਰਕੇ ਕਾਂਗਰਸ ਨੂੰ ਪਛਾਂਹ ਖਿੱਚਣ ਦਾ ਕੰਮ ਕਰਦੇ ਰਹਿੰਦੇ ਹਨ।
ਇਸ ਚੁਣਾਵੀ ਮਾਹੌਲ ਵਿਚ ਹਰ ਬਿਆਨ ਦੀ ਅਹਿਮੀਅਤ ਹੁੰਦੀ ਹੈ , ਅਜਿਹੇ ਵਿੱਚ ਸੈਮ ਪਿਤੋ੍ਰਦਾ, ਮਨੀ ਸ਼ੰਕਰ ਅਈਯਰ, ਦਿੱਗਵਿਜੇ ਸਿੰਘ, ਪੀ yਚਿਦੰਬਰਮ, ਕਪਿਲ ਸਿੱਬਲ ਜਿਹੇ ਸਿਆਸਤਦਾਨਾ ਨੂੰ ਕਾਬੂ ਵਿੱਚ ਰੱਖਣਾ ਹੋਵੇਗਾ , ਤਾਂ ਕਿ ਕਾਂਗਰਸ ਨੂੰ ਹੋਰ ਜਿਆਦਾ ਸਫਾਈ ਨਾ ਦੇਣੀ ਪਵੇ। ਦੇਸ਼ ਦੀ ਜਨਤਾ ਨੂੰ ਫੌਜ ‘ਤੇ ਪੂਰਾ ਵਿਸ਼ਵਾਸ ਹੈ।ਅਜਿਹੇ ਵਿੱਚ ਭਾਜਪਾ ਵਿਰੋਧੀ ਪਾਰਟੀਆਂ ਵੱਲੋਂ ਜੋਸ਼ ਵਿੱਚ ਆ ਕੇ ਫੌਜ ਦੀ ਕਾਬਲੀਅਤ ‘ਤੇ ਸਵਾਲ ਖੜੇ ਕਰਨ ਨੂੰ ਦੇਸ਼ ਦਾ ਆਮ ਆਦਮੀ ਗੈਰਜਰੂਰੀ ਮੰਨਦਾ ਹੈ। ਅਜਿਹੇ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਫੌਜ ‘ਤੇ ਸਿਆਸਤ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: